ਕੁਰਾਲੀ (ਪ੍ਰੀਤ ਪੱਤੀ) : ਸਥਾਨਕ ਸ਼ਹਿਰ ਵਿਖੇ ਅੱਜ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸ਼ਹਿਰਾ ਬਹੁਤ ਹੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਅੱਜ ਦੇਰ ਸ਼ਾਮ ਦੁਸ਼ਹਿਰਾ ਗਰਾਉਂਡ ਵਿਖੇ ਮੇਲਾ ਗਰਾਂਊਂਡ ਕਮੇਟੀ ਵੱਲੋਂ ਕੀਤੇ ਗਏ ਸਮਾਗਮ ਦੌਰਾਨ ਹਜਾਰਾਂ ਲੋਕਾਂ ਦੇ ਇਕੱਠ ਦਰਮਿਆਨ ਰਾਮ, ਲਛਮਣ, ਸੀਤਾ ਅਤੇ ਹਨੂੰਮਾਨ ਦਾ ਰੂਪ ਧਾਰਨ ਕੀਤੇ ਛੋਟੇ-ਛੋਟੇ ਬੱਚਿਆਂ ਨੇ ਆਪਣੇ ਤੀਰਾਂ ਦੁਆਰਾ ਰਾਵਨ ਦੇ ਪੁਤਲੇ ਨੂੰ ਅੱਗ ਲਗਾਈ ਅਤੇ ਇਸ ਮੌਕੇ ਕੀਤੀ ਆਤਿਸ਼ਬਾਜ਼ੀ ਵੇਖਣ ਯੋਗ ਸੀ। ਇਸ ਮੌਕੇ ਕਰਵਾਏ ਸੱਭਿਆਚਾਰਕ ਮੇਲੇ ਦੀ ਸ਼ੁਰੂਆਤ ਮੁੱਖ ਮਹਿਮਾਨ ਤੌਰ ਤੇ ਪਹੁੰਚੇ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਜਰਨਲ ਸਕੱਤਰ (ਪੰਜਾਬ ਕਿਸਾਨ ਕਾਂਗਰਸ) ਵੱਲੋਂ ਰੀਬਨ ਕੱਟ ਕੇ ਕੀਤੀ ਗਈ।ਅੱਜ ਦੁਸ਼ਹਿਰੇ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਸਾਬਕਾ ਮੰਤਰੀ ਜਗਮੋਹਣ ਸਿੰਘ ਕੰਗ, ਸ੍ਰੋਮਣੀ ਅਕਾਲੀ ਦਲ ਦੇ ਸਾਬਕਾ ਜਿਲਾ ਪ੍ਰਧਾਨ ਚਰਨਜੀਤ ਸਿੰਘ ਕਾਲੇਵਾਲ, ਖੇਡ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ, ਸਪੋਰਟਸ ਪੰਜਾਬ ਦੇ ਚੈਅਰਮੈਨ ਪ੍ਰਮਿੰਦਰ ਸਿੰਘ ਗੋਲਡੀ, ਗੁਰੂ ਫਤਿਹ ਗਰੁੱਪ ਦੇ ਐਮ.ਡੀ ਰਵਿੰਦਰ ਸਿੰਘ ਬਿੱਲਾ, ਦੀਪਕ ਸ਼ਰਮਾ ਦੀਪੂ, ਕਮਲਜੀਤ ਸਿੰਘ ਚਾਵਲਾ, ਰੋਮੀ ਕੰਗ, ਕੌਸਲਰ ਬਹਾਦਰ ਸਿੰਘ ਓ.ਕੇ, ਦਵਿੰਦਰ ਸਿੰਘ ਠਾਕੁਰ, ਗੁਰਸ਼ਰਨ ਸਿੰਘ ਬਿੰਦਰਖ, ਪ੍ਰਿੰਸ ਸ਼ਰਮਾ, ਜੈ ਸਿੰਘ ਚੱਕਲ ਨੇ ਵਿਸ਼ੇਸ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ। ਇਸ ਮੋਕੇ ਪਹੁੰਚੇ ਮੁੱਖ ਮਹਿਮਨਾਂ ਨੇ ਸਬੋਧਨ ਕਰਦਿਆਂ ਸਮਾਜ ਵਿੱਚ ਫੈਲੀਆਂ ਮਾਰੂ ਅਤੇ ਸਮਾਜਿਕ ਬੁਰਾਈਆਂ ਦੇ ਖਾਤਮੇ ਦਾ ਸੱਦਾ ਦਿੰਦਿਆਂ ਇੱਕਜੁੱਟ ਹੋ ਕੇ ਰਹਿਣ ਦੀ ਤਾਕੀਦ ਕੀਤੀ। ਮਹੰਤ ਧਨਰਾਜ ਗਿਰ ਡੇਰਾ ਬਾਬਾ ਗੋਸਾਈਆਣਾ ਦੀ ਅਗਵਾਈ ਹੇਠ ਕਰਵਾਏ ਗਏ। ਇਸ ਮੌਕੇ ਹਰਵਿੰਦਰ ਨੂਰਪੁਰੀ ਸੁੱਖੀ ਗੁਮਾਨ ਅਮਿੰਦਰ ਓਮਾ ਬਾਈ ਰਤਨ ਰਿਸ਼ੂ ਸਮੇਤ ਵੱਖ-ਵੱਖ ਕਲਾਕਾਰਾਂ ਨੇ ਆਪਣੇ ਗੀਤਾ ਰਾਹੀਂ ਆਏ ਦਰਸ਼ਕਾਂ ਨੂੰ ਕੀਲ ਰੱਖਿਆ।ਇਸ ਸਮਾਗਮ ਦੌਰਾਨ ਹੋਰਨਾਂ ਤੋਂ ਇਲਾਵਾ ਇਸ ਮੌਕੇ ਰਣਜੀਤ ਸਿੰਘ ਕਾਕਾ, ਕੁਲਵਿੰਦਰ ਸਿੰਘ ਨਗਲੀਆਂ, ਇਕਬਾਲ ਸਿੰਘ ਗੁਨੋਮਾਜਰਾ, ਡਾ ਅਸ਼ਵਨੀ ਕੁਮਾਰ, ਮੁਕੇਸ਼ ਕੁਮਾਰ ਚਨਾਲੋਂ, ਹੈਪੀ ਧੀਮਾਨ, ਬਲਵਿੰਦਰ ਸਿੰਘ ਰਕੌਲੀ, ਜੇ.ਕੇ ਸਿੱਧੂ, ਅਮਰਜੀਤ ਸਿੰਘ ਝਿੰਗੜਾ, ਗੁਰਸ਼ਰਨ ਬਿੰਦਰਖੀਆ, ਹਰਮੇਸ਼ ਰਾਣਾ ਸਾਬਕਾ ਪ੍ਰਧਾਨ, ਸਤੀਸ਼ ਰਾਣਾ ਮੀਤ ਪ੍ਰਧਾਨ, ਨਰੇਸ਼ ਰਾਣਾ ਚੇਅਰਮੈਨ, ਚਮਨ ਲਾਲ, ਜਸਵਿੰਦਰ ਸਿੰਘ ਭੁਰਾ, ਸੁਖਜਿੰਦਰ ਸਿੰਘ ਨਨਹੇੜੀਆਂ, ਕੁਲਵਿੰਦਰ ਸਿੰਘ ਨਗਲੀਆਂ, ਕੈਪਟਨ ਜਗਤਾਰ ਸਿੰਘ, ਮੋਹਨ ਕਿਸ਼ਨਪੁਰ, ਹੈਪੀ ਵਰਮਾ, ਪ੍ਰਿੰਸ ਸ਼ਰਮਾ ਬਿੱਟੂ ਰਾਜੇਮਾਜਰਾ, ਸਮੇਤ ਵੱਡੀ ਗਿੱਣਤੀ ਵਿੱਚ ਸ਼ਹਿਰ ਵਾਸੀ ਹਾਜਿਰ ਸਨ।