Thursday, September 03, 2026
BREAKING
ਭਾਰਤੀ ਜੀਵਨ ਬੀਮਾ ਨਿਗਮ ਨੇ ਆਪਣੇ ਕਰਮਚਾਰੀਆਂ ਲਈ ਲਗਾਇਆ ਮੈਡੀਕਲ ਚੈਕਅਪ ਕੈਂਪ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀ ਪੰਜਾਬ ਸਰਕਾਰ: ਮਾਲਵਿੰਦਰ ਸਿੰਘ ਕੰਗ ਯੂ ਕੇ ਵਿੱਚ ਭਾਰਤੀ ਸੱਭਿਆਚਾਰ ਨਾਲ ਜੁੜ ਰਹੀ ਹੈ ਹੁਣ ਨਵੀਂ ਪਨੀਰੀ SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ ਪੰਜਾਬ ਭਰ 'ਚ ਸਕੂਲ ਵੈਨਾਂ ਦਾ ਚੱਕਾ ਜਾਮ! ਬਠਿੰਡਾ 'ਚ ਹੋਈ ਮਹਾਂਪੰਚਾਇਤ ਦੌਰਾਨ ਚਾਲਕਾਂ ਨੇ ਦਿੱਤੀ ਚਿਤਾਵਨੀ ਪੰਜਾਬ 'ਚ ਵਿਦੇਸ਼ੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 8 ਪਿਸਤੌਲਾਂ ਸਮੇਤ 2 ਤਸਕਰ ਕੀਤੇ ਗ੍ਰਿਫਤਾਰ ਵੱਡੀ ਖ਼ਬਰ: ਪੰਜਾਬੀ ਗਾਇਕ ਦੀ ਸ਼ੱਕੀ ਹਾਲਤ 'ਚ ਮੌਤ! ਪਰਿਵਾਰ ਨੇ ਕਿਹਾ- 'ਨਹੀਂ ਕਰਾਂਗੇ ਸਸਕਾਰ' ਮੁਲਾਜ਼ਮਾਂ ਦੇ DA ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਬਿਆਨ ਕੋਟਕਪੂਰਾ ਗੋਲੀਬਾਰੀ ਮਾਮਲੇ 'ਚ ਸੁਖਬੀਰ ਬਾਦਲ ਅਦਾਲਤ 'ਚ ਪੇਸ਼ ਵਿਸ਼ਵ ਦੀਆਂ ਵੱਡੀਆਂ ਅਰਥ ਵਿਵਸਥਾਵਾਂ ਨੂੰ ਪਿੱਛੇ ਛੱਡ ਭਾਰਤ ਨੇ ਫੜ੍ਹੀ ਤੇਜ਼ ਵਿਕਾਸ ਦੀ ਰਫ਼ਤਾਰ : ਢਿੱਲੋਂ

ਹਰਿਆਣਾ

ਆਦਮਪੁਰ ਹਵਾਈ ਅੱਡੇ ਦਾ ਨਾਂ ਸ਼੍ਰੀ ਗੁਰੂ ਰਵਿਦਾਸ ਦੇ ਨਾਂ 'ਤੇ ਰੱਖਣਾ ਇਤਿਹਾਸਕ ਫੈਸਲਾ : CM ਸੈਣੀ

02 ਫ਼ਰਵਰੀ, 2026 05:04 PM

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੇ ਆਦਮਪੁਰ ਹਵਾਈ ਅੱਡੇ ਦਾ ਨਾਂ ਸ਼੍ਰੀ ਗੁਰੂ ਰਵਿਦਾਸ ਰੱਖਣ ਦੇ ਫ਼ੈਸਲੇ ਨੂੰ ਇਤਿਹਾਸਕ ਦੱਸਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਮੁੱਖ ਮੰਤਰੀ ਸੈਣੀ ਨੇ ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ ਸਥਿਤ ਹਰਿਆਣਾ ਭਵਨ 'ਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਜੀ ਦੀ ਜਯੰਤੀ ਦੇ ਸ਼ੁੱਭ ਮੌਕੇ 'ਤੇ ਆਦਮਪੁਰ ਹਵਾਈ ਅੱਡੇ ਦਾ ਨਾਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਹਵਾਈ ਅੱਡਾ ਰੱਖਿਆ ਜਾਣਾ ਉਨ੍ਹਾਂ ਦੇ ਵਿਚਾਰਾਂ ਅਤੇ ਆਦਰਸ਼ਾਂ ਨੂੰ ਸੱਚੀ ਸ਼ਰਧਾਂਜਲੀ ਹੈ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਦੇ ਸਮਾਨਤਾ, ਦਇਆ ਅਤੇ ਸੇਵਾ ਦੇ ਮੁੱਲ ਅੱਜ ਵੀ ਸਮਾਜ ਨੂੰ ਪ੍ਰੇਰਿਤ ਕਰਦੇ ਹਨ ਅਤੇ ਇਕ ਨਿਆਂਪੂਰਨ ਅਤੇ ਮਨੁੱਖੀ ਸਮਾਜ ਦੇ ਨਿਰਮਾਣ ਦਾ ਮਾਰਗ ਦਿਖਾਉਂਦੇ ਹਨ। ਇਹ ਨਾਮਕਰਨ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਉਨ੍ਹਾਂ ਦੇ ਸੰਦੇਸ਼ ਤੋਂ ਪ੍ਰੇਰਨਾ ਦੇਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਲਗਾਤਾਰ ਦੇਸ਼ ਦੀਆਂ ਮੁੱਖ ਸੰਸਥਾਵਾਂ ਦਾ ਨਾਂ ਸੰਤਾਂ ਅਤੇ ਮਹਾਨ ਸ਼ਖਸੀਅਤਾਂ ਦੇ ਨਾਂ 'ਤੇ ਰੱਖ ਖਏ ਉਨ੍ਹਾਂ ਨੂੰ ਸਨਮਾਨ ਦੇ ਰਹੇ ਹਨ। ਹਾਲ ਹੀ 'ਚ ਅਯੁੱਧਿਆ ਹਵਾਈ ਅੱਡੇ ਦਾ ਨਾਂ ਮਹਾਰਿਸ਼ੀ ਵਾਲਮੀਕਿ ਅਤੇ ਹਿਸਾਰ ਹਵਾਈ ਅੱਡੇ ਦਾ ਨਾਂ ਮਹਾਰਾਜਾ ਅਗਰਸੇਨ ਦੇ ਨਾਂ 'ਤੇ ਰੱਖਿਆ ਗਿਆ ਹੈ। 

ਸ਼੍ਰੀ ਸੈਣੀ ਨੇ ਆਮ ਬਜਟ 'ਤੇ ਵੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਹ ਬਜਟ ਸਮਾਜ ਦੇ ਹਰ ਵਰਗ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤਾ ਗਿਆ ਹੈ। ਇਸ 'ਚ ਹਰਿਆਣਾ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ। ਖਾਰੇਪਨ ਤੋਂ ਪ੍ਰਭਾਵਿਤ ਜ਼ਮੀਨ ਦੀ ਸਮੱਸਿਆ ਦੇ ਹੱਲ ਲਘੁ ਅਤੇ ਮੱਧਮ ਉਦਯੋਗਾਂ, ਉਯੋਗਿਕ ਵਿਕਾਸ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ, ਜਿਸ ਨਾਲ ਸੂਬੇ ਨੂੰ ਸਿੱਧਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਬਜਟ ਔਰਤਾਂ ਨੂੰ ਮਜ਼ਬੂਤ ਬਣਾਉਂਦਾ ਹੈ, ਨੌਜਵਾਨਾਂ ਨੂੰ ਰੁਜ਼ਗਾਰ ਦਿੰਦਾ ਹੈ ਅਤੇ ਕਿਸਾਨਾਂ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ। ਪੰਜਾਬ ਨਾਲ ਜੁੜੇ ਸਵਾਲ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ 'ਚ ਪੰਜਾਬ 'ਚ ਭਾਜਪਾ ਦੀ ਸਰਕਾਰ ਬਣੇਗੀ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਅਤੇ 'ਆਪ' ਪਾਰਟੀ ਨੇ ਸੂਬੇ ਦੀ ਜਨਤਾ ਨੂੰ ਸਿਰਫ਼ ਝੂਠੇ ਸੁਪਨੇ ਦਿਖਾਏ ਹਨ। ਹਾਲੀਆ ਹੜ੍ਹ 'ਚ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਪਰ ਸਰਕਾਰਾਂ ਸਿਰਫ਼ ਰਾਜਨੀਤੀ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਪੰਜਾਬ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹੋਏ 16 ਹਜ਼ਾਰ ਕਰੋੜ ਰੁਪਏ ਦੀ ਮਦਦ ਦਿੱਤੀ ਹੈ।

Have something to say? Post your comment

ਅਤੇ ਹਰਿਆਣਾ ਖਬਰਾਂ

ਹਰਿਆਣਾ ’ਚ 504 ਕਰੋੜ ਦਾ ਬੈਂਕ ਘਪਲਾ ; 6 IAS ਸਣੇ 19 ਦੇ ਖਿਲਾਫ CBI ਦੀ ਤੀਜੀ ਚਾਰਜਸ਼ੀਟ

ਹਰਿਆਣਾ ’ਚ 504 ਕਰੋੜ ਦਾ ਬੈਂਕ ਘਪਲਾ ; 6 IAS ਸਣੇ 19 ਦੇ ਖਿਲਾਫ CBI ਦੀ ਤੀਜੀ ਚਾਰਜਸ਼ੀਟ

ਹਰਿਆਣਾ 'ਚ ਹੜਤਾਲੀ ਕਰਮਚਾਰੀਆਂ 'ਤੇ ਵੱਡਾ ਐਕਸ਼ਨ, 10 ਆਗੂ ਮੁਅੱਤਲ, 14 ਬਰਖਾਸਤ

ਹਰਿਆਣਾ 'ਚ ਹੜਤਾਲੀ ਕਰਮਚਾਰੀਆਂ 'ਤੇ ਵੱਡਾ ਐਕਸ਼ਨ, 10 ਆਗੂ ਮੁਅੱਤਲ, 14 ਬਰਖਾਸਤ

ਹਰਿਆਣਾ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਹੰਗਾਮਾ, ਧੱਕਾ ਮਾਰਨ ਦੇ ਮੁੱਦੇ 'ਤੇ ਕਾਂਗਰਸ ਨੇ ਜਤਾਇਆ ਵਿਰੋਧ

ਹਰਿਆਣਾ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਹੰਗਾਮਾ, ਧੱਕਾ ਮਾਰਨ ਦੇ ਮੁੱਦੇ 'ਤੇ ਕਾਂਗਰਸ ਨੇ ਜਤਾਇਆ ਵਿਰੋਧ

ਹਰਿਆਣਾ ਦੀ ਮਿੱਟੀ 'ਚ ਸਿਰਫ਼ ਅੰਨ ਨਹੀਂ, ਚੈਂਪੀਅਨ ਪੈਦਾ ਹੁੰਦੇ ਹਨ: CM ਸੈਣੀ

ਹਰਿਆਣਾ ਦੀ ਮਿੱਟੀ 'ਚ ਸਿਰਫ਼ ਅੰਨ ਨਹੀਂ, ਚੈਂਪੀਅਨ ਪੈਦਾ ਹੁੰਦੇ ਹਨ: CM ਸੈਣੀ

ਪੀਆਈਬੀ ਚੰਡੀਗੜ੍ਹ ਦੁਆਰਾ ਝੱਜਰ ਵਿਖੇ ਸਰਕਾਰੀ ਯੋਜਨਾਵਾਂ 'ਤੇ

ਪੀਆਈਬੀ ਚੰਡੀਗੜ੍ਹ ਦੁਆਰਾ ਝੱਜਰ ਵਿਖੇ ਸਰਕਾਰੀ ਯੋਜਨਾਵਾਂ 'ਤੇ "ਵਾਰਤਾਲਾਪ" ਦਾ ਆਯੋਜਨ ਕੀਤਾ

CM ਸੈਣੀ ਨੇ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗਠਜੋੜ ਦੀ ਸੰਭਾਵਨਾ ਨੂੰ ਕੀਤਾ ਖਾਰਜ

CM ਸੈਣੀ ਨੇ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗਠਜੋੜ ਦੀ ਸੰਭਾਵਨਾ ਨੂੰ ਕੀਤਾ ਖਾਰਜ

50.04 ਲੱਖ ਲਾਭਪਾਤਰੀਆਂ ਦੇ ਖਾਤਿਆਂ 'ਚ 1595 ਕਰੋੜ ਰੁਪਏ, CM ਸੈਣੀ ਦਾ ਅਹਿਮ ਉਪਰਾਲਾ

50.04 ਲੱਖ ਲਾਭਪਾਤਰੀਆਂ ਦੇ ਖਾਤਿਆਂ 'ਚ 1595 ਕਰੋੜ ਰੁਪਏ, CM ਸੈਣੀ ਦਾ ਅਹਿਮ ਉਪਰਾਲਾ

CM ਨਾਇਬ ਸੈਣੀ ਦਾ ਵੱਡਾ ਫੈਸਲਾ, 150 ਨਵੇਂ ਅੰਤਰਰਾਸ਼ਟਰੀ ਪੱਧਰ ਦੇ ਸਕੂਲ ਬਣਾਏ ਜਾਣਗੇ

CM ਨਾਇਬ ਸੈਣੀ ਦਾ ਵੱਡਾ ਫੈਸਲਾ, 150 ਨਵੇਂ ਅੰਤਰਰਾਸ਼ਟਰੀ ਪੱਧਰ ਦੇ ਸਕੂਲ ਬਣਾਏ ਜਾਣਗੇ

ਹਰਿਆਣਾ 'ਚ ਸਟਿਲਟ+4 ਮਕਾਨਾਂ ਦੀ ਨਵੀਂ ਮਨਜ਼ੂਰੀ 'ਤੇ ਰੋਕ, HC ਦੀ ਸੁਣਵਾਈ ਤੋਂ ਬਾਅਦ ਸਰਕਾਰ ਦਾ ਵੱਡਾ ਫੈਸਲਾ

ਹਰਿਆਣਾ 'ਚ ਸਟਿਲਟ+4 ਮਕਾਨਾਂ ਦੀ ਨਵੀਂ ਮਨਜ਼ੂਰੀ 'ਤੇ ਰੋਕ, HC ਦੀ ਸੁਣਵਾਈ ਤੋਂ ਬਾਅਦ ਸਰਕਾਰ ਦਾ ਵੱਡਾ ਫੈਸਲਾ

ਖਨੌਰੀ ਤੇ ਸ਼ੰਭੂ ਬਾਰਡਰ ਕਰ 'ਤਾ ਸੀਲ! ਕਿਸਾਨ ਮਹਾਪੰਚਾਇਤ ਤੋਂ ਪਹਿਲਾਂ ਹਰਿਆਣਾ ਪੁਲਸ ਦੀ ਵੱਡੀ ਕਾਰਵਾਈ

ਖਨੌਰੀ ਤੇ ਸ਼ੰਭੂ ਬਾਰਡਰ ਕਰ 'ਤਾ ਸੀਲ! ਕਿਸਾਨ ਮਹਾਪੰਚਾਇਤ ਤੋਂ ਪਹਿਲਾਂ ਹਰਿਆਣਾ ਪੁਲਸ ਦੀ ਵੱਡੀ ਕਾਰਵਾਈ