ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਇਕ ਤਲਾਸ਼ੀ ਮੁਹਿੰਮ ਦੌਰਾਨ ਹਥਿਆਰਾਂ ਅਤੇ ਗੋਲਾ-ਬਾਰੂਦ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ ਗਿਆ।
ਫੌਜ ਨੇ ਦੱਸਿਆ ਕਿ ਇਹ ਬਰਾਮਦਗੀ ਅੱਤਵਾਦੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਦੇ ਨਾਪਾਕ ਮਨਸੂਬਿਆਂ ਲਈ ਇਕ ਵੱਡਾ ਝਟਕਾ ਹੈ। ਇਸ ਜ਼ਖੀਰੇ ਵਿਚ 22 ਗ੍ਰੇਨੇਡ, ਇਕ ਅੰਡਰ-ਬੈਰਲ ਗ੍ਰੇਨੇਡ ਲਾਂਚਰ, 15 ਏ. ਕੇ.-47 ਰੌਂਦ ਅਤੇ ਅੱਧਾ ਕਿਲੋਗ੍ਰਾਮ ਕਾਲਾ ਪਾਊਡਰ ਸ਼ਾਮਲ ਹੈ, ਜਿਸ ਦੇ ਧਮਾਕਾਖੇਜ਼ ਹੋਣ ਦਾ ਸ਼ੱਕ ਹੈ।