Sunday, April 12, 2026
BREAKING
ਦਿਲਪ੍ਰੀਤ ਢਿੱਲੋਂ ਨੇ ਮਹਿੰਦਰਾ BE 6 ਲਈ ਲਾਂਚ ਕੀਤਾ ਧਮਾਕੇਦਾਰ ਐਂਥਮ, ਪ੍ਰੈੱਸ ਕਾਨਫਰੰਸ ‘ਚ ਛਾਇਆ ਜਲਵਾ ਪੰਜਾਬ ਦੇ ਹਰ ਨਾਗਰਿਕ ਲਈ ਸਿਹਤ ਸੇਵਾਵਾਂ; ‘ਸਿਹਤ ਕਾਰਡ’ ਲਈ ਉਮਰ, ਲਿੰਗ ਜਾਂ ਆਮਦਨ ਦੀ ਕੋਈ ਪਾਬੰਦੀ ਨਹੀਂ : ਡਾ. ਬਲਬੀਰ ਸਿੰਘ ਮਾਨ ਸਰਕਾਰ ਦਾ ਵੱਡਾ ਫ਼ੈਸਲਾ; ਵਿਸ਼ੇਸ਼ ਜ਼ਰੂਰਤ ਵਾਲੇ ਬੱਚਿਆਂ ਲਈ ਸੰਚਾਰ ਦੀਆਂ ਰੁਕਾਵਟਾਂ ਹੋਣਗੀਆਂ ਦੂਰ ਗੈਂਗਸਟਰਾਂ 'ਤੇ ਵਾਰ ਦਾ 80ਵਾਂ ਦਿਨ: ਪੰਜਾਬ ਪੁਲਿਸ ਵੱਲੋਂ 449 ਥਾਵਾਂ 'ਤੇ ਛਾਪੇਮਾਰੀ; 262 ਗ੍ਰਿਫ਼ਤਾਰ ਨਵੀਂ ਉਦਯੋਗਿਕ ਨੀਤੀ 2026 ਨਾਲ ਉਦਯੋਗਾਂ ਨੂੰ ਵੱਡੀ ਰਾਹਤ ਮਿਲੇਗੀ – ਮੰਤਰੀ ਸੰਜੀਵ ਅਰੋੜਾ ਕਿਸਾਨਾਂ ਲਈ ਵੱਡੀ ਰਾਹਤ; ਪੰਜਾਬ ਵਿੱਚ ਭਾਰਤੀ ਖੁਰਾਕ ਨਿਗਮ ਦੇ ਗੋਦਾਮਾਂ ਵਿੱਚ ਪਏ 155 ਲੱਖ ਮੀਟ੍ਰਿਕ ਟਨ ਚੌਲ ਅਤੇ ਕਣਕ ਦੇ ਸਟਾਕ ਦੀ ਲਿਫਟਿੰਗ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕਾਂ ਦੀ ਕਚਹਿਰੀ ਵਿੱਚ ਹਾਰ ਚੁੱਕਿਆ ਅਕਾਲੀ ਦਲ ਹੁਣ ਪਰਮਾਤਮਾ ਦੀ ਕਚਹਿਰੀ ਵਿੱਚ ਵੀ ਹਾਰੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਸਰਕਾਰ ਦੇ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਯਤਨਾਂ ਨੂੰ ਪਿਆ ਬੂਰ: ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਆਈ 94 ਫੀਸਦੀ ਕਮੀ ਸਦਕਾ ਮਿਲਿਆ ਕੌਮੀ ਪੱਧਰ ਦਾ ਪੁਰਸਕਾਰ ਸੁਨਾਮ ਵਿੱਚ 19 ਅਪ੍ਰੈਲ ਨੂੰ ਭਗਵਾਨ ਪਰਸ਼ੂਰਾਮ ਦਾ ਜਨਮ ਦਿਹਾੜਾ, ਤਿਆਰੀਆਂ ਜਾਰੀ ਸੁਨਾਮ ਵਿੱਚ 19 ਅਪ੍ਰੈਲ ਨੂੰ ਭਗਵਾਨ ਪਰਸ਼ੂਰਾਮ ਦਾ ਜਨਮ ਦਿਹਾੜਾ, ਤਿਆਰੀਆਂ ਜਾਰੀ

ਬਾਜ਼ਾਰ

ਅਮਰੀਕਾ ਨੇ ਇੰਟੈੱਲ ’ਚ ਖਰੀਦੀ 10 ਫ਼ੀਸਦੀ ਹਿੱਸੇਦਾਰੀ

25 ਅਗਸਤ, 2025 05:33 PM

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਵੀਂ ਚਿੱਪ ਰਣਨੀਤੀ ਤਹਿਤ ਅਮਰੀਕਾ ਸਰਕਾਰ ਨੇ ਇੰਟੈੱਲ ਕਾਰਪੋਰੇਸ਼ਨ ’ਚ 10 ਫ਼ੀਸਦੀ ਹਿੱਸੇਦਾਰੀ ਖਰੀਦ ਲਈ ਹੈ। ਇਸ ਸੌਦੇ ਤੋਂ ਬਾਅਦ ਵਾਸ਼ਿੰਗਟਨ ਕੋਲ ਹੁਣ ਇੰਟੈੱਲ ਦੇ 433.3 ਮਿਲੀਅਨ ਸ਼ੇਅਰ ਹਨ, ਜੋ ਕੰਪਨੀ ਦੀ ਕੁੱਲ ਹਿੱਸੇਦਾਰੀ ਦਾ ਲੱਗਭਗ 9.9 ਫ਼ੀਸਦੀ ਹੈ। ਇਹ ਸੌਦਾ 8.9 ਅਰਬ ਡਾਲਰ (ਲੱਗਭਗ 74,000 ਕਰੋਡ਼ ਰੁਪਏ) ’ਚ ਹੋਇਆ ਹੈ, ਜਿਸ ਦੀ ਫੰਡਿੰਗ ਅਮਰੀਕਾ ਦੇ ਚਿੱਪਸ ਐਂਡ ਸਾਇੰਸ ਐਕਟ ਅਤੇ ਸੁਰੱਖਿਅਤ ਇਨਕਲੇਵ ਪ੍ਰੋਗਰਾਮ ਤਹਿਤ ਮਿਲਣ ਵਾਲੀ ਗ੍ਰਾਂਟ ਤੋਂ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਇੰਟੈੱਲ ਨੂੰ ਸਰਕਾਰ ਵੱਲੋਂ 2.2 ਅਰਬ ਡਾਲਰ ਦੀ ਮਦਦ ਵੀ ਮਿਲ ਚੁੱਕੀ ਹੈ। ਇਸ ਤਰ੍ਹਾਂ ਸਰਕਾਰ ਦਾ ਕੁੱਲ ਨਿਵੇਸ਼ ਹੁਣ 11.1 ਅਰਬ ਡਾਲਰ ਤੱਕ ਪਹੁੰਚ ਗਿਆ ਹੈ। ਹਾਲਾਂਕਿ, ਇਸ ਹਿੱਸੇਦਾਰੀ ਦੇ ਬਾਵਜੂਦ ਸਰਕਾਰ ਨੂੰ ਬੋਰਡ ’ਚ ਕੋਈ ਸੀਟ ਜਾਂ ਮੈਨੇਜਮੈਂਟ ਅਧਿਕਾਰ ਨਹੀਂ ਮਿਲੇਗਾ।

ਟਰੰਪ ਬੋਲੇ- ‘ਚਿੱਪ ਬਣਾਉਣਾ ਦੇਸ਼ ਲਈ ਜ਼ਰੂਰੀ’

ਟਰੰਪ ਨੇ ਇਸ ਨੂੰ ਅਮਰੀਕਾ ਅਤੇ ਇੰਟੈੱਲ ਲਈ ‘ਸ਼ਾਨਦਾਰ ਸੌਦਾ’ ਦੱਸਿਆ। ਉਨ੍ਹਾਂ ਕਿਹਾ, “ਲੀਡਿੰਗ-ਐੱਜ ਚਿੱਪਸ ਦਾ ਨਿਰਮਾਣ ਸਾਡੇ ਦੇਸ਼ ਦੇ ਭਵਿੱਖ ਲਈ ਅਹਿਮ ਹੈ। ਸੈਮੀਕੰਡਕਟਰ ਉਤਪਾਦਨ ਰਾਸ਼ਟਰੀ ਸੁਰੱਖਿਆ ਦਾ ਮੁੱਦਾ ਹੈ।”

ਇੰਟੈੱਲ ਸੀ. ਈ. ਓ. ਦਾ ਬਿਆਨ

ਇੰਟੈੱਲ ਦੇ ਸੀ. ਈ. ਓ. ਲਿਪ-ਬੁ ਟਾਨ ਨੇ ਕਿਹਾ ਕਿ ਕੰਪਨੀ ਅਮਰੀਕਾ ’ਚ ਆਪਣੇ ਮੈਨੂਫੈਕਚਰਿੰਗ ਆਧਾਰ ਨੂੰ ਹੋਰ ਵਧਾਉਣ ਲਈ ਵਚਨਬੱੱਧ ਹੈ। ਉਨ੍ਹਾਂ ਨੇ ਏਰੀਜ਼ੋਨਾ ’ਚ ਨਵੀਆਂ ਫੈਕਟਰੀਆਂ ਦੇ ਵਿਸਥਾਰ ਦੀ ਯੋਜਨਾ ਦਾ ਵੀ ਜ਼ਿਕਰ ਕੀਤਾ।
ਵਿਸ਼ਲੇਸ਼ਕਾਂ ਮੁਤਾਬਕ ਅਮਰੀਕਾ ਸਰਕਾਰ ਦਾ ਇਹ ਕਦਮ ਸਿੱਧੇ ਤੌਰ ’ਤੇ ਕਿਸੇ ਵੱਡੇ ਕਾਰਪੋਰੇਟ ’ਚ ਹਿੱਸੇਦਾਰੀ ਲੈਣ ਦੀ ਉਦਾਹਰਣ ਹੈ, ਜੋ ਆਮਤੌਰ ’ਤੇ ਜੰਗ ਜਾਂ ਵਿੱਤੀ ਸੰਕਟ ਦੇ ਸਮੇਂ ਹੀ ਦੇਖਣ ਨੂੰ ਮਿਲਦਾ ਹੈ। ਹਾਲ ਦੇ ਸਾਲਾਂ ’ਚ ਚਿੱਪ ਦੀ ਕਮੀ ਨਾਲ ਪੂਰੀ ਦੁਨੀਆ ਦੀ ਇੰਡਸਟਰੀ ਪ੍ਰਭਾਵਿਤ ਹੋਈ ਸੀ। ਇਸ ਕਦਮ ਨਾਲ ਇੰਟੈੱਲ ਦੀ ਏਸ਼ੀਆਈ ਕੰਪਨੀਆਂ ਦੇ ਖਿਲਾਫ ਮੁਕਾਬਲੇਬਾਜ਼ੀ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇੰਡਸਟਰੀ ਦੀ ਪ੍ਰਤੀਕਿਰਿਆ ਅਤੇ ਚੁਣੌਤੀਆਂ

ਮਾਈਕ੍ਰੋਸਾਫਟ, ਡੈੱਲ, ਐੱਚ. ਪੀ. ਅਤੇ ਐਮਾਜ਼ੋਨ ਵੈੱਬ ਸਰਵਿਸਿਜ਼ ਵਰਗੀਆਂ ਟੈੱਕ ਕੰਪਨੀਆਂ ਨੇ ਅਮਰੀਕੀ ਚਿਪ ਸਪਲਾਈ ਚੇਨ ਮਜ਼ਬੂਤ ਕਰਨ ਦੇ ਕਦਮ ਦਾ ਸਮਰਥਨ ਕੀਤਾ ਹੈ। ਹਾਲਾਂਕਿ, ਬਲੂਮਬਰਗ ਦੀ ਰਿਪੋਰਟ ’ਚ ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਸਿਰਫ ਪੈਸੇ ਨਾਲ ਇੰਟੈੱਲ ਦੀਆਂ ਪੁਰਾਣੀਆਂ ਸਮੱਸਿਆਵਾਂ ਹੱਲ ਨਹੀਂ ਹੋਣਗੀਆਂ। ਬਰਨਸਟੀਨ ਦੇ ਵਿਸ਼ਲੇਸ਼ਕ ਸਟੇਸੀ ਰੈਸਗਨ ਨੇ ਕਿਹਾ, “ਫੰਡਿੰਗ ਦੇ ਨਾਲ ਇੰਟੈੱਲ ਨੂੰ ਜ਼ਿਆਦਾ ਗਾਹਕ ਵੀ ਚਾਹੀਦੇ ਹਨ, ਨਹੀਂ ਤਾਂ ਇਹ ਵਿਸਥਾਰ ਸਫਲ ਨਹੀਂ ਹੋਵੇਗਾ।”

Have something to say? Post your comment

ਅਤੇ ਬਾਜ਼ਾਰ ਖਬਰਾਂ

ਸ਼ੇਅਰ ਬਾਜ਼ਾਰ ਦਾ Good Friday : ਈਰਾਨ 'ਚ ਸ਼ਾਂਤੀ ਦੀ ਉਮੀਦ ਕਾਰਨ ਵਧੀ ਖ਼ਰੀਦਦਾਰੀ , ਸੈਂਸੈਕਸ-ਨਿਫਟੀ ਦੋਵੇਂ ਚੜ੍ਹੇ

ਸ਼ੇਅਰ ਬਾਜ਼ਾਰ ਦਾ Good Friday : ਈਰਾਨ 'ਚ ਸ਼ਾਂਤੀ ਦੀ ਉਮੀਦ ਕਾਰਨ ਵਧੀ ਖ਼ਰੀਦਦਾਰੀ , ਸੈਂਸੈਕਸ-ਨਿਫਟੀ ਦੋਵੇਂ ਚੜ੍ਹੇ

TCS ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ!  ਕੰਪਨੀ ਨੇ 1 ਅਪ੍ਰੈਲ ਤੋਂ ਤਨਖਾਹ ਵਾਧੇ ਦਾ ਕੀਤਾ ਐਲਾਨ

TCS ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ! ਕੰਪਨੀ ਨੇ 1 ਅਪ੍ਰੈਲ ਤੋਂ ਤਨਖਾਹ ਵਾਧੇ ਦਾ ਕੀਤਾ ਐਲਾਨ

UPI ਦੇ 10 ਸਾਲ: 45 ਕਰੋੜ ਤੋਂ ਵੱਧ ਭਾਰਤੀਆਂ ਦੀ ਪਸੰਦ ਬਣਿਆ ਡਿਜੀਟਲ ਭੁਗਤਾਨ, ਬਣਿਆ ਨਵਾਂ ਰਿਕਾਰਡ

UPI ਦੇ 10 ਸਾਲ: 45 ਕਰੋੜ ਤੋਂ ਵੱਧ ਭਾਰਤੀਆਂ ਦੀ ਪਸੰਦ ਬਣਿਆ ਡਿਜੀਟਲ ਭੁਗਤਾਨ, ਬਣਿਆ ਨਵਾਂ ਰਿਕਾਰਡ

ਭਾਰਤ ’ਚ ਹੈ ਦਮ ADB ਨੇ ਵਿਕਾਸ ਦਰ ਦਾ ਅੰਦਾਜ਼ਾ ਵਧਾ ਕੇ ਕੀਤਾ 6.9 ਫੀਸਦੀ

ਭਾਰਤ ’ਚ ਹੈ ਦਮ ADB ਨੇ ਵਿਕਾਸ ਦਰ ਦਾ ਅੰਦਾਜ਼ਾ ਵਧਾ ਕੇ ਕੀਤਾ 6.9 ਫੀਸਦੀ

ਅਮਰੀਕੀ ਡਾਲਰ ਮੁਕਾਬਲੇ 17 ਪੈਸੇ ਡਿੱਗਾ ਭਾਰਤੀ ਰੁਪਿਆ

ਅਮਰੀਕੀ ਡਾਲਰ ਮੁਕਾਬਲੇ 17 ਪੈਸੇ ਡਿੱਗਾ ਭਾਰਤੀ ਰੁਪਿਆ

ਸੀਜ਼ਫ਼ਾਇਰ 'ਤੇ ਤਣਾਅ ਕਾਰਨ ਸ਼ੇਅਰ ਬਾਜ਼ਾਰ ਦੀ ਲਾਲ ਨਿਸ਼ਾਨ 'ਚ ਕਲੋਜ਼ਿੰਗ, ਸੈਂਸੈਕਸ-ਨਿਫਟੀ ਦੋਵੇਂ ਡਿੱਗੇ

ਸੀਜ਼ਫ਼ਾਇਰ 'ਤੇ ਤਣਾਅ ਕਾਰਨ ਸ਼ੇਅਰ ਬਾਜ਼ਾਰ ਦੀ ਲਾਲ ਨਿਸ਼ਾਨ 'ਚ ਕਲੋਜ਼ਿੰਗ, ਸੈਂਸੈਕਸ-ਨਿਫਟੀ ਦੋਵੇਂ ਡਿੱਗੇ

ਇਤਿਹਾਸਕ ਤੇਜ਼ੀ ਤੋਂ ਬਾਅਦ ਪਾਕਿਸਤਾਨੀ ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ, ਜਾਣੋ ਕਿਉਂ ਸਹਿਮੇ ਨਿਵੇਸ਼ਕ

ਇਤਿਹਾਸਕ ਤੇਜ਼ੀ ਤੋਂ ਬਾਅਦ ਪਾਕਿਸਤਾਨੀ ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ, ਜਾਣੋ ਕਿਉਂ ਸਹਿਮੇ ਨਿਵੇਸ਼ਕ

ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਨੌਂ ਪੈਸੇ ਕਮਜ਼ੋਰ ਹੋ ਕੇ 92.63 'ਤੇ ਆ ਗਿਆ

ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਨੌਂ ਪੈਸੇ ਕਮਜ਼ੋਰ ਹੋ ਕੇ 92.63 'ਤੇ ਆ ਗਿਆ

ਕੱਚੇ ਤੇਲ ਅਤੇ ਡਾਲਰ-ਰੁਪਏ ਦੀ ਚਾਲ ’ਤੇ RBI ਨੇ ਬਦਲਿਆ ਰੁਖ

ਕੱਚੇ ਤੇਲ ਅਤੇ ਡਾਲਰ-ਰੁਪਏ ਦੀ ਚਾਲ ’ਤੇ RBI ਨੇ ਬਦਲਿਆ ਰੁਖ

ਬਿਨਾਂ ਡਾਟਾ ਵਾਲੇ ਸਸਤੇ ਪਲਾਨ ਹੋਣਗੇ ਲਾਜ਼ਮੀ, ਹੁਣ ਮਿਲ ਸਕੇਗੀ ਸਿਰਫ ਕਾਲ-SMS ਦੀ ਵੀ ਸੁਵਿਧਾ!

ਬਿਨਾਂ ਡਾਟਾ ਵਾਲੇ ਸਸਤੇ ਪਲਾਨ ਹੋਣਗੇ ਲਾਜ਼ਮੀ, ਹੁਣ ਮਿਲ ਸਕੇਗੀ ਸਿਰਫ ਕਾਲ-SMS ਦੀ ਵੀ ਸੁਵਿਧਾ!