ਨਵਾਸ਼ਹਿਰ (ਮਨੋਰੰਜਨ ਕਾਲੀਆ) : ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਹੈਡਮਾਸਟਰ ਤੇ ਲੈਕਚਰਾਰ ਤੋ ਬਤੌਰ ਪਿ੍ੰਸੀਪਲ 75 ਫੀਸਦੀ ਪ੍ਰਮੋਸ਼ਨ ਕੋਟੇ ਦੇ ਆਧਾਰ ਤਰੱਕੀਆ ਕੀਤੀਆ ਜਾ ਰਹੀਆ ਹਨ ਜੋ ਕਿ ਸਵਾਗਤ ਯੋਗ ਫੈਸਲਾ ਹੈ | ਪ੍ਰੰਤੂ ਤਰੱਕੀ ਕਰਨੇ ਲਈ ਅਕਾਦਮਿਕ ਡਿਗਰੀ ਵਿੱਚੋ 50 ਫੀਸਦੀ ਅੰਕ ਪ੍ਰਾਪਤ ਕਰਨ ਦੀ ਸ਼ਰਤ ਨਜਾਇਜ ਹੈ | ਇਸ ਸਬੰਧੀ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦਾ ਵਫਦ ਸੂਬਾ ਸਕੱਤਰ ਜਿੰਦਰ ਪਾਇਲਟ ,ਸਲਾਹਕਾਰ ਬਲਕਰ ਸਿੰਘ ਵਲਟੋਹਾ ਤੇ ਰੋਪੜ ਦੇ ਜਿਲਾ ਪ੍ਰਧਾਨ ਜਗਮੋਹਨ ਸਿੰਘ ਚੌਤਾ ਦੇ ਆਧਾਰਤ ਸਿੱਖਿਆ ਸਕੱਤਰ ਅਨੰਦਿਤਾ ਮਿੱਤਰਾ ਅਤੇ ਡਾਇਰੈਕਟਰ ਸੈਕੰਡਰੀ ਸਿਖਿਆ ਰਮਿੰਦਰ ਸਿੰਘ ਸੋਢੀ ਨੂੰ ਯੂਨੀਅਨ ਵੱਲੋਂ ਇਕ ਲਿਖਤੀ ਪੱਤਰ ਲੈ ਕੇ ਮਿਲਿਆ | ਜਿਸ ਤੇ ਡਾਇਰੈਕਟਰ ਸੈਕੰਡਰੀ ਸਿਖਿਆ ਵੱਲੋਂ ਨਿਜੀ ਸਹਿਮਤੀ ਦਿੰਦੀਆ ਕਿਹਾ ਕਿ ਉੱਚ ਅਧਿਕਾਰੀਆ ਨੂੰ ਭੇਜਾਂਗਾ ਅਤੇ ਫਿਰ ਇਹ ਵਫਦ ਬਾਦ ਦੁਪਿਹਰ ਸਿਖਿਆ ਸਕੱਤਰ ਦੇ ਦਫਤਰ ਉਨਾ ਨੂੰ ਮਿਲਿਆ | ਯੂਨੀਅਨ ਦੇ ਇਸ ਇਕੋ ਇਕ ਮੰਗ ਵਾਲੇ ਪੱਤਰ ਨੂੰ ਪੜਨ ਤੇ ਸਿੱਖਿਆ ਸਕੱਤਰ ਨਾਲ ਇਸ ਵਿਸ਼ੇ ਤੇ ਕਾਫੀ ਵਿਚਾਰ ਵਟਾਂਦਰਾ ਹੋਇਆ |
ਇਸ ਉਪਰੰਤ ਉਨਾ ਵੱਲੋਂ ਭਰੋਸਾ ਦਿੱਤਾ ਗਿਆ ਕਿ 50 ਪ੍ਰਤੀਸ਼ਤ ਵਾਲੀ ਮੰਗ ਮੁੜ ਵਿਚਾਰਿਆ ਜਾਵੇਗਾ | ਜਾਣਕਾਰੀ ਦਿੰਦਿਆ ਯੂਨੀਅਨ ਦੇ ਨੇਤਾ ਕੁਲਦੀਪ ਸਿੰਘ ਦੌੜਕਾ ਨੇ ਦੱਸਿਆ ਕਿ ਇਨਾ ਵਿਭਾਗੀ ਤਰੱਕੀਆ ਸਮੇਂ ਪਹਿਲੀ ਵਾਰ ਇਹ ਸ਼ਰਤ ਲਾਈ ਗਈ ਹੈ | ਸੀਨੀਅਰਤਾ ਦੇ ਪੱਧਰ ਤੇ ਪਿ੍ੰਸੀਪਲ ਬਣ ਰਹੇ ਹੈਡਮਾਸਟਰ, ਲੈਕਚਰਾਰ ਦੀਆ ਸਬੰਧਤ ਅਕਾਦਮਿਕ ਡਿਗਰੀਆ ਵਿੱਚ ਪ੍ਰਾਪਤ ਅੰਕ 50 ਫੀਸਦੀ ਤੋ ਘੱਟ ਨਹੀ ਹੋਣੇ ਚਾਹੀਦੇ | ਇਸ ਤਰਾ ਲੰਬੇ ਸਮੇਂ ਤੋ ਤਰੱਕੀ ਦੀ ਉਡੀਕ ਵਿੱਚ ਬੈਠੇ ਬਹੁਤ ਸਾਰੇ ਲੈਕਚਰਾਰ / ਹੈਡਮਾਸਟਰ ਤਰੱਕੀ ਤੋ ਵਾਂਝੇ ਰਹਿ ਜਾਣਗੇ | ਕਿਉਕਿ ਅੱਜ ਤੋ 25-20 ਸਾਲ ਪਹਿਲਾ ਪ੍ਰਾਪਤ ਅਕਾਦਮਿਕ ਡਿਗਰੀਆ ਵਿੱਚ ਅਕਸਰ ਅੰਕ ਘੱਟ ਪ੍ਰਾਪਤ ਹੁੰਦੇ ਸਨ | ਇਸ ਕਰਕੇ ਪਹਿਲਾ ਦੀ ਤਰਾ ਇਸਰਫ ਤੇ ਸਿਰਫ ਸੀਨੀਆਰਤਾ ਦੇ ਲਿਹਾਜ ਨਾਲ ਹੀ ਤਰੱਕੀਆ ਕੀਤੀਆ ਜਾਣ ਤਾਂ ਕਿ ਸੀਨੀਆਰਤਾ ਅਨੁਸਾਰ ਬਣਦਾ ਤਰੱਕੀ ਦਾ ਮੌਕਾ ਮਿਲ ਸਕੇ | ਅੰਤ ਵਿੱਚ ਆਗੂਆ ਨੇ ਦੱਸਿਆ ਕਿ ਜੇਕਰ ਸਕੂਲ ਸਿਖਿਆ ਵਿਭਾਗ ਪੰਜਾਬ ਸਰਕਾਰ ਇਸ ਬੇਲੋੜੀ ਸ਼ਰਤ ਨੂੰ ਨਹੀ ਹਟਾਉਦੀ ਤਾ ਗੌਰਮਿੰਟ ਸਕੂਲ ਟੀਚਰਜ ਯੂਨੀਅਨ ਪੰਜਾਬ ਵੱਲੋਂ ਸਾਝਾਂ ਅਧਿਆਪਕ ਮੋਰਚਾ ਰਾਹੀ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ | ਉਨਾ ਕਿਹਾ ਕਿ ਵਿਦਿਆ ਮੰਤਰੀ ਨੂੰ ਇਸ ਮੁੱਦੇ ਤੇ ਉਚੇਚਾ ਧਿਆਨ ਦੇਣਾ ਬਣਦਾ ਹੈ ਤਾਂ ਲੰਬੇ ਸਮੇਂ ਤੋ ਤਰੱਕੀ ਦੀ ਉਡੀਕ ਵਿੱਚ ਬੈਠੇ ਲੈਕਚਰਾਰ ਤੇ ਹੈਡਮਾਸਟਰ ਨੂੰ ਤਰੱਕੀ ਮਿਲ ਸਕੇ | ਉਨਾ ਇਹ ਵੀ ਮੰਗ ਕੀਤੀ ਕਿ ਤਰੱਕੀ ਰਾਹੀ ਭਰਨ ਵਾਲੀਆ 75 ਪ੍ਰਤੀਸ਼ਤ ਸਾਰੀਆ ਖਾਲੀ ਅਸਾਮੀਆ ਤੁਰੰਤ ਪਹਿਲਾ ਦੀ ਤਰਾ ਭਰੀਆ ਜਾਣ ਤਾ ਕਿ ਵੱਡੀ ਗਿਣਤੀ ਵਿੱਚ ਖਾਲੀ ਸਕੂਲਾ ਨੂੰ ਪਿ੍ੰਸੀਪਲ ਨਸੀਬ ਹੋ ਸਕਣ |