Friday, August 21, 2026
BREAKING
ਗ੍ਰੀਨ ਕਾਰਡ ਦੇ ਚਾਹਵਾਨ ਭਾਰਤੀਆਂ ਲਈ ਵੱਡੀ ਖ਼ਬਰ, 18 ਸਤੰਬਰ ਤੋਂ ਨਵੇਂ ਨਿਯਮ ਲਾਗੂ ਪੈਲੇਟ ਗਨ ਮਾਮਲੇ 'ਚ ਥਾਣੇ ਪਹੁੰਚੇ ਰਾਹੁਲ ਗਾਂਧੀ, ਕਾਕਰੋਚ ਜਨਤਾ ਪਾਰਟੀ ਦੇ ਧਰਨੇ ਦੌਰਾਨ ਲੱਗੇ ਸੀ ਫਾਇਰਿੰਗ ਦੇ ਦੋਸ਼ ਪੰਜਾਬ ਬੰਦ ਦੌਰਾਨ ਜਾਮ 'ਚ ਫਸਿਆ ਲਾੜਾ, ਟਾਂਡਾ ਵਿਖੇ ਹਾਈਵੇਅ 'ਤੇ ਰੁਕੀਆਂ ਬਰਾਤ ਵਾਲੀਆਂ ਗੱਡੀਆਂ 'ਪੰਜਾਬ ਬੰਦ' ਵਿਚਾਲੇ ਜਾਮ 'ਚ ਫਸੀਆਂ ਐਂਬੂਲੈਂਸਾਂ! ਹਾਈਵੇ 'ਤੇ ਵੱਜੇ ਸਾਇਰਨ, ਮੌਕੇ 'ਤੇ ਭਖਿਆ ਮਾਹੌਲ ਚੋਣਾਂ ਦੇ ਮੱਦੇਨਜ਼ਰ ਭਾਜਪਾ ਵੱਲੋਂ ਸੰਗਠਨ ਨੂੰ ਮਜ਼ਬੂਤ ਕਰਨ ਦੀ ਕਵਾਇਦ ਤੇਜ਼ ਪੰਜਾਬ ਬੰਦ: ਸਿੱਖ ਜਥੇਬੰਦੀਆਂ ਵੱਲੋਂ ਨੈਸ਼ਨਲ ਹਾਈਵੇਅ ਜਾਮ ਪਟਿਆਲਾ-ਰਾਜਪੁਰਾ ਰੋਡ ’ਤੇ ਟਰੈਫਿਕ ਕੀਤਾ ਠੱਪ, ਭਾਰੀ ਪੁਲਸ ਤਾਇਨਾਤ PU ਵਿਦਿਆਰਥੀ ਕੌਂਸਲ ਚੋਣਾਂ ਦਾ ਐਲਾਨ, 31 ਨੂੰ ਪੈਣਗੀਆਂ ਵੋਟਾਂ ਉਸੇ ਦਿਨ ਆਉਣਗੇ ਨਤੀਜੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪੰਜਾਬ ਬੰਦ, ਅੰਮ੍ਰਿਤਸਰ 'ਚ ਬਾਜ਼ਾਰ ਤੇ ਬੱਸ ਸੇਵਾਵਾਂ ਪ੍ਰਭਾਵਿਤ ਪੰਜਾਬ ਬੰਦ ਦੌਰਾਨ ਖੁੱਲ੍ਹੇ ਸਕੂਲ ਅਤੇ ਬੈਂਕ ਵੀ ਕਰਵਾਏ ਗਏ ਬੰਦ

ਚੰਡੀਗੜ੍ਹ

PU ਵਿਦਿਆਰਥੀ ਕੌਂਸਲ ਚੋਣਾਂ ਦਾ ਐਲਾਨ, 31 ਨੂੰ ਪੈਣਗੀਆਂ ਵੋਟਾਂ ਉਸੇ ਦਿਨ ਆਉਣਗੇ ਨਤੀਜੇ

21 ਅਗਸਤ, 2026 07:02 PM

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਕੈਂਪਸ ਸਟੂਡੈਂਟਸ ਕੌਂਸਲ (ਪੀ. ਯੂ. ਸੀ. ਐੱਸ. ਸੀ.) ਚੋਣਾਂ 2026-27 ਲਈ ਰਸਮੀ ਚੋਣ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ। ਡੀਨ ਸਟੂਡੈਂਟ ਵੈਲਫੇਅਰ (ਡੀ.ਐੱਸ.ਡਬਲਿਊ.) ਦਫ਼ਤਰ ਵੱਲੋਂ ਜਾਰੀ ਚੋਣ ਬੁਲੇਟਿਨ ਮੁਤਾਬਕ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਲਈ 31 ਅਗਸਤ ਨੂੰ ਵੋਟਿੰਗ ਹੋਵੇਗੀ ਅਤੇ ਉਸੇ ਦਿਨ ਅਹੁਦੇਦਾਰਾਂ ਦੇ ਨਤੀਜੇ ਵੀ ਐਲਾਨੇ ਜਾਣਗੇ। ਚੋਣ ਪ੍ਰਕਿਰਿਆ 24 ਅਗਸਤ ਤੋਂ ਨਾਮਜ਼ਦਗੀਆਂ ਨਾਲ ਸ਼ੁਰੂ ਹੋਵੇਗੀ। ਚੋਣ ਪ੍ਰੋਗਰਾਮ ਮੁਤਾਬਕ 24 ਅਗਸਤ ਸਵੇਰੇ 9:30 ਤੋਂ 10:30 ਵਜੇ ਤੱਕ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਸਕਣਗੇ। ਨਾਮਜ਼ਦਗੀ ਪੱਤਰਾਂ ਦੀ ਪੜਤਾਲ ਸਵੇਰੇ 10:35 ਵਜੇ ਕੀਤੀ ਜਾਵੇਗੀ। ਇਸ ਤੋਂ ਬਾਅਦ ਦੁਪਹਿਰ 12 ਵਜੇ ਸਬੰਧਿਤ ਵਿਭਾਗਾਂ ਦੇ ਨੋਟਿਸ ਬੋਰਡਾਂ ’ਤੇ ਉਮੀਦਵਾਰਾਂ ਦੀ ਸੂਚੀ ਪ੍ਰਦਰਸ਼ਿਤ ਕੀਤੀ ਜਾਵੇਗੀ। ਉਮੀਦਵਾਰਾਂ ਜਾਂ ਹੋਰ ਸਬੰਧਿਤ ਪੱਖਾਂ ਨੂੰ ਨਾਮਜ਼ਦਗੀਆਂ ’ਤੇ ਇਤਰਾਜ਼ ਦਰਜ ਕਰਵਾਉਣ ਲਈ ਦੁਪਹਿਰ 12:30 ਵਜੇ ਤੋਂ 1:30 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਹੈ। ਇਸ ਤੋਂ ਬਾਅਦ ਆਰਜ਼ੀ ਉਮੀਦਵਾਰ ਸੂਚੀ ਦੁਪਹਿਰ 2:30 ਵਜੇ ਤੱਕ ਡੀ. ਐੱਸ. ਡਬਲਿਊ. ਦਫ਼ਤਰ ਨੂੰ ਭੇਜਣੀ ਹੋਵੇਗੀ। 25 ਅਗਸਤ ਸਵੇਰੇ 10 ਵਜੇ ਪ੍ਰਵਾਨਿਤ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਾਵੇਗੀ। ਇਸ ਤੋਂ ਬਾਅਦ ਸਵੇਰੇ 10:30 ਤੋਂ ਦੁਪਹਿਰ 12 ਵਜੇ ਤੱਕ ਉਮੀਦਵਾਰਾਂ ਨੂੰ ਆਪਣੇ ਨਾਮ ਵਾਪਸ ਲੈਣ ਦਾ ਮੌਕਾ ਮਿਲੇਗਾ। ਨਾਮ ਵਾਪਸੀ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਦੁਪਹਿਰ 2:30 ਵਜੇ ਅੰਤਮ ਉਮੀਦਵਾਰਾਂ ਦੀ ਸੂਚੀ ਪ੍ਰਦਰਸ਼ਿਤ ਕਰ ਦਿੱਤੀ ਜਾਵੇਗੀ।

ਡੀ.ਆਰ. ਦੇ ਨਤੀਜੇ 8 ਸਤੰਬਰ ਤੱਕ ਭੇਜਣੇ ਹੋਣਗੇ
ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ ਚੋਣਾਂ ਲਈ 31 ਅਗਸਤ ਸਵੇਰੇ 9:30 ਵਜੇ ਵੋਟਿੰਗ ਸ਼ੁਰੂ ਹੋਵੇਗੀ। ਵੋਟਿੰਗ ਤੋਂ ਬਾਅਦ ਅਹੁਦੇਦਾਰਾਂ ਦੀਆਂ ਵੋਟਾਂ ਵਾਲੇ ਬੈਲਟ ਬਾਕਸ ਜਿਮਨੇਜ਼ੀਅਮ ਹਾਲ ’ਚ ਲਿਆਂਦੇ ਜਾਣਗੇ। ਵਿਭਾਗੀ ਨੁਮਾਇੰਦਿਆਂ (ਡੀ.ਆਰ.) ਦੀਆਂ ਵੋਟਾਂ ਦੇ ਨਤੀਜੇ ਦੁਪਹਿਰ 12 ਤੋਂ ਬਾਅਦ ਸਬੰਧਤ ਵਿਭਾਗਾਂ ’ਚ ਐਲਾਨੇ ਜਾਣਗੇ। ਇਸੇ ਤਰ੍ਹਾਂ ਅਹੁਦੇਦਾਰਾਂ ਲਈ ਪਈਆਂ ਵੋਟਾਂ ਦੀ ਗਿਣਤੀ ਤੇ ਨਤੀਜਿਆਂ ਦਾ ਐਲਾਨ ਵੀ ਦੁਪਹਿਰ 12 ਵਜੇ ਤੋਂ ਬਾਅਦ ਜਿਮਨੇਜ਼ੀਅਮ ਹਾਲ ’ਚ ਕੀਤਾ ਜਾਵੇਗਾ। ਚੋਣ ਪ੍ਰੋਗਰਾਮ ’ਚ ਵਿਭਾਗੀ ਨੁਮਾਇੰਦਿਆਂ ਦੇ ਨਤੀਜਿਆਂ ਸਬੰਧੀ ਵੀ ਸਮਾਂ-ਸੀਮਾ ਤੈਅ ਕੀਤੀ ਗਈ ਹੈ। ਸਬੰਧਤ ਵਿਭਾਗਾਂ ਵੱਲੋਂ ਡੀ.ਆਰ. ਚੋਣਾਂ ਦੇ ਨਤੀਜੇ 8 ਸਤੰਬਰ ਦੁਪਹਿਰ 12 ਵਜੇ ਤੱਕ ਡੀ.ਐੱਸ.ਡਬਲਿਊ. ਦਫ਼ਤਰ ਨੂੰ ਭੇਜਣੇ ਲਾਜ਼ਮੀ ਹੋਣਗੇ।

11 ਸਤੰਬਰ ਨੂੰ ਹੋਵੇਗੀ ਕਾਰਜਕਾਰਨੀ ਕਮੇਟੀ ਦੀ ਚੋਣ
ਚੋਣ ਪ੍ਰਕਿਰਿਆ ਦਾ ਅਗਲਾ ਪੜਾਅ 11 ਸਤੰਬਰ ਨੂੰ ਹੋਵੇਗਾ। ਇਸ ਦਿਨ ਸਵੇਰੇ 11 ਵਜੇ ਜ਼ੂਆਲੋਜੀ ਵਿਭਾਗ ਦੇ ਆਡੀਟੋਰੀਅਮ ’ਚ ਕਾਰਜਕਾਰਨੀ ਕਮੇਟੀ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ। ਇਨ੍ਹਾਂ ਚੋਣਾਂ ’ਚ ਸਿਰਫ਼ ਚੁਣੇ ਹੋਏ ਵਿਭਾਗੀ ਨੁਮਾਇੰਦੇ ਤੇ ਚੁਣੇ ਗਏ ਅਹੁਦੇਦਾਰ ਹੀ ਹਿੱਸਾ ਲੈ ਸਕਣਗੇ। ਇਸ ਨਾਲ ਚੋਣ ਪ੍ਰਕਿਰਿਆ ਦਾ ਅਗਲਾ ਪੜਾਅ ਪੂਰਾ ਹੋਵੇਗਾ। ਪੀ. ਯੂ. ਪ੍ਰਸ਼ਾਸਨ ਵੱਲੋਂ ਜਾਰੀ ਇਸ ਚੋਣ ਪ੍ਰੋਗਰਾਮ ਤੋਂ ਬਾਅਦ ਕੈਂਪਸ ’ਚ ਵਿਦਿਆਰਥੀ ਸੰਗਠਨਾਂ ਤੇ ਸੰਭਾਵੀ ਉਮੀਦਵਾਰਾਂ ਵਿਚਕਾਰ ਸਰਗਰਮੀਆਂ ਤੇਜ਼ ਹੋਣ ਦੀ ਸੰਭਾਵਨਾ ਹੈ। ਹੁਣ 24 ਅਗਸਤ ਤੋਂ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋਣ ਦੇ ਨਾਲ ਹੀ ਚੋਣ ਮੈਦਾਨ ’ਚ ਉਤਰਨ ਵਾਲੇ ਉਮੀਦਵਾਰਾਂ ਦੀ ਤਸਵੀਰ ਵੀ ਸਪੱਸ਼ਟ ਹੋਣ ਲੱਗੇਗੀ।

Have something to say? Post your comment

ਅਤੇ ਚੰਡੀਗੜ੍ਹ ਖਬਰਾਂ

ਚੰਡੀਗੜ੍ਹ 'ਚ 'ਪੈਟਰੋਲ ਦੇ ਲੰਗਰ' ਨੂੰ ਲੈ ਕੇ ਪਿਆ ਵੱਡਾ ਪੰਗਾ! ਪੁਲਸ ਨੇ ਕਰ 'ਤੀ ਕਾਰਵਾਈ

ਚੰਡੀਗੜ੍ਹ 'ਚ 'ਪੈਟਰੋਲ ਦੇ ਲੰਗਰ' ਨੂੰ ਲੈ ਕੇ ਪਿਆ ਵੱਡਾ ਪੰਗਾ! ਪੁਲਸ ਨੇ ਕਰ 'ਤੀ ਕਾਰਵਾਈ

ਚੰਡੀਗੜ੍ਹ 'ਚ ਭਾਰੀ ਮੀਂਹ ਮਗਰੋਂ ਮਚੀ ਤਬਾਹੀ, ਫਲੱਡ ਗੇਟ ਖੋਲ੍ਹਣ ਦੀ ਤਿਆਰੀ

ਚੰਡੀਗੜ੍ਹ 'ਚ ਭਾਰੀ ਮੀਂਹ ਮਗਰੋਂ ਮਚੀ ਤਬਾਹੀ, ਫਲੱਡ ਗੇਟ ਖੋਲ੍ਹਣ ਦੀ ਤਿਆਰੀ

ਚੰਡੀਗੜ੍ਹ ’ਚ ਕੌਮੀ ਇਨਸਾਫ਼ ਮੋਰਚਾ ਦੇ ਪ੍ਰਦਰਸ਼ਨਾਂ ਸਬੰਧੀ 4 FIR ਦਰਜ, 17 ਵਿਅਕਤੀ ਗ੍ਰਿਫ਼ਤਾਰ

ਚੰਡੀਗੜ੍ਹ ’ਚ ਕੌਮੀ ਇਨਸਾਫ਼ ਮੋਰਚਾ ਦੇ ਪ੍ਰਦਰਸ਼ਨਾਂ ਸਬੰਧੀ 4 FIR ਦਰਜ, 17 ਵਿਅਕਤੀ ਗ੍ਰਿਫ਼ਤਾਰ

PGI ਦੇ ਹਜ਼ਾਰਾਂ ਮੁਲਾਜ਼ਮਾਂ ਨੂੰ ਵੱਡੀ ਰਾਹਤ, ਲੰਬੇ ਚਿਰਾਂ ਤੋਂ ਲਟਕੀ ਮੰਗ ਹੋਈ ਪੂਰੀ, ਹੁਣ ਐਮਰਜੈਂਸੀ 'ਚ...

PGI ਦੇ ਹਜ਼ਾਰਾਂ ਮੁਲਾਜ਼ਮਾਂ ਨੂੰ ਵੱਡੀ ਰਾਹਤ, ਲੰਬੇ ਚਿਰਾਂ ਤੋਂ ਲਟਕੀ ਮੰਗ ਹੋਈ ਪੂਰੀ, ਹੁਣ ਐਮਰਜੈਂਸੀ 'ਚ...

ਰਾਸ਼ਨ ਲੈਣ ਦਾ ਤਰੀਕਾ ਅੱਜ ਤੋਂ ਬਦਲਿਆ, ਕਾਰਡ ਧਾਰਕਾਂ ਲਈ ਆਇਆ ਨਵਾਂ ਡਿਜੀਟਲ ਸਿਸਟਮ, ਚੰਡੀਗੜ੍ਹ 'ਚ ਹੁਣ...

ਰਾਸ਼ਨ ਲੈਣ ਦਾ ਤਰੀਕਾ ਅੱਜ ਤੋਂ ਬਦਲਿਆ, ਕਾਰਡ ਧਾਰਕਾਂ ਲਈ ਆਇਆ ਨਵਾਂ ਡਿਜੀਟਲ ਸਿਸਟਮ, ਚੰਡੀਗੜ੍ਹ 'ਚ ਹੁਣ...

PU ਵਿਦਿਆਰਥੀ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਅਹਿਮ ਖ਼ਬਰ, ਸਤੰਬਰ ਦੇ ਪਹਿਲੇ ਹਫ਼ਤੇ ਹੋਣ ਦੀ ਸੰਭਾਵਨਾ

PU ਵਿਦਿਆਰਥੀ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਅਹਿਮ ਖ਼ਬਰ, ਸਤੰਬਰ ਦੇ ਪਹਿਲੇ ਹਫ਼ਤੇ ਹੋਣ ਦੀ ਸੰਭਾਵਨਾ

SIR ਤਹਿਤ 1.38 ਲੱਖ ਵੋਟਰਾਂ ਨੂੰ ਨੋਟਿਸ ਜਾਰੀ, ਜਾਣੋ ਕਿਉਂ ਚੋਣ ਵਿਭਾਗ ਨੇ ਲਿਆ ਇਹ ਐਕਸ਼ਨ

SIR ਤਹਿਤ 1.38 ਲੱਖ ਵੋਟਰਾਂ ਨੂੰ ਨੋਟਿਸ ਜਾਰੀ, ਜਾਣੋ ਕਿਉਂ ਚੋਣ ਵਿਭਾਗ ਨੇ ਲਿਆ ਇਹ ਐਕਸ਼ਨ

ਚੰਡੀਗੜ੍ਹ 'ਚ ਹੁਣ ਇਨਡਰਾਈਵ ਤੋਂ ਬਾਈਕ ਜਾਂ ਕੈਬ ਟੈਕਸੀ ਬੁੱਕ ਨਾ ਕਰਿਓ! STA ਨੇ ਲਿਆ ਵੱਡਾ ਐਕਸ਼ਨ

ਚੰਡੀਗੜ੍ਹ 'ਚ ਹੁਣ ਇਨਡਰਾਈਵ ਤੋਂ ਬਾਈਕ ਜਾਂ ਕੈਬ ਟੈਕਸੀ ਬੁੱਕ ਨਾ ਕਰਿਓ! STA ਨੇ ਲਿਆ ਵੱਡਾ ਐਕਸ਼ਨ

ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥਣ ਦੀ ਮੌਤ ਮਾਮਲੇ 'ਚ ਮੈਜਿਸਟ੍ਰੇਟ ਜਾਂਚ ਦੇ ਹੁਕਮ

ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥਣ ਦੀ ਮੌਤ ਮਾਮਲੇ 'ਚ ਮੈਜਿਸਟ੍ਰੇਟ ਜਾਂਚ ਦੇ ਹੁਕਮ

ਜੋਤੀ ਦੀ ਮੌਤ ਮਾਮਲੇ 'ਚ ਪੰਜਾਬ ਯੂਨੀਵਰਸਿਟੀ ਦਾ ਵੱਡਾ ਐਕਸ਼ਨ, ਐਕਸੀਅਨ ਅਤੇ SDO ਮੁਅੱਤਲ

ਜੋਤੀ ਦੀ ਮੌਤ ਮਾਮਲੇ 'ਚ ਪੰਜਾਬ ਯੂਨੀਵਰਸਿਟੀ ਦਾ ਵੱਡਾ ਐਕਸ਼ਨ, ਐਕਸੀਅਨ ਅਤੇ SDO ਮੁਅੱਤਲ