Tuesday, April 21, 2026
BREAKING
ਵਿਧਾਇਕ ਅਨਮੋਲ ਗਗਨ ਮਾਨ ਵੱਲੋਂ ਬਲਾਕ ਮਾਜਰੀ ਤੋਂ ਬਿੰਦਰਖ ਤੱਕ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਖੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸੰਗਰੂਰ ਅਨਾਜ ਮੰਡੀ ਵਿਖੇ ਖ਼ਰੀਦ ਕਾਰਜਾਂ ਦਾ ਲਿਆ ਜਾਇਜ਼ਾ ਵਿਦੇਸ਼-ਅਧਾਰਤ ਗੈਂਗਸਟਰਾਂ ਦੇ ਚਾਰ ਸਾਥੀ ਦੋ ਪਿਸਤੌਲਾਂ ਸਮੇਤ ਗ੍ਰਿਫ਼ਤਾਰ 'ਟਰੰਪ ਜੋ ਜੰਗ 'ਚ ਨਾ ਜਿੱਤ ਸਕੇ, ਉਸ ਨੂੰ ਮੇਜ਼ 'ਤੇ ਵੀ..... ' ; ਈਰਾਨੀ ਰਾਜਦੂਤ ਦਾ ਵੱਡਾ ਦਾਅਵਾ 'ਛੱਡ ਦਿਓ ਘਰ-ਬਾਰ, ਤੁਰੰਤ ਭੱਜ ਲਓ ਪਹਾੜਾਂ ਵੱਲ..!', 7.5 ਦੀ ਤੀਬਰਤਾ ਦੇ ਭੂਚਾਲ ਮਗਰੋਂ PM ਤਾਕਾਇਚੀ ਦੀ ਅਪੀਲ ਟਰੰਪ ਦੇ ਫੈਸਲੇ ਨੂੰ ਕੋਰਟ ਨੇ ਦੱਸਿਆ ਗੈਰ-ਕਾਨੂੰਨੀ, ਹੁਣ ਦੇਣਾ ਪਵੇਗਾ 166 ਅਰਬ ਡਾਲਰ ਦਾ ਹਰਜਾਨਾ ਸ਼ਾਂਤੀ ਬਹਾਲੀ ਲਈ ਮਿਲ ਕੇ ਕਰਾਂਗੇ ਕੰਮ! ਸ਼ਰੀਫ਼ ਤੇ ਪੇਜੇਸ਼ਕੀਆਨ ਵਿਚਾਲੇ ਹੋਈ ਅਹਿਮ ਗੱਲਬਾਤ Strait of Hormuz ਦੇ ਫਿਰ ਬੰਦ ਹੋਣ ਕਾਰਨ ਨਿਵੇਸ਼ਕਾਂ ਦੀ ਵਧੀ ਚਿੰਤਾ, ਸ਼ੇਅਰ ਬਾਜ਼ਾਰ 'ਚ ਸਪਾਟ ਕਾਰੋਬਾਰ ਟੀ-ਸੀਰੀਜ਼ ਦੇ ਸੰਸਥਾਪਕ ਗੁਲਸ਼ਨ ਕੁਮਾਰ ਦੇ ਭਰਾ ਦਰਸ਼ਨ ਕੁਮਾਰ ਦਾ ਦੇਹਾਂਤ ਚੰਡੀਗੜ੍ਹ 'ਚ ਹੀਟਵੇਵ ਨੂੰ ਲੈ ਕੇ ਐਡਵਾਈਜ਼ਰੀ ਜਾਰੀ, ਸਿਹਤ ਵਿਭਾਗ ਨੇ ਅਗਲੇ 3 ਦਿਨਾਂ ਲਈ ਦਿੱਤਾ ਅਲਰਟ

ਮਨੋਰੰਜਨ

Yo Yo ਹਨੀ ਸਿੰਘ ਦੇ ਗਾਣਿਆਂ 'ਤੇ ਲੱਗੇ ਬੈਨ ! ਪੰਜਾਬ ਸਰਕਾਰ ਅੱਗੇ ਉੱਠੀ ਮੰਗ

18 ਅਗਸਤ, 2025 06:42 PM

ਮੋਹਾਲੀ : ਪੰਜਾਬ ਦੇ ਸੋਸ਼ਲ ਐਕਟਿਵਿਸਟ ਡਾ. ਪੰਡਿਤਰਾਵ ਧਰੇਨਾਵਰ ਨੇ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਬਾਲੀਵੁੱਡ ਰੈਪਰ ਯੋ ਯੋ ਹਨੀ ਸਿੰਘ ਨੂੰ ਆਉਣ ਵਾਲੇ ਫ਼ਿਲਮ ਫੇਅਰ ਪੰਜਾਬ ਐਵਾਰਡਜ਼ ‘ਚ ਅਜਿਹੇ ਗੀਤ ਗਾਉਣ ਤੋਂ ਰੋਕਿਆ ਜਾਵੇ, ਜੋ ਅਸ਼ਲੀਲਤਾ, ਸ਼ਰਾਬ, ਨਸ਼ਿਆਂ ਅਤੇ ਹਿੰਸਾ ਨੂੰ ਉਤਸ਼ਾਹਤ ਕਰਦੇ ਹਨ। ਇਹ ਸਮਾਗਮ 23 ਅਗਸਤ 2025 ਨੂੰ ਮੋਹਾਲੀ ਦੇ ਆਈ.ਐੱਸ. ਬਿੰਦਰਾ ਸਟੇਡੀਅਮ ‘ਚ ਹੋਣਾ ਹੈ।

ਡਾ. ਧਰੇਨਵਰ ਨੇ ਮੰਗ ਕੀਤੀ ਹੈ ਕਿ ਸਮਾਗਮ ਦੇ ਆਯੋਜਕ 20 ਅਗਸਤ ਤੱਕ ਐਫਿਡੇਵਿਟ ਦੇਣ, ਜਿਸ ਵਿੱਚ ਯਕੀਨ ਦਿਵਾਇਆ ਜਾਵੇ ਕਿ ਕੋਈ ਵੀ ਹਾਣੀਕਾਰਕ ਪ੍ਰਭਾਵ ਵਾਲਾ ਗੀਤ ਨਹੀਂ ਗਾਇਆ ਜਾਵੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇਹ ਨਾ ਕੀਤਾ ਗਿਆ ਤਾਂ ਉਹ ਮਾਣਹਾਨੀ ਪਟੀਸ਼ਨ ਫਾਈਲ ਕਰਨਗੇ।

ਉਨ੍ਹਾਂ ਨੇ ਯੋ ਯੋ ਹਨੀ ਸਿੰਘ ਦੇ ਕੁਝ ਪ੍ਰਸਿੱਧ ਗੀਤਾਂ ਜਿਵੇਂ ਕਿ ‘ਚਾਰ ਬੋਤਲ ਵੋਡਕਾ’, ‘ਮਨਾਲੀ ਟ੍ਰਾਂਸ’, ‘ਬ੍ਰੇਕਅੱਪ ਪਾਰਟੀ’, ‘ਵਨ ਬੋਤਲ ਡਾਊਨ’, ‘ਮੈਂ ਸ਼ਰਾਬੀ’, ‘ਮੈਨਿਆਕ’, ‘ਮਖਨਾ’ ਅਤੇ 'ਮਿਲੀਅਨੇਅਰ' ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਗੀਤ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੀ ਵਡਿਆਈ ਕਰਦੇ ਹਨ, ਔਰਤਾਂ ਮਹਿਲਾਵਾਂ ਦੀ ਬੇਇਜ਼ਤੀ ਕਰਦੇ ਹਨ ਅਤੇ ਨੌਜਵਾਨਾਂ ਨੂੰ ਗਲਤ ਰਾਹ ‘ਤੇ ਲੈ ਕੇ ਜਾਂਦੇ ਹਨ।

ਡਾ. ਧਰੇਨਵਰ ਨੇ ਯਾਦ ਦਿਵਾਇਆ ਕਿ ਪਹਿਲਾਂ ਵੀ ਪੰਜਾਬ ਮਹਿਲਾ ਕਮਿਸ਼ਨ ਨੇ ਹਨੀ ਸਿੰਘ ਨੂੰ ‘ਮਿਲੀਅਨੇਅਰ’ ਗੀਤ ‘ਤੇ ਨੋਟਿਸ ਭੇਜਿਆ ਸੀ, ਪਰ ਉਹ ਅਜੇ ਤੱਕ ਕਮਿਸ਼ਨ ਅੱਗੇ ਪੇਸ਼ ਨਹੀਂ ਹੋਏ। ਉਨ੍ਹਾਂ ਕਿਹਾ ਕਿ ਅਜਿਹੇ ਗੀਤਾਂ ਕਾਰਨ ਸਮਾਜ ਵਿੱਚ ਨਸ਼ੇ ਦੀ ਆਦਤ, ਅਪਰਾਧ ਅਤੇ ਬੁਰਾਈਆਂ ਵਧ ਰਹੀਆਂ ਹਨ।

ਸੋਸ਼ਲ ਐਕਟਿਵਿਸਟ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਇਕ ਪੁਰਾਣੇ ਫ਼ੈਸਲੇ ਦਾ ਹਵਾਲਾ ਵੀ ਦਿੱਤਾ, ਜਿਸ ਵਿੱਚ ਅਦਾਲਤ ਨੇ ਸਵੀਕਾਰਿਆ ਸੀ ਕਿ ਸ਼ਰਾਬ, ਨਸ਼ਿਆਂ ਅਤੇ ਹਿੰਸਾ ਨੂੰ ਪ੍ਰਮੋਟ ਕਰਨ ਵਾਲੇ ਗੀਤ ਨੌਜਵਾਨਾਂ ਦੇ ਮਨ ‘ਤੇ ਨਕਾਰਾਤਮਕ ਅਸਰ ਪਾਂਦੇ ਹਨ। ਹਾਈਕੋਰਟ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਪੁਲਸ ਡਾਇਰੈਕਟਰ ਜਨਰਲਾਂ ਨੂੰ ਅਜਿਹੇ ਗੀਤਾਂ ਨੂੰ ਲਾਈਵ ਪਰਫਾਰਮੈਂਸ ਵਿੱਚ ਰੋਕਣ ਦੇ ਹੁਕਮ ਦਿੱਤੇ ਸਨ।

ਡਾ. ਧਰੇਨਵਰ ਨੇ ਮੰਗ ਕੀਤੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਆਯੋਜਕਾਂ ਤੋਂ ਲਿਖਤੀ ਐਫਿਡੇਵਿਟ ਲਵੇ, ਜਿਸ ਵਿੱਚ ਇਹ ਗਰੰਟੀ ਦਿੱਤੀ ਜਾਵੇ ਕਿ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ, ਹਿੰਸਾ ਜਾਂ ਅਸ਼ਲੀਲਤਾ ਨੂੰ ਉਤਸ਼ਾਹਿਤ ਕਰਨ ਵਾਲਾ ਕੋਈ ਵੀ ਗੀਤ ਪੇਸ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਐਫਿਡੇਵਿਟ ਦੀ ਇੱਕ ਕਾਪੀ ਵੀ ਮੰਗੀ ਹੈ ਤਾਂ ਜੋ ਪਾਲਣਾ ਨਾ ਕਰਨ ਦੀ ਸਥਿਤੀ ਵਿੱਚ ਕਾਨੂੰਨੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।

Have something to say? Post your comment

ਅਤੇ ਮਨੋਰੰਜਨ ਖਬਰਾਂ

ਟੀ-ਸੀਰੀਜ਼ ਦੇ ਸੰਸਥਾਪਕ ਗੁਲਸ਼ਨ ਕੁਮਾਰ ਦੇ ਭਰਾ ਦਰਸ਼ਨ ਕੁਮਾਰ ਦਾ ਦੇਹਾਂਤ

ਟੀ-ਸੀਰੀਜ਼ ਦੇ ਸੰਸਥਾਪਕ ਗੁਲਸ਼ਨ ਕੁਮਾਰ ਦੇ ਭਰਾ ਦਰਸ਼ਨ ਕੁਮਾਰ ਦਾ ਦੇਹਾਂਤ

ਸਿਰਫ਼ 15 ਮਿੰਟਾਂ 'ਚ ਤਿਆਰ ਹੋਇਆ ਸੀ ਸਰਤਾਜ ਦਾ ਇਹ ਸੁਪਰਹਿੱਟ ਗੀਤ ! ਅੱਜ ਹਰ ਕਿਸੇ ਦੇ ਦਿਲ 'ਤੇ ਕਰ ਰਿਹੈ ਰਾਜ

ਸਿਰਫ਼ 15 ਮਿੰਟਾਂ 'ਚ ਤਿਆਰ ਹੋਇਆ ਸੀ ਸਰਤਾਜ ਦਾ ਇਹ ਸੁਪਰਹਿੱਟ ਗੀਤ ! ਅੱਜ ਹਰ ਕਿਸੇ ਦੇ ਦਿਲ 'ਤੇ ਕਰ ਰਿਹੈ ਰਾਜ

'ਮਹਾਵਤਾਰ ਪਰਸ਼ੂਰਾਮ' ਦਾ ਪਹਿਲਾ ਪੋਸਟਰ ਰਿਲੀਜ਼, ਭਗਵਾਨ ਵਿਸ਼ਨੂੰ ਦੇ 6ਵੇਂ ਅਵਤਾਰ ਦੀ ਦਿਸੇਗੀ ਸ਼ਾਨਦਾਰ ਕਹਾਣੀ

'ਮਹਾਵਤਾਰ ਪਰਸ਼ੂਰਾਮ' ਦਾ ਪਹਿਲਾ ਪੋਸਟਰ ਰਿਲੀਜ਼, ਭਗਵਾਨ ਵਿਸ਼ਨੂੰ ਦੇ 6ਵੇਂ ਅਵਤਾਰ ਦੀ ਦਿਸੇਗੀ ਸ਼ਾਨਦਾਰ ਕਹਾਣੀ

ਮੁੜ ਮਾਂ-ਬਾਪ ਬਣਨ ਜਾ ਰਹੀ ਬਾਲੀਵੁੱਡ ਦੀ ਸੁਪਰਹਿੱਟ ਜੋੜੀ ! ਖ਼ੁਦ ਕੀਤਾ ਪ੍ਰੈਗਨੈਂਸੀ ਦਾ ਐਲਾਨ

ਮੁੜ ਮਾਂ-ਬਾਪ ਬਣਨ ਜਾ ਰਹੀ ਬਾਲੀਵੁੱਡ ਦੀ ਸੁਪਰਹਿੱਟ ਜੋੜੀ ! ਖ਼ੁਦ ਕੀਤਾ ਪ੍ਰੈਗਨੈਂਸੀ ਦਾ ਐਲਾਨ

ਪ੍ਰਾਈਮ ਵੀਡੀਓ ਇੰਡੀਆ 'ਤੇ ਸਭ ਤੋਂ ਵੱਧ ਦੇਖੀ ਜਾਣ ਵਾਲੀ ਸੀਰੀਜ਼ ਬਣੀ 'ਮਟਕਾ ਕਿੰਗ'

ਪ੍ਰਾਈਮ ਵੀਡੀਓ ਇੰਡੀਆ 'ਤੇ ਸਭ ਤੋਂ ਵੱਧ ਦੇਖੀ ਜਾਣ ਵਾਲੀ ਸੀਰੀਜ਼ ਬਣੀ 'ਮਟਕਾ ਕਿੰਗ'

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਗਾਇਕ ਬੀ ਪਰਾਕ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਗਾਇਕ ਬੀ ਪਰਾਕ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ

ਆਲੀਆ ਭੱਟ ਦੀ ਭੈਣ ਸ਼ਾਹੀਨ ਦੀ ਫਿਟਨੈਸ ਕੋਚ ਈਸ਼ਾਨ ਮਹਿਰਾ ਨਾਲ ਹੋਈ ਮੰਗਣੀ

ਆਲੀਆ ਭੱਟ ਦੀ ਭੈਣ ਸ਼ਾਹੀਨ ਦੀ ਫਿਟਨੈਸ ਕੋਚ ਈਸ਼ਾਨ ਮਹਿਰਾ ਨਾਲ ਹੋਈ ਮੰਗਣੀ

ਨਵੇਂ ਪ੍ਰੋਜੈਕਟ ਲਈ ਇਕੱਠੇ ਹੋਏ ਵਿਜੇ ਦੇਵਰਕੋਂਡਾ ਤੇ ਸ਼ੌਰਿਆ ਯੁਵ

ਨਵੇਂ ਪ੍ਰੋਜੈਕਟ ਲਈ ਇਕੱਠੇ ਹੋਏ ਵਿਜੇ ਦੇਵਰਕੋਂਡਾ ਤੇ ਸ਼ੌਰਿਆ ਯੁਵ

‘ਇੰਡੀਆਜ਼ ਬੈਸਟ ਡਾਂਸਰ’ ਸੀਜ਼ਨ-5 ਦੇ ਜੱਜ ਬਣੇ ਜਾਵੇਦ ਜਾਫਰੀ

‘ਇੰਡੀਆਜ਼ ਬੈਸਟ ਡਾਂਸਰ’ ਸੀਜ਼ਨ-5 ਦੇ ਜੱਜ ਬਣੇ ਜਾਵੇਦ ਜਾਫਰੀ

ਆ ਗਈ ਦੁਨੀਆਂ ਦੇ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ, ਟਰੰਪ ਤੋਂ ਲੈ ਰਣਬੀਰ ਕਪੂਰ ਤਕ, ਜਾਣੋ ਕੌਣ-ਕੌਣ ਸ਼ਾਮਲ

ਆ ਗਈ ਦੁਨੀਆਂ ਦੇ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ, ਟਰੰਪ ਤੋਂ ਲੈ ਰਣਬੀਰ ਕਪੂਰ ਤਕ, ਜਾਣੋ ਕੌਣ-ਕੌਣ ਸ਼ਾਮਲ