Friday, February 27, 2026
BREAKING
ਜਿਲਾ ਕਾਂਗਰਸ ਕਮੇਟੀ ਮੋਹਾਲੀ ਦੇ ਪ੍ਰਧਾਨ ਵੱਲੋਂ ਕੀਤੀ ਗਈ ਪਾਰਟੀ ਦੇ ਅਹੁਦੇਦਾਰਾਂ ਨਾਲ ਅਹਿਮ ਮੀਟਿੰਗ ਮੁੱਖ ਖੇਤੀਬਾੜੀ ਅਫਸਰ ਵੱਲੋਂ ਫਸਲਾਂ ਦਾ ਕੀਤਾ ਗਿਆ ਨਿਰੀਖਣ ਸਾਬਕਾ ਵਿਦਿਆਰਥੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਭਲਾਈ ਸੰਸਥਾ (ਰਜਿ.) ਖਰੜ ਵੱਲੋਂ ਕੀਤੀ ਗਈ ਮਹੀਨਾਵਾਰ ਮੀਟਿੰਗ ਸਵਦੇਸ਼ੀ ਮੇਲੇ ਵਿੱਚ ਹੱਥਾਂ ਵਿੱਚ ਭਾਰਤੀ ਮਿੱਟੀ ਦੇ ਬਰਤਨ ਫੜ ਕੇ ਬਚਪਨ ਦੀਆਂ ਯਾਦਾਂ ਵਿੱਚ ਵਾਪਸ ਆਈਆਂ -ਆਈਜੀ ਨਿਲੰਬਰੀ ਜਗਦਲੇ ਲੇ ਚਲੋ ਖਾਟੂ ਨਗਰੀ ਰੇ ਸ਼ਿਆਮ ਪਿਆਰੇ ਦੀ ਭਜਨਾਂ ਉਤੇ ਨੱਚੇ ਸ਼ਰਧਾਲੂ ਅਰਥਵਿਵਸਥਾ ਦਾ ਇੱਕ ਨਵਾਂ ਨਜ਼ਰੀਆ: ਭਾਰਤ ਦੀ ਜੀਡੀਪੀ ਦੇ ਅਧਾਰ ਵਿੱਚ ਸੁਧਾਰ ਨੂੰ ਸਮਝਣਾ ਗੈਂਗਸਟਰਾਂ ’ਤੇ ਵਾਰ ਦਾ 37ਵਾਂ ਦਿਨ: ਪੰਜਾਬ ਪੁਲੀਸ ਨੇ 601 ਥਾਂਵਾਂ ’ਤੇ ਕੀਤੀ ਛਾਪੇਮਾਰੀ; 203 ਗ੍ਰਿਫ਼ਤਾਰ ਭਗਵੰਤ ਮਾਨ ਸਰਕਾਰ ਵੱਲੋਂ 18 ਮਾਰਚ ਨੂੰ ਸੂਬੇ ਭਰ 'ਚ 14,100 ਮਹਿਲਾ ਉੱਦਮੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ: ਤਰੁਨਪ੍ਰੀਤ ਸਿੰਘ ਸੌਂਦ ਸੱਤਵੀਂ ਪ੍ਰਭਾਤ ਫੇਰੀ ਮੋਖਾ ਕਲੋਨੀ ,ਮਹਾਦੇਵ ਸ੍ਰਿਸ਼ਟੀ ਅਤੇ ਸਨਸਿਟੀ ਕਲੋਨੀ ਦੇ ਵਿੱਚ ਕੱਢੀ ਗਈ IND vs ZIM T20 WC : ਪਹਿਲਾਂ ਬੱਲੇਬਾਜ਼ੀ ਕਰੇਗਾ ਭਾਰਤ, ਟੀਮ 'ਚ ਹੋਏ ਵੱਡੇ ਬਦਲਾਅ

ਪੰਜਾਬ

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮੁੱਖ ਮੰਤਰੀ ਰਾਹਤ ਫੰਡ ਵਿੱਚ 2 ਲੱਖ ਰੁਪਏ ਦਾ ਪਾਇਆ ਯੋਗਦਾਨ

13 ਸਤੰਬਰ, 2025 08:50 PM
ਚੰਡੀਗੜ੍ਹ:  ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਅਗਵਾਈ ਹੇਠ ਪੰਜਾਬ ਸਰਕਾਰ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਦਿਨ-ਰਾਤ ਕੰਮ ਕਰ ਰਹੀ ਹੈ। ਹੜ੍ਹ ਪ੍ਰਭਾਵਿਤ ਲੋਕਾਂ ਨੂੰ ਕੋਈ ਵੀ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਉਨ੍ਹਾਂ ਦਾ ਜੋ ਵੀ ਨੁਕਸਾਨ ਹੋਇਆ ਹੈ, ਉਸ ਦੀ ਪੂਰੀ ਭਰਪਾਈ ਪੰਜਾਬ ਸਰਕਾਰ ਵੱਲੋਂ ਕੀਤੀ ਜਾਵੇਗੀ। ਸਾਰੇ ਕੈਬਨਿਟ ਮੰਤਰੀ ਅਤੇ ਸਮੁੱਚਾ ਪ੍ਰਸ਼ਾਸਨ ਹੜ੍ਹ ਪੀੜਤਾਂ ਦੀ ਸਹਾਇਤਾ ਵਿੱਚ ਜੁਟਿਆ ਹੋਇਆ ਹੈ ਅਤੇ ਸਥਿਤੀ ਪੂਰੀ ਤਰ੍ਹਾਂ ਆਮ ਹੋਣ ਤੱਕ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਹਰ ਪ੍ਰਕਾਰ ਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਰਾਮ ਸਿੰਘ ਭੈਣੀ ਸਮੇਤ ਲਗਭਗ 20 ਪਿੰਡਾਂ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਉਸ ਜ਼ਮੀਨ ਦਾ ਵੀ ਮੁਆਵਜ਼ਾ ਦਿੱਤਾ ਜਾਵੇਗਾ ਜਿੱਥੇ ਕੋਈ ਫਸਲ ਦੀ ਬਿਜਾਈ ਨਹੀਂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ 'ਗਿਰਦਾਵਰੀ' ਦਾ ਕੰਮ ਪ੍ਰਗਤੀ ਅਧੀਨ ਹੈ। ਉਨ੍ਹਾਂ ਨੇ ਮੁੱਖ ਮੰਤਰੀ ਰਾਹਤ ਫੰਡ ਵਿੱਚ 2 ਲੱਖ ਰੁਪਏ ਯੋਗਦਾਨ ਵੀ ਪਾਇਆ। ਉਨ੍ਹਾਂ ਕਿਹਾ ਕਿ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਆਵਾਜਾਈ ਸਹੂਲਤਾਂ ਜਲਦ ਹੀ ਬਹਾਲ ਕਰ ਦਿੱਤੀਆਂ ਜਾਣਗੀਆਂ।

ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਬਾਬਾ ਗੁਰਦਿੱਤਾ ਜੀ ਗੁਰਦੁਆਰਾ ਕੀਰਤਪੁਰ ਸਾਹਿਬ ਦੀ ਇਮਾਰਤ ਵੀ ਭਾਰੀ ਬਾਰਿਸ਼ ਕਾਰਨ ਢਹਿ ਗਈ ਹੈ ਅਤੇ ਅਰਦਾਸ ਉਪਰੰਤ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਦੀ ਇਮਾਰਤ ਦੇ ਆਲੇ-ਦੁਆਲੇ ਕੰਕਰੀਟ ਦੇ ਥੰਮ੍ਹ ਲਗਾਉਣ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਦੇ ਆਲੇ-ਦੁਆਲੇ ਦੇ ਖੇਤਰ ਨੂੰ ਚੌੜਾ ਕੀਤਾ ਜਾਵੇਗਾ ਅਤੇ ਉੱਥੇ ਵੱਡੀ ਪਾਰਕਿੰਗ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਹਰਜੋਤ ਸਿੰਘ ਬੈਂਸ ਨੇ ਨੰਗਲ ਖੇਤਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਵੀ ਦੌਰਾ ਕੀਤਾ। ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਸੰਗਰੂਰ ਦੇ ਲਹਿਰਾਗਾਗਾ ਵਿੱਚ ਘੱਗਰ ਦਰਿਆ ਦਾ ਦੌਰਾ ਵੀ ਕੀਤਾ।

ਇਸ ਦੇ ਨਾਲ ਹੀ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਹੇਠ ਜ਼ਿਲ੍ਹਾ ਪਠਾਨਕੋਟ ਦੇ 25 ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਵਿਆਪਕ ਸਫ਼ਾਈ ਅਭਿਆਨ ਚਲਾਇਆ ਗਿਆ। ਇਹਨਾਂ ਪਿੰਡਾਂ ਵਿੱਚ ਤਾਸ, ਮੱਖਣਪੁਰ, ਬਰਮਲ ਜੱਟਾਂ, ਅਖਵਾਣਾ, ਮੰਜੀਰੀ ਜੱਟਾਂ, ਮਾਜਰੀ ਅਰਾਈਆਂ, ਸੇਖੂਪੁਰ ਮੰਜੀਰੀ, ਮੰਜੀਰੀ ਰਾਜਪੂਤ, ਪਹਾੜੀਪੁਰ, ਫਰਵਾਲ, ਬਮਿਆਲ, ਭਾਗਵਾਲ, ਦਤਿਆਲ, ਜੈਨਪੁਰ, ਝਰਕ, ਪੰਮਣ, ਕੋਹਲੀਆਂ, ਅਨਿਆਲ, ਕਿਲਪੁਰ, ਗਾਜ਼ੀਬਰਵਨ, ਚਾਰੋਲੀ, ਬਸਾਊ ਬਰਵਨ, ਆਦਮ ਬਰਵਨ, ਕਾਂਸੀ ਬਰਵਨ ਅਤੇ ਖੁਦਾਈਪੁਰ ਸ਼ਾਮਲ ਹਨ। ਇਸ ਸਫ਼ਾਈ ਅਭਿਆਨ ਦੌਰਾਨ ਗਲੀਆਂ-ਨਾਲੀਆਂ ਦੀ ਸਫ਼ਾਈ, ਗੰਦੇ ਪਾਣੀ 'ਤੇ ਛਿੜਕਾਅ ਅਤੇ ਫੌਗਿੰਗ ਵੀ ਕਰਵਾਈ ਗਈ। ਇਸ ਦੌਰਾਨ ਲੋਕਾਂ ਨੂੰ ਸਫ਼ਾਈ ਅਭਿਆਨ ਲਈ ਪ੍ਰੇਰਿਤ ਵੀ ਕੀਤਾ ਗਿਆ।

Have something to say? Post your comment

ਅਤੇ ਪੰਜਾਬ ਖਬਰਾਂ

ਜਿਲਾ ਕਾਂਗਰਸ ਕਮੇਟੀ ਮੋਹਾਲੀ ਦੇ ਪ੍ਰਧਾਨ ਵੱਲੋਂ ਕੀਤੀ ਗਈ ਪਾਰਟੀ ਦੇ ਅਹੁਦੇਦਾਰਾਂ ਨਾਲ ਅਹਿਮ ਮੀਟਿੰਗ

ਜਿਲਾ ਕਾਂਗਰਸ ਕਮੇਟੀ ਮੋਹਾਲੀ ਦੇ ਪ੍ਰਧਾਨ ਵੱਲੋਂ ਕੀਤੀ ਗਈ ਪਾਰਟੀ ਦੇ ਅਹੁਦੇਦਾਰਾਂ ਨਾਲ ਅਹਿਮ ਮੀਟਿੰਗ

ਮੁੱਖ ਖੇਤੀਬਾੜੀ ਅਫਸਰ ਵੱਲੋਂ ਫਸਲਾਂ ਦਾ ਕੀਤਾ ਗਿਆ ਨਿਰੀਖਣ

ਮੁੱਖ ਖੇਤੀਬਾੜੀ ਅਫਸਰ ਵੱਲੋਂ ਫਸਲਾਂ ਦਾ ਕੀਤਾ ਗਿਆ ਨਿਰੀਖਣ

ਸਾਬਕਾ ਵਿਦਿਆਰਥੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਭਲਾਈ ਸੰਸਥਾ (ਰਜਿ.) ਖਰੜ ਵੱਲੋਂ ਕੀਤੀ ਗਈ ਮਹੀਨਾਵਾਰ ਮੀਟਿੰਗ

ਸਾਬਕਾ ਵਿਦਿਆਰਥੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਭਲਾਈ ਸੰਸਥਾ (ਰਜਿ.) ਖਰੜ ਵੱਲੋਂ ਕੀਤੀ ਗਈ ਮਹੀਨਾਵਾਰ ਮੀਟਿੰਗ

ਸਵਦੇਸ਼ੀ ਮੇਲੇ ਵਿੱਚ ਹੱਥਾਂ ਵਿੱਚ ਭਾਰਤੀ ਮਿੱਟੀ ਦੇ ਬਰਤਨ ਫੜ ਕੇ ਬਚਪਨ ਦੀਆਂ ਯਾਦਾਂ ਵਿੱਚ ਵਾਪਸ ਆਈਆਂ -ਆਈਜੀ ਨਿਲੰਬਰੀ ਜਗਦਲੇ

ਸਵਦੇਸ਼ੀ ਮੇਲੇ ਵਿੱਚ ਹੱਥਾਂ ਵਿੱਚ ਭਾਰਤੀ ਮਿੱਟੀ ਦੇ ਬਰਤਨ ਫੜ ਕੇ ਬਚਪਨ ਦੀਆਂ ਯਾਦਾਂ ਵਿੱਚ ਵਾਪਸ ਆਈਆਂ -ਆਈਜੀ ਨਿਲੰਬਰੀ ਜਗਦਲੇ

ਲੇ ਚਲੋ ਖਾਟੂ ਨਗਰੀ ਰੇ ਸ਼ਿਆਮ ਪਿਆਰੇ ਦੀ ਭਜਨਾਂ ਉਤੇ ਨੱਚੇ ਸ਼ਰਧਾਲੂ

ਲੇ ਚਲੋ ਖਾਟੂ ਨਗਰੀ ਰੇ ਸ਼ਿਆਮ ਪਿਆਰੇ ਦੀ ਭਜਨਾਂ ਉਤੇ ਨੱਚੇ ਸ਼ਰਧਾਲੂ

ਗੈਂਗਸਟਰਾਂ ’ਤੇ ਵਾਰ ਦਾ 37ਵਾਂ ਦਿਨ: ਪੰਜਾਬ ਪੁਲੀਸ ਨੇ 601 ਥਾਂਵਾਂ ’ਤੇ ਕੀਤੀ ਛਾਪੇਮਾਰੀ; 203 ਗ੍ਰਿਫ਼ਤਾਰ

ਗੈਂਗਸਟਰਾਂ ’ਤੇ ਵਾਰ ਦਾ 37ਵਾਂ ਦਿਨ: ਪੰਜਾਬ ਪੁਲੀਸ ਨੇ 601 ਥਾਂਵਾਂ ’ਤੇ ਕੀਤੀ ਛਾਪੇਮਾਰੀ; 203 ਗ੍ਰਿਫ਼ਤਾਰ

ਭਗਵੰਤ ਮਾਨ ਸਰਕਾਰ ਵੱਲੋਂ 18 ਮਾਰਚ ਨੂੰ ਸੂਬੇ ਭਰ 'ਚ 14,100 ਮਹਿਲਾ ਉੱਦਮੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ: ਤਰੁਨਪ੍ਰੀਤ ਸਿੰਘ ਸੌਂਦ

ਭਗਵੰਤ ਮਾਨ ਸਰਕਾਰ ਵੱਲੋਂ 18 ਮਾਰਚ ਨੂੰ ਸੂਬੇ ਭਰ 'ਚ 14,100 ਮਹਿਲਾ ਉੱਦਮੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ: ਤਰੁਨਪ੍ਰੀਤ ਸਿੰਘ ਸੌਂਦ

ਸੱਤਵੀਂ ਪ੍ਰਭਾਤ ਫੇਰੀ ਮੋਖਾ ਕਲੋਨੀ ,ਮਹਾਦੇਵ ਸ੍ਰਿਸ਼ਟੀ ਅਤੇ ਸਨਸਿਟੀ ਕਲੋਨੀ ਦੇ ਵਿੱਚ ਕੱਢੀ ਗਈ

ਸੱਤਵੀਂ ਪ੍ਰਭਾਤ ਫੇਰੀ ਮੋਖਾ ਕਲੋਨੀ ,ਮਹਾਦੇਵ ਸ੍ਰਿਸ਼ਟੀ ਅਤੇ ਸਨਸਿਟੀ ਕਲੋਨੀ ਦੇ ਵਿੱਚ ਕੱਢੀ ਗਈ

ਸਿੱਧੂ ਫਾਰਮ 'ਚ ਸਰਪੰਚ ਕਤਲ ਕਾਂਡ ਦੀ ਸਾਜ਼ਿਸ਼ ਰਚਣ ਵਾਲਾ ਮੁੱਖ ਮੁਲਜ਼ਮ ਏਅਰਪੋਰਟ ਤੋਂ ਗ੍ਰਿਫ਼ਤਾਰ

ਸਿੱਧੂ ਫਾਰਮ 'ਚ ਸਰਪੰਚ ਕਤਲ ਕਾਂਡ ਦੀ ਸਾਜ਼ਿਸ਼ ਰਚਣ ਵਾਲਾ ਮੁੱਖ ਮੁਲਜ਼ਮ ਏਅਰਪੋਰਟ ਤੋਂ ਗ੍ਰਿਫ਼ਤਾਰ

ਬੀਬੀ ਜਗੀਰ ਕੌਰ ਦੀ ਵਿਗੜੀ ਸਿਹਤ, ਕਿਹਾ 'ਪਾਵਰ ਵੇਲੇ ਸਾਰੀ ਦੁਨੀਆ, ਔਖੇ ਵੇਲੇ ਕੋਈ ਬਾਤ ਤਕ ਨਹੀਂ ਪੁੱਛਦਾ'

ਬੀਬੀ ਜਗੀਰ ਕੌਰ ਦੀ ਵਿਗੜੀ ਸਿਹਤ, ਕਿਹਾ 'ਪਾਵਰ ਵੇਲੇ ਸਾਰੀ ਦੁਨੀਆ, ਔਖੇ ਵੇਲੇ ਕੋਈ ਬਾਤ ਤਕ ਨਹੀਂ ਪੁੱਛਦਾ'