ਨਵਾਸਹਿਰ (ਮਨੋਰੰਜਨ ਕਾਲੀਆ) : ਜਨਤਕ ਟਰਾਸਪੋਰਟ ਨੂੰ ਸੁਵਿਧਾਜਨਕ ਬਣਾਉਣ ਲਈ ਕੇਂਦਰ ਸਰਕਾਰ ਸੂਬਾਈ ਟਰਾਸਪੋਰਟ ਨਿਗਮ ਦੀਆ ਬੱਸਾ ਤੇ ਨਿੱਜੀ ਕਮਰਸ਼ੀਅਲ ਵਾਹਨਾ ਲਈ ਵੀ ਸਲਾਨਾ ਫਾਸਟੈਗ ਪਾਸ ਲਿਆ ਸਕਦੀ ਹੈ | ਕੇਂਦਰੀ ਸੜਕ ਟਰਾਸਪੋਰਟ ਤੇ ਰਾਜਮਾਰਗ ਮੰਤਰਾਲੇ ਨੇ ਟਰਾਸਪੋਰਟ ਸੇਵਾ ਦੇ ਇਸ ਵੱਡੇ ਵਰਗ ਦੇ ਹਿੱਤ 'ਚ ਇਸ ਤੇ ਵਿਚਾਰ ਸ਼ੁਰੂ ਕਰ ਦਿੱਤਾ ਹੈ | ਇਸ ਨਾਲ ਹੀ ਰਾਸ਼ਟਰੀ ਰਾਜਮਾਰਗਾ ਦੇ ਕੰਢੇ ਸਹੂਲਤਾ ਵਿਕਸਤ ਕਰਨ ਲਈ ਵੀ ਕੇਂਦਰ ਸਰਕਰ ਨਿੱਜੀ ਬੱਸ ਮਾਲਕਾ ਦੇ ਸਮੂਹਾ ਨੂੰ ਰਿਆਇਤੀ ਦਰ ਤੇ ਜਮੀਨ ਮੁਹੱਈਆ ਕਰਵਾਉਣ ਲਈ ਤਿਆਰ ਹੈ | ਬੱਸ ਐਡ ਕਾਰ ਆਪ੍ਰੇਟਰਸ ਕਨਫੈਡਰੇਸ਼ਨ ਆਫ ਇੰਡੀਆ ਦਾ ਅੰਕੜਾ ਕਹਿੰਦਾ ਹੈ ਕਿ ਦੇਸ਼ 'ਚ 92 ਫੀਸਦੀ ਬੱਸਾ ਨਿੱਜੀ ਖੇਤਰ ਦੀਆ ਹਨ | ਜਿੰਨਾ ਦੀ ਗਿਣਤੀ ਲਗਭਗ 20 ਲੱਖ ਹੈ | ਦਾਅਵਾ ਹੈ ਕਿ ਹਰ ਰੋਜ ਪੰਜ ਲੱਖ ਯਾਤਰੀ ਹਵਾਈ ਸਫਰ ਕਰਦੇ ਹਨ | 240 ਕਰੋੜ ਯਾਤਰੀ ਰੇਲਵੇ 'ਚ 1.15 ਕਰੋੜ ਯਾਤਰੀ ਮੈਟਰੋ 'ਚ ਜਦਕਿ 40 ਕਰੋੜ ਦੇਸ਼ ਵਾਸੀ ਬੱਸਾ 'ਚ ਸਫਰ ਕਰਦੇ ਹਨ | ਇਸ ਵਿੱਚ 32 ਕਰੋੜ ਮੁਸਾਫਰ ਨਿੱਜੀ ਬੱਸਾ 'ਚ ਹੁੰਦੇ ਹਨ | ਇਸ ਤੇ ਕੇਂਦਰੀ ਮੰਤਰੀ ਗਡਕਰੀ ਨੇ ਭਰੋਸਾ ਦਿੱਤਾ ਕਿ ਜਿਸ ਤਰਾ ਨਿਜੀ ਕਾਰ ਚਾਲਕਾ ਲਈ ਤਿੰਨ ਹਜਾਰ ਰੁਪਏ ਦਾ ਸਲਾਨਾ ਫਾਸਟੈਗ ਸ਼ੁਰੂ ਕੀਤਾ ਗਿਆ | ਉਸ ਤਰਾ ਦੀ ਸਹੂਲਤ ਸੂਬਾਈ ਟਰਾਸਪੋਰਟ ਤੇ ਨਿੱਜੀ ਬੱਸ ਤੇ ਕੈਬ ਚਾਲਕਾ ਨੂੰ ਦੇਣ ਤੇ ਵਿਚਾਰ ਕੀਤਾ ਗਿਆ ਹੈ |