ਸੁਨਾਮ ਊਧਮ ਸਿੰਘ ਵਾਲਾ : ਅੱਜ ਸੁਨਾਮ ਊਧਮ ਸਿੰਘ ਵਾਲਾ ਵਿੱਚ, ਕਾਮਰੇਡ ਵਿੱਕੀ ਅਬਦਾਲ ਦੀ ਅਗਵਾਈ ਵਾਲੇ ਇੱਕ ਸਮੂਹ ਨੇ ਭਾਰਤੀ ਜਨਤਾ ਪਾਰਟੀ ਦੇ ਸੰਗਰੂਰ ਜ਼ਿਲ੍ਹਾ ਪ੍ਰਧਾਨ ਮੈਡਮ ਦਾਮਨ ਥਿੰਦ ਬਾਜਵਾ ਨੂੰ 25 ਅਤੇ 26 ਮਈ ਨੂੰ ਹੋਣ ਵਾਲੀ ਹੜਤਾਲ ਸਬੰਧੀ ਮੰਗਾਂ ਦਾ ਮੰਗ ਪੱਤਰ ਸੌਂਪਿਆ। ਉਨ੍ਹਾਂ ਨੂੰ ਉਨ੍ਹਾਂ ਦੀਆਂ ਮੰਗਾਂ ਤੋਂ ਜਾਣੂ ਕਰਵਾਇਆ ਗਿਆ।
ਇਸ ਮੌਕੇ ਮੈਡਮ ਬਾਜਵਾ ਨੇ ਕਿਹਾ ਕਿ ਉਹ ਇਨ੍ਹਾਂ ਮੰਗਾਂ ਨੂੰ ਕੇਂਦਰ ਸਰਕਾਰ ਅੱਗੇ ਜ਼ੋਰਦਾਰ ਢੰਗ ਨਾਲ ਪੇਸ਼ ਕਰਨਗੇ ਅਤੇ ਵਿੱਤ ਮੰਤਰੀ ਨਾਲ ਵੀ ਮੁਲਾਕਾਤ ਕਰਕੇ ਉਨ੍ਹਾਂ ਨੂੰ ਹੜਤਾਲ ਅਤੇ ਮੰਗਾਂ ਬਾਰੇ ਜਾਣੂ ਕਰਵਾਉਣਗੇ।
ਇਸ ਮੌਕੇ ਕਾਮਰੇਡ ਰਾਜੀਵ ਵਰਮਾ, ਅਵਤਾਰ ਸਿੰਘ, ਹਰਜਿੰਦਰ ਸਿੰਘ, ਦੀਪ ਬਾਠ, ਰੋਹਿਤ, ਅਮ੍ਰਿੰਤ ਸੰਧੂ, ਗਗਨਦੀਪ, ਰਵਿੰਦਰ ਘੱਗਾ, ਰਵਿੰਦਰ ਜੋਸਨ, ਕਰਨ ਮਹਾਲਣ, ਪ੍ਰੀਤ ਜਖੇਪਲ, ਗੁਰਪ੍ਰੀਤ ਧਰਮਗੜ੍ਹ, ਹਰਪ੍ਰੀਤ ਸ਼ੇਰ, ਲਖਵਿੰਦਰ ਚੀਮਾ, ਸਤਿਗੁਰ ਲਹਿਲ ਲਹਿਰਾ, ਸਨੀ ਰੋਹਿਤ ਸ਼ਰਮਾ, ਸਨੀ ਰੋਹਿਤ, ਸੁੰਨੀ ਗੁਲਾਮ, ਸਵ. ਖੁਸ਼ਹਾਲ ਸੁਨਾਮ ਮੈਨ, ਅਤੇ ਹੋਰ ਵੀ ਕਈ ਹਾਜ਼ਰ ਸਨ।