Friday, August 22, 2025
BREAKING
ਰੂਸ ਨੇ ਇਸ ਸਾਲ ਯੂਕ੍ਰੇਨ 'ਤੇ ਕੀਤਾ ਸਭ ਤੋਂ ਵੱਡਾ ਹਵਾਈ ਹਮਲਾ ਇਟਲੀ 'ਚ ਦੁਨੀਆ ਦੇ ਸਭ ਤੋਂ ਲੰਬੇ ਪੁਲ਼ ਦੇ ਨਿਰਮਾਣ ਨੂੰ ਮਿਲੀ ਮਨਜ਼ੂਰੀ, ਪ੍ਰਾਜੈਕਟ ਦਾ ਵੱਡੇ ਪੱਧਰ 'ਤੇ ਵਿਰੋਧ ਸ਼ੁਰੂ ਫਿਲਮ ‘ਤੇਹਰਾਨ’ 'ਚ ਆਪਣੀ ਭੂਮਿਕਾ 'ਤੇ ਬੋਲੀ ਨੀਰੂ ਬਾਜਵਾ, ਜਾਸੂਸੀ ਫਿਲਮਾਂ ਤੋਂ ਸਿੱਖੇ ਹਾਵ-ਭਾਵ ਅਸਲੀ 'ਚਤੁਰ' ਕੌਣ ਹੈ? 'ਏਕ ਚਤੁਰ ਨਾਰ' ਦਾ ਟੀਜ਼ਰ ਹੋਇਆ ਰਿਲੀਜ਼ ASIA CUP ਤੋਂ ਪਹਿਲਾਂ ਵੱਡੀ ਅਪਡੇਟ! IND vs PAK ਮੁਕਾਬਲਿਆਂ ਬਾਰੇ ਭਾਰਤ ਸਰਕਾਰ ਦਾ ਫ਼ੈਸਲਾ ਇੰਗਲੈਂਡ ਨੇ ਵਿਸ਼ਵ ਕੱਪ ਲਈ 15 ਮੈਂਬਰੀ ਟੀਮ ਦਾ ਐਲਾਨ ਕੀਤਾ, ਹੀਥਰ ਨਾਈਟ ਦੀ ਵਾਪਸੀ ਬੈਂਕਿੰਗ ਅਤੇ ਵਿੱਤੀ ਧੋਖਾਦੇਹੀ ਸਲਾਹਕਾਰ ਬੋਰਡ ਦਾ ਪੁਨਰਗਠਨ ਭਾਰਤ ਦੀਆਂ ਪ੍ਰਮੁੱਖ ਟੈਕਸਟਾਈਲ ਵਸਤਾਂ ਦਾ ਨਿਰਯਾਤ ਵਧਿਆ : ਕੇਂਦਰ ਸਰਕਾਰ ਦੇਸ਼ ਦੀ ਜਨਤਾ ਨੂੰ ਜਲਦ ਮਿਲੇਗੀ ਹਵਾਈ ਜਹਾਜ਼ ਵਰਗੀ ਲਗਜ਼ਰੀ ਈ-ਬੱਸ, ਜਾਣੋ ਕਿੰਨਾ ਹੋਵੇਗਾ ਕਿਰਾਇਆ Rain Alert : 22, 23, 24, 25 ਤੇ 26 ਤਰੀਕ ਲਈ ਹੋ ਗਈ ਵੱਡੀ ਭਵਿੱਖਬਾਣੀ ! ਸਾਵਧਾਨ ਰਹਿਣ ਲੋਕ

ਹਰਿਆਣਾ

CM ਸੈਣੀ ਨੇ 100 ਕਰੋੜ ਵਾਲੀ ਸਿੰਚਾਈ ਯੋਜਨਾਵਾਂ ਦੀ ਕੀਤੀ ਸਮੀਖਿਆ

16 ਜੂਨ, 2025 05:36 PM

ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਰਾਜ ਸਰਕਾਰ ਸਿੰਚਾਈ ਅਤੇ ਜਲ ਢਾਂਚੇ ਨੂੰ ਮਜਬੂਤ ਕਰਨ ਲਈ ਦ੍ਰਿੜ ਅਤੇ ਠੋਸ ਕਦਮ ਚੁੱਕ ਰਹੀ ਹੈ ਜਿਸ ਦੇ ਤਹਿਤ ਸਿੰਚਾਈ ਅਤੇੇ ਜਲ ਸਰੋਤ ਵਿਭਾਗ ਦੇ ਤਹਿਤ ਪੰਜ ਪ੍ਰਮੁੱਖ ਪਰਿਯੋਜਨਾਵਾਂ ਲਾਗੂ ਹੋ ਰਹੀਆਂ ਹਨ ਜਿਨ੍ਹਾਂ ਵਿੱਚੋਂ ਹਰੇਕ ਵਿੱਚ 100 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਗਿਆ ਹੈ। ਇਨ੍ਹਾਂ ਪਰਿਯੋਜਨਾਵਾਂ ਦਾ ਟੀਚਾ ਜਲ ਸਰੰਖਣ ਨੂੰ ਵਧਾਉਣਾ ਅਤੇ ਸਿੰਚਾਈ ਕੁਸ਼ਲਤਾ ਵਿੱਚ ਸੁਧਾਰ ਕਰਨਾ ਸ਼ਾਮਲ ਹੈ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅੱਜ ਇੱਥੇ ਸਿੰਚਾਈ ਅਤੇ ਜਲ ਸਰੋਤ ਵਿਭਾਗ ਦੀ ਵੱਖ ਵੱਖ ਪਰਿਯੋਜਨਾਵਾਂ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ।

ਮੁੱਖ ਮੰਤਰੀ ਨੇ ਸਖ਼ਤ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਪਰਿਯੋਜਨਾਵਾਂ ਦੀ ਇੰਜੀਨਿਅਰਿੰਗ ਡ੍ਰਾਇੰਗ ਵਿੱਚ ਐਨੀ ਦੇਰੀ ਨਹੀਂ ਹੋਣੀ ਚਾਹੀਦੀ ਸੀ। ਡ੍ਰਾਇੰਗ ਦੇ ਅਨੁਮੋਦਨ ਵਿੱਚ ਦੇਰੀ ਦੇ ਚਲਦੇ ਪਰਿਯੋਜਨਾਵਾਂ ਦੇ ਲਾਗੂ ਵਿੱਚ ਦੇਰੀ ਹੁੰਦੀ ਹੈ। ਉਨ੍ਹਾਂ ਨੇ ਡ੍ਰਾਇੰਗ ਦੇ ਅਨੁਮੋਦਨ ਵਿੱਚ ਦੇਰੀ ਲਈ ਜਿੰਮੇਦਾਰ ਅਧਿਕਾਰੀਆਂ ਵਿਰੁਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਇਲਾਵਾ ਉਨ੍ਹਾਂ ਨੇ ਪਰਿਯੋਜਨਾਵਾਂ ਵਿੱਚ ਗੁਣਵੱਤਾ 'ਤੇ ਵਿਸ਼ੇਸ਼ ਧਿਆਨ ਦੇਣ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਗੁਣਵੱਤਾ ਵਿੱਚ ਕਿਸੇ ਵੀ ਪ੍ਰਕਾਰ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਦਾਦੂਪੁਰ ਤੋਂ ਹਮੀਦਾ ਹੈਡ ਤੱਕ ਨਵੀਂ ਸਮਾਨਾਂਤਰ ਲਾਇਨ ਚੈਨਲ ਅਤੇ ਡਬਲੂਜੇਸੀ ਦਾ ਆਧੁਨਿਕੀਕਰਨ 274.87 ਕਰੋੜ ਰੁਪਏ ਨਾਲ ਕੀਤਾ ਜਾ ਰਿਹਾ ਹੈ। ਇਸ ਪਰਿਯੋਜਨਾ ਦਾ ਟੀਚਾ ਗੈਰ-ਮਾਨਸੂਨ ਅਵਧਿ ਦੌਰਾਨ ਹਥਿਨੀਕੁੰਡ ਬੈਰਾਜ ਤੋਂ ਹੋਣ ਵਾਲੇ ਰਿਸਾਓ ਦੇ ਨੁਕਸਾਨ ਨੂੰ ਘੱਟ ਕਰਨਾ ਹੈ। ਹੁਣ ਤੱਕ 64.5 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ। ਪਰਿਯੋਜਨਾ ਨੂੰ ਮਾਰਚ 2026 ਤੱਕ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਡਬਲੂਜੇਸੀ ਬ੍ਰਾਂਚ ਤੱਕ ਆਗਮੇਂਟੇਸ਼ਨ ਨਹਿਰ ਦਾ ਦੁਬਾਰ ਤੋਂ ਨਿਰਮਾਣ 383 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ। ਇਸ ਪਰਿਯੋਜਨਾ ਦਾ 81 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ ਅਤੇ ਜੂਨ 2025 ਤੱਕ ਪੂਰਾ ਹੋਣ ਦੀ ਸੰਭਾਵਨਾ ਹੈ। ਇਸੇ ਪ੍ਰਕਾਰ ਪੀਡੀ ਬ੍ਰਾਂਚ ਦੀ ਲਾਇਨਿੰਗ ਅਤੇ ਰੀਮਾਡਲਿੰਗ ਦਾ ਕੰਮ 197.80 ਕਰੋੜ ਰੁਪਏ ਨਾਲ ਕੀਤਾ ਜਾ ਰਿਹਾ ਹੈ। ਇਸ ਪਰਿਯੋਜਨਾ ਤਹਿਤ 145.25 ਕਿਲ੍ਹੋਮੀਟਰ ਵਿੱਚ ਕੰਕ੍ਰੀਟ ਲਾਇਨਿੰਗ ਦਾ ਕੰਮ ਸ਼ਾਮਲ ਹੈ।

ਉਨ੍ਹਾਂ ਨੇ ਕਿਹਾ ਕਿ 145.99 ਕਰੋੜ ਰੁਪਏ ਦੀ ਲਾਗਤ ਵਾਲੀ ਹਥਿਨੀਕੁੰਡ ਬੈਰਾਜ ਦੇ ਡਾਉਨਸਟ੍ਰੀਮ ਵਿੱਚ ਡਾਯਾਫ੍ਰਾਮ ਵਾਲ ਦੇ ਨਿਰਮਾਣ ਦੀ ਸਰੰਚਨਾਤਮਕ ਸੁਰੱਖਿਆ ਪਰਿਯੋਜਨਾ ਦਾ ਕੰਮ ਪ੍ਰਗਤੀ 'ਤੇ ਹੈ। ਇਸੇ ਪ੍ਰਕਾਰ ਗੋਰਖਪੁਰ ਹਰਿਆਣਾ ਅਣੁ ਬਿਜਲੀ ਪਰਿਯੋਜਨਾ ਤਹਿਤ ਗੋਰਖਪੁਰ ਪਰਮਾਣੁ ਊਰਜਾ ਸੰਯੰਤਰ ਨੂੰ ਪਾਣੀ ਦੀ ਸਪਲਾਈ ਲਈ 442.64 ਕਰੋੜ ਰੁਪਏ ਦੀ ਲਾਗਤ ਨਾਲ ਆਰਸੀਸੀ ਬੈਰਲ ਅਤੇ ਲਿੰਕ ਚੈਨਲ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਦਾ ਬਹੁਤਾ ਕੰਮ ਪੂਰਾ ਹੋ ਚੁੱਕਾ ਹੈ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮੌਨਸੂਨ 2025 ਲਈ ਸਿੰਚਾਈ ਵਿਭਾਗ ਨੇ ਮੌਨਸੂਨ ਦੌਰਾਨ ਬਿਨਾ ਰੁਕਾਵਟ ਦੇ ਜਲ ਸਪਲਾਈ ਅਤੇ ਬੁਨਿਆਦੀ ਢਾਂਚੇ ਦੀ ਸੁਰੱਖਿਆ ਯਕੀਨੀ ਕਰਨ ਲਈ ਅਲਪਕਾਲਿਕ ਰਣਨੀਤੀਆਂ ਦੀ ਰੂਪਰੇਖਾ ਤਿਆਰ ਕੀਤੀ ਹੈ। ਹਰਿਆਣਾ ਸਰਕਾਰ ਇਨ੍ਹਾਂ ਮੇਗਾ-ਪੋ੍ਰਜੈਕਟਸ ਦੇ ਸਮੇ 'ਤੇ ਲਾਗੂ ਕਰਨ ਲਈ ਵਚਨਬੱਧ ਹੈ ਜੋ ਰਾਜ ਦੀ ਜਲ ਸੁਰੱਖਿਆ ਅਤੇ ਖੇਤੀਬਾੜੀ ਸਥਿਰਤਾ ਲਈ ਮਹੱਤਵਪੂਰਨ ਹਨ। ਚੁਣੌਤਿਆਂ 'ਤੇ ਕਾਬੂ ਪਾਉਣ ਅਤੇ ਤੇਜੀ ਨਾਲ ਕੰਮ ਪੂਰਾ ਕਰਨ ਲਈ ਲਗਾਤਾਰ ਨਿਗਰਾਨੀ, ਅੰਤਰ ਵਿਭਾਗੀ ਤਾਲਮੇਲ ਅਤੇ ਹਿਤਧਾਰਕ ਜੁੜਾਓ ਨੂੰ ਪਹਿਲ ਦਿੱਤੀ ਜਾ ਰਹੀ ਹੈ।

ਮੀਟਿੰਗ ਵਿੱਚ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਵਾਤਾਵਰਣ,ਵਨ ਅਤੇ ਵਨਜੀਵ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਆਨੰਦ ਮੋਹਨ ਸ਼ਰਣ ਅਤੇ ਜਨ ਸਿਹਤ ਇੰਜਿਨਿਅਰਿੰਗ ਵਿਭਾਗ ਦੇ ਕਮੀਸ਼ਨਰ ਅਤੇ ਸਕੱਤਰ ਸ੍ਰੀ ਮੋਹੱਮਦ ਸ਼ਾਇਨ, ਈਆਈਸੀ ਸ੍ਰੀ ਸਤਬੀਰ ਕਾਦਿਆਨ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜ਼ੂਦ ਰਹੇ।

 

Have something to say? Post your comment

ਅਤੇ ਹਰਿਆਣਾ ਖਬਰਾਂ

ਕੰਬੀ ਧਰਤੀ, ਆ ਗਿਆ ਭੂਚਾਲ, ਘਰਾਂ ਵਿੱਚੋਂ ਭੱਜ ਨਿਕਲੇ ਲੋਕ

ਕੰਬੀ ਧਰਤੀ, ਆ ਗਿਆ ਭੂਚਾਲ, ਘਰਾਂ ਵਿੱਚੋਂ ਭੱਜ ਨਿਕਲੇ ਲੋਕ

ਹਰਿਆਣਾ 'ਚ ਖਿਡਾਰੀਆਂ ਤੋਂ ਬਾਅਦ ਹੁਣ ਕੋਚ ਨੂੰ ਵੀ ਮਿਲੇਗਾ ਨਕਦ ਪੁਰਸਕਾਰ, ਸਰਕਾਰ ਨੇ ਇੰਨੇ ਕਰੋੜ ਰੁਪਏ ਕੀਤੇ ਜਾਰੀ

ਹਰਿਆਣਾ 'ਚ ਖਿਡਾਰੀਆਂ ਤੋਂ ਬਾਅਦ ਹੁਣ ਕੋਚ ਨੂੰ ਵੀ ਮਿਲੇਗਾ ਨਕਦ ਪੁਰਸਕਾਰ, ਸਰਕਾਰ ਨੇ ਇੰਨੇ ਕਰੋੜ ਰੁਪਏ ਕੀਤੇ ਜਾਰੀ

ਕੌਣ ਹੈ ਰਾਹੁਲ ਫਾਜ਼ਿਲਪੁਰੀਆ? ਜਿਸ ਦੀ ਥਾਰ 'ਤੇ ਸਿੱਧੂ ਮੂਸੇਵਾਲਾ ਵਾਂਗ ਘੇਰ ਕੇ ਕੀਤੀ ਗਈ ਫਾਇਰਿੰਗ

ਕੌਣ ਹੈ ਰਾਹੁਲ ਫਾਜ਼ਿਲਪੁਰੀਆ? ਜਿਸ ਦੀ ਥਾਰ 'ਤੇ ਸਿੱਧੂ ਮੂਸੇਵਾਲਾ ਵਾਂਗ ਘੇਰ ਕੇ ਕੀਤੀ ਗਈ ਫਾਇਰਿੰਗ

ਸੂਬੇ ਦੇ 2000 ਪਿੰਡਾਂ 'ਚ ਇਨ੍ਹਾਂ ਲੋਕਾਂ ਨੂੰ ਮਿਲੇਗੀ 5-5 ਏਕੜ ਜ਼ਮੀਨ ! CM ਨੇ ਖ਼ੁਦ ਕੀਤਾ ਐਲਾਨ

ਸੂਬੇ ਦੇ 2000 ਪਿੰਡਾਂ 'ਚ ਇਨ੍ਹਾਂ ਲੋਕਾਂ ਨੂੰ ਮਿਲੇਗੀ 5-5 ਏਕੜ ਜ਼ਮੀਨ ! CM ਨੇ ਖ਼ੁਦ ਕੀਤਾ ਐਲਾਨ

16 ਜੁਲਾਈ ਨੂੰ ਬੰਦ ਰਹਿਣਗੇ School ! ਜਾਣੋਂ ਕਾਰਨ

16 ਜੁਲਾਈ ਨੂੰ ਬੰਦ ਰਹਿਣਗੇ School ! ਜਾਣੋਂ ਕਾਰਨ

ਲੋਹਗੜ੍ਹ ਵਿੱਚ ਬਣ ਰਹੇ ਬਾਬਾ ਬੰਦਾ ਸਿੰਘ ਬਹਾਦੁਰ ਸਮਾਰਕ ਲਈ 26 ਲੱਖ ਰੁਪਏ ਦਾ ਦਿੱਤਾ ਯੋਗਦਾਨ

ਲੋਹਗੜ੍ਹ ਵਿੱਚ ਬਣ ਰਹੇ ਬਾਬਾ ਬੰਦਾ ਸਿੰਘ ਬਹਾਦੁਰ ਸਮਾਰਕ ਲਈ 26 ਲੱਖ ਰੁਪਏ ਦਾ ਦਿੱਤਾ ਯੋਗਦਾਨ

ਵੱਡੀ ਖ਼ਬਰ ; ਪੰਜਾਬ ਤੇ ਹਰਿਆਣਾ 'ਚ ਪਈ ED ਦੀ ਰੇਡ

ਵੱਡੀ ਖ਼ਬਰ ; ਪੰਜਾਬ ਤੇ ਹਰਿਆਣਾ 'ਚ ਪਈ ED ਦੀ ਰੇਡ

ਵੱਡਾ ਪ੍ਰਸ਼ਾਸਨਿਕ ਫੇਰਬਦਲ: 49 ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ

ਵੱਡਾ ਪ੍ਰਸ਼ਾਸਨਿਕ ਫੇਰਬਦਲ: 49 ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ

ਵਿਨੇਸ਼ ਫੋਗਾਟ ਬਣੀ ਮਾਂ, ਰਾਠੀ ਪਰਿਵਾਰ 'ਚ ਸ਼ਾਮਲ ਹੋਇਆ ਨੰਨ੍ਹਾ ਮਹਿਮਾਨ

ਵਿਨੇਸ਼ ਫੋਗਾਟ ਬਣੀ ਮਾਂ, ਰਾਠੀ ਪਰਿਵਾਰ 'ਚ ਸ਼ਾਮਲ ਹੋਇਆ ਨੰਨ੍ਹਾ ਮਹਿਮਾਨ

ਅਨਿਲ ਵਿਜ ਨੇ ਕੀਤੀ ਸਖ਼ਤ ਕਾਰਵਾਈ, ਰੌਹਬ ਦਿਖਾਉਣ ਵਾਲੇ XEN ਨੂੰ ਕੀਤਾ ਮੁਅੱਤਲ

ਅਨਿਲ ਵਿਜ ਨੇ ਕੀਤੀ ਸਖ਼ਤ ਕਾਰਵਾਈ, ਰੌਹਬ ਦਿਖਾਉਣ ਵਾਲੇ XEN ਨੂੰ ਕੀਤਾ ਮੁਅੱਤਲ