Thursday, July 23, 2026
BREAKING
ਦੀਦ’ ਨਾਰੀ ਪੀੜਾ ਤੇ ਰੁਮਾਂਸ ਦਾ ਕਾਵਿ ਚਿੱਤਰਨ ਹੈ ਵਿਦਿਆਰਥੀ ਗੁੱਸੇ 'ਚ ਹਨ, ਇਸ ਲਈ ਕਰ ਰਹੇ ਹਨ ਪ੍ਰਦਰਸ਼ਨ : ਰਾਹੁਲ ਗਾਂਧੀ ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਪੈ ਗਿਆ ਭੜਥੂ, ਲੋਕਾਂ ਨੇ ਬੱਸ ਨੂੰ ਲਗਾ 'ਤੀ ਅੱਗ ਗਲੋਬਲ ਤਣਾਅ ਕਾਰਨ ਸ਼ੇਅਰ ਬਾਜ਼ਾਰ 'ਚ ਭੂਚਾਲ : 700 ਤੋਂ ਵਧ ਅੰਕ ਡਿੱਗਿਆ ਸੈਂਸੈਕਸ, ਜਾਣੋ ਕਾਰਨ ਈਰਾਨ ਨਾਲ ਜੰਗ 'ਚ ਅਮਰੀਕਾ ਦਾ ਨਿਕਲਿਆ ਦੀਵਾਲਾ ! 3.62 ਲੱਖ ਕਰੋੜ ਹੋਏ ਸੁਆਹ ਪੰਜਾਬ 'ਚ ਡਬਲ ਮਰਡਰ : ਦਿਓਰ-ਭਰਜਾਈ 'ਤੇ ਚੜ੍ਹਾਇਆ ਟਰੈਕਟਰ, ਜ਼ਮੀਨ ਦੇ ਰੌਲੇ ਨੇ ਪੁਆਏ ਕੀਰਨੇ ਚਿੱਕੜ 'ਚ ਨੰਗੇ ਪੈਰ ਚੱਲੇ ਵਿਰਾਟ-ਅਨੁਸ਼ਕਾ, ਆਸ਼ਰਮ ਪੁੱਜ ਕੇ ਲਿਆ ਪ੍ਰੇਮਾਨੰਦ ਮਹਾਰਾਜ ਦਾ ਆਸ਼ੀਰਵਾਦ J&K 'ਚ ਹੋ ਗਿਆ ਅੱਤਵਾਦੀ ਹਮਲਾ ! ਪੁਲਸ ਮੁਲਾਜ਼ਮ ਦੀ ਗਈ ਜਾਨ, ਸੁਰੱਖਿਆ ਫੋਰਸ ਨੇ ਘੇਰ ਲਿਆ ਪੂਰਾ ਇਲਾਕਾ ਆਰਥਿਕ ਸੰਕਟ ਵਧਿਆ; 4.8 ਕਰੋੜ ਜਨਤਾ ਚੀਨ 'ਚ ਹੋ ਗਈ ਬੇਰੁਜ਼ਗਾਰ, ਅਸਲ ਅੰਕੜੇ ਦਾਅਵਿਆਂ ਤੋਂ ਦੁੱਗਣੇ PGI ਦੀ ਡੈਕਸਾ ਸਕੈਨ ਮਸ਼ੀਨ ਇਕ ਮਹੀਨੇ ਤੋਂ ਬੰਦ, ਮਰੀਜ਼ ਖੱਜਲ-ਖੁਆਰ

ਖੇਡ

18 ਸਾਲ ਬਾਅਦ ਵਾਪਸੀ ਕਰ ਰਿਹਾ ਐਫਰੋ-ਏਸ਼ੀਆ ਕੱਪ, ਰੋਹਿਤ ਸ਼ਰਮਾ ਦੀ ਕਪਤਾਨੀ 'ਚ ਖੇਡ ਸਕਦੇ ਹਨ ਬਾਬਰ ਆਜ਼ਮ ਤੇ ਸ਼ਾਹੀਨ ਅਫਰੀਦੀ

06 ਨਵੰਬਰ, 2024 06:45 PM

ਆਈਪੀਐਲ ਵਿੱਚ ਅਸੀਂ ਵਿਦੇਸ਼ੀ ਖਿਡਾਰੀਆਂ ਨੂੰ ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਖੇਡਦੇ ਦੇਖਿਆ ਹੈ। ਪਰ ਉਦੋਂ ਕੀ ਹੋਵੇਗਾ ਜਦੋਂ ਅੰਤਰਰਾਸ਼ਟਰੀ ਮੈਚ ਵਿੱਚ ਰੋਹਿਤ ਸ਼ਰਮਾ ਜਾਂ ਵਿਰਾਟ ਕੋਹਲੀ ਕਪਤਾਨ ਹੋਣਗੇ ਅਤੇ ਬਾਬਰ ਆਜ਼ਮ, ਸ਼ਾਹੀਨ ਅਫਰੀਦੀ, ਮੇਹਦੀ ਹਸਨ ਅਤੇ ਮਤਿਸ਼ਾ ਪਥੀਰਾਨਾ ਵਰਗੇ ਖਿਡਾਰੀ ਉਨ੍ਹਾਂ ਦੀ ਕਪਤਾਨੀ ਵਿੱਚ ਖੇਡਦੇ ਨਜ਼ਰ ਆਉਣਗੇ। ਇਹ ਕੋਈ ਸੁਪਨਾ ਨਹੀਂ ਹੈ, ਇਹ ਇੱਕ ਯੋਜਨਾ ਦਾ ਹਿੱਸਾ ਹੈ, ਜੋ ਜਲਦੀ ਹੀ ਸੱਚ ਸਾਬਤ ਹੋ ਸਕਦੀ ਹੈ। ਅਫਰੀਕਾ ਕ੍ਰਿਕਟ ਸੰਘ (ਏ.ਸੀ.ਏ.) ਅਜਿਹੇ ਮੈਚ ਦੀ ਯੋਜਨਾ ਬਣਾ ਰਿਹਾ ਹੈ।

 

ਅਫਰੀਕੀ ਕ੍ਰਿਕਟ ਸੰਘ ਦੀ ਹਾਲ ਹੀ ‘ਚ ਹੋਈ ਏਜੀਐੱਮ ‘ਚ ਐਫਰੋ-ਏਸ਼ੀਆ ਕੱਪ ਦੇ ਦੁਬਾਰਾ ਆਯੋਜਨ ‘ਤੇ ਚਰਚਾ ਹੋਈ। ਇਹ ਟੂਰਨਾਮੈਂਟ 2005 ਅਤੇ 2007 ਵਿੱਚ ਕਰਵਾਇਆ ਜਾ ਚੁੱਕਾ ਹੈ। ਜੇਕਰ ਅਫਰੀਕੀ ਬੋਰਡ ਦੀ ਯੋਜਨਾ ਸਫਲ ਹੁੰਦੀ ਹੈ, ਤਾਂ ਅਸੀਂ ਜਲਦੀ ਹੀ ਇਸ ਦਾ ਤੀਜਾ ਵਰਜ਼ਨ ਦੇਖ ਸਕਦੇ ਹਾਂ।

 

ਕ੍ਰਿਕਟ ਪ੍ਰੇਮੀ ਜਾਣਦੇ ਹਨ ਕਿ ਐਫਰੋ-ਏਸ਼ੀਆ ਕੱਪ ਅਫਰੀਕਨ ਇਲੈਵਨ ਅਤੇ ਏਸ਼ੀਅਨ ਇਲੈਵਨ ਵਿਚਕਾਰ ਖੇਡਿਆ ਜਾਂਦਾ ਹੈ। ਅਫਰੀਕੀ ਇਲੈਵਨ ਵਿੱਚ ਜਿਆਦਾਤਰ ਦੱਖਣੀ ਅਫਰੀਕਾ ਅਤੇ ਜ਼ਿੰਬਾਬਵੇ ਦੇ ਖਿਡਾਰੀ ਸ਼ਾਮਲ ਹਨ। ਏਸ਼ੀਅਨ ਇਲੈਵਨ ਵਿੱਚ ਭਾਰਤ, ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੇ ਖਿਡਾਰੀ ਦੇਖੇ ਜਾ ਸਕਦੇ ਹਨ।

 

ਸਹਿਵਾਗ-ਦ੍ਰਾਵਿੜ ਪਹਿਲੀ ਵਾਰ ਇੰਜ਼ਮਾਮ ਦੀ ਕਪਤਾਨੀ ‘ਚ ਖੇਡੇ ਸਨ: ਐਫਰੋ-ਏਸ਼ੀਆ ਕੱਪ ਪਹਿਲੀ ਵਾਰ 2005 ਵਿੱਚ ਆਯੋਜਿਤ ਕੀਤਾ ਗਿਆ ਸੀ। ਫਿਰ ਏਸ਼ੀਅਨ ਇਲੈਵਨ ਦੀ ਕਪਤਾਨੀ ਪਾਕਿਸਤਾਨ ਦੇ ਨੇ ਸੰਭਾਲੀ ਸੀ।

 

ਸ਼ਾਨ ਪੋਲਕ ਨੂੰ ਅਫਰੀਕਾ ਇਲੈਵਨ ਦੀ ਕਮਾਨ ਮਿਲੀ ਸੀ। ਗ੍ਰੀਮ ਸਮਿਥ ਨੇ ਵੀ ਅਫਰੀਕੀ ਟੀਮ ਦੀ ਕਪਤਾਨੀ ਕੀਤੀ ਸੀ। ਏਸ਼ੀਅਨ ਇਲੈਵਨ ਵਿੱਚ ਇੰਜ਼ਮਾਮ ਦੀ ਅਗਵਾਈ ਵਾਲੀ ਇਸ ਟੀਮ ਵਿੱਚ 6 ਭਾਰਤੀ ਖਿਡਾਰੀ ਰਾਹੁਲ ਦ੍ਰਾਵਿੜ, ਅਨਿਲ ਕੁੰਬਲੇ, ਵਰਿੰਦਰ ਸਹਿਵਾਗ , ਇਰਫਾਨ ਪਠਾਨ, ਆਸ਼ੀਸ਼ ਨਹਿਰਾਅਤੇ ਜ਼ਹੀਰ ਖਾਨ ਸ਼ਾਮਲ ਸਨ।

 

ਜੈਵਰਧਨੇ ਅਤੇ ਸ਼ੋਏਬ ਮਲਿਕ ਨੇ 2007 ਵਿੱਚ ਕਪਤਾਨੀ ਕੀਤੀ ਸੀ: ਸਾਲ 2007 ਵਿੱਚ ਇੱਕ ਵਾਰ ਫਿਰ ਐਫਰੋ-ਏਸ਼ੀਆ ਕੱਪ ਖੇਡਿਆ ਗਿਆ। ਇਸ ਵਾਰ ਇਹ ਟੂਰਨਾਮੈਂਟ ਦੋ ਫਾਰਮੈਟਾਂ, ਵਨਡੇ ਅਤੇ ਟੀ-20 ਵਿੱਚ ਖੇਡਿਆ ਗਿਆ ਸੀ। ਮਹੇਲਾ ਜੈਵਰਧਨੇ ਨੇ ਵਨਡੇ ਫਾਰਮੈਟ ਵਿੱਚ ਏਸ਼ੀਅਨ ਇਲੈਵਨ ਦੀ ਕਪਤਾਨੀ ਕੀਤੀ ਸੀ। ਸ਼ੋਏਬ ਮਲਿਕ ਨੇ ਟੀ-20 ਟੀਮ ਦੀ ਕਮਾਨ ਸੰਭਾਲੀ ਹੈ। ਸਚਿਨ ਤੇਂਦੁਲਕਰ ਅਤੇ ਮੁਨਾਫ ਪਟੇਲ ਨੂੰ ਏਸ਼ਿਆਈ ਟੀ-20 ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਇਸੇ ਤਰ੍ਹਾਂ ਵਨਡੇ ਟੀਮ ਵਿੱਚ MS Dhoni, Sachin Tendulkar, Sourav Ganguly, Yuvraj Singh, Virender Sehwag, Harbhajan Singh ਅਤੇ Zaheer Khan ਸ਼ਾਮਲ ਸਨ।

Have something to say? Post your comment

ਅਤੇ ਖੇਡ ਖਬਰਾਂ

ਵੈਭਵ ਸੂਰਿਆਵੰਸ਼ੀ ਅੱਜ ਜੋ ਕਰ ਰਿਹਾ ਹੈ ਉਹ ਪਹਿਲਾਂ ਕਦੇ ਨਹੀਂ ਹੋਇਆ : ਹਰਭਜਨ

ਵੈਭਵ ਸੂਰਿਆਵੰਸ਼ੀ ਅੱਜ ਜੋ ਕਰ ਰਿਹਾ ਹੈ ਉਹ ਪਹਿਲਾਂ ਕਦੇ ਨਹੀਂ ਹੋਇਆ : ਹਰਭਜਨ

ਕੁਲਦੀਪ ਯਾਦਵ ਕਾਉਂਟੀ ਚੈਂਪੀਅਨਸ਼ਿਪ ਅਤੇ ਵਨ-ਡੇ ਕੱਪ ਲਈ ਯੌਰਕਸ਼ਾਇਰ ਨਾਲ ਜੁੜਿਆ

ਕੁਲਦੀਪ ਯਾਦਵ ਕਾਉਂਟੀ ਚੈਂਪੀਅਨਸ਼ਿਪ ਅਤੇ ਵਨ-ਡੇ ਕੱਪ ਲਈ ਯੌਰਕਸ਼ਾਇਰ ਨਾਲ ਜੁੜਿਆ

ਵਿਸ਼ਵ ਕੱਪ ਫਾਈਨਲ ’ਚ ਹਾਰ ਦੇ ‘ਦਰਦ’ ਤੋਂ ਉੱਭਰਨ ’ਚ ਸਮਾਂ ਲੱਗੇਗਾ : ਮੈਸੀ

ਵਿਸ਼ਵ ਕੱਪ ਫਾਈਨਲ ’ਚ ਹਾਰ ਦੇ ‘ਦਰਦ’ ਤੋਂ ਉੱਭਰਨ ’ਚ ਸਮਾਂ ਲੱਗੇਗਾ : ਮੈਸੀ

ਭਾਰਤ ਅਤੇ ਜ਼ਿੰਬਾਬਵੇ ਕੋਲ ਟੀ-20 ਸੀਰੀਜ਼ ਵਿੱਚ ਬਰਾਬਰ ਮੌਕੇ ਹਨ: ਰਜ਼ਾ

ਭਾਰਤ ਅਤੇ ਜ਼ਿੰਬਾਬਵੇ ਕੋਲ ਟੀ-20 ਸੀਰੀਜ਼ ਵਿੱਚ ਬਰਾਬਰ ਮੌਕੇ ਹਨ: ਰਜ਼ਾ

ਹਾਕੀ ਵਿਸ਼ਵ ਕੱਪ 'ਚ ਹਰਮਨਪ੍ਰੀਤ ਸਿੰਘ ਕਰਨਗੇ ਭਾਰਤੀ ਟੀਮ ਦੀ ਕਪਤਾਨੀ

ਹਾਕੀ ਵਿਸ਼ਵ ਕੱਪ 'ਚ ਹਰਮਨਪ੍ਰੀਤ ਸਿੰਘ ਕਰਨਗੇ ਭਾਰਤੀ ਟੀਮ ਦੀ ਕਪਤਾਨੀ

ਚੀਨ ਓਪਨ ’ਚ ਭਾਰਤੀ ਮੁਹਿੰਮ ਦੀ ਅਗਵਾਈ ਕਰੇਗੀ ਸਿੰਧੂ

ਚੀਨ ਓਪਨ ’ਚ ਭਾਰਤੀ ਮੁਹਿੰਮ ਦੀ ਅਗਵਾਈ ਕਰੇਗੀ ਸਿੰਧੂ

ਹੁਣ ਤੱਕ ਦਾ ਸਭ ਤੋਂ ਮਹਿੰਗਾ World Cup ਬਣਿਆ FIFA ਸੀਜ਼ਨ 2026, ਕਈ ਉਤਪਾਦਾਂ ਦੀ ਵਿਕਰੀ ਨੇ ਤੋੜੇ ਰਿਕਾਰਡ

ਹੁਣ ਤੱਕ ਦਾ ਸਭ ਤੋਂ ਮਹਿੰਗਾ World Cup ਬਣਿਆ FIFA ਸੀਜ਼ਨ 2026, ਕਈ ਉਤਪਾਦਾਂ ਦੀ ਵਿਕਰੀ ਨੇ ਤੋੜੇ ਰਿਕਾਰਡ

IND vs ENG:

IND vs ENG: "ਵਿਰਾਟ ਨਾਲ ਬੱਲੇਬਾਜ਼ੀ ਕਰਨਾ ਹਮੇਸ਼ਾ ਮਜ਼ੇਦਾਰ ਹੁੰਦਾ ਹੈ": ਰੋਹਿਤ ਸ਼ਰਮਾ

ਲਾਰਡਸ ਵਿਖੇ ਸੈਂਕੜਾ ਲਾ ਕੇ ਰੋਹਿਤ ਸ਼ਰਮਾ ਨੇ 'ਸਾਰਿਆਂ ਦਾ ਮੂੰਹ ਬੰਦ ਕਰ ਦਿੱਤਾ' : ਰਵੀ ਸ਼ਾਸਤਰੀ

ਲਾਰਡਸ ਵਿਖੇ ਸੈਂਕੜਾ ਲਾ ਕੇ ਰੋਹਿਤ ਸ਼ਰਮਾ ਨੇ 'ਸਾਰਿਆਂ ਦਾ ਮੂੰਹ ਬੰਦ ਕਰ ਦਿੱਤਾ' : ਰਵੀ ਸ਼ਾਸਤਰੀ

"ਵਿਰਾਟ ਪਹਿਲਾਂ ਵੀ ਮਾਸਟਰ ਸੀ ਤੇ ਹਮੇਸ਼ਾ ਰਹੇਗਾ," ਇਰਫਾਨ ਪਠਾਨ ਨੇ ਆਲੋਚਕਾਂ 'ਤੇ ਵਿੰਨ੍ਹਿਆ ਨਿਸ਼ਾਨਾ