Sunday, July 12, 2026
BREAKING
​ਜ਼ੀਰਕਪੁਰ: ਵੀ.ਆਈ.ਪੀ. ਰੋਡ 'ਤੇ ਸਾਲਾਂ ਪੁਰਾਣੀ ਜਲਭਰਾਅ ਦੀ ਸਮੱਸਿਆ ਦੇ ਹੱਲ ਲਈ ਕਾਰਜ ਸ਼ੁਰੂ ​ਨਵ-ਨਿਯੁਕਤ ਪ੍ਰਧਾਨ ਗੁਰਪ੍ਰੀਤ ਵਿਰਕ ਵੱਲੋਂ ਅਧਿਕਾਰੀਆਂ ਨਾਲ ਵਾਰਡ ਨੰਬਰ 6 ਦਾ ਨਿਰੀਖਣ, ​ਪ੍ਰਸ਼ਾਸਨਿਕ ਅਣਗਹਿਲੀ: ਜ਼ੀਰਕਪੁਰ-ਨਗਲਾ ਸੜਕ ਦੀ ਐਂਟਰੈਂਸ 'ਤੇ ਬਣੇ 2-2 ਫੁੱਟ ਡੂੰਘੇ ਖੱਡੇ, ਰੋਜ਼ਾਨਾ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਨੇ ਰਾਹਗੀਰ ਅਵਤਾਰ ਸਿੰਘ ਲੋਹਗੜ੍ਹ ਬਣੇ ਜ਼ੀਰਕਪੁਰ ਦੇ ਨਵੇਂ ਬਲਾਕ ਪ੍ਰਧਾਨ, ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਦਿੱਤੀ ਵਧਾਈ ਉੱਘੀ ਐਂਕਰ ਅਤੇ ਅਦਾਕਾਰਾ ਸਤਿੰਦਰ ਸੱਤੀ ਨੇ ਨੌਜਵਾਨ ਵੋਟਰਾਂ, ਖ਼ਾਸ ਕਰਕੇ ਲੜਕੀਆਂ ਨੂੰ SIR-2026 ਤਹਿਤ ਐਨਿਊਮਰੇਸ਼ਨ ਫਾਰਮ ਭਰਨ ਦੀ ਕੀਤੀ ਅਪੀਲ ਨਯਾਗਾਓਂ ਨਗਰ ਕੌਂਸਲ ਵਿੱਚ ਭਾਜਪਾ ਦਾ ਪ੍ਰਧਾਨ ਬਣਨਾ ਲੋਕਾਂ ਦੇ ਭਰੋਸੇ ਅਤੇ ਵਿਕਾਸ ਦੀ ਰਾਜਨੀਤੀ ਦੀ ਜਿੱਤ : ਨਰਿੰਦਰ ਸਿੰਘ ਰਾਣਾ ਮਾਨਸੂਨ ਦੀ ਸ਼ੁਰੂਆਤ ਮੌਕੇ ਐਸਡੀਐਮ ਤਰਸੇਮ ਚੰਦ ਵੱਲੋਂ ਰੁੱਖ ਲਗਾਉਣ ਮੁਹਿੰਮ ਦਾ ਆਗਾਜ ਪੰਜਾਬ 'ਚ ਫੜਿਆ ਗਿਆ ਨਸ਼ਾ ਸਪਲਾਈ ਕਰਨ ਵਾਲਾ ਗਿਰੋਹ, ਹੈਰੋਇਨ ਦੀ ਵੱਡੀ ਖੇਪ ਤੇ ਡਰੱਗ ਮਨੀ ਬਰਾਮਦ ਪੰਜਾਬ ਕਾਂਗਰਸ ਦੇ ਕਲੇਸ਼ 'ਤੇ ਬੋਲੇ ਰਾਜਾ ਵੜਿੰਗ, ਅਗਲੇ ਦੋ ਦਿਨਾਂ 'ਚ ਸਾਰੇ ਇਕੋ ਮੰਚ 'ਤੇ ਹੋ ਸਕਦੇ ਨੇ ਇਕੱਠੇ ਵਾਧਾ ਲੈ ਕੇ ਬੰਦ ਹੋਏ ਬਾਜ਼ਾਰ, ਸੈਂਸੈਕਸ-ਨਿਫਟੀ ਨੇ ਦਰਜ ਕੀਤਾ ਵੱਡਾ ਉਛਾਲ, ਜਾਣੋ ਤੇਜ਼ੀ ਦੇ ਕਾਰਨ

ਬਾਜ਼ਾਰ

ਕਰਜ਼ੇ ਦੇ ਜਾਲ 'ਚ ਫਸ ਰਹੇ ਭਾਰਤੀ, ਰਕਮ 44% ਵਧ ਕੇ ਪਹੁੰਚੀ 33,886 ਕਰੋੜ ਰੁਪਏ ਦੇ ਪਾਰ

29 ਜੁਲਾਈ, 2025 03:55 PM

ਹਰ ਕੋਈ ਕ੍ਰੈਡਿਟ ਕਾਰਡ ਰੱਖਣਾ ਚਾਹੁੰਦਾ ਹੈ, ਜਿਸਦੀ ਲਿਮਟ ਵੀ ਬਹੁਤ ਜ਼ਿਆਦਾ ਹੋਵੇ। ਜਦੋਂ ਕ੍ਰੈਡਿਟ ਕਾਰਡ ਹੱਥ ਵਿੱਚ ਆਉਂਦਾ ਹੈ, ਤਾਂ ਬਹੁਤ ਸਾਰੇ ਲੋਕ ਇਸਦੇ ਬਿੱਲਾਂ ਬਾਰੇ ਸੋਚੇ ਬਿਨਾਂ ਬਹੁਤ ਜ਼ਿਆਦਾ ਖਰੀਦਦਾਰੀ ਕਰ ਲੈਂਦੇ ਹਨ। ਨਤੀਜੇ ਵਜੋਂ, ਨਿਰਧਾਰਤ ਮਿਆਦ ਤੋਂ ਬਾਅਦ, ਇੱਕ ਵੱਡਾ ਬਿੱਲ ਸਾਹਮਣੇ ਆ ਜਾਂਦਾ ਹੈ। CRIF ਹਾਈ ਮਾਰਕ ਰਿਪੋਰਟ ਅਨੁਸਾਰ, ਪਿਛਲੇ ਇੱਕ ਸਾਲ ਵਿੱਚ ਕ੍ਰੈਡਿਟ ਕਾਰਡਾਂ ਦੀ ਬਕਾਇਆ ਰਕਮ ਵਿੱਚ 44% ਵਾਧਾ ਹੋਇਆ ਹੈ। ਮਾਰਚ 2025 ਤੱਕ, ਬਕਾਇਆ ਰਕਮ 33,886.5 ਕਰੋੜ ਰੁਪਏ ਤੱਕ ਪਹੁੰਚ ਗਈ।


ਅੱਜਕੱਲ੍ਹ ਕਿਸੇ ਕੋਲ ਕ੍ਰੈਡਿਟ ਕਾਰਡ ਹੋਣਾ ਬਹੁਤ ਆਮ ਹੋ ਗਿਆ ਹੈ। ਜਿੰਨੀ ਤੇਜ਼ੀ ਨਾਲ ਕ੍ਰੈਡਿਟ ਕਾਰਡਾਂ ਦੀ ਵਰਤੋਂ ਵਧ ਰਹੀ ਹੈ, ਉਸਦੀ ਬਕਾਇਆ ਰਕਮ ਵੀ ਉਸੇ ਰਫ਼ਤਾਰ ਨਾਲ ਵਧ ਰਹੀ ਹੈ। ਯਾਨੀ ਕਿ ਲੋਕ ਕ੍ਰੈਡਿਟ ਕਾਰਡਾਂ ਦੀ ਵਰਤੋਂ ਕਰ ਰਹੇ ਹਨ ਪਰ ਇਸਦੇ ਬਿੱਲਾਂ ਦਾ ਭੁਗਤਾਨ ਕਰਨ ਦੇ ਯੋਗ ਨਹੀਂ ਹਨ। ਇਹ ਸਮੱਸਿਆ ਮੁੱਖ ਤੌਰ 'ਤੇ ਮੱਧ ਵਰਗ ਨੂੰ ਜ਼ਿਆਦਾ ਪਰੇਸ਼ਾਨ ਕਰ ਰਹੀ ਹੈ।

91-360 ਦਿਨਾਂ ਦੀ ਸ਼੍ਰੇਣੀ ਵਿੱਚ ਕ੍ਰੈਡਿਟ ਕਾਰਡ ਦੀ ਬਕਾਇਆ ਰਕਮ ਦੀ ਸਮੱਸਿਆ ਵਧ ਰਹੀ ਹੈ। ਮਾਰਚ 2024 ਵਿੱਚ, ਇਹ ਅੰਕੜਾ 2347 5.6 ਕਰੋੜ ਰੁਪਏ ਸੀ। ਜੋ ਮਾਰਚ 2025 ਤੱਕ ਵਧ ਕੇ 33,886.5 ਕਰੋੜ ਰੁਪਏ ਹੋ ਗਿਆ।


ਇਸ ਤੋਂ ਇਲਾਵਾ, 91-180 ਦਿਨਾਂ ਦੀ ਸ਼੍ਰੇਣੀ ਵਿੱਚ ਬਕਾਇਆ ਵੀ ਵਧ ਰਿਹਾ ਹੈ। ਇਸ ਵਿੱਚ, ਇਹ ਰਕਮ ਪਿਛਲੇ ਸਾਲ 20,872.6 ਕਰੋੜ ਰੁਪਏ ਤੋਂ ਵੱਧ ਸੀ, ਜੋ ਇਸ ਸਾਲ ਵਧ ਕੇ 29,983.6 ਕਰੋੜ ਰੁਪਏ ਹੋ ਗਈ ਹੈ।
181-360 ਦਿਨਾਂ ਦੀ ਸ਼੍ਰੇਣੀ ਦੀ ਗੱਲ ਕਰੀਏ ਤਾਂ, ਇਸ ਨੇ ਬਕਾਇਆ ਰਕਮ ਵਿੱਚ 1.1% ਦਾ ਵਾਧਾ ਦਰਜ ਕੀਤਾ ਹੈ।


ਕ੍ਰੈਡਿਟ ਕਾਰਡ ਦੀ ਵਰਤੋਂ
ਭਾਰਤੀ ਲੋਕ ਹੁਣ ਕਰੈਡਿਟ ਕਾਰਡ ਵੱਲ ਤੇਜ਼ੀ ਨਾਲ ਆਕਰਸ਼ਿਤ ਹੋ ਰਹੇ ਹਨ। ਖਰੀਦਦਾਰੀ, ਯਾਤਰਾ ਤੇ ਰਿਵਾਰਡ ਪੌਇੰਟਸ ਜਾਂ ਕੈਸ਼ਬੈਕ ਵਾਲੇ ਆਫਰ ਇਸ ਵਾਧੂ ਰੁਝਾਨ ਦੇ ਮੁੱਖ ਕਾਰਨ ਹਨ।


ਆਰਬੀਆਈ ਦੇ ਅੰਕੜਿਆਂ ਅਨੁਸਾਰ, ਮਈ 2025 ਤੱਕ 11.11 ਕਰੋੜ ਕ੍ਰੈਡਿਟ ਕਾਰਡ ਜਾਰੀ ਕੀਤੇ ਗਏ ਹਨ। ਜਨਵਰੀ 2021 ਵਿੱਚ ਸਿਰਫ 6.10 ਕਰੋੜ ਸਨ। ਯਾਨੀ ਕਿ ਕ੍ਰੈਡਿਟ ਕਾਰਡ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਬਹੁਤ ਸਾਰੇ ਅਜਿਹੇ ਕ੍ਰੈਡਿਟ ਕਾਰਡ ਹਨ ਜੋ ਗਾਹਕਾਂ ਨੂੰ ਵਿਆਜ ਮੁਕਤ ਈਐਮਆਈ ਵਰਗੀਆਂ ਪੇਸ਼ਕਸ਼ਾਂ ਦੇ ਕੇ ਲੁਭਾਉਂਦੇ ਹਨ। ਅਜਿਹੀਆਂ ਕਈ ਲੁਭਾਉਣ ਵਾਲੀਆਂ ਪੇਸ਼ਕਸ਼ਾਂ ਕਾਰਨ, ਕ੍ਰੈਡਿਟ ਕਾਰਡ ਲੈਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ, ਪਰ ਸਮੇਂ ਸਿਰ ਬਿੱਲਾਂ ਦਾ ਭੁਗਤਾਨ ਨਾ ਕਰਨ ਵਾਲਿਆਂ ਦੀ ਗਿਣਤੀ ਵੀ ਵੱਧ ਰਹੀ ਹੈ।

 

ਮਿਡਲ ਕਲਾਸ ਲਈ ਖਤਰਨਾਕ ਸਾਬਤ ਹੋ ਰਿਹਾ ਹੈ ਕਰੈਡਿਟ ਕਾਰਡ ਦਾ ਲਾਲਚ
ਕਈ ਕਾਰਡ ਇੰਟਰੈਸਟ ਫ੍ਰੀ EMI ਜਾਂ ਵਧੀਆ ਡਿਸਕਾਊਂਟ ਦੇ ਵਾਅਦੇ ਕਰਦੇ ਹਨ। ਪਰ ਇਹ ਆਸਾਨ ਲਾਭ ਕਈ ਵਾਰ ਮਿਡਲ ਕਲਾਸ ਪਰਿਵਾਰਾਂ ਲਈ ਜਾਲ ਸਾਬਤ ਹੋ ਰਹੇ ਹਨ। ਜਿੰਨਾ ਦੀ ਆਮਦਨ ਘੱਟ ਹੈ, ਉਹ ਵੀ ਲੁਭਾਵਨੇ ਆਫਰ ਦੇ ਚੱਕਰ 'ਚ ਆ ਕੇ ਕਾਰਡ ਲੈ ਲੈਂਦੇ ਹਨ। ਪਰ ਜਦੋਂ ਬਿੱਲ ਭਰਨ ਦੀ ਵਾਰੀ ਆਉਂਦੀ ਹੈ ਤਾਂ ਉਨ੍ਹਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਨ੍ਹਾਂ ਕਰਕੇ ਨਾ ਸਿਰਫ਼ ਉਨ੍ਹਾਂ ਦਾ ਕਰਜ਼ਾ ਵੱਧਦਾ ਹੈ, ਸਗੋਂ ਉਨ੍ਹਾਂ ਦੀ ਉੱਚੀਆਂ ਵਿਆਜ ਦਰਾਂ ਕਾਰਨ ਆਮਦਨ 'ਤੇ ਵੀ ਸਿੱਧਾ ਅਸਰ ਪੈਂਦਾ ਹੈ।

 

ਬੈਂਕਾਂ ਅਤੇ NBFCs ਲਈ ਵੀ ਚਿੰਤਾ ਦਾ ਵਿਸ਼ਾ
ਕਰੈਡਿਟ ਕਾਰਡ ਧਾਰਕਾਂ ਵੱਲੋਂ ਸਮੇਂ 'ਤੇ ਭੁਗਤਾਨ ਨਾ ਕਰਨ ਕਾਰਨ ਬੈਂਕਾਂ ਤੇ ਗੈਰ-ਬੈਂਕਿੰਗ ਵਿੱਤੀ ਸੰਸਥਾਵਾਂ (NBFCs) ਨੂੰ ਵੀ ਬਾਅਦ ਵਿੱਚ ਨੁਕਸਾਨ ਝੱਲਣਾ ਪੈਂਦਾ ਹੈ। ਨੋਨ-ਪਰਫਾਰਮਿੰਗ ਐਸੈਟਸ (NPA) ਵਧਣ ਦੀ ਸੰਭਾਵਨਾ ਨਾਲ ਨਾਲ ਲੋਨ ਰਿਕਵਰੀ ਦੀ ਪ੍ਰਕਿਰਿਆ ਵੀ ਮੁਸ਼ਕਲ ਹੋ ਜਾਂਦੀ ਹੈ।

 

ਖਰਚ ਸਮਝਦਾਰੀ ਨਾਲ ਕਰੋ
ਵਿੱਤ ਮਾਹਰਾਂ ਅਨੁਸਾਰ, ਜੇਕਰ ਤੁਸੀਂ ਕਰੈਡਿਟ ਕਾਰਡ ਦੀ ਵਰਤੋਂ ਕਰਦੇ ਹੋ ਤਾਂ ਇਹ ਯਕੀਨੀ ਬਣਾਓ ਕਿ ਤੁਸੀਂ ਉਤਨਾ ਹੀ ਖਰਚ ਕਰੋ ਜਿੰਨਾ ਤੁਸੀਂ ਆਸਾਨੀ ਨਾਲ ਅਗਲੇ ਮਹੀਨੇ ਭਰ ਸਕੋ। ਨਹੀਂ ਤਾਂ, ਇਹ ਕਾਰਡ ਆਰਥਿਕ ਆਜ਼ਾਦੀ ਦੀ ਥਾਂ ਕਰਜ਼ੇ ਦੀ ਜ਼ੰਜੀਰ ਬਣ ਸਕਦਾ ਹੈ।

ਲਾਭਦਾਇਕ ਲੱਗਣ ਵਾਲੇ ਕਰੈਡਿਟ ਕਾਰਡ ਆਫਰ ਦਰਅਸਲ ਇੱਕ "ਮੀਠਾ ਜਹਿਰ" ਸਾਬਤ ਹੋ ਸਕਦੇ ਹਨ। ਸਮਝਦਾਰੀ ਨਾਲ ਚੁਣੋ, ਸੋਚ-ਵਿਚਾਰ ਨਾਲ ਵਰਤੋ ਨਹੀਂ ਤਾਂ ਖਰੀਦਦਾਰੀ ਦੀ ਖੁਸ਼ੀ ਕਰਜ਼ੇ ਦੀ ਚਿੰਤਾ ਵਿੱਚ ਬਦਲ ਜਾਂਦੀ ਹੈ।

 

Have something to say? Post your comment

ਅਤੇ ਬਾਜ਼ਾਰ ਖਬਰਾਂ

ਵਾਧਾ ਲੈ ਕੇ ਬੰਦ ਹੋਏ ਬਾਜ਼ਾਰ, ਸੈਂਸੈਕਸ-ਨਿਫਟੀ ਨੇ ਦਰਜ ਕੀਤਾ ਵੱਡਾ ਉਛਾਲ, ਜਾਣੋ ਤੇਜ਼ੀ ਦੇ ਕਾਰਨ

ਵਾਧਾ ਲੈ ਕੇ ਬੰਦ ਹੋਏ ਬਾਜ਼ਾਰ, ਸੈਂਸੈਕਸ-ਨਿਫਟੀ ਨੇ ਦਰਜ ਕੀਤਾ ਵੱਡਾ ਉਛਾਲ, ਜਾਣੋ ਤੇਜ਼ੀ ਦੇ ਕਾਰਨ

LPG ਗਾਹਕਾਂ ਲਈ ਮਹੱਤਵਪੂਰਨ ਅਪਡੇਟ: ਜਾਣੋ ਗੈਸ ਕੁਨੈਕਸ਼ਨ ਨਾਲ ਜੁੜੇ ਇਹਨਾਂ ਨਵੇਂ ਨਿਯਮਾਂ ਬਾਰੇ

LPG ਗਾਹਕਾਂ ਲਈ ਮਹੱਤਵਪੂਰਨ ਅਪਡੇਟ: ਜਾਣੋ ਗੈਸ ਕੁਨੈਕਸ਼ਨ ਨਾਲ ਜੁੜੇ ਇਹਨਾਂ ਨਵੇਂ ਨਿਯਮਾਂ ਬਾਰੇ

ਮਾਨਿਟਰੀ ਪਾਲਿਸੀ ਲਈ RBI ਨੇ ਸ਼ੁਰੂ ਕੀਤੇ 3 ਵੱਡੇ ਸਰਵੇਖਣ

ਮਾਨਿਟਰੀ ਪਾਲਿਸੀ ਲਈ RBI ਨੇ ਸ਼ੁਰੂ ਕੀਤੇ 3 ਵੱਡੇ ਸਰਵੇਖਣ

Flipkart ਨੇ ਫੂਡ ਐਂਡ ਨਿਊਟ੍ਰੀਸ਼ੀਅਨ ਕੈਟਾਗਰੀ ’ਚ 50 ਫੀਸਦੀ ਦਾ ਵਾਧਾ ਕੀਤਾ ਦਰਜ

Flipkart ਨੇ ਫੂਡ ਐਂਡ ਨਿਊਟ੍ਰੀਸ਼ੀਅਨ ਕੈਟਾਗਰੀ ’ਚ 50 ਫੀਸਦੀ ਦਾ ਵਾਧਾ ਕੀਤਾ ਦਰਜ

ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ : ਸੈਂਸੈਕਸ 238 ਅੰਕ ਚੜ੍ਹਿਆ ਤੇ ਨਿਫਟੀ 23,900 ਦੇ ਪਾਰ ਬੰਦ

ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ : ਸੈਂਸੈਕਸ 238 ਅੰਕ ਚੜ੍ਹਿਆ ਤੇ ਨਿਫਟੀ 23,900 ਦੇ ਪਾਰ ਬੰਦ

Gold-Silver ਦੀਆਂ ਕੀਮਤਾਂ ਦਾ U-Turn, ਡਿੱਗਣ ਤੋਂ ਬਾਅਦ ਅਚਾਨਕ ਉਛਾਲੇ ਰੇਟ

Gold-Silver ਦੀਆਂ ਕੀਮਤਾਂ ਦਾ U-Turn, ਡਿੱਗਣ ਤੋਂ ਬਾਅਦ ਅਚਾਨਕ ਉਛਾਲੇ ਰੇਟ

ਖੰਡ ਦੀਆਂ ਕੀਮਤਾਂ ’ਚ ਅਚਾਨਕ ਆਈ ਤੇਜ਼ੀ! 6-7 ਫੀਸਦੀ ਤੱਕ ਚੜ੍ਹੇ ਭਾਅ

ਖੰਡ ਦੀਆਂ ਕੀਮਤਾਂ ’ਚ ਅਚਾਨਕ ਆਈ ਤੇਜ਼ੀ! 6-7 ਫੀਸਦੀ ਤੱਕ ਚੜ੍ਹੇ ਭਾਅ

RBI ਨੇ ਕ੍ਰਿਪਟੋਕਰੰਸੀਆਂ 'ਤੇ ਅਪਣਾਇਆ ਸਖ਼ਤ ਰੁਖ਼ , ਫਿਰ ਤੋਂ ਪਾਬੰਦੀ ਲਗਾਉਣ ਦੇ ਦਿੱਤੇ ਸੰਕੇਤ

RBI ਨੇ ਕ੍ਰਿਪਟੋਕਰੰਸੀਆਂ 'ਤੇ ਅਪਣਾਇਆ ਸਖ਼ਤ ਰੁਖ਼ , ਫਿਰ ਤੋਂ ਪਾਬੰਦੀ ਲਗਾਉਣ ਦੇ ਦਿੱਤੇ ਸੰਕੇਤ

ਗੁੰਮਰਾਹਕੁੰਨ ਦਾਅਵਿਆਂ ’ਤੇ FSSAI ਸਖਤ, Lotte India, Ferns n Petals ਅਤੇ Kubera Foods ਨੂੰ ਨੋਟਿਸ

ਗੁੰਮਰਾਹਕੁੰਨ ਦਾਅਵਿਆਂ ’ਤੇ FSSAI ਸਖਤ, Lotte India, Ferns n Petals ਅਤੇ Kubera Foods ਨੂੰ ਨੋਟਿਸ

ਟਰੰਪ ਦੇ ਬਿਆਨ ਕਾਰਨ ਤਾਸ਼ ਦੇ ਪੱਤਿਆਂ ਵਾਂਹ ਢਹਿ ਗਿਆ ਸ਼ੇਅਰ ਬਾਜ਼ਾਰ, ਸੈਂਸੈਕਸ 1663 ਅੰਕ ਡਿੱਗ ਕੇ ਬੰਦ

ਟਰੰਪ ਦੇ ਬਿਆਨ ਕਾਰਨ ਤਾਸ਼ ਦੇ ਪੱਤਿਆਂ ਵਾਂਹ ਢਹਿ ਗਿਆ ਸ਼ੇਅਰ ਬਾਜ਼ਾਰ, ਸੈਂਸੈਕਸ 1663 ਅੰਕ ਡਿੱਗ ਕੇ ਬੰਦ