Friday, March 27, 2026
BREAKING
ਵਿਦਿਆਰਥੀ ਵਰਗ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ ਲਗਾਤਾਰ ਠੋਸ ਉਪਰਾਲੇ: ਕੁਲਵੰਤ ਸਿੰਘ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ 9 ਸਕੂਲਾਂ ਵਿੱਚ ਇੰਟਰਐਕਟਿਵ ਫਲੈਟ ਪੈਨਲਾਂ ਦਾ ਉਦਘਾਟਨ ਭਗਵੰਤ ਮਾਨ ਸਰਕਾਰ ਦੀ ਤੰਬਾਕੂ ਟੈਕਸ ਚੋਰੀ ਵਿਰੁੱਧ ਕਾਰਵਾਈ ਵਿੱਚ 1.5 ਕਰੋੜ ਰੁਪਏ ਦਾ ਬਿਲ ਰਹਿਤ ਸਾਮਾਨ ਬਰਾਮਦ; ਵਸੂਲੀ ਜਾਰੀ: ਹਰਪਾਲ ਸਿੰਘ ਚੀਮਾ ਬਰਿੰਦਰ ਕੁਮਾਰ ਗੋਇਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਲਹਿਰਾਗਾਗਾ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ ਡਾ. ਰਵਜੋਤ ਸਿੰਘ ਨੇ ਜੇਲ੍ਹ ਮੰਤਰੀ ਦਾ ਅਹੁਦਾ ਸੰਭਾਲਿਆ; ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਨਵੀਂ ਜ਼ਿੰਮੇਵਾਰੀ ਲਈ ਕੀਤਾ ਧੰਨਵਾਦ ਭਗਵੰਤ ਮਾਨ ਸਰਕਾਰ ਵੱਲੋਂ ਵਪਾਰੀਆਂ ਦੀਆਂ 1,386 ਸ਼ਿਕਾਇਤਾਂ ਦੀ ਸਮੀਖਿਆ, ਪੀ.ਐਸ.ਟੀ.ਸੀ. ਰਾਹੀਂ ਸਮਾਂਬੱਧ ਹੱਲ 'ਤੇ ਜ਼ੋਰ: ਹਰਪਾਲ ਸਿੰਘ ਚੀਮਾ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖ਼ੇ ਜਾਗਰੂਕਤਾਂ ਸੈਮੀਨਾਰ ਕਰਵਾਇਆ ਸਕਿਊਰਟੀ ਗਾਰਡ ਦੀ ਭਰਤੀ ਲਈ ਪਲੇਸਮੈਂਟ ਕੈਂਪ 1 ਤੋਂ 16 ਅਪ੍ਰੈਲ ਤੱਕ ਐਮ. ਡੀ. ਪਬਲਿਕ ਹਾਈ ਸਕੂਲ ਵਿੱਚ ਸਲਾਨਾ ਨਤੀਜੇ ਘੋਸ਼ਿਤ, ਹੋਣਹਾਰ ਵਿਦਿਆਰਥੀ ਸਨਮਾਨਿਤ ਪਾਕਿਸਤਾਨ ਛੇੜ ਸਕਦੈ ਜੰਗ ! ਇਜ਼ਰਾਈਲ ਨੂੰ ਦੇ 'ਤੀ ਸਿੱਧੀ ਧਮਕੀ

ਦੁਨੀਆਂ

ਆਸਟ੍ਰੇਲੀਆ 'ਚ ਮਹਿੰਗਾਈ ਦੀ ਰਫ਼ਤਾਰ ਤੇਜ਼, ਰਿਜ਼ਰਵ ਬੈਂਕ ਲਈ ਚੁਣੌਤੀ ਵਧੀ

26 ਮਾਰਚ, 2026 08:12 PM

ਮੈਲਬੌਰਨ : ਆਸਟ੍ਰੇਲੀਆ ਵਿੱਚ ਮਹਿੰਗਾਈ ਦੇ ਤਾਜ਼ਾ ਅੰਕੜਿਆਂ ਨੇ ਦੇਸ਼ ਦੀ ਅਰਥਵਿਵਸਥਾ ਨੂੰ ਲੈ ਕੇ ਚਿੰਤਾਵਾਂ ਹੋਰ ਗਹਿਰੀਆਂ ਕਰ ਦਿੱਤੀਆਂ ਹਨ। ਹਾਲਾਂਕਿ ਉਪਭੋਗਤਾ ਮੁੱਲ ਸੂਚਕਾਂਕ ਵਿੱਚ ਹਲਕੀ ਕਮੀ ਦਰਜ ਕੀਤੀ ਗਈ ਹੈ, ਪਰ ਇਹ ਰਾਹਤ ਆਮ ਨਾਗਰਿਕਾਂ ਲਈ ਕੋਈ ਵੱਡਾ ਸੁਖ ਨਹੀਂ ਲਿਆ ਰਹੀ, ਕਿਉਂਕਿ ਕਿਰਾਏ, ਬੀਮੇ, ਬਿਜਲੀ-ਗੈਸ ਅਤੇ ਸਰਵਿਸ ਸੈਕਟਰ ਵਿੱਚ ਲਗਾਤਾਰ ਵਾਧੇ ਨੇ ਮਹਿੰਗਾਈ ਨੂੰ ਕਾਬੂ ਤੋਂ ਬਾਹਰ ਰੱਖਿਆ ਹੋਇਆ ਹੈ।

ਅਰਥਸ਼ਾਸਤਰੀਆਂ ਅਨੁਸਾਰ ਤਨਖ਼ਾਹਾਂ ਵਿੱਚ ਵਾਧਾ ਉਤਪਾਦਕਤਾ ਦੇ ਮੁਕਾਬਲੇ ਵੱਧ ਹੋਣ, ਕੁਝ ਖੇਤਰਾਂ ਵਿੱਚ ਮਜ਼ਬੂਤ ਖਪਤ ਅਤੇ ਸਰਕਾਰੀ ਖਰਚੇ ਨਾਲ ਮੰਗ ਵਧਣ ਕਾਰਨ ਕੀਮਤਾਂ 'ਤੇ ਦਬਾਅ ਕਾਇਮ ਹੈ। ਇਸੇ ਕਾਰਨ ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ 'ਤੇ ਵਿਆਜ ਦਰਾਂ ਵਧਾਉਣ ਦਾ ਦਬਾਅ ਮੁੜ ਤੀਬਰ ਹੋ ਗਿਆ ਹੈ, ਕਿਉਂਕਿ ਬੈਂਕ ਦਾ ਮੁੱਖ ਉਦੇਸ਼ ਮਹਿੰਗਾਈ ਨੂੰ 2–3 ਪ੍ਰਤੀਸ਼ਤ ਦੀ ਸੀਮਾ ਵਿੱਚ ਲਿਆਉਣਾ ਹੈ।

ਇਸ ਸਥਿਤੀ ਦਾ ਸਭ ਤੋਂ ਵੱਧ ਪ੍ਰਭਾਵ ਘਰੇਲੂ ਕਰਜ਼ਾ ਦਬਾਅ ਦਾ ਸਾਹਮਣਾ ਕਰ ਰਹੇ ਲੱਖਾਂ ਪਰਿਵਾਰਾਂ 'ਤੇ ਪੈ ਰਿਹਾ ਹੈ, ਕਿਉਂਕਿ ਕਿਸੇ ਵੀ ਸੰਭਾਵਿਤ ਦਰ ਵਾਧੇ ਨਾਲ ਮਹੀਨਾਵਾਰ ਕਿਸ਼ਤਾਂ ਹੋਰ ਵਧਣਗੀਆਂ ਅਤੇ ਘਰੇਲੂ ਬਜਟਾਂ 'ਤੇ ਵਿੱਤੀ ਦਬਾਅ ਹੋਰ ਗਹਿਰਾ ਹੋਵੇਗਾ। ਸਿਡਨੀ ਅਤੇ ਮੇਲਬੌਰਨ ਵਰਗੇ ਵੱਡੇ ਸ਼ਹਿਰਾਂ ਵਿੱਚ ਕਿਰਾਏ ਅਤੇ ਘਰਾਂ ਦੀਆਂ ਕੀਮਤਾਂ ਪਹਿਲਾਂ ਹੀ ਰਿਕਾਰਡ ਪੱਧਰ 'ਤੇ ਹਨ, ਜਿਸ ਨਾਲ ਆਮ ਪਰਿਵਾਰਾਂ ਲਈ ਰੋਜ਼ਾਨਾ ਖਰਚੇ ਸੰਭਾਲਣਾ ਔਖਾ ਹੋ ਰਿਹਾ ਹੈ।

ਸਰਕਾਰ ਵੱਲੋਂ ਬਿਜਲੀ ਰਿਬੇਟ, ਚਾਈਲਡਕੇਅਰ ਸਬਸਿਡੀ ਅਤੇ ਕਿਰਾਏ ਦੀ ਮਦਦ ਵਰਗੀਆਂ ਸਕੀਮਾਂ ਰਾਹੀਂ ਕੁਝ ਰਾਹਤ ਤਾਂ ਦਿੱਤੀ ਗਈ ਹੈ, ਪਰ ਅੰਦਰੂਨੀ ਮਹਿੰਗਾਈ ਅਜੇ ਵੀ ਉੱਚ ਪੱਧਰ 'ਤੇ ਕਾਇਮ ਹੈ। ਇਸੇ ਕਾਰਨ ਰਿਜ਼ਰਵ ਬੈਂਕ ਦੀ ਅਗਲੀ ਮੀਟਿੰਗ ਵਿੱਚ ਕਠੋਰ ਮੌਦਰੀ ਫ਼ੈਸਲੇ ਦੀ ਸੰਭਾਵਨਾ ਬਰਕਰਾਰ ਹੈ। ਉਪਭੋਗਤਾ ਮੁੱਲ ਸੂਚਕਾਂਕ ਵਿੱਚ ਹਲਕੀ ਨਰਮੀ ਦੇ ਬਾਵਜੂਦ, ਮਹਿੰਗਾਈ ਦੇ ਮੁੱਖ ਕਾਰਕ ਮਜ਼ਬੂਤ ਰਹਿਣ ਕਰਕੇ ਦੇਸ਼ ਭਰ ਦੀਆਂ ਨਜ਼ਰਾਂ ਹੁਣ ਰਿਜਰਵ ਬੈਂਕ ਦੇ ਅਗਲੇ ਕਦਮ 'ਤੇ ਟਿਕੀਆਂ ਹੋਈਆਂ ਹਨ।

Have something to say? Post your comment

ਅਤੇ ਦੁਨੀਆਂ ਖਬਰਾਂ

ਪਾਕਿਸਤਾਨ ਛੇੜ ਸਕਦੈ ਜੰਗ ! ਇਜ਼ਰਾਈਲ ਨੂੰ ਦੇ 'ਤੀ ਸਿੱਧੀ ਧਮਕੀ

ਪਾਕਿਸਤਾਨ ਛੇੜ ਸਕਦੈ ਜੰਗ ! ਇਜ਼ਰਾਈਲ ਨੂੰ ਦੇ 'ਤੀ ਸਿੱਧੀ ਧਮਕੀ

ਤਹਿਰਾਨ 'ਚ ਪਾਕਿਸਤਾਨੀ ਦੂਤਾਵਾਸ ਨੇੜੇ ਧਮਾਕੇ; ਹਵਾਈ ਹਮਲਿਆਂ ਨਾਲ ਕੰਬੀ ਈਰਾਨ ਦੀ ਰਾਜਧਾਨੀ

ਤਹਿਰਾਨ 'ਚ ਪਾਕਿਸਤਾਨੀ ਦੂਤਾਵਾਸ ਨੇੜੇ ਧਮਾਕੇ; ਹਵਾਈ ਹਮਲਿਆਂ ਨਾਲ ਕੰਬੀ ਈਰਾਨ ਦੀ ਰਾਜਧਾਨੀ

'ਮਹਾਜੰਗ' ਦੀ ਤਿਆਰੀ! ਈਰਾਨ ਨੇ ਅਮਰੀਕਾ ਖ਼ਿਲਾਫ਼ ਮੈਦਾਨ 'ਚ ਉਤਾਰੇ 10 ਲੱਖ ਲੜਾਕੇ

'ਮਹਾਜੰਗ' ਦੀ ਤਿਆਰੀ! ਈਰਾਨ ਨੇ ਅਮਰੀਕਾ ਖ਼ਿਲਾਫ਼ ਮੈਦਾਨ 'ਚ ਉਤਾਰੇ 10 ਲੱਖ ਲੜਾਕੇ

ਆਸਟ੍ਰੇਲੀਆ 'ਚ ਸਮਾਂ ਤਬਦੀਲੀ 5 ਅਪ੍ਰੈਲ ਨੂੰ

ਆਸਟ੍ਰੇਲੀਆ 'ਚ ਸਮਾਂ ਤਬਦੀਲੀ 5 ਅਪ੍ਰੈਲ ਨੂੰ

ਰੈਪਰ ਤੋਂ ਸਿਆਸਤਦਾਨ ਬਣੇ 'ਬਾਲੇਨ' ਨੇ ਨੇਪਾਲ ਦੇ 47ਵੇਂ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ

ਰੈਪਰ ਤੋਂ ਸਿਆਸਤਦਾਨ ਬਣੇ 'ਬਾਲੇਨ' ਨੇ ਨੇਪਾਲ ਦੇ 47ਵੇਂ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ

ਈਰਾਨ ਦਾ ਭਾਰਤ ਨੂੰ 'ਤੋਹਫ਼ਾ' ! ਤੇਲ ਦੀ ਕਿੱਲਤ ਵਿਚਾਲੇ ਕਰ 'ਤਾ ਵੱਡਾ ਐਲਾਨ

ਈਰਾਨ ਦਾ ਭਾਰਤ ਨੂੰ 'ਤੋਹਫ਼ਾ' ! ਤੇਲ ਦੀ ਕਿੱਲਤ ਵਿਚਾਲੇ ਕਰ 'ਤਾ ਵੱਡਾ ਐਲਾਨ

'NO TURNING BACK' , ਟਰੰਪ ਦਾ ਈਰਾਨ ਨੂੰ ਆਖਰੀ ਅਲਟੀਮੇਟਮ!

'NO TURNING BACK' , ਟਰੰਪ ਦਾ ਈਰਾਨ ਨੂੰ ਆਖਰੀ ਅਲਟੀਮੇਟਮ!

ਅਮਰੀਕਾ ਦੀ ਫੌਜੀ ਤਾਕਤ 'ਚ ਵੱਡਾ ਵਾਧਾ; ਮਿਜ਼ਾਈਲ ਉਤਪਾਦਨ ਵਧਾਉਣ ਲਈ ਹੋਇਆ ਸਮਝੌਤਾ

ਅਮਰੀਕਾ ਦੀ ਫੌਜੀ ਤਾਕਤ 'ਚ ਵੱਡਾ ਵਾਧਾ; ਮਿਜ਼ਾਈਲ ਉਤਪਾਦਨ ਵਧਾਉਣ ਲਈ ਹੋਇਆ ਸਮਝੌਤਾ

ਜੰਗ ਵਿਚਾਲੇ ਇਰਾਨ ਨੂੰ ਲੱਗਾ ਬਹੁਤ ਵੱਡਾ ਝਟਕਾ ! ਮਾਰਿਆ ਗਿਆ ਸਮੁੰਦਰੀ ਫ਼ੌਜ ਦਾ Chief

ਜੰਗ ਵਿਚਾਲੇ ਇਰਾਨ ਨੂੰ ਲੱਗਾ ਬਹੁਤ ਵੱਡਾ ਝਟਕਾ ! ਮਾਰਿਆ ਗਿਆ ਸਮੁੰਦਰੀ ਫ਼ੌਜ ਦਾ Chief

ਤੇਲ ਸੰਕਟ ਨਾਲ ਨਜਿੱਠਣ ਲਈ ਜਾਪਾਨ ਤੇ ਅਮਰੀਕਾ ਆਏ ਇਕੱਠੇ; ਅਲਾਸਕਾ ਤੋਂ ਹੋਵੇਗੀ ਸਪਲਾਈ

ਤੇਲ ਸੰਕਟ ਨਾਲ ਨਜਿੱਠਣ ਲਈ ਜਾਪਾਨ ਤੇ ਅਮਰੀਕਾ ਆਏ ਇਕੱਠੇ; ਅਲਾਸਕਾ ਤੋਂ ਹੋਵੇਗੀ ਸਪਲਾਈ