Monday, June 15, 2026
BREAKING
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਯੂ.ਪੀ.ਐਸ.ਸੀ.-2025 ਪਾਸ ਕਰਨ ਵਾਲੇ ਉਮੀਦਵਾਰਾਂ ਦਾ ਸਨਮਾਨ; ਕਿਹਾ, ਪੰਜਾਬ ਦੇ ਆਮ ਪਰਿਵਾਰਾਂ ਦੇ ਬੱਚੇ ਲਗਾਤਾਰ ਸੂਬੇ ਦਾ ਮਾਣ ਵਧਾ ਰਹੇ ਪੰਜਾਬ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) 2026 ਲਈ 25 ਜੂਨ ਤੋਂ ਘਰ-ਘਰ ਗਣਨਾ ਹੋਵੇਗੀ ਸ਼ੁਰੂ ਆਮ ਲੋਕਾਂ ਲਈ ਬਿਹਤਰ ਸਿਹਤ ਸੇਵਾਵਾਂ ਸਾਡੀ ਪ੍ਰਾਥਮਿਕਤਾ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਸੰਦੀਪ ਜਿੰਦਲ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣਗੇ ਪੰਜ ਤੱਤਾਂ ਦਾ ਸਾਕਾਰ ਰੂਪ ਮਨੁੱਖ ਪ੍ਰਮਾਤਮਾ ਦੀ ਭਗਤੀ ਨਾਲ ਨਰ ਤੋਂ ਨਰਾਇਣ ਵੀ ਹੋ ਸਕਦਾ ਹੈ - ਸਾਧਵੀ ਈਸ਼ਵਰਪ੍ਰੀਤਾ ਦੀਨਾਨਗਰ : ਨਗਰ ਕੌਂਸਲ ਵਾਰਡ ਨੰਬਰ 6 ਦੇ ਨਤੀਜੇ ਦਾ ਐਲਾਨ, 8 ਸੀਟਾਂ 'ਤੇ ਕਾਂਗਰਸ ਦਾ ਕਬਜ਼ਾ ਹੋਮ ਸੈਕਟਰੀ ਦੀ ਛੁੱਟੀ ਵਿਚਾਲੇ ਚੰਡੀਗੜ੍ਹ ਪ੍ਰਸ਼ਾਸਨ 'ਚ ਵੱਡਾ ਫੇਰਬਦਲ, ਚੀਫ ਸੈਕਟਰੀ ਨੇ ਜਾਰੀ ਕੀਤੇ ਨਵੇਂ ਹੁਕਮ 62,370 ਮੀਟ੍ਰਿਕ ਟਨ LNG ਲੈ ਕੇ 'ਦਿਸ਼ਾ' ਨੇ ਪਾਰ ਕੀਤਾ ਹੋਰਮੁਜ਼ ! 18 ਤੱਕ ਭਾਰਤ ਪਹੁੰਚਣ ਦੀ ਉਮੀਦ ਸ਼ੁਕਰ ਆ, ਜੰਗ ਰੁਕੀ ! ਮੰਨ ਗਿਆ ਇਰਾਨ, ਜਾਣੋ ਕਿਹੜੀ-ਕਿਹੜੀ ਸ਼ਰਤ 'ਤੇ ਹੋਇਆ ਸਮਝੌਤਾ CM ਮਾਨ ਦੀ ਵਾਇਰਲ ਵੀਡੀਓ ਅਸਲੀ ਹੈ Ai ਨਹੀਂ, ਜਥੇਦਾਰ ਗੜਗੱਜ ਨੇ ਕੀਤੀ ਪੁਸ਼ਟੀ

ਪੰਜਾਬ

CM ਮਾਨ ਦੀ ਵਾਇਰਲ ਵੀਡੀਓ ਅਸਲੀ ਹੈ Ai ਨਹੀਂ, ਜਥੇਦਾਰ ਗੜਗੱਜ ਨੇ ਕੀਤੀ ਪੁਸ਼ਟੀ

15 ਜੂਨ, 2026 06:52 PM

ਅੰਮ੍ਰਿਤਸਰ : ਮੁੱਖ ਮੰਤਰੀ ਭਗਵੰਤ ਮਾਨ ਦੇ ਵਾਇਰਲ ਵੀਡੀਓ ਦੀ ਫੋਰੈਂਸਿਕ ਜਾਂਚ ਰਿਪੋਰਟ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੜ੍ਹ ਕੇ ਸੁਣਾਈ ਗਈ। ਜਥੇਦਾਰ ਗੜਗੱਜ ਨੇ ਕਿਹਾ ਕਿ ਜਦੋਂ ਮੀਡੀਆ ਨੇ ਮੁੱਖ ਮੰਤਰੀ ਨੂੰ ਇਸ ਵੀਡੀਓ ਬਾਰੇ ਪੁੱਛਿਆ ਸੀ ਤਾਂ ਉਨ੍ਹਾਂ ਨੇ ਇਸ ਨੂੰ ਫਰਜ਼ੀ ਕਰਾਰ ਦਿੱਤਾ ਸੀ। ਜਥੇਦਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬਕਾਇਦਾ ਪੰਜਾਬ ਸਰਕਾਰ ਨੂੰ ਪੁੱਛਿਆ ਸੀ ਕਿ ਵੀਡੀਓ ਦੀ ਜਾਂਚ ਕਿੱਥੋਂ ਕਰਵਾਈ ਜਾਵੇ, ਜਿਸ ਲਈ ਸਾਨੂੰ ਤੁਹਾਡੇ ਵੱਲੋਂ ਦੋ ਲੈਬਾਂ ਦੇ ਨਾਮ ਸੁਝਾਏ ਜਾਣ ਪਰ ਕੋਈ ਜਵਾਬ ਨਹੀਂ ਮਿਲਿਆ। ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆਪਣੇ ਪੱਧਰ 'ਤੇ ਹੀ ਭਾਰਤ ਸਰਕਾਰ ਦੀਆਂ ਮਾਨਤਾ ਪ੍ਰਾਪਤ ਦੋ ਵੱਡੀਆਂ ਲੈਬਾਂ ਤੋਂ ਜਾਂਚ ਕਰਵਾਈ ਹੈ। ਦੋਵਾਂ ਲੈਬਾਂ ਦੀਆਂ ਰਿਪੋਰਟਾਂ 'ਚ ਇਹ ਵੀਡੀਓ ਅਸਲੀ ਸਾਬਤ ਹੋਈ ਹੈ।

ਜਥੇਦਾਰ ਨੇ ਕਿਹਾ ਕਿ ਰਿਪੋਰਟ ਵਿਚ ਇਹ ਵੀਡੀਓ ਪੂਰੀ ਤਰ੍ਹਾਂ ਠੀਕ ਪਾਈ ਗਈ ਹੈ ਅਤੇ ਦੱਸਿਆ ਗਿਆ ਹੈ ਕਿ ਇਸ ਨਾਲ ਕੋਈ ਏ. ਆਈ. ਛੇੜਛਾੜ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਇਸ ਦੀ ਕੋਈ ਐਡੀਟਿੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਵੀਡੀਓ ਵਿਚ ਮੁੱਖ ਮੰਤਰੀ ਗੁਰੂ ਸਾਹਿਬ ਦੀ ਤਸਵੀਰ ਦੇ ਸਾਹਮਣੇ ਸ਼ਰਾਬ ਦਾ ਗਿਲਾਸ ਫੜੀ ਦਿਖਾਈ ਦੇ ਰਹੇ ਹਨ। ਅਸੀਂ ਇਸ ਵੀਡੀਓ ਦੀ ਜਾਂਚ ਭਾਰਤ ਦੀਆਂ ਦੋ ਵੱਡੀਆਂ ਲੈਬਾਂ ਤੋਂ ਕਰਵਾਈ ਹੈ। ਦੋਵਾਂ ਲੈਬਾਂ ਦੀ ਰਿਪੋਰਟ ਅਨਸਾਰ ਵੀਡੀਓ ਪੂਰੀ ਤਰ੍ਹਾਂ ਸਹੀ ਹੈ। ਇਸ ਮਾਮਲੇ ਨੂੰ ਲੈ ਕੇ ਪੰਥਕ ਧਿਰਾਂ ਦੀ ਮੀਟਿੰਗ ਵਿਚ ਸਖ਼ਤ ਇਤਰਾਜ਼ ਪ੍ਰਗਟਾਇਆ ਜਾ ਰਿਹਾ ਹੈ ਅਤੇ ਮੁੱਖ ਮੰਤਰੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਏ ਸੀ ਮੁੱਖ ਮੰਤਰੀ
ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ 5 ਜਨਵਰੀ ਨੂੰ ਇਕ ਇਤਰਾਜ਼ਯੋਗ ਵੀਡੀਓ ਅਤੇ ਗੋਲਕ ਸਮੇਤ ਹੋਰ ਮੁੱਦਿਆਂ 'ਤੇ ਦਿੱਤੇ ਬਿਆਨਾਂ ਦੇ ਸਬੰਧ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਲਬ ਕੀਤਾ ਸੀ। ਇਸ ਤੋਂ ਬਾਅਦ ਮੁੱਖ ਮੰਤਰੀ 15 ਜਨਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਵੀ ਹੋਏ ਸੀ। ਜਿੱਥੇ ਮੁੱਖ ਮੰਤਰੀ ਬਕਾਇਦਾ ਆਖਿਆ ਸੀ ਕਿ ਵਾਇਰਲ ਵੀਡੀਓ ਪੂਰੀ ਤਰ੍ਹਾਂ ਨਕਲੀ ਹਨ।

ਅੱਜ ਹੋਈ ਪੰਥਕ ਧਿਰਾਂ ਦੀ ਇਕੱਤਰਤਾ
ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਅੱਜ ਪੰਥਕ ਧਿਰਾਂ ਦੀ ਮੀਟਿੰਗ ਬੁਲਾਈ ਗਈ ਸੀ, ਜਿਸ ਵਿਚ ਬੇਅਦਬੀ ਕਾਨੂੰਨ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਜਥੇਦਾਰ ਨੇ ਕਿਹਾ ਕਿ ਕੌਮ 'ਚ ਬੇਅਦਬੀ ਕਾਨੂੰਨ ਨੂੰ ਲੈ ਕੇ ਪੰਥ ਵਿਚ ਫੁੱਟ ਪੈ ਸਕਦੀ। ਉਨ੍ਹਾਂ ਕਿਹਾ ਕਿ ਜਦੋਂ ਕੌਮ ਨੇ ਆਪਣੇ ਅਧਿਕਾਰ ਸਰਕਾਰਾਂ ਨੂੰ ਸੌਂਪੇ ਹਨ ਤਾਂ ਸਰਕਾਰਾਂ ਨੇ ਉਨ੍ਹਾਂ ਦੀ ਦੁਰਵਰਤੋਂ ਕੀਤੀ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਕਾਨੂੰਨ ਦੀਆਂ ਕੁਝ ਮੱਦਾਂ ਨੂੰ ਹਟਾਉਣ ਲਈ 15 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸ਼ਹੀਦੀ ਹਫ਼ਤੇ ਆਉਣ ਕਾਰਨ ਇਹ ਸਮਾਂ 15 ਦਿਨ ਹੋਰ ਅੱਗੇ ਵਧ ਗਿਆ ਪਰ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਨਾ ਹੀ ਕੋਈ ਚਿੱਠੀ ਭੇਜੀ।

'ਆਪ' ਨੇ ਦੋਸ਼ ਨਕਾਰੇ
ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਬਲਤੇਜ ਪੰਨੂ ਨੇ ਸਾਰੇ ਦੋਸ਼ਾਂ ਨੂੰ ਨਿਰ ਆਧਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਮੰਨਿਆ ਕਿ ਵੀਡੀਓ ਅਸਲੀ ਹੈ ਪਰ ਉਸ ਵਿਚ ਦਿਖਾਈ ਦੇ ਰਿਹਾ ਵਿਅਕਤੀ ਕੌਣ ਹੈ, ਇਹ ਕਿੱਥੇ ਸਾਬਤ ਹੁੰਦਾ ਹੈ। ਆਉਣ ਵਾਲੇ ਦਿਨਾਂ ਵਿਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ।

Have something to say? Post your comment

ਅਤੇ ਪੰਜਾਬ ਖਬਰਾਂ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਯੂ.ਪੀ.ਐਸ.ਸੀ.-2025 ਪਾਸ ਕਰਨ ਵਾਲੇ ਉਮੀਦਵਾਰਾਂ ਦਾ ਸਨਮਾਨ; ਕਿਹਾ, ਪੰਜਾਬ ਦੇ ਆਮ ਪਰਿਵਾਰਾਂ ਦੇ ਬੱਚੇ ਲਗਾਤਾਰ ਸੂਬੇ ਦਾ ਮਾਣ ਵਧਾ ਰਹੇ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਯੂ.ਪੀ.ਐਸ.ਸੀ.-2025 ਪਾਸ ਕਰਨ ਵਾਲੇ ਉਮੀਦਵਾਰਾਂ ਦਾ ਸਨਮਾਨ; ਕਿਹਾ, ਪੰਜਾਬ ਦੇ ਆਮ ਪਰਿਵਾਰਾਂ ਦੇ ਬੱਚੇ ਲਗਾਤਾਰ ਸੂਬੇ ਦਾ ਮਾਣ ਵਧਾ ਰਹੇ

ਪੰਜਾਬ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) 2026 ਲਈ 25 ਜੂਨ ਤੋਂ ਘਰ-ਘਰ ਗਣਨਾ ਹੋਵੇਗੀ ਸ਼ੁਰੂ

ਪੰਜਾਬ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) 2026 ਲਈ 25 ਜੂਨ ਤੋਂ ਘਰ-ਘਰ ਗਣਨਾ ਹੋਵੇਗੀ ਸ਼ੁਰੂ

ਆਮ ਲੋਕਾਂ ਲਈ ਬਿਹਤਰ ਸਿਹਤ ਸੇਵਾਵਾਂ ਸਾਡੀ ਪ੍ਰਾਥਮਿਕਤਾ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ

ਆਮ ਲੋਕਾਂ ਲਈ ਬਿਹਤਰ ਸਿਹਤ ਸੇਵਾਵਾਂ ਸਾਡੀ ਪ੍ਰਾਥਮਿਕਤਾ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ

ਸੰਦੀਪ ਜਿੰਦਲ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣਗੇ

ਸੰਦੀਪ ਜਿੰਦਲ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣਗੇ

ਪੰਜ ਤੱਤਾਂ ਦਾ ਸਾਕਾਰ ਰੂਪ ਮਨੁੱਖ ਪ੍ਰਮਾਤਮਾ ਦੀ ਭਗਤੀ ਨਾਲ ਨਰ ਤੋਂ ਨਰਾਇਣ ਵੀ ਹੋ ਸਕਦਾ ਹੈ - ਸਾਧਵੀ ਈਸ਼ਵਰਪ੍ਰੀਤਾ

ਪੰਜ ਤੱਤਾਂ ਦਾ ਸਾਕਾਰ ਰੂਪ ਮਨੁੱਖ ਪ੍ਰਮਾਤਮਾ ਦੀ ਭਗਤੀ ਨਾਲ ਨਰ ਤੋਂ ਨਰਾਇਣ ਵੀ ਹੋ ਸਕਦਾ ਹੈ - ਸਾਧਵੀ ਈਸ਼ਵਰਪ੍ਰੀਤਾ

ਦੀਨਾਨਗਰ : ਨਗਰ ਕੌਂਸਲ ਵਾਰਡ ਨੰਬਰ 6 ਦੇ ਨਤੀਜੇ ਦਾ ਐਲਾਨ, 8 ਸੀਟਾਂ 'ਤੇ ਕਾਂਗਰਸ ਦਾ ਕਬਜ਼ਾ

ਦੀਨਾਨਗਰ : ਨਗਰ ਕੌਂਸਲ ਵਾਰਡ ਨੰਬਰ 6 ਦੇ ਨਤੀਜੇ ਦਾ ਐਲਾਨ, 8 ਸੀਟਾਂ 'ਤੇ ਕਾਂਗਰਸ ਦਾ ਕਬਜ਼ਾ

SC ਕਮਿਸ਼ਨ ਅੱਗੇ ਪੇਸ਼ ਨਹੀਂ ਹੋਏ ਰਵਨੀਤ ਬਿੱਟੂ, ਵਕੀਲ ਨੇ ਜ਼ਰੂਰੀ ਦਸਤਾਵੇਜ਼ ਕਰਵਾਏ ਜਮ੍ਹਾਂ

SC ਕਮਿਸ਼ਨ ਅੱਗੇ ਪੇਸ਼ ਨਹੀਂ ਹੋਏ ਰਵਨੀਤ ਬਿੱਟੂ, ਵਕੀਲ ਨੇ ਜ਼ਰੂਰੀ ਦਸਤਾਵੇਜ਼ ਕਰਵਾਏ ਜਮ੍ਹਾਂ

ਵੱਡੀ ਖ਼ਬਰ : ਬਿਕਰਮ ਮਜੀਠੀਆ ਨੂੰ ਮਿਲੀ ਜ਼ਮਾਨਤ

ਵੱਡੀ ਖ਼ਬਰ : ਬਿਕਰਮ ਮਜੀਠੀਆ ਨੂੰ ਮਿਲੀ ਜ਼ਮਾਨਤ

ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੱਦੀ ਗਈ ਅਹਿਮ ਮੀਟਿੰਗ, ਕਈ ਮੁੱਦਿਆਂ 'ਤੇ ਕੀਤਾ ਜਾਵੇਗਾ ਵਿਚਾਰ-ਵਟਾਂਦਰਾ

ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੱਦੀ ਗਈ ਅਹਿਮ ਮੀਟਿੰਗ, ਕਈ ਮੁੱਦਿਆਂ 'ਤੇ ਕੀਤਾ ਜਾਵੇਗਾ ਵਿਚਾਰ-ਵਟਾਂਦਰਾ

ਪੰਜਾਬ ਦੇ 2 IPS ਅਧਿਕਾਰੀਆਂ ਦੇ ਨਾਂ ਕੇਂਦਰ ਵਿਚ ਡੀ. ਜੀ. ਅਹੁਦਿਆਂ ਲਈ ਪੈਨਲ ’ਚ ਸ਼ਾਮਲ

ਪੰਜਾਬ ਦੇ 2 IPS ਅਧਿਕਾਰੀਆਂ ਦੇ ਨਾਂ ਕੇਂਦਰ ਵਿਚ ਡੀ. ਜੀ. ਅਹੁਦਿਆਂ ਲਈ ਪੈਨਲ ’ਚ ਸ਼ਾਮਲ