Saturday, April 18, 2026
BREAKING
ਡਿਪਟੀ ਕਮਿਸ਼ਨਰ ਨੇ ਦਾਣਾ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਦਾ ਲਿਆ ਜਾਇਜ਼ਾ  ਪੰਜਾਬ ਸਰਕਾਰ ਦੀ ਮਹੱਤਵਪੂਰਨ “ਮੁੱਖ ਮੰਤਰੀ ਸਿਹਤ ਯੋਜਨਾ” ਦਾ ਲਾਭ ਹਰ ਹੱਕਦਾਰ ਤੱਕ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ: ਡਾਇਰੈਕਟਰ ਡਾ. ਬਲਵਿੰਦਰ ਕੌਰ ਸਹਾਇਕ ਸਿਵਲ ਸਰਜਨ ਨੇ "ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ" ਮੈਗਾ ਜਾਗਰੂਕਤਾ ਮੁਹਿੰਮ ਤਹਿਤ ਡੇਂਗੂ ਵਿਰੋਧੀ ਜਾਗਰੂਕਤਾ ਰੈਲੀ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ ਫੂਡ ਸੇਫਟੀ ਵਿਭਾਗ ਦੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ : ਸਹਾਇਕ ਕਮਿਸ਼ਨਰ (ਫੂਡ) ਸ੍ਰੀਮਤੀ ਹਰਪ੍ਰੀਤ ਕੌਰ ਸੰਭਾਵੀ ਹੜ੍ਹਾਂ ਤੋਂ ਬਚਾਅ ਲਈ ਡਿਪਟੀ ਕਮਿਸ਼ਨਰ ਵੱਲੋਂ ਬੁਰਜ ਟਹਿਲ ਦਾਸ, ਤਲਵੰਡੀ ਸਿਬੂ, ਮੰਡਾਲਾ ਅਤੇ ਧੈਂਗੜਪੁਰ ਸੱਤਲੁਜ ਬੰਨ੍ਹ ਦਾ ਦੌਰਾ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ 'ਚ ‘ਮਾਵਾਂ ਧੀਆਂ ਸਤਿਕਾਰ ਯੋਜਨਾ‘ ਦੀ ਰਜਿਸਟ੍ਰੇਸਨ ਕਰਵਾਈ ਸ਼ੁਰੂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਹਾਜ਼ਰੀ ਵਿੱਚ ਬਲਾਕ ਸਮਿਤੀ ਡੇਰਾਬੱਸੀ ਦੇ ਚੇਅਰਮੈਨ ਤੇ ਵਾਈਸ ਚੇਅਰਪਰਸਨ ਨੇ ਅਹੁਦਾ ਸੰਭਾਲਿਆ ਮਹਿਲਾ ਰਾਖਵਾਂਕਰਨ ਨੂੰ ਸਾਡੀ ਪੂਰਨ ਹਮਾਇਤ ਪਰ ਕੇਂਦਰ ਵੱਲੋਂ ਇਹ ਸਿਰਫ਼ ਚੋਣ ਡਰਾਮਾ ਰਚਿਆ ਜਾ ਰਿਹਾ: ਮੀਤ ਹੇਅਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਰਿਕਾਰਡ ਮਾਲੀਆ ਵਾਧੇ ਦਰਮਿਆਨ ਆਬਕਾਰੀ ਅਤੇ ਕਰ ਵਿਭਾਗ ਦੀ ਇਨਫੋਰਸਮੈਂਟ ਨੂੰ ਹੁਲਾਰਾ ਦੇਣ ਲਈ 25 ਨਵੇਂ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਪੰਜਾਬ ਵਿੱਚ ਈ.ਡੀ. ਰਾਹੀਂ ਭਾਜਪਾ ਦੀ ਚੋਣ ਖੇਡ ਜਾਰੀ, ਤਿੰਨ ਦਿਨਾਂ ਵਿੱਚ ਦੋ ‘ਆਪ` ਆਗੂਆਂ ਦੇ ਘਰਾਂ `ਤੇ ਛਾਪੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਖੇਡ

IND vs NZ 3rd ODI: ਭਾਰਤੀ ਮਹਿਲਾ ਟੀਮ ਨੂੰ ਮਿਲਿਆ 233 ਦੌੜਾਂ ਦਾ ਟੀਚਾ

29 ਅਕਤੂਬਰ, 2024 07:53 PM

ਅਹਿਮਦਾਬਾਦ : ਬਰੁੱਕ ਹੈਲੀਡੇ ਦੀ 86 ਦੌੜਾਂ ਦੀ ਪਾਰੀ ਦੀ ਬਦੌਲਤ ਨਿਊਜ਼ੀਲੈਂਡ ਨੇ ਮੰਗਲਵਾਰ ਨੂੰ ਭਾਰਤ ਖਿਲਾਫ ਤੀਜੇ ਅਤੇ ਫੈਸਲਾਕੁੰਨ ਵਨਡੇ ਵਿਚ 232 ਦੌੜਾਂ ਬਣਾਈਆਂ। ਇਸ ਤਰ੍ਹਾਂ ਨਿਊਜ਼ੀਲੈਂਡ ਨੇ ਭਾਰਤ ਨੂੰ ਜਿੱਤ ਲਈ 233 ਦੌੜਾਂ ਦਾ ਟੀਚਾ ਦਿੱਤਾ। ਤਿੰਨ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਹੈ। ਹੈਲੀਡੇ ਨੇ ਆਪਣੀ 96 ਗੇਂਦਾਂ ਦੀ ਪਾਰੀ ਵਿੱਚ ਨੌਂ ਚੌਕੇ ਅਤੇ ਤਿੰਨ ਛੱਕੇ ਜੜੇ। ਭਾਰਤ ਵੱਲੋਂ ਨਿਊਜ਼ੀਲੈਂਡ ਨੂੰ 49.5 ਓਵਰਾਂ ਵਿੱਚ ਆਲ ਆਊਟ ਕਰਨ 'ਚ ਤਜਰਬੇਕਾਰ ਦੀਪਤੀ ਸ਼ਰਮਾ ਨੇ ਤਿੰਨ ਜਦਕਿ ਪ੍ਰਿਆ ਮਿਸ਼ਰਾ ਨੇ ਦੋ ਵਿਕਟਾਂ ਦਾ ਯੋਗਦਾਨ ਪਾਇਆ।

ਭਾਰਤੀ ਗੇਂਦਬਾਜ਼ਾਂ ਨੇ ਪਾਰੀ ਦੀ ਸ਼ੁਰੂਆਤ ਤੋਂ ਹੀ ਸਟੀਕ ਲਾਈਨ-ਲੈਂਥ ਨਾਲ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੂੰ ਪਰੇਸ਼ਾਨ ਕੀਤਾ। ਭਾਰਤ ਨੂੰ ਪਹਿਲੀ ਸਫਲਤਾ ਉਦੋਂ ਮਿਲੀ ਜਦੋਂ ਸੁਜ਼ੀ ਬੇਟਸ ਜੇਮਿਮਾਹ ਰੋਡਰਿਗਜ਼ ਦੇ ਸ਼ਾਨਦਾਰ ਥ੍ਰੋਅ 'ਤੇ ਰਨ ਆਊਟ ਹੋ ਗਈ। ਸਾਇਮਾ ਠਾਕੋਰ ਨੇ ਅੱਠਵੇਂ ਓਵਰ 'ਚ ਲੌਰੀਨ ਨੂੰ ਇਕ ਦੌੜ 'ਤੇ ਪੈਵੇਲੀਅਨ ਦਾ ਰਸਤਾ ਦਿਖਾਇਆ। ਕਪਤਾਨ ਹਰਮਨਪ੍ਰੀਤ ਨੇ 11ਵੇਂ ਓਵਰ 'ਚ ਨੌਜਵਾਨ ਲੈੱਗ ਸਪਿਨਰ ਪ੍ਰਿਆ ਮਿਸ਼ਰਾ ਨੂੰ ਗੇਂਦ ਸੌਂਪੀ ਅਤੇ ਇਸ ਗੇਂਦਬਾਜ਼ ਨੇ ਸ਼ਾਨਦਾਰ ਫਾਰਮ 'ਚ ਚੱਲ ਰਹੀ ਨਿਊਜ਼ੀਲੈਂਡ ਦੀ ਕਪਤਾਨ ਸੋਫੀ ਡੇਵਿਨ (ਨੌਂ ਦੌੜਾਂ) ਨੂੰ ਆਊਟ ਕਰਕੇ ਭਾਰਤ ਨੂੰ ਵੱਡੀ ਸਫਲਤਾ ਦਿਵਾਈ। ਪ੍ਰਿਆ ਨੇ ਇੱਕ ਸਿਰੇ ਤੋਂ ਸਾਵਧਾਨੀ ਨਾਲ ਖੇਡ ਰਹੇ ਸਲਾਮੀ ਬੱਲੇਬਾਜ਼ ਜਾਰਜੀਆ ਪਲਿਮਰ ਨੂੰ ਦੀਪਤੀ ਨੇ ਕੈਚ ਕਰਵਾਇਆ। ਉਸ ਨੇ 67 ਗੇਂਦਾਂ ਵਿੱਚ 39 ਦੌੜਾਂ ਬਣਾਈਆਂ।

ਮੈਡੀ ਗ੍ਰੀਨ 15 ਗੇਂਦਾਂ ਵਿੱਚ 19 ਦੌੜਾਂ ਬਣਾ ਕੇ ਰਨ ਆਊਟ ਹੋ ਗਈ। ਜਿਸ ਕਾਰਨ ਨਿਊਜ਼ੀਲੈਂਡ ਨੇ 24 ਓਵਰਾਂ 'ਚ 88 ਦੌੜਾਂ 'ਤੇ ਪੰਜਵੀਂ ਵਿਕਟ ਗੁਆ ਦਿੱਤੀ। ਹੈਲੀਡੇ ਨੂੰ ਫਿਰ ਵਿਕਟਕੀਪਰ ਇਜ਼ਾਬੇਲ ਗੇਜ (49 ਗੇਂਦਾਂ 'ਚ 25 ਦੌੜਾਂ) ਦੇ ਰੂਪ 'ਚ ਚੰਗਾ ਸਾਥੀ ਮਿਲਿਆ ਅਤੇ ਦੋਵਾਂ ਨੇ ਛੇਵੇਂ ਵਿਕਟ ਲਈ 64 ਦੌੜਾਂ ਜੋੜੀਆਂ ਅਤੇ ਟੀਮ ਨੂੰ ਮੈਚ 'ਚ ਵਾਪਸ ਲਿਆਇਆ। ਹੈਲੀਡੇ ਨੇ ਥਕਾਵਟ ਦੇ ਬਾਵਜੂਦ ਕੁਝ ਵੱਡੇ ਸ਼ਾਟ ਲਗਾਏ। ਉਹ 46ਵੇਂ ਓਵਰ 'ਚ ਦੀਪਤੀ ਦੀ ਗੇਂਦ 'ਤੇ ਰਾਧਾ ਯਾਦਵ ਦੇ ਹੱਥੋਂ ਕੈਚ ਹੋ ਗਈ। ਆਖਰੀ ਓਵਰਾਂ 'ਚ ਲਿਆ ਤਾਹੂਹੂ ਨੇ 14 ਗੇਂਦਾਂ 'ਚ ਅਜੇਤੂ 24 ਦੌੜਾਂ ਬਣਾਈਆਂ ਅਤੇ ਨਿਊਜ਼ੀਲੈਂਡ ਦੇ ਸਕੋਰ ਨੂੰ 232 ਤੱਕ ਪਹੁੰਚਾਇਆ।

Have something to say? Post your comment

ਅਤੇ ਖੇਡ ਖਬਰਾਂ

IPL 2026: RR ਦੇ ਮੈਨੇਜਰ ਨੂੰ ਮਿਲੀ ਸਜ਼ਾ ! ਡਗ-ਆਊਟ 'ਚ ਇਹ ਕੰਮ ਕਰਨਾ ਪਿਆ ਭਾਰੀ

IPL 2026: RR ਦੇ ਮੈਨੇਜਰ ਨੂੰ ਮਿਲੀ ਸਜ਼ਾ ! ਡਗ-ਆਊਟ 'ਚ ਇਹ ਕੰਮ ਕਰਨਾ ਪਿਆ ਭਾਰੀ

ਰੋਹਿਤ ਸ਼ਰਮਾ ਦੀ ਇੰਜਰੀ ਨੂੰ ਲੈ ਕੇ ਵੱਡੀ ਅਪਡੇਟ ! ਕੋਚ ਨੇ ਦੱਸਿਆ 'ਹਿੱਟਮੈਨ' ਦੀ ਵਾਪਸੀ ਦਾ ਪੂਰਾ ਪਲਾਨ

ਰੋਹਿਤ ਸ਼ਰਮਾ ਦੀ ਇੰਜਰੀ ਨੂੰ ਲੈ ਕੇ ਵੱਡੀ ਅਪਡੇਟ ! ਕੋਚ ਨੇ ਦੱਸਿਆ 'ਹਿੱਟਮੈਨ' ਦੀ ਵਾਪਸੀ ਦਾ ਪੂਰਾ ਪਲਾਨ

ਰਿਕੀ ਪੋਂਟਿੰਗ ਨੇ ਖੋਲ੍ਹਿਆ ਪੰਜਾਬ ਕਿੰਗਜ਼ ਦੀ ਸਫਲਤਾ ਦਾ ਰਾਜ਼; ਦੱਸਿਆ ਕਿਵੇਂ ਬਣੀ ਨੰਬਰ-1 ਟੀਮ

ਰਿਕੀ ਪੋਂਟਿੰਗ ਨੇ ਖੋਲ੍ਹਿਆ ਪੰਜਾਬ ਕਿੰਗਜ਼ ਦੀ ਸਫਲਤਾ ਦਾ ਰਾਜ਼; ਦੱਸਿਆ ਕਿਵੇਂ ਬਣੀ ਨੰਬਰ-1 ਟੀਮ

GT vs KKR: ਅੱਜ ਦੇ ਮੈਚ 'ਚ ਕੌਣ ਪਵੇਗਾ ਕਿਸ 'ਤੇ ਭਾਰੀ? ਜਾਣੋ ਹੈੱਡ-ਟੂ-ਹੈੱਡ ਰਿਕਾਰਡ

GT vs KKR: ਅੱਜ ਦੇ ਮੈਚ 'ਚ ਕੌਣ ਪਵੇਗਾ ਕਿਸ 'ਤੇ ਭਾਰੀ? ਜਾਣੋ ਹੈੱਡ-ਟੂ-ਹੈੱਡ ਰਿਕਾਰਡ

IPL 2026 : 'ਸਰਪੰਚ ਸਾਬ੍ਹ' ਨੇ ਬਣਾ 'ਤਾ ਇਕ ਹੋਰ ਰਿਕਾਰਡ, ਵਿਰਾਟ ਕੋਹਲੀ ਨੂੰ ਵੀ ਛੱਡਿਆ ਪਿੱਛੇ

IPL 2026 : 'ਸਰਪੰਚ ਸਾਬ੍ਹ' ਨੇ ਬਣਾ 'ਤਾ ਇਕ ਹੋਰ ਰਿਕਾਰਡ, ਵਿਰਾਟ ਕੋਹਲੀ ਨੂੰ ਵੀ ਛੱਡਿਆ ਪਿੱਛੇ

IPL 2026: 21 ਸਾਲਾ ਯੁਵਾ ਖਿਡਾਰੀ ਨੂੰ MI 'ਚ ਮੌਕਾ, ਜ਼ਖ਼ਮੀ ਅੰਕੋਲੇਕਰ ਦੀ ਜਗ੍ਹਾ ਟੀਮ 'ਚ ਸ਼ਾਮਲ

IPL 2026: 21 ਸਾਲਾ ਯੁਵਾ ਖਿਡਾਰੀ ਨੂੰ MI 'ਚ ਮੌਕਾ, ਜ਼ਖ਼ਮੀ ਅੰਕੋਲੇਕਰ ਦੀ ਜਗ੍ਹਾ ਟੀਮ 'ਚ ਸ਼ਾਮਲ

IPL 2026 : ਅਜੇਤੂ ਪੰਜਾਬ ਵਿਰੁੱਧ ਆਪਣੀ ਮੁਹਿੰਮ ਲੀਹ ’ਤੇ ਲਿਆਉਣ ਦੀ ਕੋਸ਼ਿਸ਼ ਕਰੇਗੀ ਮੁੰਬਈ

IPL 2026 : ਅਜੇਤੂ ਪੰਜਾਬ ਵਿਰੁੱਧ ਆਪਣੀ ਮੁਹਿੰਮ ਲੀਹ ’ਤੇ ਲਿਆਉਣ ਦੀ ਕੋਸ਼ਿਸ਼ ਕਰੇਗੀ ਮੁੰਬਈ

CSK ਦੀਆਂ ਲਗਾਤਾਰ ਦੋ ਜਿੱਤਾਂ ਤੋਂ ਬਾਅਦ ਅਸ਼ਵਿਨ ਦੀ ਗਾਇਕਵਾੜ ਨੂੰ ਸਲਾਹ; ਬੱਲੇਬਾਜ਼ੀ 'ਚ ਬਦਲਾਅ ਦੀ ਲੋੜ

CSK ਦੀਆਂ ਲਗਾਤਾਰ ਦੋ ਜਿੱਤਾਂ ਤੋਂ ਬਾਅਦ ਅਸ਼ਵਿਨ ਦੀ ਗਾਇਕਵਾੜ ਨੂੰ ਸਲਾਹ; ਬੱਲੇਬਾਜ਼ੀ 'ਚ ਬਦਲਾਅ ਦੀ ਲੋੜ

ਕੀ ਗ੍ਰੀਨ ਨੂੰ ਡਰਾਪ ਕਰਨਾ ਆਪਸ਼ਨ ਹੈ, KKR ਕੋਲ ਸੋਚਣ ਲਈ ਸਿਰਫ 48 ਘੰਟੇ : ਫਿੰਚ

ਕੀ ਗ੍ਰੀਨ ਨੂੰ ਡਰਾਪ ਕਰਨਾ ਆਪਸ਼ਨ ਹੈ, KKR ਕੋਲ ਸੋਚਣ ਲਈ ਸਿਰਫ 48 ਘੰਟੇ : ਫਿੰਚ

IPL 2026: ਅੰਸ਼ੁਲ ਕੰਬੋਜ ਅਤੇ ਪ੍ਰਸਿੱਧ ਕ੍ਰਿਸ਼ਨਾ ਦੀਆਂ 10-10 ਵਿਕਟਾਂ, ਜਾਣੋ ਕਿਸ ਨੂੰ ਮਿਲੀ ਪਰਪਲ ਕੈਪ

IPL 2026: ਅੰਸ਼ੁਲ ਕੰਬੋਜ ਅਤੇ ਪ੍ਰਸਿੱਧ ਕ੍ਰਿਸ਼ਨਾ ਦੀਆਂ 10-10 ਵਿਕਟਾਂ, ਜਾਣੋ ਕਿਸ ਨੂੰ ਮਿਲੀ ਪਰਪਲ ਕੈਪ