Sunday, April 12, 2026
BREAKING
ਦਿਲਪ੍ਰੀਤ ਢਿੱਲੋਂ ਨੇ ਮਹਿੰਦਰਾ BE 6 ਲਈ ਲਾਂਚ ਕੀਤਾ ਧਮਾਕੇਦਾਰ ਐਂਥਮ, ਪ੍ਰੈੱਸ ਕਾਨਫਰੰਸ ‘ਚ ਛਾਇਆ ਜਲਵਾ ਪੰਜਾਬ ਦੇ ਹਰ ਨਾਗਰਿਕ ਲਈ ਸਿਹਤ ਸੇਵਾਵਾਂ; ‘ਸਿਹਤ ਕਾਰਡ’ ਲਈ ਉਮਰ, ਲਿੰਗ ਜਾਂ ਆਮਦਨ ਦੀ ਕੋਈ ਪਾਬੰਦੀ ਨਹੀਂ : ਡਾ. ਬਲਬੀਰ ਸਿੰਘ ਮਾਨ ਸਰਕਾਰ ਦਾ ਵੱਡਾ ਫ਼ੈਸਲਾ; ਵਿਸ਼ੇਸ਼ ਜ਼ਰੂਰਤ ਵਾਲੇ ਬੱਚਿਆਂ ਲਈ ਸੰਚਾਰ ਦੀਆਂ ਰੁਕਾਵਟਾਂ ਹੋਣਗੀਆਂ ਦੂਰ ਗੈਂਗਸਟਰਾਂ 'ਤੇ ਵਾਰ ਦਾ 80ਵਾਂ ਦਿਨ: ਪੰਜਾਬ ਪੁਲਿਸ ਵੱਲੋਂ 449 ਥਾਵਾਂ 'ਤੇ ਛਾਪੇਮਾਰੀ; 262 ਗ੍ਰਿਫ਼ਤਾਰ ਨਵੀਂ ਉਦਯੋਗਿਕ ਨੀਤੀ 2026 ਨਾਲ ਉਦਯੋਗਾਂ ਨੂੰ ਵੱਡੀ ਰਾਹਤ ਮਿਲੇਗੀ – ਮੰਤਰੀ ਸੰਜੀਵ ਅਰੋੜਾ ਕਿਸਾਨਾਂ ਲਈ ਵੱਡੀ ਰਾਹਤ; ਪੰਜਾਬ ਵਿੱਚ ਭਾਰਤੀ ਖੁਰਾਕ ਨਿਗਮ ਦੇ ਗੋਦਾਮਾਂ ਵਿੱਚ ਪਏ 155 ਲੱਖ ਮੀਟ੍ਰਿਕ ਟਨ ਚੌਲ ਅਤੇ ਕਣਕ ਦੇ ਸਟਾਕ ਦੀ ਲਿਫਟਿੰਗ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕਾਂ ਦੀ ਕਚਹਿਰੀ ਵਿੱਚ ਹਾਰ ਚੁੱਕਿਆ ਅਕਾਲੀ ਦਲ ਹੁਣ ਪਰਮਾਤਮਾ ਦੀ ਕਚਹਿਰੀ ਵਿੱਚ ਵੀ ਹਾਰੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਸਰਕਾਰ ਦੇ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਯਤਨਾਂ ਨੂੰ ਪਿਆ ਬੂਰ: ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਆਈ 94 ਫੀਸਦੀ ਕਮੀ ਸਦਕਾ ਮਿਲਿਆ ਕੌਮੀ ਪੱਧਰ ਦਾ ਪੁਰਸਕਾਰ ਸੁਨਾਮ ਵਿੱਚ 19 ਅਪ੍ਰੈਲ ਨੂੰ ਭਗਵਾਨ ਪਰਸ਼ੂਰਾਮ ਦਾ ਜਨਮ ਦਿਹਾੜਾ, ਤਿਆਰੀਆਂ ਜਾਰੀ ਸੁਨਾਮ ਵਿੱਚ 19 ਅਪ੍ਰੈਲ ਨੂੰ ਭਗਵਾਨ ਪਰਸ਼ੂਰਾਮ ਦਾ ਜਨਮ ਦਿਹਾੜਾ, ਤਿਆਰੀਆਂ ਜਾਰੀ

ਚੰਡੀਗੜ੍ਹ

Breaking: ਪੰਜਾਬ 'ਚ ਭਾਜਪਾ ਉਤਰੇਗੀ ਸੜਕਾਂ 'ਤੇ...! ਅਸ਼ਵਨੀ ਸ਼ਰਮਾ ਨੇ ਅਹੁਦਾ ਸੰਭਾਲਦਿਆਂ ਕੀਤਾ ਵੱਡਾ ਐਲਾਨ, ਪੜ੍ਹੋ ਕੀ ਹੈ ਪੂਰਾ ਮਾਮਲਾ

13 ਜੁਲਾਈ, 2025 05:01 PM

ਚੰਡੀਗੜ੍ਹ: ਸਵਾ ਤਿੰਨ ਸਾਲ ਤੋਂ ਪੰਜਾਬ ਵਿੱਚ ਸਰਕਾਰ ਨਹੀਂ, ਸਰਕਸ ਚਲਾ ਰਹੇ ਨੇ ਮੁੱਖਮੰਤਰੀ ਭਗਵੰਤ ਮਾਨ। ਇਹ ਕਹਿਣਾ ਹੈ ਭਾਜਪਾ ਪੰਜਾਬ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ, ਜਿਨ੍ਹਾਂ ਨੇ ਐਤਵਾਰ ਨੂੰ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ, ਕੌਮੀ ਸਕੱਤਰ ਭਾਜਪਾ ਨਰੇਂਦਰ ਸਿੰਘ ਰੈਨਾ, ਮੈਂਬਰ ਸੰਸਦੀਯ ਬੋਰਡ ਭਾਜਪਾ ਇਕਬਾਲ ਸਿੰਘ ਲਾਲਪੁਰਾ, ਸਾਂਸਦ ਰਾਜਸਭਾ ਸਰਦਾਰ ਸਤਨਾਮ ਸਿੰਘ ਸੰਧੂ, ਸੂਬਾ ਮਹਾਂਮੰਤਰੀ ਸੰਗਠਨ ਮੰਥਰੀ ਸ਼੍ਰੀਨਿਵਾਸ ਸੁਲੂ, ਸਾਬਕਾ ਸੂਬਾ ਪ੍ਰਧਾਨ ਮਨੋਰੰਜਨ ਕਾਲੀਆ, ਅਵਿਨਾਸ਼ ਰਾਏ ਖੰਨਾ, ਵਿਜੇ ਸੰਪਲਾ, ਸ਼ਵੇਤ ਮਲਿਕ ਅਤੇ ਪ੍ਰਦੇਸ਼ ਭਰ ਤੋਂ ਆਏ ਹਜ਼ਾਰਾਂ ਕਾਰਜਕਰਤਾਵਾਂ ਦੀ ਮੌਜੂਦਗੀ ਵਿੱਚ ਕਾਰਜਕਾਰੀ ਸੂਬਾ ਪ੍ਰਧਾਨ ਦੇ ਤੌਰ 'ਤੇ ਜ਼ਿੰਮੇਵਾਰੀ ਸੰਭਾਲੀ।


ਇਸ ਮੌਕੇ 'ਤੇ ਸਾਬਕਾ ਕੇਂਦਰੀ ਮੰਤਰੀ ਮਹਾਰਾਣੀ ਪਰਨੀਤ ਕੌਰ ਤੇ ਸੋਮ ਪ੍ਰਕਾਸ਼, ਸਾਬਕਾ ਡਿਪਟੀ ਸਪੀਕਰ ਲੋਕਸਭਾ ਚਰਨਜੀਤ ਸਿੰਘ ਅਟਵਾਲ, ਸਾਬਕਾ ਘਟ ਗਿਣਤੀ ਦੇ ਵਾਈਸ ਚੇਅਰਮੈਨ ਮਨਜੀਤ ਸਿੰਘ ਰਾਏ, ਸਾਬਕਾ ਮੰਤਰੀ ਮਨਪ੍ਰੀਤ ਬਾਦਲ, ਤਿਕਸ਼ਣ ਸੂਦ, ਸੁਰਜੀਤ ਜਯਾਨੀ, ਰਾਣਾ ਗੁਰਮੀਤ ਸਿੰਘ ਸੋਢੀ, ਦੀਨੇਸ਼ ਬੱਬੂ ਦੇ ਨਾਲ-ਨਾਲ ਸਾਬਕਾ ਸਾਂਸਦ ਸੁਸ਼ੀਲ ਰਿੰਕੂ, ਸਾਬਕਾ ਵਿਧਾਇਕ ਕੇ.ਡੀ. ਭੰਡਾਰੀ, ਸੀਮਾ ਦੇਵੀ, ਸ਼ੀਤਲ ਅੰਗੁਰਾਲ, ਅਰਵਿੰਦ ਖੰਨਾ, ਫਤਹਿ ਜੰਗ ਬਾਜਵਾ,  ਸਰਬਜੀਤ ਸਿੰਘ ਮੱਕੜ, ਅਸ਼ਵਨੀ ਸੇਖੜੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।


ਜਿਸ ਤਰ੍ਹਾਂ ਸਰਕਸ ਵਿੱਚ ਕਰਤਬ ਦਿਖਾ ਕੇ ਕਲਾਕਾਰ ਲੋਕਾਂ ਦਾ ਧਿਆਨ ਉਹਨਾਂ ਦੀਆਂ ਜ਼ਿੰਦਗੀ ਦੀਆਂ ਅਸਲ ਚੁਣੌਤੀਆਂ ਤੋਂ ਭਟਕਾਉਂਦੇ ਨੇ, ਉਸੇ ਤਰ੍ਹਾਂ ਭਗਵੰਤ ਮਾਨ ਪਿਛਲੇ 3 ਸਾਲ 4 ਮਹੀਨਿਆਂ ਤੋਂ ਬੇਵਜਹ ਦੇ ਮੁੱਦੇ ਖੜ੍ਹੇ ਕਰਕੇ ਪੰਜਾਬੀਆਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾ ਰਹੇ ਨੇ।


ਬੇਅਦਬੀ 'ਤੇ ਵਿਧਾਨਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਵਾਲੇ ਭਗਵੰਤ ਮਾਨ ਦੱਸਣ ਕਿ 12 ਜਨਵਰੀ 2022 ਨੂੰ ਬੇਅਦਬੀ 'ਤੇ ਅਰਵਿੰਦ ਕੇਜਰੀਵਾਲ ਦੁਆਰਾ ਕੀਤੇ ਵਾਅਦੇ ਨੂੰ ਪੂਰਾ ਕਰਨ ਤੋਂ ਕਿਸਨੇ ਰੋਕਿਆ? ਜਿਸ ਵਿੱਚ ਕੇਜਰੀਵਾਲ ਨੇ ਕਿਹਾ ਸੀ, "30 ਦਿਨਾਂ ਵਿੱਚ ਬਰਗਾੜੀ ਅਤੇ ਹੋਰ ਬੇਅਦਬੀ ਮਾਮਲਿਆਂ ਵਿੱਚ ਫਾਸਟ ਟ੍ਰੈਕ ਕੋਰਟ ਰਾਹੀਂ ਇਨਸਾਫ਼ ਮਿਲੇਗਾ।"


ਆਮ ਆਦਮੀ ਪਾਰਟੀ ਦਾ ਮੁੱਖ ਚੋਣ ਵਾਅਦਾ ਕਿ "ਸੱਤਾ ਮਿਲਦੇ ਹੀ 30 ਦਿਨਾਂ ਵਿੱਚ ਨਸ਼ਾ ਖ਼ਤਮ ਕਰ ਦੇਣਗੇ" ਦੀ ਨਾਕਾਮਯਾਬੀ ਨੂੰ ਲੁਕਾਉਣ ਲਈ ਸਰਕਸ ਕਰਦਿਆਂ ਮਾਨ ਨੇ "ਯੁੱਧ ਨਸ਼ੇ ਵਿਰੁੱਧ" ਛੇੜ ਕੇ ਲੋਕਾਂ ਦਾ ਧਿਆਨ ਭਟਕਾਇਆ। ਨਸ਼ਾ ਕਾਰੋਬਾਰ ਵਿੱਚ ਸ਼ਾਮਲ ਵੱਡੀਆਂ ਮੱਛਲੀਆਂ ਨੂੰ ਪਕੜਨ ਦਾ ਵਾਅਦਾ ਕੀਤਾ, ਪਰ ਜਦੋਂ ਰਾਜ ਸਭਾ ਸਾਂਸਦ ਰਾਘਵ ਚੜ੍ਹਾ 'ਤੇ ਆਪ ਪਾਰਟੀ ਦੇ ਵਿਧਾਇਕ ਨੇ ਇਲਜ਼ਾਮ ਲਗਾਏ, ਤਾਂ ਧਿਆਨ ਭਟਕਾਉਣ ਲਈ "ਯੁੱਧ ਨਸ਼ੇ ਵਿਰੁੱਧ" ਛੇੜ ਦਿੱਤਾ।


ਮੁੱਖਮੰਤਰੀ ਭਗਵੰਤ ਮਾਨ ਤੋਂ ਕੋਈ ਏਹ ਨਾ ਪੁੱਛੇ ਕਿ ਪੰਜਾਬ ਵਿਧਾਨਸਭਾ ਵਿੱਚ ਜਿਨ੍ਹਾਂ ਕਾਂਗਰਸ ਦੇ ਚਾਰ ਵੱਡੇ ਨੇਤਾਵਾਂ ਦੇ ਭ੍ਰਿਸ਼ਟਾਚਾਰ ਦੇ ਸਬੂਤ ਹੋਣ ਦਾ ਦਾਅਵਾ ਕੀਤਾ ਸੀ, ਉਨ੍ਹਾਂ 'ਤੇ ਕਾਰਵਾਈ ਕਿਉਂ ਨਹੀਂ ਹੋ ਰਹੀ? ਇਸ ਲਈ ਭ੍ਰਿਸ਼ਟਾਚਾਰ 'ਤੇ ਸਰਕਸ ਕੀਤੀ ਜਾ ਰਹੀ ਹੈ।


ਬੀ.ਬੀ.ਐੱਮ.ਬੀ. (ਭਾਖੜਾ ਬਿਆਸ ਮੈਨੇਜਮੈਂਟ ਬੋਰਡ) ਦੇ ਮੁੱਦੇ 'ਤੇ ਪੰਜਾਬੀ ਇਹ ਨਹੀਂ ਪੁੱਛਣ  ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਵਿੱਚ ਪੰਜਾਬ ਦੇ ਹਿੱਤਾਂ ਦੀ ਰੱਖਿਆ ਲਈ ਜ਼ਰੂਰੀ 2550 ਖਾਲੀ ਪਦ ਕਿਉਂ ਨਹੀਂ ਭਰੇ? ਇਸ ਲਈ ਕੇਂਦਰੀ ਸੁਰੱਖਿਆ ਬਲਾਂ (CISF) ਦੀ ਨਿਯੁਕਤੀ ਨੂੰ ਨੀਤੀ ਆਯੋਗ, ਕੈਬਨਿਟ ਮੀਟਿੰਗ, ਵਿਧਾਨਸਭਾ ਵਿੱਚ ਪ੍ਰਸਤਾਵ ਪਾਸ ਕਰਕੇ ਮੁੱਦਾ ਬਣਾਇਆ ਜਾ ਰਿਹਾ ਹੈ। ਬੀ.ਬੀ.ਐੱਮ.ਬੀ. ਦੀ ਬੋਰਡ ਮੀਟਿੰਗ ਵਿੱਚ ਇਤਰਾਜ਼ ਜਤਾ ਕੇ ਹੀ ਸੀ.ਆਈ.ਐੱਸ.ਐੱਫ. ਦੀ ਨਿਯੁਕਤੀ ਰੋਕੀ ਜਾ ਸਕਦੀ ਸੀ।


ਲੈਂਡ ਪੂਲਿੰਗ ਦੇ ਵਿਰੁੱਧ ਪੰਜਾਬ ਭਰ ਵਿੱਚ ਕਿਸਾਨਾਂ ਅਤੇ ਭਾਜਪਾ ਦੁਆਰਾ ਕੀਤੇ ਜਾ ਰਹੇ ਵਿਰੋਧ ਤੋਂ ਧਿਆਨ ਭਟਕਾਉਣ ਲਈ ਵਿਧਾਨਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ।


ਕਾਨੂੰਨ-ਵਿਵਸਥਾ ਦੀ ਹਾਲਤ ਪੰਜਾਬ ਵਿੱਚ ਖ਼ਰਾਬ ਹੈ—ਗੈਂਗਸਟਰ ਰਾਜ ਕਰ ਰਹੇ ਨੇ, ਵਪਾਰੀਆਂ ਨੂੰ ਫਿਰੌਤੀਆਂ ਦੀਆਂ ਧਮਕੀਆਂ, ਦਿਨਦਹਾੜੇ ਕਤਲ, ਸੜਕਾਂ - ਗਲੀਆਂ ਚ ਔਰਤਾਂ ਦੇ ਗਹਿਣੇ ਲੁੱਟੇ ਜਾ ਰਹੇ ਨੇ, ਪੁਲਿਸ ਹਿਰਾਸਤ ਵਿੱਚ ਮੌਤਾਂ ਹੋ ਰਹੀਆਂ ਨੇ, ਫਰਜ਼ੀ ਮੁਕਾਬਲਿਆਂ ਦੇ ਇਲਜ਼ਾਮ ਲੱਗ ਰਹੇ ਨੇ—ਇਹਨਾਂ ਸਾਰੇ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਸਰਕਸ ਕੀਤੀ ਜਾ ਰਹੀ ਹੈ।


ਭਗਵੰਤ ਮਾਨ ਇਹ ਭੁੱਲ ਗਏ ਨੇ ਕਿ ਉਹ ਇੱਕ ਸਟੇਜ ਕਲਾਕਾਰ ਨਹੀਂ, ਸਗੋਂ ਪੰਜਾਬ ਦੇ ਸੰਵਿਧਾਨਿਕ ਪਦ 'ਤੇ ਬੈਠੇ ਮੁੱਖਮੰਤਰੀ ਨੇ। ਅਸ਼ਵਨੀ ਨੇ ਆਖਿਰ ਚ  ਕਿਹਾ ਕਿ "ਜਿਸ ਭਾਸ਼ਾ ਵਿੱਚ ਭਗਵੰਤ ਮਾਨ ਬੋਲਣਗੇ, ਉਸੇ ਭਾਸ਼ਾ ਵਿੱਚ ਚਾਰ ਗੁਣਾ ਬਧਾ ਕੇ ਪੰਜਾਬ ਭਾਜਪਾ ਸੜਕਾਂ 'ਤੇ ਉਨ੍ਹਾਂ ਨੂੰ ਜਵਾਬ ਦੇਵੇਗੀ।"

 

Have something to say? Post your comment

ਅਤੇ ਚੰਡੀਗੜ੍ਹ ਖਬਰਾਂ

ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਬੰਬ ਸੁੱਟਣ ਅਤੇ ਵੀਡੀਓ ਬਣਾਉਣ ਵਾਲੇ ਮੁਲਜ਼ਮ ਗ੍ਰਿਫ਼ਤਾਰ

ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਬੰਬ ਸੁੱਟਣ ਅਤੇ ਵੀਡੀਓ ਬਣਾਉਣ ਵਾਲੇ ਮੁਲਜ਼ਮ ਗ੍ਰਿਫ਼ਤਾਰ

ਚੰਡੀਗੜ੍ਹ ਵਿਖੇ ਭਾਜਪਾ ਦਫ਼ਤਰ ’ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ 'ਚ ਨਵਾਂ ਮੋੜ! ਮੋਰਿੰਡਾ ਨਾਲ ਜੁੜੇ ਤਾਰ

ਚੰਡੀਗੜ੍ਹ ਵਿਖੇ ਭਾਜਪਾ ਦਫ਼ਤਰ ’ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ 'ਚ ਨਵਾਂ ਮੋੜ! ਮੋਰਿੰਡਾ ਨਾਲ ਜੁੜੇ ਤਾਰ

ਚੰਡੀਗੜ੍ਹ : ਭਾਜਪਾ ਦਫਤਰ ਦੇ ਬਾਹਰ ਵੱਡਾ ਧਮਾਕਾ

ਚੰਡੀਗੜ੍ਹ : ਭਾਜਪਾ ਦਫਤਰ ਦੇ ਬਾਹਰ ਵੱਡਾ ਧਮਾਕਾ

ਹੁਣ ਪੈਟਰੋਲ ਪੰਪਾਂ ਤੇ ਮਾਲ 'ਚ ਵੀ ਮਿਲੇਗੀ ਸ਼ਰਾਬ! ਲਾਗੂ ਹੋਈ ਚੰਡੀਗੜ੍ਹ 'ਚ ਨਵੀਂ ਆਬਕਾਰੀ ਨੀਤੀ

ਹੁਣ ਪੈਟਰੋਲ ਪੰਪਾਂ ਤੇ ਮਾਲ 'ਚ ਵੀ ਮਿਲੇਗੀ ਸ਼ਰਾਬ! ਲਾਗੂ ਹੋਈ ਚੰਡੀਗੜ੍ਹ 'ਚ ਨਵੀਂ ਆਬਕਾਰੀ ਨੀਤੀ

ਚੰਡੀਗੜ੍ਹ ਦੀ ਸੁਖ਼ਨਾ ਝੀਲ ਬੰਦ! ਸੈਰ ਕਰਨ 'ਤੇ ਵੀ ਰੋਕ, ਸਿਰਫ ਇਨ੍ਹਾਂ ਲੋਕਾਂ ਨੂੰ ਮਿਲੇਗੀ Entry

ਚੰਡੀਗੜ੍ਹ ਦੀ ਸੁਖ਼ਨਾ ਝੀਲ ਬੰਦ! ਸੈਰ ਕਰਨ 'ਤੇ ਵੀ ਰੋਕ, ਸਿਰਫ ਇਨ੍ਹਾਂ ਲੋਕਾਂ ਨੂੰ ਮਿਲੇਗੀ Entry

ਪੰਜਾਬ ਤੇ ਚੰਡੀਗੜ੍ਹ ਦੀ ਕਾਨੂੰਨ ਵਿਵਸਥਾ ਤੋਂ ਹਾਂ ਨਿਰਾਸ਼: ਰਾਜਪਾਲ

ਪੰਜਾਬ ਤੇ ਚੰਡੀਗੜ੍ਹ ਦੀ ਕਾਨੂੰਨ ਵਿਵਸਥਾ ਤੋਂ ਹਾਂ ਨਿਰਾਸ਼: ਰਾਜਪਾਲ

ਇੰਡਸਟਰੀਅਲ ਏਰੀਆ ਦੀਆਂ ਦੁਕਾਨਾਂ 'ਚ ਲੱਗੀ ਅੱਗ, ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ 'ਤੇ ਪੁੱਜੀਆਂ

ਇੰਡਸਟਰੀਅਲ ਏਰੀਆ ਦੀਆਂ ਦੁਕਾਨਾਂ 'ਚ ਲੱਗੀ ਅੱਗ, ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ 'ਤੇ ਪੁੱਜੀਆਂ

28 ਮਾਰਚ ਤੱਕ ਲੱਗ ਗਈ ਸਖ਼ਤ ਪਾਬੰਦੀ! ਚੰਡੀਗੜ੍ਹ ਪ੍ਰਸ਼ਾਸਨ ਨੇ ਜਾਰੀ ਕੀਤੀ ਵੱਡੀ ਚਿਤਾਵਨੀ

28 ਮਾਰਚ ਤੱਕ ਲੱਗ ਗਈ ਸਖ਼ਤ ਪਾਬੰਦੀ! ਚੰਡੀਗੜ੍ਹ ਪ੍ਰਸ਼ਾਸਨ ਨੇ ਜਾਰੀ ਕੀਤੀ ਵੱਡੀ ਚਿਤਾਵਨੀ

ਚਿੰਨੀ ਕੁੱਬਾਹੇੜੀ ਕਤਲ ਕਾਂਡ: ਐਨਕਾਊਂਟਰ 'ਚ ਜ਼ਖਮੀ ਸ਼ੂਟਰਾਂ ਦੀ ਹਾਲਤ ਨਾਜ਼ੁਕ, ਸਖ਼ਤ ਸੁਰੱਖਿਆ ਹੇਠ ਚੰਡੀਗੜ੍ਹ PGI ਰੈਫ਼ਰ

ਚਿੰਨੀ ਕੁੱਬਾਹੇੜੀ ਕਤਲ ਕਾਂਡ: ਐਨਕਾਊਂਟਰ 'ਚ ਜ਼ਖਮੀ ਸ਼ੂਟਰਾਂ ਦੀ ਹਾਲਤ ਨਾਜ਼ੁਕ, ਸਖ਼ਤ ਸੁਰੱਖਿਆ ਹੇਠ ਚੰਡੀਗੜ੍ਹ PGI ਰੈਫ਼ਰ

ਚੰਡੀਗੜ੍ਹ 'ਚ ਦਿਨ-ਦਿਹਾੜੇ ਵੱਡੀ ਵਾਰਦਾਤ! ਜਿੰਮ ਤੋਂ ਬਾਹਰ ਨਿਕਲਦੇ ਹੀ ਨੌਜਵਾਨ ਨੂੰ ਸ਼ਰੇਆਮ ਗੋਲ਼ੀਆਂ ਨਾਲ ਭੁੰਨਿਆ

ਚੰਡੀਗੜ੍ਹ 'ਚ ਦਿਨ-ਦਿਹਾੜੇ ਵੱਡੀ ਵਾਰਦਾਤ! ਜਿੰਮ ਤੋਂ ਬਾਹਰ ਨਿਕਲਦੇ ਹੀ ਨੌਜਵਾਨ ਨੂੰ ਸ਼ਰੇਆਮ ਗੋਲ਼ੀਆਂ ਨਾਲ ਭੁੰਨਿਆ