ਚੰਡੀਗੜ੍ਹ/ਫ਼ਰੀਦਕੋਟ : ਪੰਜਾਬ ਦੇ ਮੁੱਖ ਮੰਤਰੀ ਮਾਨ ਦੀ ਨਕਲੀ ਵੀਡੀਓ ਮਾਮਲੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਉਕਤ ਵੀਡੀਓ ਵਾਇਰਲ ਕਰਨ ਵਾਲੇ ਜਗਮਨ ਸਮਰਾ ਖ਼ਿਲਾਫ਼ ਵੱਡਾ ਐਕਸ਼ਨ ਲੈਂਦਿਆਂ ਫ਼ਰੀਦਕੋਟ ਅਦਾਲਤ ਨੇ ਉਸ ਖ਼ਿਲਾਫ਼ ਲੁੱਕ ਆਊਟ ਨੋਟਿਸ (ਗ੍ਰਿਫ਼ਤਾਰੀ ਵਾਰੰਟ) ਜਾਰੀ ਕਰ ਦਿੱਤੇ ਗਏ ਹਨ। ਜਗਮਨ ਸਮਰਾ ਖ਼ਿਲਾਫ਼ ਇਹ ਕਾਰਵਾਈ ਇਕ ਪੁਰਾਣੇ ਮਾਮਲੇ ਨੂੰ ਲੈ ਕੇ ਕੀਤੀ ਗਈ ਹੈ।
ਦਰਅਸਲ ਜਗਮਨ ਸਮਰਾ ਸੰਗਰੂਰ ਦੇ ਪਿੰਡ ਫੱਗੂਵਾਲਾ ਦਾ ਰਹਿਣ ਵਾਲਾ ਹੈ, ਜਿਸ ਨੇ ਮੁੱਖ ਮੰਤਰੀ ਮਾਨ ਦੀਆਂ ਕੁੱਝ ਵੀਡੀਓਜ਼ ਵਾਇਰਲ ਕੀਤੀਆਂ, ਜਿਸ ਕਾਰਨ ਉਹ ਸੁਰਖੀਆਂ 'ਚ ਆਇਆ। ਹੁਣ ਇਕ ਪੁਰਾਣੇ ਮਾਮਲੇ ਨੂੰ ਲੈ ਕੇ ਉਸ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ।
ਉਕਤ ਮਾਮਲੇ ਸਬੰਧੀ ਜਗਮਨ ਸਮਰਾ ਫ਼ਰੀਦਕੋਟ ਜੇਲ੍ਹ 'ਚ ਬੰਦ ਸੀ ਅਤੇ ਫਿਰ ਸਾਲ 2022 'ਚ ਉਹ ਜੇਲ੍ਹ 'ਚੋਂ ਫ਼ਰਾਰ ਹੋ ਗਿਆ, ਜਿਸ ਤੋਂ ਬਾਅਦ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਹੁਣ ਇਸ ਮਾਮਲੇ 'ਚ ਫ਼ਰੀਦਕੋਟ ਅਦਾਲਤ ਵਲੋਂ ਜਗਮਨ ਸਮਰਾ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਇਸ ਵੇਲੇ ਉਹ ਕੈਨੇਡਾ ਵਿਖੇ ਰਹਿ ਰਹਿ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 28 ਅਕਤੂਬਰ ਨੂੰ ਹੋਵੇਗੀ।