Sunday, July 12, 2026
BREAKING
​ਜ਼ੀਰਕਪੁਰ: ਵੀ.ਆਈ.ਪੀ. ਰੋਡ 'ਤੇ ਸਾਲਾਂ ਪੁਰਾਣੀ ਜਲਭਰਾਅ ਦੀ ਸਮੱਸਿਆ ਦੇ ਹੱਲ ਲਈ ਕਾਰਜ ਸ਼ੁਰੂ ​ਨਵ-ਨਿਯੁਕਤ ਪ੍ਰਧਾਨ ਗੁਰਪ੍ਰੀਤ ਵਿਰਕ ਵੱਲੋਂ ਅਧਿਕਾਰੀਆਂ ਨਾਲ ਵਾਰਡ ਨੰਬਰ 6 ਦਾ ਨਿਰੀਖਣ, ​ਪ੍ਰਸ਼ਾਸਨਿਕ ਅਣਗਹਿਲੀ: ਜ਼ੀਰਕਪੁਰ-ਨਗਲਾ ਸੜਕ ਦੀ ਐਂਟਰੈਂਸ 'ਤੇ ਬਣੇ 2-2 ਫੁੱਟ ਡੂੰਘੇ ਖੱਡੇ, ਰੋਜ਼ਾਨਾ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਨੇ ਰਾਹਗੀਰ ਅਵਤਾਰ ਸਿੰਘ ਲੋਹਗੜ੍ਹ ਬਣੇ ਜ਼ੀਰਕਪੁਰ ਦੇ ਨਵੇਂ ਬਲਾਕ ਪ੍ਰਧਾਨ, ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਦਿੱਤੀ ਵਧਾਈ ਉੱਘੀ ਐਂਕਰ ਅਤੇ ਅਦਾਕਾਰਾ ਸਤਿੰਦਰ ਸੱਤੀ ਨੇ ਨੌਜਵਾਨ ਵੋਟਰਾਂ, ਖ਼ਾਸ ਕਰਕੇ ਲੜਕੀਆਂ ਨੂੰ SIR-2026 ਤਹਿਤ ਐਨਿਊਮਰੇਸ਼ਨ ਫਾਰਮ ਭਰਨ ਦੀ ਕੀਤੀ ਅਪੀਲ ਨਯਾਗਾਓਂ ਨਗਰ ਕੌਂਸਲ ਵਿੱਚ ਭਾਜਪਾ ਦਾ ਪ੍ਰਧਾਨ ਬਣਨਾ ਲੋਕਾਂ ਦੇ ਭਰੋਸੇ ਅਤੇ ਵਿਕਾਸ ਦੀ ਰਾਜਨੀਤੀ ਦੀ ਜਿੱਤ : ਨਰਿੰਦਰ ਸਿੰਘ ਰਾਣਾ ਮਾਨਸੂਨ ਦੀ ਸ਼ੁਰੂਆਤ ਮੌਕੇ ਐਸਡੀਐਮ ਤਰਸੇਮ ਚੰਦ ਵੱਲੋਂ ਰੁੱਖ ਲਗਾਉਣ ਮੁਹਿੰਮ ਦਾ ਆਗਾਜ ਪੰਜਾਬ 'ਚ ਫੜਿਆ ਗਿਆ ਨਸ਼ਾ ਸਪਲਾਈ ਕਰਨ ਵਾਲਾ ਗਿਰੋਹ, ਹੈਰੋਇਨ ਦੀ ਵੱਡੀ ਖੇਪ ਤੇ ਡਰੱਗ ਮਨੀ ਬਰਾਮਦ ਪੰਜਾਬ ਕਾਂਗਰਸ ਦੇ ਕਲੇਸ਼ 'ਤੇ ਬੋਲੇ ਰਾਜਾ ਵੜਿੰਗ, ਅਗਲੇ ਦੋ ਦਿਨਾਂ 'ਚ ਸਾਰੇ ਇਕੋ ਮੰਚ 'ਤੇ ਹੋ ਸਕਦੇ ਨੇ ਇਕੱਠੇ ਵਾਧਾ ਲੈ ਕੇ ਬੰਦ ਹੋਏ ਬਾਜ਼ਾਰ, ਸੈਂਸੈਕਸ-ਨਿਫਟੀ ਨੇ ਦਰਜ ਕੀਤਾ ਵੱਡਾ ਉਛਾਲ, ਜਾਣੋ ਤੇਜ਼ੀ ਦੇ ਕਾਰਨ

ਬਾਜ਼ਾਰ

GST ਦਰਾਂ ’ਚ ਕਟੌਤੀ ਦਾ ਲਾਭ ਗਾਹਕਾਂ ਤੱਕ ਪਹੁੰਚ ਰਿਹਾ, 54 ਵਸਤਾਂ ਦੀਆਂ ਕੀਮਤਾਂ ’ਤੇ ਸਰਕਾਰ ਦੀ ਨਜ਼ਰ

19 ਅਕਤੂਬਰ, 2025 08:03 PM

ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਜੀ. ਐੱਸ. ਟੀ. ਸੁਧਾਰਾਂ ਦਾ ਲਾਭ ਘੱਟ ਕੀਮਤਾਂ ਦੇ ਰੂਪ ’ਚ ਗਾਹਕਾਂ ਨੂੰ ਮਿਲ ਰਿਹਾ ਹੈ। ਜੀ. ਐੱਸ. ਟੀ. ਬੱਚਤ ਉਤਸਵ ’ਤੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਰਕਾਰ 22 ਸਤੰਬਰ ਨੂੰ ਜੀ. ਐੱਸ. ਟੀ. ਦੀਆਂ ਘੱਟ ਦਰਾਂ ਲਾਗੂ ਹੋਣ ਦੇ ਬਾਅਦ ਤੋਂ ਪੂਰੇ ਦੇਸ਼ ’ਚ 54 ਵਸਤਾਂ ਦੀਆਂ ਕੀਮਤਾਂ ’ਤੇ ਨਜ਼ਰ ਰੱਖ ਰਹੀ ਹੈ।

ਸੀਤਾਰਾਮਨ ਨੇ ਕਿਹਾ, ‘‘ਜੀ. ਐੱਸ. ਟੀ. ਦਰਾਂ ’ਚ ਕਮੀ ਕਾਰਨ ਖਰੀਦਦਾਰੀ ਵਧੀ ਹੈ। ਖਪਤ ’ਚ ਵਾਧੇ ਦਾ ਸਿਲਸਿਲਾ ਜਾਰੀ ਰਹੇਗਾ।’’ ਉਨ੍ਹਾਂ ਅੱਗੇ ਕਿਹਾ, ‘‘ਸਾਨੂੰ ਭਰੋਸਾ ਹੈ ਕਿ ਅਜਿਹੀ ਹਰ ਚੀਜ਼ ’ਤੇ ਕੰਪਨੀਆਂ ਗਾਹਕਾਂ ਨੂੰ ਲਾਭ ਪਹੁੰਚਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਕੁਝ ਵਸਤਾਂ ਦੇ ਮਾਮਲੇ ’ਚ ਕਾਰੋਬਾਰਾਂ ਨੇ ਜੀ. ਐੱਸ. ਟੀ. ਦਰ ਕਟੌਤੀ ਨਾਲ ਜ਼ਿਆਦਾ ਲਾਭ ਗਾਹਕਾਂ ਨੂੰ ਦਿੱਤਾ ਹੈ। ਸੀਤਾਰਾਮਨ ਨੇ ਕਿਹਾ ਕਿ ਖਪਤਕਾਰ ਮਾਮਲਿਆਂ ਦੇ ਵਿਭਾਗ ਨੂੰ ਜੀ. ਐੱਸ. ਟੀ. ਕਟੌਤੀ ਦੇ ਅਨੁਸਾਰ ਕੀਮਤਾਂ ’ਚ ਕਮੀ ਨਾ ਕਰਨ ਨਾਲ ਸਬੰਧਤ 3,169 ਸ਼ਿਕਾਇਤਾਂ ਮਿਲੀਆਂ ਹਨ। ਇਨ੍ਹਾਂ ’ਚੋਂ 3,075 ਸ਼ਿਕਾਇਤਾਂ ਕੇਂਦਰੀ ਅਪ੍ਰਤੱਖ ਟੈਕਸ ਅਤੇ ਕਸਟਮ ਬੋਰਡ (ਸੀ. ਬੀ. ਆਈ. ਸੀ.) ਦੇ ਨੋਡਲ ਅਧਿਕਾਰੀਆਂ ਨੂੰ ਭੇਜ ਦਿੱਤੀਆਂ ਗਈਆਂ ਹਨ। ਵਿਭਾਗ ਨੇ 94 ਸ਼ਿਕਾਇਤਾਂ ਦਾ ਹੱਲ ਕੀਤਾ ਹੈ।

ਕੇਂਦਰੀ ਇਲੈਕਟ੍ਰਾਨਿਕਸ ਅਤੇ ਆਈ. ਟੀ. ਮੰਤਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ ਕਿ ਜੀ. ਐੱਸ. ਟੀ. ਸੁਧਾਰਾਂ ਕਾਰਨ ਇਸ ਸਾਲ 20 ਲੱਖ ਕਰੋੜ ਰੁਪਏ ਦੀ ਵਾਧੂ ਇਲੈਕਟ੍ਰਾਨਿਕਸ ਵਿਕਰੀ ਹੋਣ ਦੀ ਉਮੀਦ ਹੈ। ਮੰਤਰੀ ਨੇ ਕਿਹਾ ਕਿ ਸਾਰੀਆਂ ਪ੍ਰਚੂਨ ਲੜੀਆਂ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਨਰਾਤਿਆਂ ਦੇ ਮੁਕਾਬਲੇ 20 ਤੋਂ 25 ਫ਼ੀਸਦੀ ਜ਼ਿਆਦਾ ਵਿਕਰੀ ਹੋਈ ਅਤੇ 85 ਇੰਚ ਦੇ ਟੀ. ਵੀ. ਵਰਗੀਆਂ ਕਈ ਅਜਿਹੀਆਂ ਸ਼੍ਰੇਣੀਆਂ ਹਨ, ਜਿਨ੍ਹਾਂ ਦਾ ਸਟਾਕ ਪੂਰੀ ਤਰ੍ਹਾਂ ਵਿਕ ਗਿਆ। ਵੈਸ਼ਣਵ ਨੇ ਕਿਹਾ, ‘‘ਇਲੈਕਟ੍ਰਾਨਿਕਸ ਸਾਮਾਨਾਂ ਦੀ ਵਧਦੀ ਮੰਗ ਦਾ ਸਿੱਧਾ ਅਸਰ ਇਲੈਕਟ੍ਰਾਨਿਕਸ ਨਿਰਮਾਣ ’ਤੇ ਪੈ ਰਿਹਾ ਹੈ। ਇਲੈਕਟ੍ਰਾਨਿਕਸ ਨਿਰਮਾਣ ਹੁਣ ਦੋਹਰੇ ਅੰਕਾਂ ਦੀ ਸਾਲਾਨਾ ਵਾਧਾ ਦਰ (ਸੀ. ਏ. ਜੀ. ਆਰ.) ਨਾਲ ਵਧ ਰਿਹਾ ਹੈ। ਇਸ ਸਾਲ ਖਪਤ ’ਚ 10 ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਣ ਦੀ ਪੂਰੀ ਸੰਭਾਵਨਾ ਹੈ, ਜਿਸ ਦਾ ਮਤਲਬ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ 20 ਲੱਖ ਕਰੋੜ ਰੁਪਏ ਦੀ ਵਾਧੂ ਵਿਕਰੀ ਹੋਣ ਦੀ ਮਜ਼ਬੂਤ ਸੰਭਾਵਨਾ ਹੈ।’’

ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਪ੍ਰਸਤਾਵਿਤ ਦੋ-ਪੱਖੀ ਵਪਾਰ ਸਮਝੌਤੇ ’ਤੇ ਭਾਰਤ ਅਤੇ ਅਮਰੀਕਾ ਵਿਚਾਲੇ ਗੱਲਬਾਤ ਸੁਖਾਵੇਂ ਮਾਹੌਲ ’ਚ ਅੱਗੇ ਵਧ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਕਿਸਾਨਾਂ, ਮਛੇਰਿਆਂ ਅਤੇ ਐੱਮ. ਐੱਸ. ਐੱਮ. ਈ. ਦੇ ਹਿਤਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਗੋਇਲ ਨੇ ਇਹ ਵੀ ਭਰੋਸਾ ਪ੍ਰਗਟਾਇਆ ਕਿ ਅਮਰੀਕੀ ਟੈਰਿਫ ਕਾਰਨ ਗਲੋਬਲ ਚੁਣੌਤੀਆਂ ਦੇ ਬਾਵਜੂਦ ਭਾਰਤ ਦੀ ਬਰਾਮਦ ’ਚ ਪਾਜ਼ੇਟਿਵ ਵਾਧਾ ਹੋਵੇਦਾ। ਉਨ੍ਹਾਂ ਨੇ ਜੀ. ਐੱਸ. ਟੀ. ਬੱਚਤ ਉਤਸਵ ’ਤੇ ਆਯੋਜਿਤ ਪੱਤਰਕਾਰ ਸੰਮੇਲਨ ’ਚ ਕਿਹਾ, ‘‘ਭਾਰਤ ਦੇ ਕਿਸਾਨਾਂ, ਮਛੇਰਿਆਂ, ਭਾਰਤ ਦੇ ਐੱਮ. ਐੱਸ. ਐੱਮ. ਈ. (ਮਹੀਨ, ਛੋਟੇ ਅਤੇ ਦਰਮਿਆਨੇ ਉਦਯੋਗ) ਖੇਤਰ ਦਾ, ਜਦੋਂ ਤੱਕ ਦੇਸ਼ ਹਿਤਾਂ ਨੂੰ ਪੂਰੀ ਤਰ੍ਹਾਂ ਅਸੀਂ ਸੰਭਾਲ ਨਹੀਂ ਲੈਂਦੇ, ਉਦੋਂ ਤੱਕ ਕੋਈ ਸਮਝੌਤਾ ਨਹੀਂ ਹੋ ਸਕਦਾ।’’

 

Have something to say? Post your comment

ਅਤੇ ਬਾਜ਼ਾਰ ਖਬਰਾਂ

ਵਾਧਾ ਲੈ ਕੇ ਬੰਦ ਹੋਏ ਬਾਜ਼ਾਰ, ਸੈਂਸੈਕਸ-ਨਿਫਟੀ ਨੇ ਦਰਜ ਕੀਤਾ ਵੱਡਾ ਉਛਾਲ, ਜਾਣੋ ਤੇਜ਼ੀ ਦੇ ਕਾਰਨ

ਵਾਧਾ ਲੈ ਕੇ ਬੰਦ ਹੋਏ ਬਾਜ਼ਾਰ, ਸੈਂਸੈਕਸ-ਨਿਫਟੀ ਨੇ ਦਰਜ ਕੀਤਾ ਵੱਡਾ ਉਛਾਲ, ਜਾਣੋ ਤੇਜ਼ੀ ਦੇ ਕਾਰਨ

LPG ਗਾਹਕਾਂ ਲਈ ਮਹੱਤਵਪੂਰਨ ਅਪਡੇਟ: ਜਾਣੋ ਗੈਸ ਕੁਨੈਕਸ਼ਨ ਨਾਲ ਜੁੜੇ ਇਹਨਾਂ ਨਵੇਂ ਨਿਯਮਾਂ ਬਾਰੇ

LPG ਗਾਹਕਾਂ ਲਈ ਮਹੱਤਵਪੂਰਨ ਅਪਡੇਟ: ਜਾਣੋ ਗੈਸ ਕੁਨੈਕਸ਼ਨ ਨਾਲ ਜੁੜੇ ਇਹਨਾਂ ਨਵੇਂ ਨਿਯਮਾਂ ਬਾਰੇ

ਮਾਨਿਟਰੀ ਪਾਲਿਸੀ ਲਈ RBI ਨੇ ਸ਼ੁਰੂ ਕੀਤੇ 3 ਵੱਡੇ ਸਰਵੇਖਣ

ਮਾਨਿਟਰੀ ਪਾਲਿਸੀ ਲਈ RBI ਨੇ ਸ਼ੁਰੂ ਕੀਤੇ 3 ਵੱਡੇ ਸਰਵੇਖਣ

Flipkart ਨੇ ਫੂਡ ਐਂਡ ਨਿਊਟ੍ਰੀਸ਼ੀਅਨ ਕੈਟਾਗਰੀ ’ਚ 50 ਫੀਸਦੀ ਦਾ ਵਾਧਾ ਕੀਤਾ ਦਰਜ

Flipkart ਨੇ ਫੂਡ ਐਂਡ ਨਿਊਟ੍ਰੀਸ਼ੀਅਨ ਕੈਟਾਗਰੀ ’ਚ 50 ਫੀਸਦੀ ਦਾ ਵਾਧਾ ਕੀਤਾ ਦਰਜ

ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ : ਸੈਂਸੈਕਸ 238 ਅੰਕ ਚੜ੍ਹਿਆ ਤੇ ਨਿਫਟੀ 23,900 ਦੇ ਪਾਰ ਬੰਦ

ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ : ਸੈਂਸੈਕਸ 238 ਅੰਕ ਚੜ੍ਹਿਆ ਤੇ ਨਿਫਟੀ 23,900 ਦੇ ਪਾਰ ਬੰਦ

Gold-Silver ਦੀਆਂ ਕੀਮਤਾਂ ਦਾ U-Turn, ਡਿੱਗਣ ਤੋਂ ਬਾਅਦ ਅਚਾਨਕ ਉਛਾਲੇ ਰੇਟ

Gold-Silver ਦੀਆਂ ਕੀਮਤਾਂ ਦਾ U-Turn, ਡਿੱਗਣ ਤੋਂ ਬਾਅਦ ਅਚਾਨਕ ਉਛਾਲੇ ਰੇਟ

ਖੰਡ ਦੀਆਂ ਕੀਮਤਾਂ ’ਚ ਅਚਾਨਕ ਆਈ ਤੇਜ਼ੀ! 6-7 ਫੀਸਦੀ ਤੱਕ ਚੜ੍ਹੇ ਭਾਅ

ਖੰਡ ਦੀਆਂ ਕੀਮਤਾਂ ’ਚ ਅਚਾਨਕ ਆਈ ਤੇਜ਼ੀ! 6-7 ਫੀਸਦੀ ਤੱਕ ਚੜ੍ਹੇ ਭਾਅ

RBI ਨੇ ਕ੍ਰਿਪਟੋਕਰੰਸੀਆਂ 'ਤੇ ਅਪਣਾਇਆ ਸਖ਼ਤ ਰੁਖ਼ , ਫਿਰ ਤੋਂ ਪਾਬੰਦੀ ਲਗਾਉਣ ਦੇ ਦਿੱਤੇ ਸੰਕੇਤ

RBI ਨੇ ਕ੍ਰਿਪਟੋਕਰੰਸੀਆਂ 'ਤੇ ਅਪਣਾਇਆ ਸਖ਼ਤ ਰੁਖ਼ , ਫਿਰ ਤੋਂ ਪਾਬੰਦੀ ਲਗਾਉਣ ਦੇ ਦਿੱਤੇ ਸੰਕੇਤ

ਗੁੰਮਰਾਹਕੁੰਨ ਦਾਅਵਿਆਂ ’ਤੇ FSSAI ਸਖਤ, Lotte India, Ferns n Petals ਅਤੇ Kubera Foods ਨੂੰ ਨੋਟਿਸ

ਗੁੰਮਰਾਹਕੁੰਨ ਦਾਅਵਿਆਂ ’ਤੇ FSSAI ਸਖਤ, Lotte India, Ferns n Petals ਅਤੇ Kubera Foods ਨੂੰ ਨੋਟਿਸ

ਟਰੰਪ ਦੇ ਬਿਆਨ ਕਾਰਨ ਤਾਸ਼ ਦੇ ਪੱਤਿਆਂ ਵਾਂਹ ਢਹਿ ਗਿਆ ਸ਼ੇਅਰ ਬਾਜ਼ਾਰ, ਸੈਂਸੈਕਸ 1663 ਅੰਕ ਡਿੱਗ ਕੇ ਬੰਦ

ਟਰੰਪ ਦੇ ਬਿਆਨ ਕਾਰਨ ਤਾਸ਼ ਦੇ ਪੱਤਿਆਂ ਵਾਂਹ ਢਹਿ ਗਿਆ ਸ਼ੇਅਰ ਬਾਜ਼ਾਰ, ਸੈਂਸੈਕਸ 1663 ਅੰਕ ਡਿੱਗ ਕੇ ਬੰਦ