Sunday, July 12, 2026
BREAKING
ਲਕਸਨ ਨੇ PM ਮੋਦੀ ਨਾਲ ਸ਼ੇਅਰ ਕੀਤੀਆਂ ਤਸਵੀਰਾਂ, ਸਾਲ 2030 ਤੱਕ ਵਪਾਰ ਦੁੱਗਣਾ ਕਰਨ ਦਾ ਕੀਤਾ ਐਲਾਨ ਦਿੱਗਜ ਸੈਨੇਟਰ ਤੇ ਟਰੰਪ ਦੇ ਕਰੀਬੀ ਲਿੰਡਸੇ ਗ੍ਰਾਹਮ ਦਾ ਹੋਇਆ ਦਿਹਾਂਤ ! 71 ਸਾਲ ਦੀ ਉਮਰ 'ਚ ਲਿਆ ਆਖ਼ਰੀ ਸਾਹ ਨਾਈਜੀਰੀਆ 'ਚ ਫੌਜ ਨੇ 300 ਲੋਕਾਂ ਨੂੰ ਡਾਕੂ ਦੱਸ ਕੇ ਉਤਾਰਿਆ ਮੌਤ ਦੇ ਘਾਟ, ਇਲਾਕੇ 'ਚ ਸਨਸਨੀ ਵਿੰਬਲਡਨ 'ਚ 26 ਸਾਲਾਂ ਬਾਅਦ ਇਕੱਠੀਆਂ ਨਜ਼ਰ ਆਈਆਂ ਲਾਰਾ ਦੱਤਾ ਤੇ ਪ੍ਰਿਯੰਕਾ ਚੋਪੜਾ 2026 'ਚ ਰਿਤੇਸ਼ ਦੇਸ਼ਮੁਖ ਦਾ ਜਲਵਾ, ਅਦਾਕਾਰੀ ਤੋਂ ਲੈ ਕੇ ਨਿਰਦੇਸ਼ਨ ਤੇ ਹੋਸਟਿੰਗ ਤੱਕ ਹਰ ਪਲੇਟਫਾਰਮ 'ਤੇ ਛੱਡੀ ਛਾਪ 24 ਜੁਲਾਈ ਨੂੰ ਰਿਲੀਜ਼ ਹੋਵੇਗਾ 'ਰਾਮਾਇਣ' ਦਾ ਟ੍ਰੇਲਰ, ਨਿਰਮਾਤਾਵਾਂ ਨੇ ਕੀਤਾ ਅਧਿਕਾਰਤ ਐਲਾਨ ਵਿਸ਼ਵ ਕੱਪ ਫਾਈਨਲ ਦੀ ਪਿੱਚ ਦੇ ਟੁਕੜਿਆਂ ਨੂੰ 450 ਡਾਲਰ ’ਚ ਵੇਚੇਗਾ ਫੀਫਾ ਆਈਪੀਐਲ ਦੇ ਆਧਾਰ 'ਤੇ ਟੀਮ ਦੀ ਚੋਣ ਨਾ ਕਰੋ : ਮਾਂਜਰੇਕਰ ਸਰਵੇਸ਼ ਕੁਸ਼ਾਰੇ ਨੇ ਮੋਨੱਕੋ ਡਾਇਮੰਡ ਲੀਗ ’ਚ ਤੀਜੇ ਸਥਾਨ ’ਤੇ ਰਹਿ ਕੇ ਇਤਿਹਾਸ ਰਚਿਆ ਸੋਨਾਲੀਕਾ ਨੇ 20 ਲੱਖ ਟ੍ਰੈਕਟਰ ਬਣਾਉਣ ਦੀ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ

ਬਾਜ਼ਾਰ

S&P ਨੇ ਭਾਰਤ ਦੇ GDP ਵਾਧਾ ਅੰਦਾਜ਼ੇ ਨੂੰ ਵਧਾ ਕੇ ਕੀਤਾ 6.5 ਫ਼ੀਸਦੀ

25 ਜੂਨ, 2025 08:27 PM

ਨਵੀਂ ਦਿੱਲੀ : ਇੰਡੀਅਨ ਇਕਾਨਮੀ ਲਈ ਚੰਗੀ ਖਬਰ ਆਈ ਹੈ। ਰੇਟਿੰਗ ਏਜੰਸੀ ਐੱਸ. ਐਂਡ ਪੀ. ਨੇ ਭਾਰਤ ਦੀ ਜੀ. ਡੀ. ਪੀ. ਗ੍ਰੋਥ ਦਾ ਅੰਦਾਜ਼ਾ ਵਧਾ ਦਿੱਤਾ ਹੈ। ਏਜੰਸੀ ਨੇ ਸਾਧਾਰਣ ਮਾਨਸੂਨ, ਕੱਚੇ ਤੇਲ ਦੀ ਘੱਟ ਕੀਮਤਾਂ ਅਤੇ ਮਾਨੇਟਰੀ ਨਰਮੀ ਨੂੰ ਵੇਖਦੇ ਹੋਏ ਚਾਲੂ ਮਾਲੀ ਸਾਲ 2025-26 ’ਚ ਭਾਰਤ ਦੇ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ ਅੰਦਾਜ਼ੇ ਨੂੰ ਵਧਾ ਕੇ 6.5 ਫ਼ੀਸਦੀ ਕਰ ਦਿੱਤਾ ।

ਐੱਸ. ਐਂਡ ਪੀ. ਨੇ ਪਿਛਲੇ ਮਹੀਨੇ ਗਲੋਬਲ ਬੇਭਰਸਗੀਆਂ ਅਤੇ ਅਮਰੀਕੀ ਟੈਰਿਫ ਦੇ ਝਟਕਿਆਂ ਦਾ ਹਵਾਲਾ ਦਿੰਦੇ ਹੋਏ ਭਾਰਤ ਦੇ ਮਾਲੀ ਸਾਲ 2025-26 ਦੇ ਵਾਧਾ ਅੰਦਾਜ਼ੇ ਨੂੰ ਘਟਾ ਕੇ 6.3 ਫ਼ੀਸਦੀ ਕਰ ਦਿੱਤਾ ਸੀ। ਰੇਟਿੰਗ ਏਜੰਸੀ ਨੇ ਅੱਜ ਜਾਰੀ ਏਸ਼ੀਆ ਪ੍ਰਸ਼ਾਂਤ ਆਰਥਿਕ ਪਰਿਦ੍ਰਿਸ਼ ’ਚ ਕਿਹਾ ਕਿ ਅਸੀਂ ਮਾਲੀ ਸਾਲ 2025-26 (31 ਮਾਰਚ 2026 ਨੂੰ ਖ਼ਤਮ ਹੋਣ ਵਾਲੇ) ’ਚ ਭਾਰਤ ਦੀ ਜੀ. ਡੀ. ਪੀ. ਵਾਧਾ ਦਰ 6.5 ਫ਼ੀਸਦੀ ’ਤੇ ਸਥਿਰ ਰਹਿਣ ਦੀ ਉਮੀਦ ਕਰਦੇ ਹਾਂ।

ਰੇਟਿੰਗ ਏਜੰਸੀ ਨੇ ਚਿਤਾਵਨੀ ਦਿੱਤੀ ਹੈ ਕਿ ਪੱਛਮ ਏਸ਼ੀਆ ’ਚ ਜਾਰੀ ਅਸਥਿਰਤਾ ਕਾਰਨ ਗਲੋਬਲ ਅਰਥਵਿਵਸਥਾ ਲਈ ਰਿਸਕ ਵਧ ਸਕਦੇ ਹਨ। ਜੇਕਰ ਤੇਲ ਦੀਆਂ ਕੀਮਤਾਂ ਲੰਬੇ ਸਮੇਂ ਤੱਕ ਉੱਚੀਆਂ ਬਣੀਆਂ ਰਹਿੰਦੀਆਂ ਹਨ, ਤਾਂ ਇਸ ਨਾਲ ਗਲੋਬਲ ਗ੍ਰੋਥ ’ਤੇ ਅਸਰ ਪਵੇਗਾ, ਖਾਸ ਕਰ ਕੇ ਸ਼ੁੱਧ ਊਰਜਾ ਦਰਾਮਦਕਾਰਾਂ ਲਈ। ਐੱਸ. ਐਂਡ ਪੀ. ਨੇ ਕਿਹਾ ਕਿ ਮਹਿੰਗੇ ਤੇਲ ਨਾਲ ਏਸ਼ੀਆ-ਪ੍ਰਸ਼ਾਂਤ ਖੇਤਰ ਦੀਆਂ ਅਰਥਵਿਵਸਥਾਵਾਂ ’ਤੇ ਤਿੰਨ-ਪਾਸੜ ਦਬਾਅ ਪੈ ਸਕਦਾ ਹੈ— ਚਾਲੂ ਖਾਤੇ ’ਚ ਘਾਟਾ ਵਧੇਗਾ, ਮੁੱਲ ਪੱਧਰ ਉੱਪਰ ਜਾਵੇਗਾ ਅਤੇ ਉਤਪਾਦਨ ਲਾਗਤ ਵੀ ਵਧੇਗੀ। ਇਹ ਸਥਿਤੀ ਖੇਤਰ ’ਚ ਆਰਥਕ ਸੁਸਤੀ ਦਾ ਕਾਰਨ ਬਣ ਸਕਦੀ ਹੈ।

ਰੁਪਏ, ਮਹਿੰਗਾਈ ’ਤੇ ਖਾਸ ਦਬਾਅ ਨਹੀਂ ਪਵੇਗਾ
ਐੱਸ. ਐਂਡ ਪੀ. ਨੇ ਕਿਹਾ ਕਿ ਮੌਜੂਦਾ ਭੂ-ਸਿਆਸੀ ਤਣਾਅ ਨਾਲ ਰੁਪਏ ਜਾਂ ਮਹਿੰਗਾਈ ’ਤੇ ‘ਕਾਫ਼ੀ ਦਬਾਅ’ ਪੈਣ ਦੇ ਆਸਾਰ ਨਹੀਂ ਹਨ, ਕਿਉਂਕਿ ਗਲੋਬਲ ਊਰਜਾ ਕੀਮਤਾਂ ਪਿਛਲੇ ਸਾਲ ਦੇ ਮੁਕਾਬਲੇ ਘੱਟ ਹਨ, ਜਿਸ ਨਾਲ ਚਾਲੂ ਖਾਤਾ ਨਿਕਾਸੀ ਅਤੇ ਘਰੇਲੂ ਊਰਜਾ ਮੁੱਲ ਦਬਾਅ ਸੀਮਿਤ ਹੋ ਜਾਵੇਗਾ।

ਐੱਸ. ਐਂਡ ਪੀ. ਗਲੋਬਲ ਰੇਟਿੰਗਸ ਦੀ ਅਰਥਸ਼ਾਸਤਰੀ ਵਿਸ਼ਰੁਤ ਰਾਣਾ ਨੇ ਕਿਹਾ ਕਿ ਭਾਰਤ ਲਈ ਇਕ ਵੱਡੀ ਰਾਹਤ ਵਾਲਾ ਕਾਰਕ ਇਹ ਹੈ ਕਿ ਊਰਜਾ ਦੀਆਂ ਕੀਮਤਾਂ ਅਜੇ ਵੀ ਪਿਛਲੇ ਸਾਲ ਦੇ ਮੁਕਾਬਲੇ ਘੱਟ ਹਨ। ਇਕ ਸਾਲ ਪਹਿਲਾਂ ਬ੍ਰੇਂਟ ਕੱਚੇ ਤੇਲ ਦਾ ਭਾਅ ਲੱਗਭਗ 85 ਡਾਲਰ ਪ੍ਰਤੀ ਬੈਰਲ ਸੀ ਅਤੇ ਮੌਜੂਦਾ ਕੀਮਤਾਂ ਅਜੇ ਵੀ ਘੱਟ ਹਨ। ਰਾਣਾ ਨੇ ਕਿਹਾ ਕਿ ਇਸ ਨਾਲ ਚਾਲੂ ਖਾਤੇ ’ਚੋਂ ਪੈਸਾ ਨਿਕਾਸੀ ਅਤੇ ਘਰੇਲੂ ਊਰਜਾ ਮੁੱਲ ਦਬਾਅ ਦੋਵਾਂ ਨੂੰ ਕੰਟਰੋਲ ਕਰਨ ’ਚ ਮਦਦ ਮਿਲੇਗੀ। ਊਰਜਾ ਦੀਆਂ ਕੀਮਤਾਂ ’ਚ ਮਾਮੂਲੀ ਵਾਧਾ ਹੋ ਸਕਦਾ ਹੈ ਪਰ ਖੁਰਾਕੀ ਕੀਮਤਾਂ ਦੇ ਵਧਣ ਨਾਲ ਮਹਿੰਗਾਈ ’ਤੇ ਜ਼ਿਆਦਾ ਅਸਰ ਪਵੇਗਾ। ਕੁੱਲ ਮਿਲਾ ਕੇ, ਸਾਨੂੰ ਭਾਰਤੀ ਰੁਪਏ ਜਾਂ ਮਹਿੰਗਾਈ ’ਤੇ ਕੋਈ ਖਾਸ ਦਬਾਅ ਪੈਣ ਦੇ ਆਸਾਰ ਨਜ਼ਰ ਨਹੀਂ ਆਉਂਦੇ।

Have something to say? Post your comment

ਅਤੇ ਬਾਜ਼ਾਰ ਖਬਰਾਂ

ਸੋਨਾਲੀਕਾ ਨੇ 20 ਲੱਖ ਟ੍ਰੈਕਟਰ ਬਣਾਉਣ ਦੀ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ

ਸੋਨਾਲੀਕਾ ਨੇ 20 ਲੱਖ ਟ੍ਰੈਕਟਰ ਬਣਾਉਣ ਦੀ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ

15 ਜੁਲਾਈ ਤੋਂ ਬਦਲ ਜਾਣਗੇ ਭਾਰਤ-UK ਵਪਾਰ ਦੇ ਨਿਯਮ! 99% ਸਾਮਾਨ ਹੋਵੇਗਾ ਡਿਊਟੀ-ਫ੍ਰੀ

15 ਜੁਲਾਈ ਤੋਂ ਬਦਲ ਜਾਣਗੇ ਭਾਰਤ-UK ਵਪਾਰ ਦੇ ਨਿਯਮ! 99% ਸਾਮਾਨ ਹੋਵੇਗਾ ਡਿਊਟੀ-ਫ੍ਰੀ

ਵਾਧਾ ਲੈ ਕੇ ਬੰਦ ਹੋਏ ਬਾਜ਼ਾਰ, ਸੈਂਸੈਕਸ-ਨਿਫਟੀ ਨੇ ਦਰਜ ਕੀਤਾ ਵੱਡਾ ਉਛਾਲ, ਜਾਣੋ ਤੇਜ਼ੀ ਦੇ ਕਾਰਨ

ਵਾਧਾ ਲੈ ਕੇ ਬੰਦ ਹੋਏ ਬਾਜ਼ਾਰ, ਸੈਂਸੈਕਸ-ਨਿਫਟੀ ਨੇ ਦਰਜ ਕੀਤਾ ਵੱਡਾ ਉਛਾਲ, ਜਾਣੋ ਤੇਜ਼ੀ ਦੇ ਕਾਰਨ

LPG ਗਾਹਕਾਂ ਲਈ ਮਹੱਤਵਪੂਰਨ ਅਪਡੇਟ: ਜਾਣੋ ਗੈਸ ਕੁਨੈਕਸ਼ਨ ਨਾਲ ਜੁੜੇ ਇਹਨਾਂ ਨਵੇਂ ਨਿਯਮਾਂ ਬਾਰੇ

LPG ਗਾਹਕਾਂ ਲਈ ਮਹੱਤਵਪੂਰਨ ਅਪਡੇਟ: ਜਾਣੋ ਗੈਸ ਕੁਨੈਕਸ਼ਨ ਨਾਲ ਜੁੜੇ ਇਹਨਾਂ ਨਵੇਂ ਨਿਯਮਾਂ ਬਾਰੇ

ਮਾਨਿਟਰੀ ਪਾਲਿਸੀ ਲਈ RBI ਨੇ ਸ਼ੁਰੂ ਕੀਤੇ 3 ਵੱਡੇ ਸਰਵੇਖਣ

ਮਾਨਿਟਰੀ ਪਾਲਿਸੀ ਲਈ RBI ਨੇ ਸ਼ੁਰੂ ਕੀਤੇ 3 ਵੱਡੇ ਸਰਵੇਖਣ

Flipkart ਨੇ ਫੂਡ ਐਂਡ ਨਿਊਟ੍ਰੀਸ਼ੀਅਨ ਕੈਟਾਗਰੀ ’ਚ 50 ਫੀਸਦੀ ਦਾ ਵਾਧਾ ਕੀਤਾ ਦਰਜ

Flipkart ਨੇ ਫੂਡ ਐਂਡ ਨਿਊਟ੍ਰੀਸ਼ੀਅਨ ਕੈਟਾਗਰੀ ’ਚ 50 ਫੀਸਦੀ ਦਾ ਵਾਧਾ ਕੀਤਾ ਦਰਜ

ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ : ਸੈਂਸੈਕਸ 238 ਅੰਕ ਚੜ੍ਹਿਆ ਤੇ ਨਿਫਟੀ 23,900 ਦੇ ਪਾਰ ਬੰਦ

ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ : ਸੈਂਸੈਕਸ 238 ਅੰਕ ਚੜ੍ਹਿਆ ਤੇ ਨਿਫਟੀ 23,900 ਦੇ ਪਾਰ ਬੰਦ

Gold-Silver ਦੀਆਂ ਕੀਮਤਾਂ ਦਾ U-Turn, ਡਿੱਗਣ ਤੋਂ ਬਾਅਦ ਅਚਾਨਕ ਉਛਾਲੇ ਰੇਟ

Gold-Silver ਦੀਆਂ ਕੀਮਤਾਂ ਦਾ U-Turn, ਡਿੱਗਣ ਤੋਂ ਬਾਅਦ ਅਚਾਨਕ ਉਛਾਲੇ ਰੇਟ

ਖੰਡ ਦੀਆਂ ਕੀਮਤਾਂ ’ਚ ਅਚਾਨਕ ਆਈ ਤੇਜ਼ੀ! 6-7 ਫੀਸਦੀ ਤੱਕ ਚੜ੍ਹੇ ਭਾਅ

ਖੰਡ ਦੀਆਂ ਕੀਮਤਾਂ ’ਚ ਅਚਾਨਕ ਆਈ ਤੇਜ਼ੀ! 6-7 ਫੀਸਦੀ ਤੱਕ ਚੜ੍ਹੇ ਭਾਅ

RBI ਨੇ ਕ੍ਰਿਪਟੋਕਰੰਸੀਆਂ 'ਤੇ ਅਪਣਾਇਆ ਸਖ਼ਤ ਰੁਖ਼ , ਫਿਰ ਤੋਂ ਪਾਬੰਦੀ ਲਗਾਉਣ ਦੇ ਦਿੱਤੇ ਸੰਕੇਤ

RBI ਨੇ ਕ੍ਰਿਪਟੋਕਰੰਸੀਆਂ 'ਤੇ ਅਪਣਾਇਆ ਸਖ਼ਤ ਰੁਖ਼ , ਫਿਰ ਤੋਂ ਪਾਬੰਦੀ ਲਗਾਉਣ ਦੇ ਦਿੱਤੇ ਸੰਕੇਤ