Friday, April 10, 2026
BREAKING
ਨਾਨ-ਕੰਸਟਰੱਕਸ਼ਨ ਫੀਸ ’ਚ 50 ਫੀਸਦੀ ਛੋਟ ਦੀ ਮਿਆਦ 15 ਜੂਨ ਤੱਕ ਵਧਾਈ ਗਈ : ਗੁਰਵਿੰਦਰ ਸਿੰਘ ਪਾਬਲਾ ਵਿਧਾਇਕ ਰੰਧਾਵਾ ਨੇ ਪਿੰਡ ਨਗਲਾ ਵਿੱਚ ਨਵੇਂ ਟਿਊਬਵੈੱਲ ਦਾ ਉਦਘਾਟਨ ਕਰਕੇ ਕੰਮ ਦੀ ਸ਼ੁਰੂਆਤ ਕੀਤੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਵਿਧਾਇਕ ਕੁਲਵੰਤ ਸਿੰਘ ਵੱਲੋਂ ਮੋਹਾਲੀ ਹਲਕੇ ਤੋਂ 20ਵੀਂ ਬੱਸ ਰਵਾਨਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ 245 ਕਰੋੜ ਦੀ ਰਾਸ਼ੀ ਜਾਰੀ, 2.45 ਲੱਖ ਵਿਦਿਆਰਥੀਆਂ ਨੂੰ ਵੱਡੀ ਰਾਹਤ : ਡਾ. ਬਲਜੀਤ ਕੌਰ ਪੰਜਾਬ ਪ੍ਰਦੂਸ਼ਣ ਨਿਯੰਤਰਣ ਬੋਰਡ ਨੂੰ ਪਰਾਲੀ ਸਾੜਨ ਘਟਾਉਣ ਦੀ ਪਹਿਲ ਲਈ ਮਿਲਿਆ ਸਕੋਚ ਸਿਲਵਰ ਐਵਾਰਡ 2025 ਪੰਜਾਬ 'ਚ ਫੜੇ ਗਏ 2 ਅੱਤਵਾਦੀ, ਕਰਨਾ ਸੀ ਵੱਡਾ ਧਮਾਕਾ ਫਰਾਂਸ ਵਧਾਏਗਾ Nuclear power; 53.6 ਅਰਬ ਡਾਲਰ ਦੇ ਰੱਖਿਆ ਬਜਟ ਦਾ ਐਲਾਨ ਵਿਸਾਖੀ ਮੌਕੇ ਪਾਕਿ ਦੇ ਗੁਰਧਾਮਾਂ ਲਈ ਭਲਕੇ ਰਵਾਨਾ ਹੋਵੇਗਾ ਜੱਥਾ, SGPC ਨੇ ਸੌਂਪੇ ਪਾਸਪੋਰਟ ਹੁਣ ਬਣੇਗੀ ਗੱਲ ! ਜੰਗਬੰਦੀ 'ਤੇ ਚਰਚਾ ਲਈ ਅੱਜ ਇਸਲਾਮਾਬਾਦ ਪਹੁੰਚੇਗਾ ਇਰਾਨੀ ਵਫ਼ਦ ਸੀਜ਼ਫ਼ਾਇਰ 'ਤੇ ਤਣਾਅ ਕਾਰਨ ਸ਼ੇਅਰ ਬਾਜ਼ਾਰ ਦੀ ਲਾਲ ਨਿਸ਼ਾਨ 'ਚ ਕਲੋਜ਼ਿੰਗ, ਸੈਂਸੈਕਸ-ਨਿਫਟੀ ਦੋਵੇਂ ਡਿੱਗੇ

ਸਿਹਤ

Health Tips: ਇਨ੍ਹਾਂ ਕਾਰਨਾਂ ਕਰਕੇ ਆਉਂਦਾ ਹੈ ‘ਹਾਰਟ ਅਟੈਕ’, ਜਾਣੋ ਲੱਛਣ ਤੇ ਬਚਾਅ ਕਰਨ ਦੇ ਘਰੇਲੂ ਤਰੀਕੇ

10 ਜੂਨ, 2025 06:54 PM

ਦਿਲ ਦਾ ਦੌਰਾ ਜਾਂ ਹਾਰਟ ਅਟੈਕ ਦਾ ਨਾਂ ਸੁਣਦਿਆਂ ਲੋਕ ਘਬਰਾ ਜਾਂਦੇ ਹਨ। ਦਿਲ ਦੇ ਦੌਰੇ ਦੇ ਲੱਛਣ ਮਹਿਸੂਸ ਹੋਣ 'ਤੇ ਮਰੀਜ਼ ਜਾਂ ਆਲੇ-ਦੁਆਲੇ ਦੇ ਲੋਕ ਸਹੀ ਸਮੇਂ 'ਤੇ ਕੁਝ ਜ਼ਰੂਰੀ ਨਿਰਦੇਸ਼ਾਂ ਦੀ ਪਾਲਣਾ ਕਰਦੇ ਹਨ ਤਾਂ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ। ਇਸ ਸਥਿਤੀ ਵਿਚ ਤੁਰੰਤ ਡਾਕਟਰੀ ਸਹਾਇਤਾ ਦੀ ਲੋੜ ਹੁੰਦੀ ਹੈ। ਕਿਸੇ ਵਿਅਕਤੀ ਵਿਚ ਇਸ ਦੇ ਲੱਛਣ ਦਿਖਣ 'ਤੇ ਉਸ ਦਾ ਇਲਾਜ ਜਲਦੀ ਸ਼ੁਰੂ ਕਰਨਾ ਚਾਹੀਦਾ ਹੈ। ਹਾਲਾਂਕਿ ਜੇਕਰ ਮਰੀਜ਼ ਨੂੰ ਸਮੇਂ ਸਿਰ ਸਹੀ ਸਹਾਇਤਾ ਮਿਲਦੀ ਹੈ ਤਾਂ ਉਸ ਦੇ ਬਚਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਹਾਰਟ ਅਟੈਕ ਕਿਉਂ ਆਉਂਦਾ ਹੈ?
ਤੁਸੀਂ ਜਾਣਦੇ ਹੋ ਕਿ ਸਾਡੇ ਸਾਰੇ ਸਰੀਰ ਵਿਚ ਖੂਨ ਦਾ ਪ੍ਰਵਾਹ ਹਰ ਸਮੇਂ ਕਾਇਮ ਰਹਿੰਦਾ ਹੈ, ਸਰੀਰ ਵਿਚ ਇਸ ਖੂਨ ਦੇ ਘੁੰਮਣ ਦਾ ਕੰਮ ਦਿਲ ਦੁਆਰਾ ਕੀਤਾ ਜਾਂਦਾ ਹੈ। ਦਿਲ ਦਾ ਸੱਜਾ ਪਾਸਾ ਤੁਹਾਡੇ ਸਰੀਰ ਤੋਂ ਲਹੂ ਤੁਹਾਡੇ ਫੇਫੜਿਆਂ ਤਕ ਪਹੁੰਚਾਉਂਦਾ ਹੈ। ਇਥੋਂ ਆਕਸੀਜਨ ਖੂਨ ਵਿਚ ਘੁਲ ਜਾਂਦੀ ਹੈ ਅਤੇ ਫਿਰ ਉਹ ਖੂਨ ਤੁਹਾਡੇ ਦਿਲ ਦੇ ਖੱਬੇ ਪਾਸਿਓ ਪ੍ਰਵੇਸ਼ ਕਰਦਾ ਹੈ। ਤੁਹਾਡੇ ਦਿਲ ਦਾ ਖੱਬਾ ਪਾਸਾ ਇਸ ਆਕਸੀਜਨਿਤ ਖੂਨ ਨੂੰ ਦੁਬਾਰਾ ਪੰਪ ਕਰਦਾ ਹੈ ਅਤੇ ਇਸ ਨੂੰ ਸਰੀਰ ਦੇ ਸਾਰੇ ਹਿੱਸਿਆਂ ਵਿਚ ਭੇਜਦਾ ਹੈ। ਦਿਲ ਦਾ ਦੌਰਾ ਉਦੋਂ ਹੁੰਦਾ ਹੈ, ਜਦੋਂ ਖ਼ੂਨ ਤੁਹਾਡੇ ਦਿਲ ਤੱਕ ਨਹੀਂ ਪਹੁੰਚਦਾ, ਜਿਸ ਨਾਲ ਦਿਲ ਦੇ ਸੈੱਲ ਮਰ ਜਾਂਦੇ ਹਨ।

ਲੱਛਣ 
1. ਛਾਤੀ ’ਚ ਦਰਦ-ਦਿਲ ’ਚ ਖਿੱਚ ਮਹਿਸੂਸ ਹੋਣਾ
2. ਸਰੀਰ ਦੇ ਦੂਜੇ ਹਿੱਸਿਆਂ ’ਚ ਦਰਦ
3. ਬੇਚੈਨ ਹੋਣਾ ਜਾਂ ਚੱਕਰ ਆਉਣਾ
4. ਪਸੀਨੇ ਨਾਲ ਭਿੱਜ ਜਾਣਾ
5. ਸਾਹ ਲੈਣ ’ਚ ਤਕਲੀਫ਼ ਹੋਣੀ
6. ਬੇਚੈਨੀ
7. ਵਾਰ-ਵਾਰ ਖੰਘ ਦਾ ਆਉਣਾ
8. ਸਾਹ ਦਾ ਫੁੱਲਣਾ 

ਹਾਰਟ ਅਟੈਕ ਤੋਂ ਬਚਣ ਦੇ ਨੁਸਖ਼ੇ
1. ਲੌਕੀ ਦਾ ਜੂਸ

ਲੌਕੀ ਦੀ ਸਬਜ਼ੀ ਜਾਂ ਜੂਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਕਾਫ਼ੀ ਹੱਦ ਤੱਕ ਘੱਟ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇਸ ਨੂੰ ਕੱਚਾ ਖਾਣਾ ਦਿਲ ਲਈ ਬੇਹੱਦ ਫ਼ਾਇਦੇਮੰਦ ਹੁੰਦਾ ਹੈ।

2. ਪਿੱਪਲ ਦੇ ਪੱਤੇ
ਪਿੱਪਲ ਦੇ 10-12 ਪੱਤਿਆਂ ਨੂੰ ਸਾਫ਼ ਕਰਕੇ ਪਾਣੀ 'ਚ ਉਬਾਲ ਲਓ। ਘੱਟ ਤੋਂ ਘੱਟ 15 ਦਿਨਾਂ ਤਕ ਇਸ ਪਾਣੀ ਨੂੰ ਪੀਣ ਨਾਲ ਹਾਰਟ ਬਲਾਕੇਜ ਦੀ ਸਮੱਸਿਆ ਖ਼ਤਮ ਹੋ ਜਾਂਦੀ ਹੈ ਅਤੇ ਦਿਲ ਦੇ ਦੌਰੇ ਦਾ ਖ਼ਤਰਾ ਘੱਟ ਹੋ ਜਾਂਦਾ ਹੈ।

3. ਅੰਕੁਰਿਤ ਕਣਕ
ਕਣਕ ਨੂੰ 10 ਮਿੰਟ ਤਕ ਪਾਣੀ 'ਚ ਉਬਾਲ ਕੇ ਅੰਕੁਰਿਤ ਕਰਨ ਲਈ ਕਿਸੇ ਕੱਪੜੇ 'ਚ ਬੰਨ ਕੇ 1 ਇੰਚ ਲੰਬਾ ਹੋਣ ਦਿਓ। ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਦਿਲ ਦੇ ਦੌਰੇ ਦੀਆਂ ਸਮੱਸਿਆ ਦਾ ਖ਼ਤਰਾ ਘੱਟ ਹੋ ਜਾਂਦਾ ਹੈ।

4. ਗਾਜਰ ਦਾ ਜੂਸ
ਕੱਚੀ ਗਾਜਰ ਜਾਂ ਇਸ ਦੇ ਜੂਸ ਦੀ ਵਰਤੋਂ ਦਿਲ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਰੋਜ਼ਾਨਾ ਗਾਜਰ ਦਾ ਰਸ ਪੀਣ ਅਤੇ ਡਾਈਟ 'ਚ ਹਰੀਆਂ ਸਬਜ਼ੀਆਂ ਸ਼ਾਮਲ ਕਰਨ ਨਾਲ ਤੁਸੀਂ ਆਪਣੇ ਆਪ ਨੂੰ ਦਿਲ ਦੇ ਦੌਰੇ ਦੀ ਬੀਮਾਰੀ ਤੋਂ ਬਚ ਸਕਦੇ ਹੋ।

5. ਅਦਰਕ ਦਾ ਰਸ
1 ਕੱਪ ਅਦਰਕ ਦਾ ਰਸ, ਨਿੰਬੂ ਦਾ ਰਸ, ਲਸਣ ਅਤੇ ਐੱਪਲ ਸਾਈਡਰ ਸਿਰਕੇ ਨੂੰ ਗਰਮ ਕਰੋ। ਠੰਡਾ ਹੋਣ 'ਤੇ ਇਸ 'ਚ ਸ਼ਹਿਦ ਮਿਕਸ ਕਰ ਲਓ। ਰੋਜ਼ਾਨਾ ਖਾਲੀ ਢਿੱਡ ਇਸ ਦੇ 3 ਚਮਚ ਪੀਣ ਨਾਲ ਹਾਰਟ ਬਲਾਕੇਜ ਦੀ ਸਮੱਸਿਆ ਖ਼ਤਮ ਹੁੰਦੀ ਹੈ।

Have something to say? Post your comment

ਅਤੇ ਸਿਹਤ ਖਬਰਾਂ

ਕੈਮੀਕਲ ਵਾਲੇ ਰੰਗਾਂ ਤੋਂ SKIN ਨੂੰ ਕਿਵੇਂ ਬਚਾਈਏ? ਇਹ ਘਰੇਲੂ ਨੁਸਖ਼ੇ ਮਿੰਟਾਂ 'ਚ ਨਿਖਰ ਦੇਣਗੇ ਤੁਹਾਡੀ SKIN

ਕੈਮੀਕਲ ਵਾਲੇ ਰੰਗਾਂ ਤੋਂ SKIN ਨੂੰ ਕਿਵੇਂ ਬਚਾਈਏ? ਇਹ ਘਰੇਲੂ ਨੁਸਖ਼ੇ ਮਿੰਟਾਂ 'ਚ ਨਿਖਰ ਦੇਣਗੇ ਤੁਹਾਡੀ SKIN

Cancer Protect Food: ਕੈਂਸਰ ਦਾ ਖ਼ਤਰਾ ਘੱਟ ਕਰ ਸਕਦੀ ਹੈ ਇਹ ਡਾਇਟ! ਖਾਣੇ 'ਚ ਸ਼ਾਮਲ ਕਰੋ ਇਹ ਚੀਜ਼ਾਂ

Cancer Protect Food: ਕੈਂਸਰ ਦਾ ਖ਼ਤਰਾ ਘੱਟ ਕਰ ਸਕਦੀ ਹੈ ਇਹ ਡਾਇਟ! ਖਾਣੇ 'ਚ ਸ਼ਾਮਲ ਕਰੋ ਇਹ ਚੀਜ਼ਾਂ

Kidney ਫੇਲ੍ਹ ਹੋਣ 'ਤੇ ਕਿੰਨਾ ਚਿਰ ਜ਼ਿੰਦਾ ਰਹਿ ਸਕਦਾ ਬੰਦਾ? ਜਾਣੋਂ ਕਿਵੇਂ ਕਰੀਏ ਦੇਖਭਾਲ

Kidney ਫੇਲ੍ਹ ਹੋਣ 'ਤੇ ਕਿੰਨਾ ਚਿਰ ਜ਼ਿੰਦਾ ਰਹਿ ਸਕਦਾ ਬੰਦਾ? ਜਾਣੋਂ ਕਿਵੇਂ ਕਰੀਏ ਦੇਖਭਾਲ

ਥਾਇਰਾਇਡ ਦੇ ਮਰੀਜ਼ ਤੁਰੰਤ ਬੰਦ ਕਰ ਦੇਣ ਇਨ੍ਹਾਂ ਚੀਜ਼ਾਂ ਦਾ ਸੇਵਨ, ਨਹੀਂ ਤਾਂ ਵਧ ਸਕਦੀ ਹੈ ਪਰੇਸ਼ਾਨੀ

ਥਾਇਰਾਇਡ ਦੇ ਮਰੀਜ਼ ਤੁਰੰਤ ਬੰਦ ਕਰ ਦੇਣ ਇਨ੍ਹਾਂ ਚੀਜ਼ਾਂ ਦਾ ਸੇਵਨ, ਨਹੀਂ ਤਾਂ ਵਧ ਸਕਦੀ ਹੈ ਪਰੇਸ਼ਾਨੀ

ਸਾਵਧਾਨ! ਦਿਨ ਭਰ ਨੀਂਦ ਤੇ ਸੁਸਤੀ ਨਾ ਕਰੋ ਨਜ਼ਰਅੰਦਾਜ਼, ਹੋ ਸਕਦੀ ਹੈ ਇਸ ਵਿਟਾਮਿਨ ਦੀ ਕਮੀ

ਸਾਵਧਾਨ! ਦਿਨ ਭਰ ਨੀਂਦ ਤੇ ਸੁਸਤੀ ਨਾ ਕਰੋ ਨਜ਼ਰਅੰਦਾਜ਼, ਹੋ ਸਕਦੀ ਹੈ ਇਸ ਵਿਟਾਮਿਨ ਦੀ ਕਮੀ

ਕੀ ਤੁਹਾਨੂੰ ਵੀ ਨਹੀਂ ਪਚਦੇ ਦੁੱਧ ਅਤੇ ਦਹੀਂ? ਜਾਣੋ ਵਜ੍ਹਾ ਤੇ ਅਪਣਾਓ ਇਹ ਸਾਵਧਾਨੀਆਂ

ਕੀ ਤੁਹਾਨੂੰ ਵੀ ਨਹੀਂ ਪਚਦੇ ਦੁੱਧ ਅਤੇ ਦਹੀਂ? ਜਾਣੋ ਵਜ੍ਹਾ ਤੇ ਅਪਣਾਓ ਇਹ ਸਾਵਧਾਨੀਆਂ

8 ਘੰਟੇ ਸੌਣ ਤੋਂ ਬਾਅਦ ਵੀ ਨਹੀਂ ਰਹਿੰਦੇ ਫ੍ਰੈਸ਼? ਤਾਂ ਕਿਤੇ ਆਹ ਕਾਰਨ ਤੁਹਾਡੀ ਨੀਂਦ ਦਾ ਦੁਸ਼ਮਨ ਤਾਂ ਨਹੀ

8 ਘੰਟੇ ਸੌਣ ਤੋਂ ਬਾਅਦ ਵੀ ਨਹੀਂ ਰਹਿੰਦੇ ਫ੍ਰੈਸ਼? ਤਾਂ ਕਿਤੇ ਆਹ ਕਾਰਨ ਤੁਹਾਡੀ ਨੀਂਦ ਦਾ ਦੁਸ਼ਮਨ ਤਾਂ ਨਹੀ

ਰੋਜ਼ਾਨਾ ਬਿਸਕੁਟ ਤੇ ਚਿਪਸ ਖਿਲਾਉਣਾ ਪੈ ਸਕਦਾ ਭਾਰੀ;  ਬੱਚੇ ਦੇ ਸਰੀਰ ਦਾ ਇਹ ਹਿੱਸੇ ਨੂੰ ਹੋ ਸਕਦਾ ਵੱਡਾ ਨੁਕਸਾਨ, ਮਾਪੇ ਦੇਣ ਧਿਆਨ!

ਰੋਜ਼ਾਨਾ ਬਿਸਕੁਟ ਤੇ ਚਿਪਸ ਖਿਲਾਉਣਾ ਪੈ ਸਕਦਾ ਭਾਰੀ; ਬੱਚੇ ਦੇ ਸਰੀਰ ਦਾ ਇਹ ਹਿੱਸੇ ਨੂੰ ਹੋ ਸਕਦਾ ਵੱਡਾ ਨੁਕਸਾਨ, ਮਾਪੇ ਦੇਣ ਧਿਆਨ!

ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹਨ ਇਸ ਸਬਜ਼ੀ ਦੇ ਬੀਜ, ਫਾਇਦੇ ਕਰਨਗੇ ਹੈਰਾਨ

ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹਨ ਇਸ ਸਬਜ਼ੀ ਦੇ ਬੀਜ, ਫਾਇਦੇ ਕਰਨਗੇ ਹੈਰਾਨ

ਕਿਸੇ ਸੁਪਰਫੂਡ ਤੋਂ ਘੱਟ ਨਹੀਂ ਹੈ ਇਹ ਸਬਜ਼ੀ, ਕਿਡਨੀ ਲਿਵਰ ਨੂੰ ਕਰੇ ਡਿਟਾਕਸ, ਮਿਲਣਗੇ ਹੋਰ ਵੀ ਕਈ ਫ਼ਾਇਦੇ

ਕਿਸੇ ਸੁਪਰਫੂਡ ਤੋਂ ਘੱਟ ਨਹੀਂ ਹੈ ਇਹ ਸਬਜ਼ੀ, ਕਿਡਨੀ ਲਿਵਰ ਨੂੰ ਕਰੇ ਡਿਟਾਕਸ, ਮਿਲਣਗੇ ਹੋਰ ਵੀ ਕਈ ਫ਼ਾਇਦੇ