Wednesday, June 17, 2026
BREAKING
ਰੈਡ ਕਰਾਸ ਨਸ਼ਾ ਛੁਡਾਊ ਕੇਂਦਰ ਵਿੱਖੇ ਸੰਗਰਾਂਦ ਦਾ ਦਿਹਾੜਾ ਮਨਾਇਆ  ਜ਼ਿਲ੍ਹੇ ‘ਚ ਹਥਿਆਰਾਂ ਦੇ ਜਨਤਕ ਅਤੇ ਸੋਸ਼ਲ ਮੀਡੀਆ ’ਤੇ ਪ੍ਰਦਰਸ਼ਨ ’ਤੇ ਪਾਬੰਦੀ ਸਟਾਪ ਡਾਇਰੀਆ ਮੁਹਿੰਮ’ ਦਾ ਮੁੱਖ ਮੰਤਵ ਪੰਜ ਸਾਲ ਤੱਕ ਦੇ ਬੱਚਿਆਂ ਦੀਆਂ ਡਾਇਰੀਆ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ ਜ਼ੀਰੋ 'ਤੇ ਲਿਆਉਣਾ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ  ਅਗਰਵਾਲ ਸਭਾ ਵੱਲੋਂ ਏਕਮ ਦੇ ਦਿਹਾੜੇ ਤੇ ਨਗਰ ਕੌਂਸਲਰ ਸਨਮਾਨਿਤ  ਜ਼ਮਾਨਤ ਮਿਲਣ ਤੋਂ ਬਾਅਦ ਸਾਹਮਣੇ ਆਏ ਬਿਕਰਮ ਮਜੀਠੀਆ, ਕਿਹਾ- ਸੱਚ ਨੂੰ ਹਰਾਇਆ ਨਹੀਂ ਜਾ ਸਕਦਾ ਦੋ ਵੱਡੀਆਂ ਗਲੋਬਲ ਖ਼ਬਰਾਂ ਨੇ ਸ਼ੇਅਰ ਬਾਜ਼ਾਰਾਂ 'ਚ ਭਰਿਆ ਜੋਸ਼, ਸੈਂਸੈਕਸ-ਨਿਫਟੀ ਦੋਵੇਂ ਵਾਧਾ ਲੈ ਕੇ ਹੋਏ ਬੰਦ ਕੈਬ ਡਰਾਈਵਰਾਂ ਦਾ ਚੰਡੀਗੜ੍ਹ ਪੁਲਸ ਨਾਲ ਪਿਆ ਪੰਗਾ! ਯੂਨੀਅਨ ਪ੍ਰਧਾਨ ਨੂੰ ਲਿਆ ਹਿਰਾਸਤ 'ਚ ਘਰੋਂ ਭੱਜ ਕੇ ਲਿਵ-ਇਨ 'ਚ ਰਹਿਣ ਵਾਲਿਆਂ ਲਈ ਪੰਜਾਬ-ਹਰਿਆਣਾ ਹਾਈਕੋਰਟ ਦਾ ਵੱਡਾ ਫ਼ੈਸਲਾ ਹਾਈਕਮਾਨ ਨਾਲ ਮੀਟਿੰਗ ਮਗਰੋਂ ਸੁਖਜਿੰਦਰ ਰੰਧਾਵਾ ਦਾ ਵੱਡਾ ਬਿਆਨ, ਪੜ੍ਹੋ ਕੀ ਕਿਹਾ ਪੰਜਾਬ 'ਚ 600 ਯੂਨਿਟ ਮੁਫ਼ਤ ਬਿਜਲੀ ਨੂੰ ਲੈ ਕੇ ਪਿਆ ਵੱਡਾ ਪੰਗਾ, ਭਰਨੇ ਪੈਣਗੇ ਮੋਟੇ-ਮੋਟੇ ਬਿੱਲ! ਲੱਖਾਂ ਖ਼ਪਤਕਾਰ ਹੁਣ

ਸਿਹਤ

ਕੀ ਤੁਸੀਂ ਵੀ ਹੋ 'Hair Fall' ਦੀ ਸਮੱਸਿਆ ਤੋਂ ਪਰੇਸ਼ਾਨ?

21 ਅਕਤੂਬਰ, 2024 07:27 PM

ਵਾਲ ਝੜਨਾ ਅੱਜ ਦੇ ਸਮੇਂ ’ਚ ਇਕ ਆਮ ਸਮੱਸਿਆ ਬਣ ਗਈ ਹੈ ਪਰ ਇਸ ਦੇ ਬਾਰੇ ’ਚ ਸਹੀ ਜਾਣਕਾਰੀ ਅਤੇ ਇਲਾਜ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ।  ਮੁੱਖ ਕਾਰਨ ਵਾਲ ਝੜਨ ਦੇ ਵੱਖ-ਵੱਖ ਕਾਰਨ ਹੁੰਦੇ ਹਨ, ਜਿਨ੍ਹਾਂ ’ਚੋਂ ਜੈਨੇਟਿਕਸ ਅਹਿਮ ਭੂਮਿਕਾ ਨਿਭਾਉਂਦੀ ਹੈ। ਅਕਸਰ ਵਾਲ ਝੜਨਾ ਉਮਰ ਵਧਣ ਦਾ ਇਕ ਆਮ ਹਿੱਸਾ ਹੁੰਦਾ ਹੈ। ਹੋਰ ਕਾਰਨਾਂ ਵਿਚ ਸ਼ਾਮਲ ਹਨ : ਤਣਾਅ, ਬੀਮਾਰੀ,  ਮੈਡੀਕਲ ਇਲਾਜ (ਜਿਵੇਂ ਕੀਮੋਥੈਰੇਪੀ), ਦਵਾਈਆਂ, ਆਹਾਰ ਸਬੰਧੀ ਰੋਕ,  ਸਟਾਈਲਿੰਗ ਦੀਆਂ ਆਦਤਾਂ, ਗਰਭ ਅਵਸਥਾ ਆਦਿ।
ਕਿਸਮਾਂ : ਇਹ ਗਲਤਫਹਿਮੀ ਹੈ ਕਿ ਵਾਲ ਝੜਨਾ ਮੁੱਖ ਰੂਪ ਨਾਲ ਮਰਦਾਂ ਦੀ ਸਮੱਸਿਆ ਹੈ। ਇਹ ਔਰਤਾਂ ਅਤੇ ਬੱਚਿਆਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਵਾਲ ਝੜਨਾ ਵੱਖ-ਵੱਖ ਰੂਪ ’ਚ ਪ੍ਰਗਟ ਹੋ ਸਕਦਾ ਹੈ, ਜਿਸ ’ਚ ਸ਼ਾਮਲ ਹੈ :

ਐਡ੍ਰੋਜੇਨੇਟਿਕ ਅਲੋਪੇਸੀਆ : ਇਹ ਮਰਦਾਂ ਅਤੇ ਔਰਤਾਂ ਦੋਹਾਂ ਨੂੰ ਪ੍ਰਭਾਵਿਤ ਕਰਦਾ ਹੈ। ਮਰਦਾਂ ’ਚ ਇਹ ਹਮੇਸ਼ਾ 20-30 ਸਾਲ ਦੀ ਉਮਰ ਤੋਂ ਸ਼ੁਰੂ ਹੁੰਦਾ ਹੈ, ਜਦੋਂਕਿ ਔਰਤਾਂ ’ਚ ਇਹ 40-50 ਸਾਲ ਦੀ ਉਮਰ ’ਚ ਆਮ ਹੁੰਦਾ  ਹੈ।

ਅਲੋਪੇਸੀਆ ਏਰੀਟਾ : ਇਹ ਇਕ ਆਟੋਇਮਿਊਨ ਡਿਸਆਰਡਰ ਹੈ, ਜੋ ਅਚਾਨਕ ਪੈਚੇਸ ’ਚ ਵਾਲਾਂ ਦੇ ਝੜਨ ਦਾ ਕਾਰਨ ਬਣਦਾ ਹੈ।

ਟੇਲੋਜਨ ਐਫਲੂਵੀਅਮ : ਇਹ ਇਕ ਅਸਥਾਈ ਸਥਿਤੀ ਹੈ, ਜੋ ਹਮੇਸ਼ਾ ਤਣਾਅ, ਹਾਰਮੋਨਲ ਬਦਲਾਅ ਜਾਂ ਬੀਮਾਰੀ ਕਾਰਨ ਹੁੰਦੀ ਹੈ।

ਟ੍ਰੈਕਸ਼ਨ ਐਲੋਪੇਸੀਆ : ਇਹ ਵਾਲਾਂ ’ਤੇ ਜ਼ਿਆਦਾ ਖਿਚਾਅ ਕਾਰਨ ਹੁੰਦੀ ਹੈ, ਜੋ ਆਮ ਤੌਰ ’ਤੇ ਕੱਸੇ ਹੋਏ ਸਟਾਈਲ ਕਾਰਨ ਹੁੰਦੀ ਹੈ।

ਵਾਲ ਝੜਣ ਦਾ ਭਾਵਨਾਤਮਕ ਪ੍ਰਭਾਵ
ਵਾਲ ਸਿਰਫ ਇਕ ਸਰੀਰਕ ਵਿਸ਼ੇਸ਼ਤਾ ਨਹੀਂ ਹੈ, ਇਹ ਹਮੇਸ਼ਾ ਨਿੱਜੀ ਪਛਾਣ ਅਤੇ ਆਤਮ ਵਿਸ਼ਵਾਸ ਨਾਲ ਜੁੜਿਆ ਹੁੰਦਾ ਹੈ। ਵਾਲ ਝੜਣਾ ਕਿਸੇ ਵਿਅਕਤੀ ਦੀ ਮਾਨਸਿਕ ਸਿਹਤ ’ਤੇ ਗੰਭੀਰ ਪ੍ਰਭਾਵ ਪਾ ਸਕਦਾ ਹੈ। ਕਈ ਲੋਕ ਆਪਣੇ ਬਦਲਦੇ ਰੂਪ ਕਾਰਨ ਚਿੰਤਾ, ਤਣਾਅ ਅਤੇ ਆਤਮ ਸਨਮਾਨ ’ਚ ਘਾਟ ਦਾ ਅਨੁਭਵ ਕਰਦੇ ਹਨ। ਇਨ੍ਹਾਂ ਭਾਵਨਾਵਾਂ ਨੂੰ ਸਵੀਕਾਰ ਕਰਨਾ ਅਤੇ ਡਾਕਟਰ ਨਾਲ ਸਲਾਹ ਕਰਨਾ ਅਹਿਮ ਹੈ।

ਇਲਾਜ ਦੇ ਬਦਲ
ਜੇਕਰ ਤੁਸੀਂ ਵਾਲ ਝੜਨ ਦਾ ਅਨੁਭਵ ਕਰ ਰਹੇ ਹੋ ਤਾਂ ਘਬਰਾਓ ਨਾ। ਕਾਰਨ ਦੇ ਆਧਾਰ ’ਤੇ ਇਲਾਜ ਮੁਹੱਈਆ ਹੋ ਸਕਦਾ ਹੈ, ਜੋ ਤੁਹਾਡਾ ਆਤਮਵਿਸ਼ਵਾਸ ਬਹਾਲ ਕਰਨ ’ਚ ਮਦਦ ਕਰ ਸਕਦਾ ਹੈ ਪਰ ਇਨ੍ਹਾਂ ਇਲਾਜਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ। 

ਦਵਾਈਆਂ
ਮਿਨੋਕਸਿਡਿਲ : ਮਿਨੋਕਸਿਡਿਲ ਇਕ ਓਵਰ-ਦਿ-ਕਾਊਂਟਰ ਟਾਪਿਕਲ ਇਲਾਜ ਹੈ,  ਜੋ ਮਰਦਾਂ ਅਤੇ ਔਰਤਾਂ ਦੋਵਾਂ ਦੇ ਵਾਲਾਂ ਦੇ ਵਾਧੇ ਨੂੰ ਪ੍ਰਭਾਵਿਤ ਕਰਦਾ ਹੈ। ਇਸ ਨੂੰ ਸਿੱਧੇ ਸਿਰ ਦੀ ਸਕਿਨ ’ਤੇ ਲਾਇਆ ਜਾਂਦਾ ਹੈ ਅਤੇ ਇਹ ਵਾਲਾਂ ਦੇ ਝੜਨ ਨੂੰ ਰੋਕਣ ’ਚ ਮਦਦ ਕਰਦਾ ਹੈ। ਇਸ ਨੂੰ ਵਰਤੋਂ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰਨਾ ਅਹਿਮ ਹੈ। ਮਿਨੋਕਸਿਡਿਲ  ਦੀ ਵਰਤੋਂ ਰੋਜ਼ਾਨਾ ਕਰਨੀ ਹੁੰਦੀ ਹੈ ਅਤੇ ਇਸ ਦਾ ਅਸਰ ਦੇਖਣ ’ਚ 4 ਤੋਂ 6 ਮਹੀਨੇ ਲੱਗ ਸਕਦੇ ਹਨ।

ਫਿਨਾਸਟਰਾਈਡ : ਫਿਨਾਸਟਰਾਈਡ ਇਕ ਪ੍ਰਿਸਕ੍ਰਿਪਸ਼ਨ  ਦਵਾਈ ਹੈ, ਜੋ ਮਰਦਾਂ ’ਚ ਵਾਲ ਝੜਣ ਲਈ ਜ਼ਿੰਮੇਵਾਰ ਹਾਰਮੋਨ ਨੂੰ ਰੋਕਦੀ ਹੈ। ਇਹ ਦਵਾਈ ਵਾਲਾਂ ਦੇ ਝੜਨ ਦੀ ਪ੍ਰਕਿਰਿਆ ਨੂੰ ਹੌਲੀ ਅਤੇ ਨਵੇਂ ਵਾਲਾਂ ਦੇ ਵਾਧੇ ਨੂੰ ਉਤਸ਼ਾਹਿਤ ਕਰ ਸਕਦੀ ਹੈ। ਫਿਨਾਸਟਰਾਈਡ ਦੀ ਵਰਤੋਂ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣਾ ਜ਼ਰੂਰੀ ਹੈ।

ਪਲੇਟਲੈਟ ਰਿਚ ਪਲਾਜਾ (ਪੀ. ਆਰ. ਪੀ.) ਥੈਰੇਪੀ
ਪੀ. ਆਰ. ਪੀ. ਥੈਰੇਪੀ ’ਚ ਤੁਹਾਡੇ ਖੂਨ ਦਾ ਇਕ ਛੋਟਾ ਜਿਹਾ  ਨਮੂਨਾ ਲਿਆ ਜਾਂਦਾ ਹੈ। ਉਸ ਨੂੰ ਪਲੇਟਲੈਟਸ ਨੂੰ ਕੇਂਦਰਿਤ ਕਰਨ ਲਈ ਪ੍ਰੋਸੈੱਸ ਅਤੇ ਫਿਰ ਉਸ ਨੂੰ ਸਿਰ ਦੀ ਸਕਿਨ ’ਚ ਇੰਜੈਕਟ ਕੀਤਾ ਜਾਂਦਾ ਹੈ। ਇਸ ਥੈਰੇਪੀ ਲਈ 3 ਤੋਂ 4 ਸੈਸ਼ਨਾਂ ਦੀ ਲੋੜ ਹੁੰਦੀ ਹੈ। ਆਰ. ਪੀ. ਆਰ. ਥੈਰੇਪੀ ਲਈ ਮਾਹਿਰ ਨਾਲ ਸਲਾਹ ਕਰਨਾ ਜ਼ਰੂਰੀ ਹੈ।

ਹੇਅਰ ਟ੍ਰਾਂਸਪਲਾਂਟ
ਹੇਅਰ ਟਰਾਂਸਪਲਾਂਟ ’ਚ ਵਾਲਾਂ ਦੇ ਰੋਮਾਂ ਨੂੰ ਇਕ ਡੋਨਰ ਸਾਈਟ (ਆਮ ਤੌਰ ’ਤੇ ਸਿਰ ਦੇ ਪਿੱਛੇ ਦਾ ਹਿੱਸਾ) ਨਾਲ ਪਤਲੇ ਜਾਂ ਗੰਜੇ ਖੇਤਰਾਂ ’ਚ ਟਰਾਂਸਫਰ ਕੀਤਾ ਜਾਂਦਾ ਹੈ। ਇਹ ਪ੍ਰਕਿਰਿਆ ਤੁਹਾਡੇ ਵਾਲਾਂ ਦੇ ਝੜਨ ਲਈ ਸਥਾਈ ਨਤੀਜੇ ਪ੍ਰਦਾਨ ਕਰਨ ਵਾਲਾ ਇਕਲੌਤਾ ਹੱਲ ਹੈ, ਜੋ ਤੁਹਾਡੇ ਮੌਜੂਦਾ ਵਾਲਾਂ ਨਾਲ ਸੁਭਾਵਿਕ ਰੂਪ ਨਾਲ ਮੇਲ ਖਾਂਦੀ ਹੈ।

ਹੋਰ ਬਦਲ
ਬਨਾਵਟੀ ਵਾਲ (ਪ੍ਰੋਸਥੈਟਿਕਸ) : ਜੇਕਰ ਇਲਾਜ ਦਾ ਹੱਲ ਸੰਭਵ ਨਹੀਂ ਤਾਂ ਬਨਾਵਟੀ ਵਾਲ (ਪ੍ਰੋਸਥੈਟਿਕਸ) ਇਕ ਚੰਗਾ ਬਦਲ ਹੋ ਸਕਦਾ ਹੈ। ਇਹ ਕੁਦਰਤੀ ਵਾਲਾਂ ਦੀ ਤਰ੍ਹਾਂ ਦਿਸਦੇ ਹਨ ਅਤੇ ਸਟਾਈਲਿੰਗ ਅਤੇ ਦੇਖਭਾਲ ਉਤਪਾਦਾਂ ਦੀ ਮਦਦ ਨਾਲ ਲੰਬੇ ਸਮੇਂ ਤਕ ਸੁਭਾਵਿਕ ਦਿਸ ਸਕਦੇ ਹਨ।

ਸਟਾਈਲਿੰਗ ਅਤੇ ਦੇਖਭਾਲ ਉਤਪਾਦ : 
ਵਾਲਾਂ ਦੇ ਝੜਨ ਨਾਲ ਨਜਿੱਠਣ ਲਈ ਸਟਾਈਲਿੰਗ ਅਤੇ ਦੇਖਭਾਲ ਉਤਪਾਦ ਵੀ ਮਦਦਗਾਰ ਹੋ ਸਕਦੇ  ਹਨ। ਇਹ ਉਤਪਾਦ ਤੁਹਾਡੇ ਵਾਲਾਂ ਨੂੰ ਸੰਘਣਾ ਅਤੇ ਸਿਹਤਮੰਦ ਦਿਖਾ ਸਕਦੇ ਹਨ ਪਰ ਸਹੀ ਉਤਪਾਦ ਦੀ ਚੋਣ ਕਰਨ ਲਈ ਮਾਹਿਰ ਦੀ ਸਲਾਹ ਅਹਿਮ ਹੈ।

Have something to say? Post your comment

ਅਤੇ ਸਿਹਤ ਖਬਰਾਂ

ਮੋਟਾਪੇ ਕਾਰਨ ਜਲਦੀ ਬੁੱਢਾ ਹੋ ਰਿਹਾ ਦਿਲ ! ਮਾਹਿਰਾਂ ਨੇ ਦਿੱਤੀ ਚਿਤਾਵਨੀ

ਮੋਟਾਪੇ ਕਾਰਨ ਜਲਦੀ ਬੁੱਢਾ ਹੋ ਰਿਹਾ ਦਿਲ ! ਮਾਹਿਰਾਂ ਨੇ ਦਿੱਤੀ ਚਿਤਾਵਨੀ

ਹੈਲਦੀ ਫੂਡ ਵੀ ਹੋ ਜਾਵੇਗਾ ਅਨਹੈਲਦੀ, ਜੇ ਰਸੋਈ 'ਚ ਕਰੋਗੇ ਫੂਡ ਸੇਫਟੀ ਨਾਲ ਜੁੜੀਆਂ ਇਹ 6 ਗ਼ਲਤੀਆਂ

ਹੈਲਦੀ ਫੂਡ ਵੀ ਹੋ ਜਾਵੇਗਾ ਅਨਹੈਲਦੀ, ਜੇ ਰਸੋਈ 'ਚ ਕਰੋਗੇ ਫੂਡ ਸੇਫਟੀ ਨਾਲ ਜੁੜੀਆਂ ਇਹ 6 ਗ਼ਲਤੀਆਂ

ਕੈਮੀਕਲ ਵਾਲੇ ਰੰਗਾਂ ਤੋਂ SKIN ਨੂੰ ਕਿਵੇਂ ਬਚਾਈਏ? ਇਹ ਘਰੇਲੂ ਨੁਸਖ਼ੇ ਮਿੰਟਾਂ 'ਚ ਨਿਖਰ ਦੇਣਗੇ ਤੁਹਾਡੀ SKIN

ਕੈਮੀਕਲ ਵਾਲੇ ਰੰਗਾਂ ਤੋਂ SKIN ਨੂੰ ਕਿਵੇਂ ਬਚਾਈਏ? ਇਹ ਘਰੇਲੂ ਨੁਸਖ਼ੇ ਮਿੰਟਾਂ 'ਚ ਨਿਖਰ ਦੇਣਗੇ ਤੁਹਾਡੀ SKIN

Cancer Protect Food: ਕੈਂਸਰ ਦਾ ਖ਼ਤਰਾ ਘੱਟ ਕਰ ਸਕਦੀ ਹੈ ਇਹ ਡਾਇਟ! ਖਾਣੇ 'ਚ ਸ਼ਾਮਲ ਕਰੋ ਇਹ ਚੀਜ਼ਾਂ

Cancer Protect Food: ਕੈਂਸਰ ਦਾ ਖ਼ਤਰਾ ਘੱਟ ਕਰ ਸਕਦੀ ਹੈ ਇਹ ਡਾਇਟ! ਖਾਣੇ 'ਚ ਸ਼ਾਮਲ ਕਰੋ ਇਹ ਚੀਜ਼ਾਂ

Kidney ਫੇਲ੍ਹ ਹੋਣ 'ਤੇ ਕਿੰਨਾ ਚਿਰ ਜ਼ਿੰਦਾ ਰਹਿ ਸਕਦਾ ਬੰਦਾ? ਜਾਣੋਂ ਕਿਵੇਂ ਕਰੀਏ ਦੇਖਭਾਲ

Kidney ਫੇਲ੍ਹ ਹੋਣ 'ਤੇ ਕਿੰਨਾ ਚਿਰ ਜ਼ਿੰਦਾ ਰਹਿ ਸਕਦਾ ਬੰਦਾ? ਜਾਣੋਂ ਕਿਵੇਂ ਕਰੀਏ ਦੇਖਭਾਲ

ਥਾਇਰਾਇਡ ਦੇ ਮਰੀਜ਼ ਤੁਰੰਤ ਬੰਦ ਕਰ ਦੇਣ ਇਨ੍ਹਾਂ ਚੀਜ਼ਾਂ ਦਾ ਸੇਵਨ, ਨਹੀਂ ਤਾਂ ਵਧ ਸਕਦੀ ਹੈ ਪਰੇਸ਼ਾਨੀ

ਥਾਇਰਾਇਡ ਦੇ ਮਰੀਜ਼ ਤੁਰੰਤ ਬੰਦ ਕਰ ਦੇਣ ਇਨ੍ਹਾਂ ਚੀਜ਼ਾਂ ਦਾ ਸੇਵਨ, ਨਹੀਂ ਤਾਂ ਵਧ ਸਕਦੀ ਹੈ ਪਰੇਸ਼ਾਨੀ

ਸਾਵਧਾਨ! ਦਿਨ ਭਰ ਨੀਂਦ ਤੇ ਸੁਸਤੀ ਨਾ ਕਰੋ ਨਜ਼ਰਅੰਦਾਜ਼, ਹੋ ਸਕਦੀ ਹੈ ਇਸ ਵਿਟਾਮਿਨ ਦੀ ਕਮੀ

ਸਾਵਧਾਨ! ਦਿਨ ਭਰ ਨੀਂਦ ਤੇ ਸੁਸਤੀ ਨਾ ਕਰੋ ਨਜ਼ਰਅੰਦਾਜ਼, ਹੋ ਸਕਦੀ ਹੈ ਇਸ ਵਿਟਾਮਿਨ ਦੀ ਕਮੀ

ਕੀ ਤੁਹਾਨੂੰ ਵੀ ਨਹੀਂ ਪਚਦੇ ਦੁੱਧ ਅਤੇ ਦਹੀਂ? ਜਾਣੋ ਵਜ੍ਹਾ ਤੇ ਅਪਣਾਓ ਇਹ ਸਾਵਧਾਨੀਆਂ

ਕੀ ਤੁਹਾਨੂੰ ਵੀ ਨਹੀਂ ਪਚਦੇ ਦੁੱਧ ਅਤੇ ਦਹੀਂ? ਜਾਣੋ ਵਜ੍ਹਾ ਤੇ ਅਪਣਾਓ ਇਹ ਸਾਵਧਾਨੀਆਂ

8 ਘੰਟੇ ਸੌਣ ਤੋਂ ਬਾਅਦ ਵੀ ਨਹੀਂ ਰਹਿੰਦੇ ਫ੍ਰੈਸ਼? ਤਾਂ ਕਿਤੇ ਆਹ ਕਾਰਨ ਤੁਹਾਡੀ ਨੀਂਦ ਦਾ ਦੁਸ਼ਮਨ ਤਾਂ ਨਹੀ

8 ਘੰਟੇ ਸੌਣ ਤੋਂ ਬਾਅਦ ਵੀ ਨਹੀਂ ਰਹਿੰਦੇ ਫ੍ਰੈਸ਼? ਤਾਂ ਕਿਤੇ ਆਹ ਕਾਰਨ ਤੁਹਾਡੀ ਨੀਂਦ ਦਾ ਦੁਸ਼ਮਨ ਤਾਂ ਨਹੀ

ਰੋਜ਼ਾਨਾ ਬਿਸਕੁਟ ਤੇ ਚਿਪਸ ਖਿਲਾਉਣਾ ਪੈ ਸਕਦਾ ਭਾਰੀ;  ਬੱਚੇ ਦੇ ਸਰੀਰ ਦਾ ਇਹ ਹਿੱਸੇ ਨੂੰ ਹੋ ਸਕਦਾ ਵੱਡਾ ਨੁਕਸਾਨ, ਮਾਪੇ ਦੇਣ ਧਿਆਨ!

ਰੋਜ਼ਾਨਾ ਬਿਸਕੁਟ ਤੇ ਚਿਪਸ ਖਿਲਾਉਣਾ ਪੈ ਸਕਦਾ ਭਾਰੀ; ਬੱਚੇ ਦੇ ਸਰੀਰ ਦਾ ਇਹ ਹਿੱਸੇ ਨੂੰ ਹੋ ਸਕਦਾ ਵੱਡਾ ਨੁਕਸਾਨ, ਮਾਪੇ ਦੇਣ ਧਿਆਨ!