Thursday, July 23, 2026
BREAKING
ਦੀਦ’ ਨਾਰੀ ਪੀੜਾ ਤੇ ਰੁਮਾਂਸ ਦਾ ਕਾਵਿ ਚਿੱਤਰਨ ਹੈ ਵਿਦਿਆਰਥੀ ਗੁੱਸੇ 'ਚ ਹਨ, ਇਸ ਲਈ ਕਰ ਰਹੇ ਹਨ ਪ੍ਰਦਰਸ਼ਨ : ਰਾਹੁਲ ਗਾਂਧੀ ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਪੈ ਗਿਆ ਭੜਥੂ, ਲੋਕਾਂ ਨੇ ਬੱਸ ਨੂੰ ਲਗਾ 'ਤੀ ਅੱਗ ਗਲੋਬਲ ਤਣਾਅ ਕਾਰਨ ਸ਼ੇਅਰ ਬਾਜ਼ਾਰ 'ਚ ਭੂਚਾਲ : 700 ਤੋਂ ਵਧ ਅੰਕ ਡਿੱਗਿਆ ਸੈਂਸੈਕਸ, ਜਾਣੋ ਕਾਰਨ ਈਰਾਨ ਨਾਲ ਜੰਗ 'ਚ ਅਮਰੀਕਾ ਦਾ ਨਿਕਲਿਆ ਦੀਵਾਲਾ ! 3.62 ਲੱਖ ਕਰੋੜ ਹੋਏ ਸੁਆਹ ਪੰਜਾਬ 'ਚ ਡਬਲ ਮਰਡਰ : ਦਿਓਰ-ਭਰਜਾਈ 'ਤੇ ਚੜ੍ਹਾਇਆ ਟਰੈਕਟਰ, ਜ਼ਮੀਨ ਦੇ ਰੌਲੇ ਨੇ ਪੁਆਏ ਕੀਰਨੇ ਚਿੱਕੜ 'ਚ ਨੰਗੇ ਪੈਰ ਚੱਲੇ ਵਿਰਾਟ-ਅਨੁਸ਼ਕਾ, ਆਸ਼ਰਮ ਪੁੱਜ ਕੇ ਲਿਆ ਪ੍ਰੇਮਾਨੰਦ ਮਹਾਰਾਜ ਦਾ ਆਸ਼ੀਰਵਾਦ J&K 'ਚ ਹੋ ਗਿਆ ਅੱਤਵਾਦੀ ਹਮਲਾ ! ਪੁਲਸ ਮੁਲਾਜ਼ਮ ਦੀ ਗਈ ਜਾਨ, ਸੁਰੱਖਿਆ ਫੋਰਸ ਨੇ ਘੇਰ ਲਿਆ ਪੂਰਾ ਇਲਾਕਾ ਆਰਥਿਕ ਸੰਕਟ ਵਧਿਆ; 4.8 ਕਰੋੜ ਜਨਤਾ ਚੀਨ 'ਚ ਹੋ ਗਈ ਬੇਰੁਜ਼ਗਾਰ, ਅਸਲ ਅੰਕੜੇ ਦਾਅਵਿਆਂ ਤੋਂ ਦੁੱਗਣੇ PGI ਦੀ ਡੈਕਸਾ ਸਕੈਨ ਮਸ਼ੀਨ ਇਕ ਮਹੀਨੇ ਤੋਂ ਬੰਦ, ਮਰੀਜ਼ ਖੱਜਲ-ਖੁਆਰ

ਖੇਡ

Women T20 WC : ਭਾਰਤੀ ਗੇਂਦਬਾਜ਼ਾਂ ਅੱਗੇ ਪਾਕਿ ਬੱਲੇਬਾਜ਼ ਬੇਵੱਸ, ਟੀਮ ਇੰਡੀਆ ਨੂੰ ਮਿਲਿਆ 106 ਦੌੜਾਂ ਦਾ ਟੀਚਾ

06 ਅਕਤੂਬਰ, 2024 05:24 PM

ਮਹਿਲਾ ਟੀ20 ਵਿਸ਼ਵ ਕੱਪ 'ਚ ਗਰੱਪ ਦਾ 7ਵਾਂ ਮੈਚ 'ਚ ਅੱਜ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਭਾਰਤ ਤੇ ਪਾਕਿਸਤਾਨ ਦਰਮਿਆਨ ਖੇਡਿਆ ਜਾ ਰਿਹਾ ਹੈ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਦੀਆਂ ਬੱਲੇਬਾਜ਼ ਭਾਰਤੀ ਗੇਂਦਬਾਜ਼ਾਂ ਅੱਗੇ ਬੇਵੱਸ ਨਜ਼ਰ ਆਈਆਂ। ਭਾਰਤੀ ਗੇਂਦਬਾਜ਼ਾਂ ਦੇ ਸਾਹਮਣੇ ਪਾਕਿਸਤਾਨੀ ਬੱਲੇਬਾਜ਼ ਦੌੜਾਂ ਨਾ ਬਣਾ ਸਕੀਆਂ। ਇਸ ਤਰ੍ਹਾਂ ਪਾਕਿਸਤਾਨ ਨੇ ਨਿਰਧਾਰਤ 20 ਓਵਰਾਂ 'ਚ 8 ਵਿਕਟਾਂ ਗੁਆ ਕੇ 105 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 106 ਦੌੜਾਂ ਦਾ ਟੀਚਾ ਦਿੱਤਾ। ਭਾਰਤ ਲਈ ਰੇਣੁਕਾ ਠਾਕੁਰ ਸਿੰਘ ਨੇ 1, ਦੀਪਤੀ ਸ਼ਰਮਾ ਨੇ 1, ਅਰੁੰਧਤੀ ਰੈਡੀ ਨੇ 3, ਸ਼੍ਰੇਅੰਕਾ ਪਾਟਿਲ ਨੇ 2 ਤੇ ਆਸ਼ਾ ਸੋਭਨਾ ਨੇ 1 ਵਿਕਟਾਂ ਝਟਕਾਈਆਂ।

ਪਾਕਿਸਤਾਨ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਗੁਲ ਫਿਰੋਜ਼ਾ 0 ਦੇ ਸਕੋਰ 'ਤੇ ਰੇਣੁਕਾ ਸਿੰਘ ਦਾ ਸ਼ਿਕਾਰ ਬਣੀ। ਪਾਕਿਸਤਾਨ ਨੂੰ ਦੂਜਾ ਝਟਕਾ ਸਿਦਰਾ ਅਮੀਨ ਦੇ ਆਊਟ ਹੋਣ ਨਾਲ ਲੱਗਾ। ਸਿਦਰਾ 8 ਦੌੜਾਂ ਬਣਾ ਦੀਪਤੀ ਸ਼ਰਮਾ ਵਲੋਂ ਆਊਟ ਹੋਈ। ਪਾਕਿਸਤਾਨ ਦੀ ਤੀਜੀ ਵਿਕਟ ਓਮੈਮਾ ਸੋਹੇਲ ਦੇ ਆਊਟ ਹੋਣ ਨਾਲ ਡਿੱਗੀ ਓਮੈਮਾ 3 ਦੌੜਾਂ ਬਣਾ ਅਰੁੰਧਤੀ ਰੈਡੀ ਵਲੋਂ ਆਊਟ ਹੋਈ। ਪਾਕਿਸਤਾਨ ਨੂੰ ਚੌਥਾ ਝਟਕਾ ਉਦੋਂ ਲੱਗਾ ਜਦੋਂ ਮੁਨੀਬਾ ਅਲੀ 17 ਦੌੜਾਂ ਬਣਾ ਸ਼੍ਰੇਅੰਕਾ ਪਾਟਿਲ ਵਲੋਂ ਆਊਟ ਹੋਈ। ਪਾਕਿਸਤਾਨ ਨੂੰ ਪੰਜਵਾਂ ਝਟਕਾ ਉਦੋਂ ਲੱਗਾ ਜਦੋਂ ਆਲੀਆ ਰਿਆਜ਼ 4 ਦੌੜਾਂ ਬਣਾ ਅਰੁੰਧਤੀ ਰੈਡੀ ਵਲੋਂ ਆਊਟ ਹੋਈ। ਪਾਕਿਸਤਾਨ ਦੀ ਛੇਵੀਂ ਵਿਕਟ ਫਾਤਿਮਾ ਸਨਾ ਦੇ ਆਊਟ ਹੋਣ ਨਾਲ ਡਿੱਗੀ। ਸਨਾ 13 ਦੌੜਾਂ ਬਣਾ ਆਸ਼ਾ ਸੋਭਨਾ ਵਲੋਂ ਆਊਟ ਹੋਈ। ਪਾਕਿਸਤਾਨ ਦੀ ਸਤਵੀਂ ਵਿਕਟ ਤੁਬਾ ਹਸਨ ਦੇ ਆਊਟ ਹੋਣ ਨਾਲ ਡਿੱਗੀ। ਤੁਬਾ ਬਿਨਾ ਖਾਤਾ ਖੋਲੇ ਸ਼੍ਰੇਅੰਕਾ ਪਾਟਿਲ ਦਾ ਸ਼ਿਕਾਰ ਬਣੀ।

ਭਾਰਤ ਤੇ ਪਾਕਿਸਤਾਨ ਦਾ ਟਾਕਰਾ ਕਰੀਬ ਕਰੀਬ ਇੱਕ ਜੰਗ ਵਰਗਾ ਹਾਈ-ਵੋਲਟੇਜ ਮੁਕਾਬਲੇ ਨੂੰ ਦਰਸਾਉਂਦਾ ਹੈ। ਦੁਬਈ ਦੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਜਾ ਰਹੇ ਇਸ ਮੈਚ ਵਿੱਚ ਦੋਨੋਂ ਟੀਮਾਂ ਆਪਣੇ ਆਪਣੇ ਮੁਕਾਬਲਿਆਂ ਵਿੱਚ ਹਾਰ ਤੋਂ ਬਾਅਦ ਵਾਪਸੀ ਦੀ ਲੋੜ ਮਹਿਸੂਸ ਕਰ ਰਹੀਆਂ ਹਨ। ਭਾਰਤੀ ਟੀਮ, ਜੋ ਆਪਣੇ ਸ਼ਾਨਦਾਰ ਬੱਲੇਬਾਜ਼ਾਂ ਤੇ ਸਪਿਨ ਗੇਂਦਬਾਜ਼ਾਂ 'ਤੇ ਨਿਰਭਰ ਕਰ ਰਹੀ ਹੈ, ਇਸ ਮੁਕਾਬਲੇ ਵਿੱਚ ਫਤਿਹ ਹਾਸਲ ਕਰਨ ਲਈ ਪੂਰੀ ਤਿਆਰੀ ਕਰ ਰਹੀ ਹੈ। ਇਸ ਦੌਰਾਨ, ਪਾਕਿਸਤਾਨ ਵੀ ਆਪਣੀ ਟੀਮ ਵਿੱਚ ਨਵੀਂ ਚਮਕਦਾਰ ਪ੍ਰਤਿਭਾ ਨਾਲ ਹੱਲਾ ਬੋਲਣ ਲਈ ਤਿਆਰ ਹੈ।

ਭਾਰਤ ਦੀ ਪਲੇਇੰਗ 11
ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਹਰਮਨਪ੍ਰੀਤ ਕੌਰ (ਕਪਤਾਨ), ਜੇਮਿਮਾ ਰੌਡਰਿਗਜ਼, ਰਿਚਾ ਘੋਸ਼ (ਵਿਕਟਕੀਪਰ), ਦੀਪਤੀ ਸ਼ਰਮਾ, ਅਰੁੰਧਤੀ ਰੈੱਡੀ, ਐਸ ਸਜਾਨਾ, ਸ਼੍ਰੇਅੰਕਾ ਪਾਟਿਲ, ਆਸ਼ਾ ਸੋਭਨਾ, ਰੇਣੁਕਾ ਠਾਕੁਰ ਸਿੰਘ

ਪਾਕਿਸਤਾਨ ਦੀ ਪਲੇਇੰਗ 11
ਮੁਨੀਬਾ ਅਲੀ (ਵਿਕਟਕੀਪਰ), ਗੁਲ ਫਿਰੋਜ਼ਾ, ਸਿਦਰਾ ਅਮੀਨ, ਨਿਦਾ ਡਾਰ, ਆਲੀਆ ਰਿਆਜ਼, ਓਮੈਮਾ ਸੋਹੇਲ, ਫਾਤਿਮਾ ਸਨਾ (ਕਪਤਾਨ), ਤੂਬਾ ਹਸਨ, ਨਸ਼ਰਾ ਸੰਧੂ, ਸਈਦਾ ਅਰੂਬ ਸ਼ਾਹ, ਸਾਦੀਆ ਇਕਬਾਲ

Have something to say? Post your comment

ਅਤੇ ਖੇਡ ਖਬਰਾਂ

ਵੈਭਵ ਸੂਰਿਆਵੰਸ਼ੀ ਅੱਜ ਜੋ ਕਰ ਰਿਹਾ ਹੈ ਉਹ ਪਹਿਲਾਂ ਕਦੇ ਨਹੀਂ ਹੋਇਆ : ਹਰਭਜਨ

ਵੈਭਵ ਸੂਰਿਆਵੰਸ਼ੀ ਅੱਜ ਜੋ ਕਰ ਰਿਹਾ ਹੈ ਉਹ ਪਹਿਲਾਂ ਕਦੇ ਨਹੀਂ ਹੋਇਆ : ਹਰਭਜਨ

ਕੁਲਦੀਪ ਯਾਦਵ ਕਾਉਂਟੀ ਚੈਂਪੀਅਨਸ਼ਿਪ ਅਤੇ ਵਨ-ਡੇ ਕੱਪ ਲਈ ਯੌਰਕਸ਼ਾਇਰ ਨਾਲ ਜੁੜਿਆ

ਕੁਲਦੀਪ ਯਾਦਵ ਕਾਉਂਟੀ ਚੈਂਪੀਅਨਸ਼ਿਪ ਅਤੇ ਵਨ-ਡੇ ਕੱਪ ਲਈ ਯੌਰਕਸ਼ਾਇਰ ਨਾਲ ਜੁੜਿਆ

ਵਿਸ਼ਵ ਕੱਪ ਫਾਈਨਲ ’ਚ ਹਾਰ ਦੇ ‘ਦਰਦ’ ਤੋਂ ਉੱਭਰਨ ’ਚ ਸਮਾਂ ਲੱਗੇਗਾ : ਮੈਸੀ

ਵਿਸ਼ਵ ਕੱਪ ਫਾਈਨਲ ’ਚ ਹਾਰ ਦੇ ‘ਦਰਦ’ ਤੋਂ ਉੱਭਰਨ ’ਚ ਸਮਾਂ ਲੱਗੇਗਾ : ਮੈਸੀ

ਭਾਰਤ ਅਤੇ ਜ਼ਿੰਬਾਬਵੇ ਕੋਲ ਟੀ-20 ਸੀਰੀਜ਼ ਵਿੱਚ ਬਰਾਬਰ ਮੌਕੇ ਹਨ: ਰਜ਼ਾ

ਭਾਰਤ ਅਤੇ ਜ਼ਿੰਬਾਬਵੇ ਕੋਲ ਟੀ-20 ਸੀਰੀਜ਼ ਵਿੱਚ ਬਰਾਬਰ ਮੌਕੇ ਹਨ: ਰਜ਼ਾ

ਹਾਕੀ ਵਿਸ਼ਵ ਕੱਪ 'ਚ ਹਰਮਨਪ੍ਰੀਤ ਸਿੰਘ ਕਰਨਗੇ ਭਾਰਤੀ ਟੀਮ ਦੀ ਕਪਤਾਨੀ

ਹਾਕੀ ਵਿਸ਼ਵ ਕੱਪ 'ਚ ਹਰਮਨਪ੍ਰੀਤ ਸਿੰਘ ਕਰਨਗੇ ਭਾਰਤੀ ਟੀਮ ਦੀ ਕਪਤਾਨੀ

ਚੀਨ ਓਪਨ ’ਚ ਭਾਰਤੀ ਮੁਹਿੰਮ ਦੀ ਅਗਵਾਈ ਕਰੇਗੀ ਸਿੰਧੂ

ਚੀਨ ਓਪਨ ’ਚ ਭਾਰਤੀ ਮੁਹਿੰਮ ਦੀ ਅਗਵਾਈ ਕਰੇਗੀ ਸਿੰਧੂ

ਹੁਣ ਤੱਕ ਦਾ ਸਭ ਤੋਂ ਮਹਿੰਗਾ World Cup ਬਣਿਆ FIFA ਸੀਜ਼ਨ 2026, ਕਈ ਉਤਪਾਦਾਂ ਦੀ ਵਿਕਰੀ ਨੇ ਤੋੜੇ ਰਿਕਾਰਡ

ਹੁਣ ਤੱਕ ਦਾ ਸਭ ਤੋਂ ਮਹਿੰਗਾ World Cup ਬਣਿਆ FIFA ਸੀਜ਼ਨ 2026, ਕਈ ਉਤਪਾਦਾਂ ਦੀ ਵਿਕਰੀ ਨੇ ਤੋੜੇ ਰਿਕਾਰਡ

IND vs ENG:

IND vs ENG: "ਵਿਰਾਟ ਨਾਲ ਬੱਲੇਬਾਜ਼ੀ ਕਰਨਾ ਹਮੇਸ਼ਾ ਮਜ਼ੇਦਾਰ ਹੁੰਦਾ ਹੈ": ਰੋਹਿਤ ਸ਼ਰਮਾ

ਲਾਰਡਸ ਵਿਖੇ ਸੈਂਕੜਾ ਲਾ ਕੇ ਰੋਹਿਤ ਸ਼ਰਮਾ ਨੇ 'ਸਾਰਿਆਂ ਦਾ ਮੂੰਹ ਬੰਦ ਕਰ ਦਿੱਤਾ' : ਰਵੀ ਸ਼ਾਸਤਰੀ

ਲਾਰਡਸ ਵਿਖੇ ਸੈਂਕੜਾ ਲਾ ਕੇ ਰੋਹਿਤ ਸ਼ਰਮਾ ਨੇ 'ਸਾਰਿਆਂ ਦਾ ਮੂੰਹ ਬੰਦ ਕਰ ਦਿੱਤਾ' : ਰਵੀ ਸ਼ਾਸਤਰੀ

"ਵਿਰਾਟ ਪਹਿਲਾਂ ਵੀ ਮਾਸਟਰ ਸੀ ਤੇ ਹਮੇਸ਼ਾ ਰਹੇਗਾ," ਇਰਫਾਨ ਪਠਾਨ ਨੇ ਆਲੋਚਕਾਂ 'ਤੇ ਵਿੰਨ੍ਹਿਆ ਨਿਸ਼ਾਨਾ