Monday, February 23, 2026
BREAKING
ਮਨਰੇਗਾ ਬਚਾਓ ਸੰਗਰਾਮ ਨੂੰ ਮਹਾਂ ਰੈਲੀ ਦੀਆਂ ਤਿਆਰੀਆਂ ਸ਼ੁਰੂ "ਲਗਜ਼ਰੀ ਨਹੀਂ, ਜ਼ਰੂਰਤ ਹੈ ਹਵਾਈ ਯਾਤਰਾ", ਵਧੇ ਹਵਾਈ ਕਿਰਾਇਆਂ 'ਤੇ ਸੁਪਰੀਮ ਕੋਰਟ ਦੀ ਟਿੱਪਣੀ ਚੰਡੀਗੜ੍ਹ 'ਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, ਕੌਂਸਲਰ ਪ੍ਰੇਮਲਤਾ ਨੇ ਫੜ੍ਹਿਆ ਕਾਂਗਰਸ ਦਾ ਹੱਥ ਸੁਖਬੀਰ ਬਾਦਲ ਦਾ ਅਕਾਲੀ ਦਲ ਪੁਨਰ ਸੁਰਜੀਤ ਨੂੰ ਵੱਡਾ ਝਟਕਾ ਸ਼ੇਅਰ ਬਾਜ਼ਾਰ 'ਚ ਭਰਿਆ ਜੋਸ਼ : ਸੈਂਸੈਕਸ 479 ਤੇ ਨਿਫਟੀ 141 ਅੰਕਾਂ ਦੀ ਮਜ਼ਬੂਤੀ ਨਾਲ ਹੋਏ ਬੰਦ 27 ਫ਼ਰਵਰੀ ਤਕ ਹੜਤਾਲ 'ਤੇ ਗਏ ਵਕੀਲ, ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ ਸ਼ਿਵਾਲਿਕ ਦੀਆਂ ਪਹਾੜੀਆਂ 'ਚ ਗੈਰ-ਕਾਨੂੰਨੀ ਮਾਇਨਿੰਗ 'ਤੇ NGT ਸਖ਼ਤ, ਸਟੋਨ ਕਰੱਸ਼ਰਾਂ 'ਤੇ ਵੱਡੀ ਕਾਰਵਾਈ ਮੁਅੱਤਲ DIG ਭੁੱਲਰ ਰਿਸ਼ਵਤ ਮਾਮਲੇ 'ਚ ਡਾਇਰੀ ਦਾ ਖੁੱਲ੍ਹਿਆ ਭੇਤ, ਅੱਗੇ ਦੀ ਜਾਂਚ ਜਾਰੀ ਮਿਲਾਵਟੀ ਦੁੱਧ ਦਾ ਮਾਮਲਾ : AP ਮੁੱਖ ਮੰਤਰੀ ਵਲੋਂ 10-10 ਲੱਖ ਰੁਪਏ ਮੁਆਵਜ਼ੇ ਦਾ ਐਲਾਨ ਤਾਮਿਲਨਾਡੂ 'ਚ SIR ਮਗਰੋਂ ਚੋਣ ਕਮਿਸ਼ਨ ਦਾ ਵੱਡਾ ਐਕਸ਼ਨ: ਵੋਟਰ ਸੂਚੀ 'ਚੋਂ 97 ਲੱਖ ਤੋਂ ਵੱਧ ਨਾਂ ਕੱਟੇ

ਸਿਹਤ

Health Tips: ਕੋਈ ਵੀ ਦਵਾਈ ਖਾਣ ਤੋਂ ਪਹਿਲਾਂ ਹੋ ਜਾਵੋ ਸਾਵਧਾਨ! ਨਹੀਂ ਤਾਂ ਹੋਵੇਗਾ ਨੁਕਸਾਨ

02 ਫ਼ਰਵਰੀ, 2025 05:53 PM

ਬੀਮਾਰ ਹੋਣ ’ਤੇ ਡਾਕਟਰ ਬਹੁਤ ਸਾਰੀਆਂ ਦਵਾਈਆਂ ਖਾਣ ਨੂੰ ਦੇ ਦਿੰਦੇ ਹਨ। ਕਈ ਵਾਰ ਲੋਕ ਘਰ ’ਚ ਲਿਆ ਕੇ ਰੱਖਿਆਂ ਦਵਾਈਆਂ ਦਾ ਸੇਵਨ ਕਰ ਲੈਂਦੇ ਹਨ, ਜੋ ਸਹੀ ਨਹੀਂ ਹੁੰਦਾ। ਬਿਨਾਂ ਸਲਾਹ ਤੋਂ ਦਵਾਈਆਂ ਦਾ ਸੇਵਨ ਕਰਨਾ ਸਿਹਤ ਲਈ ਠੀਕ ਨਹੀਂ। ਦਵਾਈਆਂ ਕੈਮੀਕਲਾਂ ਨੂੰ ਮਿਲਾ ਕੇ ਤਿਆਰ ਕੀਤੀਆਂ ਜਾਂਦੀਆਂ ਹਨ। ਬੀਮਾਰੀ ਨੂੰ ਦੂਰ ਕਰਨ ਲਈ ਅਸੀਂ ਦਵਾਈ ਖਾਂਦੇ ਹਾਂ ਪਰ ਅਜਿਹਾ ਨਾ ਹੋਵੇ ਕਿ ਗਲਤ ਦਵਾਈ ਦਾ ਸੇਵਨ ਕਰਨ ਨਾਲ ਸਮੱਸਿਆ ਹੋਰ ਜ਼ਿਆਦਾ ਵਧ ਜਾਵੇ। ਦਵਾਈ ਲੈਣ ਤੋਂ ਪਹਿਲਾ ਸਭ ਤੋਂ ਜ਼ਰੂਰੀ ਡਾਕਟਰ ਦੀ ਸਲਾਹ ਲੈਣੀ ਹੈ। ਆਪਣੀ ਦਵਾਈ ਕਿਸੇ ਨਾਲ ਸ਼ੇਅਰ ਨਾ ਕਰੋ। ਇਹ ਜ਼ਰੂਰੀ ਨਹੀਂ ਕਿ ਬੁਖ਼ਾਰ ਦੀ ਦਵਾਈ ਤੁਹਾਡੇ ਲਈ ਅਤੇ ਦੂਜੇ ਲਈ ਇੱਕ ਹੀ ਹੋਵੇ। ਦਵਾਈ ਖਾਣ ਤੋਂ ਪਹਿਲਾਂ ਤੁਹਾਨੂੰ ਕਿਹੜੀਆਂ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਹੈ, ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ.....


ਦਵਾਈ ਸ਼ੇਅਰ ਨਾ ਕਰੋ
ਜੇਕਰ ਤੁਸੀਂ ਆਪਣੀ ਦਵਾਈ ਸ਼ੇਅਰ ਕਰਦੇ ਹੋ, ਤਾਂ ਤੁਸੀਂ ਆਪਣੀ ਇਹ ਆਦਤ ਨੂੰ ਬਦਲ ਦੇਓ, ਕਿਉਂਕਿ ਇਹ ਸਰੀਰ ਲਈ ਸਹੀ ਨਹੀਂ ਹੁੰਦੀ। ਜੇਕਰ ਤੁਹਾਨੂੰ ਡਾਕਟਰ ਨੇ ਬੁਖ਼ਾਰ ਦੀ ਦਵਾਈ ਦਿੱਤੀ ਹੈ, ਤਾਂ ਇਹ ਜ਼ਰੂਰੀ ਨਹੀਂ ਕਿ ਉਹ ਦਵਾਈ ਦੂਜੇ ਵਿਅਕਤੀ ਤੇ ਉਹੀ ਅਸਰ ਕਰੇਗੀ। ਡਾਕਟਰ ਮਰੀਜ਼ ਦੀ ਉਮਰ ਸ਼ਰੀਰ ਦੇਖ ਕੇ ਦਵਾਈ ਦਿੰਦੇ ਹਨ। ਇਸ ਲਈ ਸਾਨੂੰ ਕਿਸੇ ਦੇ ਵੀ ਨਾਲ ਦਵਾਈ ਸ਼ੇਅਰ ਨਹੀਂ ਕਰਨੀ ਚਾਹੀਦੀ।

ਖਾਲੀ ਢਿੱਡ ਦਵਾਈ ਨਾ ਖਾਓ
ਜੇਕਰ ਤੁਸੀਂ ਖਾਲੀ ਢਿੱਡ ਦਵਾਈ ਖਾਂਦੇ ਹੋ ਤਾਂ ਆਪਣੀ ਇਸ ਆਦਤ ਨੂੰ ਬਦਲ ਦਿਓ। ਤੁਹਾਨੂੰ ਦਵਾਈ ਦਾ ਸੇਵਨ ਡਾਕਟਰ ਦੀ ਸਲਾਹ ਅਨੁਸਾਰ ਕਰਨਾ ਚਾਹੀਦਾ ਹੈ। ਡਾਕਟਰ ਢਿੱਡ ਦੀ ਗੈਸ ਦੀ ਸਮੱਸਿਆ ਦੂਰ ਕਰਨ ਲਈ ਦਵਾਈ ਦਿੰਦੇ ਹਨ। ਇਨ੍ਹਾਂ ਦਵਾਈਆਂ ਦਾ ਸੇਵਨ ਖਾਣਾ ਖਾਣ ਤੋਂ ਪਹਿਲਾਂ ਕਰਨਾ ਹੁੰਦਾ ਹੈ। ਕਈ ਖਾਣਾ ਖਾਣ ਤੋਂ ਬਾਅਦ ਸੇਵਨ ਕਰਨ ਵਾਲੀਆਂ ਹੁੰਦੀਆਂ ਹਨ। ਇਸ ਲਈ ਪਹਿਲਾਂ ਕੁਝ ਖਾ ਪੀ ਕੇ ਦਵਾਈ ਦਾ ਸੇਵਨ ਕਰੋ।

ਐਕਸਪਾਇਰ ਡੇਟ ਵਾਲੀ ਦਵਾਈ ਨਾ ਖਾਓ
ਕਿਸੇ ਵੀ ਦਵਾਈ ਦਾ ਸੇਵਨ ਕਰਨ ਤੋਂ ਪਹਿਲਾਂ ਉਸ ਦੀ ਐਕਸਪਾਇਰੀ ਡੇਟ ਜ਼ਰੂਰ ਚੈੱਕ ਕਰੋ। ਵੈਸੇ ਤਾਂ ਦਵਾਈਆਂ ਦੀ ਐਕਸਪਾਇਰੀ ਡੇਟ ਅਤੇ ਮੈਨੂਫੈਕਚਰਿੰਗ ਡੇਟ ਵਿਚ ਬਹੁਤ ਅੰਤਰ ਹੁੰਦਾ ਹੈ। ਜੇਕਰ ਤੁਸੀਂ ਦਵਾਈ ਦੇ ਡੱਬੇ ਵਿੱਚੋਂ ਦਵਾਈ ਖਾ ਰਹੇ ਹੋ ਪਰ ਤੁਹਾਨੂੰ ਉਸ ਦੀ ਐਕਸਪਾਇਰੀ ਡੇਟ ਨਹੀਂ ਪਤਾ ਤਾਂ ਪਹਿਲਾਂ ਉਸ ਦੀ ਡੇਟ ਨੂੰ ਚੈੱਕ ਕਰੋ। ਐਕਸਪਾਇਰ ਦਵਾਈ ਖਾਣ ਨਾਲ ਤੁਸੀਂ ਬੀਮਾਰ ਹੋ ਸਕਦੇ ਹੋ।

ਐਂਟੀਬਾਇਓਟਿਕ ਦਵਾਈਆਂ ਦਾ ਸੇਵਨ ਡਾਕਟਰ ਦੀ ਸਲਾਹ ਨਾਲ ਕਰੋ
ਜੇਕਰ ਤੁਸੀਂ ਐਂਟੀਬਾਇਓਟਿਕ ਦਵਾਈਆਂ ਦਾ ਸੇਵਨ ਕਰਦੇ ਹੋ, ਤਾਂ ਦਵਾਈ ਖਾਣ ਤੋਂ ਪਹਿਲਾਂ ਡਾਕਟਰ ਤੋਂ ਪੁੱਛੋ ਕਿ ਦਵਾਈ ਖ਼ਾਲੀ ਢਿੱਡ ਖਾਣੀ ਹੈ ਜਾਂ ਖਾਣਾ ਖਾਣ ਤੋਂ ਬਾਅਦ। ਇਸ ਨਾਲ ਐਸੀਡਿਟੀ ਦੀ ਸਮੱਸਿਆ ਹੋ ਜਾਂਦੀ ਹੈ। ਇਸ ਲਈ ਦਵਾਈ ਖਾਣ ਤੋਂ ਪਹਿਲਾਂ ਦਵਾਈ ਖਾਣ ਦਾ ਸਮਾ ਜ਼ਰੂਰ ਪਤਾ ਕਰ ਲਓ ਅਤੇ ਐਂਟੀਬਾਇਓਟਿਕ ਦਵਾਈ ਕਦੇ ਡਾਕਟਰ ਦੀ ਸਲਾਹ ਤੋਂ ਬਿਨਾਂ ਨਾ ਲਓ।

ਲਿਕਵਿਡ ਦਵਾਈ ਦਾ ਸੇਵਨ ਸ਼ੀਸ਼ੀ ਨਾਲ ਨਾ ਕਰੋ
ਲਿਕਵਿਡ ਦਵਾਈ ਦਾ ਸੇਵਨ ਸ਼ੀਸ਼ੀ ਨੂੰ ਮੂੰਹ ਲਾ ਕੇ ਨਹੀਂ ਕਰਨਾ ਚਾਹੀਦਾ। ਇਸ ਤਰਾਂ ਦਵਾਈ ਪੀਣ ਨਾਲ ਖ਼ਰਾਬ ਹੋ ਜਾਂਦੀ ਹੈ ਅਤੇ ਕਈ ਹੋਰ ਰੋਗ ਹੋ ਜਾਂਦੇ ਹਨ। ਲਿਕਵਿਡ ਦਵਾਈ ਦਾ ਸੇਵਨ ਚਮਚ ਜਾਂ ਕੱਪ ਨਾਲ ਕਰਨਾ ਚਾਹੀਦਾ ਹੈ।

ਸਾਰੀਆਂ ਦਵਾਈਆਂ ਨੂੰ ਇਕੱਠੇ ਨਾ ਖਾਓ
ਜੇਕਰ ਤੁਸੀਂ ਹਰ ਬੀਮਾਰੀ ਦੀ ਦਵਾਈ ਦਾ ਸੇਵਨ ਇਕਠੀਆਂ ਕਰ ਲੈਂਦੇ ਹੋ, ਤਾਂ ਉਹ ਗ਼ਲਤ ਹੈ। ਕੁਝ ਲੋਕ ਖਾਂਸੀ ਹੈ, ਠੰਡ ਲੱਗਣ ਦੀ ਦਵਾਈ ਦੇ ਨਾਲ ਬੁਖ਼ਾਰ ਦੀ ਦਵਾਈ ਜਾਂ ਸ਼ੂਗਰ ਦੀ ਦਵਾਈ ਨਾਲ ਥਾਇਰਾਇਡ ਦੀ ਦਵਾਈ ਖਾ ਲੈਂਦੇ ਹਨ। ਇਸ ਨਾਲ ਸਰੀਰ ’ਤੇ ਗ਼ਲਤ ਅਸਰ ਪੈ ਸਕਦਾ ਹੈ। ਸਾਰੀਆਂ ਦਵਾਈਆਂ ਨੂੰ ਇਕੱਠੇ ਲੈਣ ਦੀ ਗਲਤੀ ਕਦੇ ਨਹੀਂ ਕਰਨੀ ਚਾਹੀਦੀ ਹੈ। ਇਸ ਨਾਲ ਸਾਡੇ ਸਰੀਰ ਤੇ ਬਹੁਤ ਅਸਰ ਪੈਂਦਾ ਹੈ ।

ਪੇਨ ਕਿਲਰ ਦਵਾਈ ਦਾ ਸੇਵਨ ਜ਼ਿਆਦਾ ਮਾਤਰਾ ਵਿੱਚ ਨਾਂ ਕਰੋ
ਕਈ ਲੋਕ ਦਰਦ ਨੂੰ ਘੱਟ ਕਰਨ ਲਈ ਪੇਨ ਕਿਲਰ ਦਾ ਸੇਵਨ ਕਰਨ ਲੱਗ ਜਾਂਦੇ ਹਨ। ਇਹ ਗ਼ਲਤ ਹੈ, ਇਸ ਨਾਲ ਸਰੀਰ ਦੇ ਅੰਦਰ ਬੂਰਾ ਅਸਰ ਹੁੰਦਾ ਹੈ। ਤੁਹਾਨੂੰ ਪੇਂਨ ਕਿਲਰ ਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਕੋਈ ਵੀ ਦਵਾਈ ਮੈਡੀਕਲ ਸਟੋਰ ਤੋਂ ਲੈ ਕੇ ਨਹੀਂ ਖਾਣੀ ਚਾਹੀਦੀ। ਬਿਨਾਂ ਡਾਕਟਰ ਦੀ ਸਲਾਹ ਲਾਏ ਦਵਾਈ ਦਾ ਸੇਵਨ ਕਰਨ ਨਾਲ ਸਾਡੀ ਸਿਹਤ ’ਤੇ ਗ਼ਲਤ ਅਸਰ ਹੁੰਦਾ ਹੈ।

Have something to say? Post your comment

ਅਤੇ ਸਿਹਤ ਖਬਰਾਂ

Cancer Protect Food: ਕੈਂਸਰ ਦਾ ਖ਼ਤਰਾ ਘੱਟ ਕਰ ਸਕਦੀ ਹੈ ਇਹ ਡਾਇਟ! ਖਾਣੇ 'ਚ ਸ਼ਾਮਲ ਕਰੋ ਇਹ ਚੀਜ਼ਾਂ

Cancer Protect Food: ਕੈਂਸਰ ਦਾ ਖ਼ਤਰਾ ਘੱਟ ਕਰ ਸਕਦੀ ਹੈ ਇਹ ਡਾਇਟ! ਖਾਣੇ 'ਚ ਸ਼ਾਮਲ ਕਰੋ ਇਹ ਚੀਜ਼ਾਂ

Kidney ਫੇਲ੍ਹ ਹੋਣ 'ਤੇ ਕਿੰਨਾ ਚਿਰ ਜ਼ਿੰਦਾ ਰਹਿ ਸਕਦਾ ਬੰਦਾ? ਜਾਣੋਂ ਕਿਵੇਂ ਕਰੀਏ ਦੇਖਭਾਲ

Kidney ਫੇਲ੍ਹ ਹੋਣ 'ਤੇ ਕਿੰਨਾ ਚਿਰ ਜ਼ਿੰਦਾ ਰਹਿ ਸਕਦਾ ਬੰਦਾ? ਜਾਣੋਂ ਕਿਵੇਂ ਕਰੀਏ ਦੇਖਭਾਲ

ਥਾਇਰਾਇਡ ਦੇ ਮਰੀਜ਼ ਤੁਰੰਤ ਬੰਦ ਕਰ ਦੇਣ ਇਨ੍ਹਾਂ ਚੀਜ਼ਾਂ ਦਾ ਸੇਵਨ, ਨਹੀਂ ਤਾਂ ਵਧ ਸਕਦੀ ਹੈ ਪਰੇਸ਼ਾਨੀ

ਥਾਇਰਾਇਡ ਦੇ ਮਰੀਜ਼ ਤੁਰੰਤ ਬੰਦ ਕਰ ਦੇਣ ਇਨ੍ਹਾਂ ਚੀਜ਼ਾਂ ਦਾ ਸੇਵਨ, ਨਹੀਂ ਤਾਂ ਵਧ ਸਕਦੀ ਹੈ ਪਰੇਸ਼ਾਨੀ

ਸਾਵਧਾਨ! ਦਿਨ ਭਰ ਨੀਂਦ ਤੇ ਸੁਸਤੀ ਨਾ ਕਰੋ ਨਜ਼ਰਅੰਦਾਜ਼, ਹੋ ਸਕਦੀ ਹੈ ਇਸ ਵਿਟਾਮਿਨ ਦੀ ਕਮੀ

ਸਾਵਧਾਨ! ਦਿਨ ਭਰ ਨੀਂਦ ਤੇ ਸੁਸਤੀ ਨਾ ਕਰੋ ਨਜ਼ਰਅੰਦਾਜ਼, ਹੋ ਸਕਦੀ ਹੈ ਇਸ ਵਿਟਾਮਿਨ ਦੀ ਕਮੀ

ਕੀ ਤੁਹਾਨੂੰ ਵੀ ਨਹੀਂ ਪਚਦੇ ਦੁੱਧ ਅਤੇ ਦਹੀਂ? ਜਾਣੋ ਵਜ੍ਹਾ ਤੇ ਅਪਣਾਓ ਇਹ ਸਾਵਧਾਨੀਆਂ

ਕੀ ਤੁਹਾਨੂੰ ਵੀ ਨਹੀਂ ਪਚਦੇ ਦੁੱਧ ਅਤੇ ਦਹੀਂ? ਜਾਣੋ ਵਜ੍ਹਾ ਤੇ ਅਪਣਾਓ ਇਹ ਸਾਵਧਾਨੀਆਂ

8 ਘੰਟੇ ਸੌਣ ਤੋਂ ਬਾਅਦ ਵੀ ਨਹੀਂ ਰਹਿੰਦੇ ਫ੍ਰੈਸ਼? ਤਾਂ ਕਿਤੇ ਆਹ ਕਾਰਨ ਤੁਹਾਡੀ ਨੀਂਦ ਦਾ ਦੁਸ਼ਮਨ ਤਾਂ ਨਹੀ

8 ਘੰਟੇ ਸੌਣ ਤੋਂ ਬਾਅਦ ਵੀ ਨਹੀਂ ਰਹਿੰਦੇ ਫ੍ਰੈਸ਼? ਤਾਂ ਕਿਤੇ ਆਹ ਕਾਰਨ ਤੁਹਾਡੀ ਨੀਂਦ ਦਾ ਦੁਸ਼ਮਨ ਤਾਂ ਨਹੀ

ਰੋਜ਼ਾਨਾ ਬਿਸਕੁਟ ਤੇ ਚਿਪਸ ਖਿਲਾਉਣਾ ਪੈ ਸਕਦਾ ਭਾਰੀ;  ਬੱਚੇ ਦੇ ਸਰੀਰ ਦਾ ਇਹ ਹਿੱਸੇ ਨੂੰ ਹੋ ਸਕਦਾ ਵੱਡਾ ਨੁਕਸਾਨ, ਮਾਪੇ ਦੇਣ ਧਿਆਨ!

ਰੋਜ਼ਾਨਾ ਬਿਸਕੁਟ ਤੇ ਚਿਪਸ ਖਿਲਾਉਣਾ ਪੈ ਸਕਦਾ ਭਾਰੀ; ਬੱਚੇ ਦੇ ਸਰੀਰ ਦਾ ਇਹ ਹਿੱਸੇ ਨੂੰ ਹੋ ਸਕਦਾ ਵੱਡਾ ਨੁਕਸਾਨ, ਮਾਪੇ ਦੇਣ ਧਿਆਨ!

ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹਨ ਇਸ ਸਬਜ਼ੀ ਦੇ ਬੀਜ, ਫਾਇਦੇ ਕਰਨਗੇ ਹੈਰਾਨ

ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹਨ ਇਸ ਸਬਜ਼ੀ ਦੇ ਬੀਜ, ਫਾਇਦੇ ਕਰਨਗੇ ਹੈਰਾਨ

ਕਿਸੇ ਸੁਪਰਫੂਡ ਤੋਂ ਘੱਟ ਨਹੀਂ ਹੈ ਇਹ ਸਬਜ਼ੀ, ਕਿਡਨੀ ਲਿਵਰ ਨੂੰ ਕਰੇ ਡਿਟਾਕਸ, ਮਿਲਣਗੇ ਹੋਰ ਵੀ ਕਈ ਫ਼ਾਇਦੇ

ਕਿਸੇ ਸੁਪਰਫੂਡ ਤੋਂ ਘੱਟ ਨਹੀਂ ਹੈ ਇਹ ਸਬਜ਼ੀ, ਕਿਡਨੀ ਲਿਵਰ ਨੂੰ ਕਰੇ ਡਿਟਾਕਸ, ਮਿਲਣਗੇ ਹੋਰ ਵੀ ਕਈ ਫ਼ਾਇਦੇ

ਸਟੀਲ ਦੇ ਭਾਂਡਿਆਂ 'ਚ ਭੁੱਲ ਕੇ ਵੀ ਨਾ ਰੱਖੋ ਇਹ ਚੀਜ਼ਾਂ, ਸਿਹਤ 'ਤੇ ਪੈ ਸਕਦਾ ਹੈ ਬੁਰਾ ਅਸਰ

ਸਟੀਲ ਦੇ ਭਾਂਡਿਆਂ 'ਚ ਭੁੱਲ ਕੇ ਵੀ ਨਾ ਰੱਖੋ ਇਹ ਚੀਜ਼ਾਂ, ਸਿਹਤ 'ਤੇ ਪੈ ਸਕਦਾ ਹੈ ਬੁਰਾ ਅਸਰ