ਨਵਾਂਸ਼ਹਿਰ (ਮਨੋਰੰਜਨ ਕਾਲੀਆ ) ਸਥਾਨਕ ਸਮਾਜ ਸੇਵੀ ਸੰਸਥਾ ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਵਲੋਂ “ ਨਿਸ਼ਕਾਮ ਟਿਫਨ ਸੇਵਾ, ਗੁਰੂ ਕੀ ਰਸੋਈ” ਰਾਹੀਂ ਰਜਾਈਆਂ-ਕੰਬਲ੍ਹਾਂ ਦੇ 21 ਨਗ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਭੇਜੇ ਹਨ। “ਗੁਰੂ ਕੀ ਰਸੋਈ” ਵਲੋਂ ਦਿੱਤੇ ਸਹਿਯੋਗ ਲਈ ਉਪਕਾਰ ਸੋਸਾਇਟੀ ਦੀ ਮੀਟਿੰਗ ਵਲੋਂ ਮੁੱਖ ਸੇਵਾਦਾਰ ਭਾਈ ਅਮਰੀਕ ਸਿੰਘ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ ਹੈ। ਇਹ ਜਾਣਕਾਰੀ ਉਪਕਾਰ ਸੋਸਾਇਟੀ ਦੀ ਵਿਸ਼ੇਸ਼ ਮੀਟਿੰਗ ਵਿੱਚ ਸਾਂਝੀ ਕੀਤੀ ਗਈ ਜਿਸ ਦੀ ਪ੍ਰਧਾਨਗੀ ਜੇ ਐਸ ਗਿੱਦਾ ਨੇ ਕੀਤੀ। ਮੀਟਿੰਗ ਦਾ ਸੰਚਾਲਨ ਜਨਰਲ ਸਕੱਤਰ ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ ਨੇ ਕੀਤਾ । ਸਰਵਸੰਮਤੀ ਨਾਲ੍ ਹੜ੍ਹ ਰਲੀਫ ਮਦੱਦ ਦੇ ਅਗਲੇ ਪ੍ਰੋਗਰਾਮ ਵਾਸਤੇ ਵਿਸ਼ੇਸ਼ ਸਰਵੇ ਕਰਨ ਲਈ ਮਾਸਟਰ ਨਰਿੰਦਰ ਸਿੰਘ ਭਾਰਟਾ, ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ, ਪ੍ਰਿੰਸੀਪਲ ਬਿਕਰਮਜੀਤ ਸਿੰਘ, ਦੇਸ ਰਾਜ ਬਾਲੀ ਤੇ ਬੀਰਬਲ ਤੱਖੀ ਤੇ ਅਧਾਰਿਤ ਕਮੇਟੀ ਦਾ ਗਠਨ ਕੀਤਾ ਗਿਆ ਜੋ ਹੜ੍ਹ ਰਲੀਫ ਵਾਸਤੇ ਇਲਾਕਾ ਅਤੇ ਲੋੜਾਂ ਵਾਰੇ ਸਰਵੇ ਰਿਪੋਰਟ ਪੇਸ਼ ਕਰੇਗੀ। ਕਮੇਟੀ ਆਪਣੇ ਇਲਾਕੇ ਵਿੱਚ ਮੀਹਾਂ ਕਾਰਨ ਪ੍ਰਭਾਵਿਤ ਪ੍ਰੀਵਾਰਾਂ ਦਾ ਸਰਵੇ ਵੀ ਸਾਮਲ ਕਰੇਗੀ। ਇਸ ਮੌਕੇ ਜੇ.ਐਸ.ਗਿੱਦਾ, ਮੈਡਮ ਸੁਰਜੀਤ ਕੌਰ ਡੂਲਕੂ, ਪਰਵਿੰਦਰ ਸਿੰਘ ਜੱਸੋਮਜਾਰਾ, ਦੇਸ ਰਾਜ ਬਾਲੀ, ਮਾਸਟਰ ਨਰਿੰਦਰ ਸਿੰਘ ਭਾਰਟਾ, ਪ੍ਰਿੰਸੀਪਲ ਬਿਕਰਮਜੀਤ ਸਿੰਘ, ਮੈਡਮ ਹਰਬੰਸ ਕੌਰ, ਮੈਡਮ ਜਯੋਤੀ ਬੱਗਾ, ਮੈਡਮ ਰਾਜਿੰਦਰ ਕੌਰ ਗਿੱਦਾ, ਮੈਡਮ ਪਲਵਿੰਦਰ ਕੌਰ ਬਡਵਾਲ੍ਹ, ਮੈਡਮ ਸੁੱਖਵਿੰਦਰ ਕੌਰ ਸੁੱਖੀ ਤੇ ਪਰਮਜੀਤ ਸਿੰਘ ਹਾਜਰ ਸਨ।