Friday, August 22, 2025
BREAKING
ਰੂਸ ਨੇ ਇਸ ਸਾਲ ਯੂਕ੍ਰੇਨ 'ਤੇ ਕੀਤਾ ਸਭ ਤੋਂ ਵੱਡਾ ਹਵਾਈ ਹਮਲਾ ਇਟਲੀ 'ਚ ਦੁਨੀਆ ਦੇ ਸਭ ਤੋਂ ਲੰਬੇ ਪੁਲ਼ ਦੇ ਨਿਰਮਾਣ ਨੂੰ ਮਿਲੀ ਮਨਜ਼ੂਰੀ, ਪ੍ਰਾਜੈਕਟ ਦਾ ਵੱਡੇ ਪੱਧਰ 'ਤੇ ਵਿਰੋਧ ਸ਼ੁਰੂ ਫਿਲਮ ‘ਤੇਹਰਾਨ’ 'ਚ ਆਪਣੀ ਭੂਮਿਕਾ 'ਤੇ ਬੋਲੀ ਨੀਰੂ ਬਾਜਵਾ, ਜਾਸੂਸੀ ਫਿਲਮਾਂ ਤੋਂ ਸਿੱਖੇ ਹਾਵ-ਭਾਵ ਅਸਲੀ 'ਚਤੁਰ' ਕੌਣ ਹੈ? 'ਏਕ ਚਤੁਰ ਨਾਰ' ਦਾ ਟੀਜ਼ਰ ਹੋਇਆ ਰਿਲੀਜ਼ ASIA CUP ਤੋਂ ਪਹਿਲਾਂ ਵੱਡੀ ਅਪਡੇਟ! IND vs PAK ਮੁਕਾਬਲਿਆਂ ਬਾਰੇ ਭਾਰਤ ਸਰਕਾਰ ਦਾ ਫ਼ੈਸਲਾ ਇੰਗਲੈਂਡ ਨੇ ਵਿਸ਼ਵ ਕੱਪ ਲਈ 15 ਮੈਂਬਰੀ ਟੀਮ ਦਾ ਐਲਾਨ ਕੀਤਾ, ਹੀਥਰ ਨਾਈਟ ਦੀ ਵਾਪਸੀ ਬੈਂਕਿੰਗ ਅਤੇ ਵਿੱਤੀ ਧੋਖਾਦੇਹੀ ਸਲਾਹਕਾਰ ਬੋਰਡ ਦਾ ਪੁਨਰਗਠਨ ਭਾਰਤ ਦੀਆਂ ਪ੍ਰਮੁੱਖ ਟੈਕਸਟਾਈਲ ਵਸਤਾਂ ਦਾ ਨਿਰਯਾਤ ਵਧਿਆ : ਕੇਂਦਰ ਸਰਕਾਰ ਦੇਸ਼ ਦੀ ਜਨਤਾ ਨੂੰ ਜਲਦ ਮਿਲੇਗੀ ਹਵਾਈ ਜਹਾਜ਼ ਵਰਗੀ ਲਗਜ਼ਰੀ ਈ-ਬੱਸ, ਜਾਣੋ ਕਿੰਨਾ ਹੋਵੇਗਾ ਕਿਰਾਇਆ Rain Alert : 22, 23, 24, 25 ਤੇ 26 ਤਰੀਕ ਲਈ ਹੋ ਗਈ ਵੱਡੀ ਭਵਿੱਖਬਾਣੀ ! ਸਾਵਧਾਨ ਰਹਿਣ ਲੋਕ

ਫੀਚਰ

ਹਵਾਈ ਸੈਨਾ ਮੁਖੀ ਦਾ ਹਾਲੀਆ ਬਿਆਨ ਚਿੰਤਾਜਨਕ, ਸਰਕਾਰ ਚੁੱਕੇ ਸੁਧਾਰਾਤਮਕ ਕਦਮ : ਕਾਂਗਰਸ

31 ਮਈ, 2025 10:05 PM

ਨਵੀਂ ਦਿੱਲੀ : ਕਾਂਗਰਸ ਨੇ ਸ਼ਨੀਵਾਰ ਨੂੰ ਕਿਹਾ ਹੈ ਕਿ ਹਵਾਈ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਏਪੀ ਸਿੰਘ ਦੀਆਂ ਪ੍ਰੋਜੈਕਟਾਂ ਨੂੰ ਲਾਗੂ ਕਰਨ ਵਿਚ ਹੋਈ ਦੇਰੀ ਬਾਰੇ ਟਿੱਪਣੀਆਂ ਚਿੰਤਾ ਦਾ ਵਿਸ਼ਾ ਹਨ। ਅਜਿਹੇ ਵਿਚ ਸਰਕਾਰ ਨੂੰ ਜ਼ਰੂਰੀ ਸੁਧਾਰਾਤਮਕ ਕਦਮ ਚੁੱਕਣੇ ਚਾਹੀਦੇ ਹਨ। ਹਵਾਈ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਏਪੀ ਸਿੰਘ ਨੇ ਵੀਰਵਾਰ ਨੂੰ ਆਪ੍ਰੇਸ਼ਨ ਸਿੰਦੂਰ ਨੂੰ ਰਾਸ਼ਟਰੀ ਜਿੱਤ ਕਰਾਰ ਦਿੱਤਾ ਸੀ ਪਰ ਵੱਖ-ਵੱਖ ਰੱਖਿਆ ਪ੍ਰਾਪਤੀ ਪ੍ਰਾਜੈਕਟਾਂ ਨੂੰ ਲਾਗੂ ਕਰਨ ਵਿਚ ਬੇਲੋੜੀ ਦੇਰੀ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। 

ਭਾਰਤ-ਪਾਕਿਸਤਾਨ ਦੇ ਵਿਚਕਾਰ ਚਾਰ ਦਿਨਾਂ ਦੇ ਫੌਜੀ ਟਕਰਾਅ ਤੋਂ ਬਾਅਦ ਆਪਣੀ ਪਹਿਲੀ ਜਨਤਕ ਟਿੱਪਣੀ ਵਿਚ ਏਅਰ ਚੀਫ਼ ਮਾਰਸ਼ਲ ਨੇ ਕਿਹਾ ਕਿ ਇਕ ਵੀ ਪ੍ਰਾਜੈਕਟ ਸਮੇਂ ਸਿਰ ਪੂਰੀ ਨਹੀਂ ਹੋਈ ਹੈ। ਕਾਂਗਰਸੀ ਆਗੂ ਅਤੇ ਤੇਲੰਗਾਨਾ ਸਰਕਾਰ ਦੇ ਮੰਤਰੀ ਉੱਤਮ ਕੁਮਾਰ ਰੈਡੀ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਕਾਂਗਰਸ ਪਾਰਟੀ ਹਾਲ ਹੀ ਵਿਚ ਹੋਏ ਭਾਰਤ-ਪਾਕਿਸਤਾਨ ਸੰਘਰਸ਼ ਵਿਚ ਭਾਰਤੀ ਹਵਾਈ ਸੈਨਾ ਦੀ ਬਹੁਤ ਹੀ ਫ਼ੈਸਲਾਕੁੰਨ ਜਿੱਤ ਵਿਚ ਭੂਮਿਕਾ ਦੀ ਸ਼ਲਾਘਾ ਕਰਦੀ ਹੈ। ਇਹ ਸੱਚਮੁੱਚ ਇਕ ਸ਼ਾਨਦਾਰ ਕਾਰਵਾਈ ਹੈ। ਸਾਨੂੰ ਆਪਣੀ ਹਵਾਈ ਸੈਨਾ 'ਤੇ ਬਹੁਤ ਮਾਣ ਹੈ। ਉਨ੍ਹਾਂ ਨੇ ਹਵਾਈ ਸੈਨਾ ਮੁਖੀ ਦੇ ਹਾਲੀਆ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਲੜਾਕੂ ਜਹਾਜ਼ਾਂ ਅਤੇ ਹਥਿਆਰਾਂ ਦੀ ਸਪਲਾਈ ਵਿੱਚ ਗੰਭੀਰ ਦੇਰੀ ਹਵਾਈ ਸੈਨਾ ਲਈ ਇੱਕ ਗੰਭੀਰ ਸਮੱਸਿਆ ਹੈ। 

ਰੈਡੀ ਨੇ ਕਿਹਾ ਰਾਹੁਲ ਗਾਂਧੀ ਜੀ, ਕੇਸੀ. ਵੇਣੂਗੋਪਾਲ ਜੀ, ਰੇਵੰਤ ਰੈਡੀ ਜੀ ਅਤੇ ਮੈਂ ਕਈ ਮੌਕਿਆਂ 'ਤੇ ਦੱਸਿਆ ਹੈ ਕਿ 42 ਆਪ੍ਰੇਸ਼ਨਲ ਫਾਇਟਰ ਸਕੁਐਡਰਨ ਦੀ ਲੋੜ ਹੈ ਅਤੇ ਹਰੇਕ ਕਾਰਜਸ਼ੀਲ ਸਕੁਐਡਰਨ ਕੋਲ 16-18 ਲੜਾਕੂ ਜਹਾਜ਼ ਹੋਣੇ ਚਾਹੀਦੇ ਹਨ। ਭਾਰਤ ਕੋਲ ਇਸ ਸਮੇਂ ਸਿਰਫ਼ 31 ਸਕੁਐਡਰਨ ਹਨ। ਇਹ ਲੋੜ ਤੋਂ ਬਹੁਤ ਘੱਟ ਹੈ, ਖ਼ਾਸ ਕਰਕੇ ਜਦੋਂ ਅਸੀਂ ਚੀਨ ਅਤੇ ਪਾਕਿਸਤਾਨ ਨਾਲ ਲੱਗਦੀਆਂ ਆਪਣੀਆਂ ਸਰਹੱਦਾਂ 'ਤੇ ਖਤਰਿਆਂ ਦਾ ਸਾਹਮਣਾ ਕਰ ਰਹੇ ਹਾਂ।" ਰੈਡੀ ਨੇ ਕਿਹਾ ਕਿ ਪੂਰੀ ਤਾਕਤ ਨਾ ਹੋਣ ਬਾਰੇ ਆਈਏਐੱਫ ਦੀਆਂ ਚਿੰਤਾਵਾਂ ਸਹੀ ਹਨ। ਉਨ੍ਹਾਂ ਦਾਅਵਾ ਕੀਤਾ ਕਿ ਤਿੰਨਾਂ ਹਥਿਆਰਬੰਦ ਸੈਨਾਵਾਂ ਵਿੱਚ ਕਰਮਚਾਰੀਆਂ ਦੀ ਗਿਣਤੀ 10 ਫ਼ੀਸਦੀ ਤੋਂ ਵੱਧ ਘੱਟ ਹੈ ਅਤੇ ਭਰਤੀ ਪ੍ਰਕਿਰਿਆ, ਜੋ ਕੋਵਿਡ ਦੌਰਾਨ ਹੌਲੀ ਹੋ ਗਈ ਸੀ, ਕਦੇ ਵੀ ਰਫ਼ਤਾਰ ਨਹੀਂ ਫੜ ਸਕੀ।

ਉਨ੍ਹਾਂ ਕਿਹਾ ਕਿ ਇਹ ਮਾਮਲਾ ਗੰਭੀਰ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ ਅਤੇ ਸਰਕਾਰ ਨੂੰ ਲੋੜੀਂਦੇ ਸੁਧਾਰਾਤਮਕ ਉਪਾਅ ਕਰਨੇ ਚਾਹੀਦੇ ਹਨ। ਕਾਂਗਰਸ ਨੇਤਾ ਦੇ ਅਨੁਸਾਰ, ਹਵਾਈ ਸੈਨਾ ਨੂੰ ਹਰ ਸਾਲ 35-40 ਲੜਾਕੂ ਜਹਾਜ਼ਾਂ ਦੀ ਜ਼ਰੂਰਤ ਹੁੰਦੀ ਹੈ ਅਤੇ HAL ਕੋਲ ਹਰ ਸਾਲ 24 ਲੜਾਕੂ ਜਹਾਜ਼ਾਂ ਦੀ ਸਪਲਾਈ ਕਰਨ ਦਾ ਇਕਰਾਰਨਾਮਾ ਹੈ ਅਤੇ ਇਹ ਇਸਨੂੰ ਵੀ ਪੂਰਾ ਕਰਨ ਵਿੱਚ ਅਸਫਲ ਰਿਹਾ ਹੈ। ਰੈੱਡੀ ਨੇ ਕਿਹਾ, "ਭਾਜਪਾ ਦੇ 'ਆਤਮਨਿਰਭਰ ਭਾਰਤ' ਦੇ ਐਲਾਨ ਦੇ ਬਾਵਜੂਦ ਅੱਜ ਤੱਕ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਵਦੇਸ਼ੀਕਰਨ ਨੇ ਅਜੇ ਤੱਕ ਰੱਖਿਆ ਬਲਾਂ ਦੀਆਂ ਗੁਣਵੱਤਾ ਅਤੇ ਮਾਤਰਾ ਦੋਵਾਂ ਵਿੱਚ ਜ਼ਰੂਰਤਾਂ ਨੂੰ ਪੂਰਾ ਨਹੀਂ ਕੀਤਾ ਹੈ। ਪ੍ਰਤਿਭਾ ਦੀ ਕਮੀ, ਖ਼ਾਸ ਕਰਕੇ ਹਵਾਈ ਸੈਨਾ ਵਿੱਚ, ਗੰਭੀਰ ਚਿੰਤਾ ਦਾ ਵਿਸ਼ਾ ਹੈ। ਦੇਸ਼ ਦੇ ਸਭ ਤੋਂ ਵਧੀਆ ਦਿਮਾਗ ਹਵਾਈ ਸੈਨਾ ਵਿੱਚ ਨਹੀਂ ਆ ਰਹੇ ਹਨ ਅਤੇ ਇਹ ਇੱਕ ਮੁੱਦਾ ਹੈ।

Have something to say? Post your comment