Wednesday, August 05, 2026
BREAKING
ਮੁਅੱਤਲ DIG ਭੁੱਲਰ ਦੀ ਜ਼ਮਾਨਤ 'ਤੇ ਨਵੀਂ ਅਪਡੇਟ! ਹਾਈਕੋਰਟ ਨੇ ਫ਼ੈਸਲਾ ਰੱਖਿਆ ਸੁਰੱਖਿਅਤ ਜ਼ਕਰਬਰਗ ਨੇ ਮੰਗ ਲਈ ਮੁਆਫ਼ੀ ! CSAM ਮਾਮਲੇ 'ਚ META ਨੇ ਮੰਨੀ ਗ਼ਲਤੀ ਲੋਕ ਸਭਾ 'ਚ 135 ਸਾਲ ਪੁਰਾਣਾ ਕਾਨੂੰਨ ਰੱਦ ਕਰਕੇ ਪਾਸ ਹੋਇਆ 'The Bankers’ Books Evidence Bill, 2026' ਬਿੱਲ ਅੰਮ੍ਰਿਤਸਰ 'ਚ 10 ਕਿੱਲੋ ਹੈਰੋਇਨ ਬਰਾਮਦ, 2 ਨਸ਼ਾ ਤਸਕਰਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ Gold-Silver ਦੀਆਂ ਕੀਮਤਾਂ 'ਚ ਭਾਰੀ ਵਾਧਾ, ਖ਼ਰੀਦਦਾਰੀ ਕਰਨ ਤੋਂ ਪਹਿਲਾਂ ਚੈੱਕ ਕਰੋ ਤਾਜ਼ਾ ਰੇਟ ਔਰਤਾਂ ਨੂੰ ਹੁਣ ਸੋਨੇ ਦਾ ਸਿੱਕਾ ਤੇ ਸਾੜ੍ਹੀ ਦੇਵੇਗੀ ਵਿਜੇ ਸਰਕਾਰ, ਬਜਟ 'ਚ ਕਰ 'ਤੇ ਵੱਡੇ ਐਲਾਨ ਪੰਜਾਬ : ਇਨ੍ਹਾਂ ਸਕੂਲਾਂ ਵਿਚ ਕੀਤੀ ਗਈ ਛੁੱਟੀ, ਧਮਕੀ ਮਿਲਣ ਤੋਂ ਬਾਅਦ ਲਿਆ ਫੈਸਲਾ Repo Rate 'ਤੇ MPC Meeting ਦਾ ਫ਼ੈਸਲਾ ਆਇਆ ਸਾਹਮਣੇ, ਜਾਣੋ ਕਰਜ਼ਦਾਰਾਂ ਨੂੰ ਰਾਹਤ ਮਿਲੀ ਜਾਂ ਨਹੀਂ Article 370 ਖ਼ਤਮ ਹੋਇਆਂ 7 ਸਾਲ ਹੋਏ ਪੂਰੇ: J&K ਅਤੇ PoJK 'ਚ ਵਿਕਾਸ ਦੀਆਂ ਵੱਖ-ਵੱਖ ਤਸਵੀਰਾਂ DC ਦਫ਼ਤਰ ਮੋਹਾਲੀ ਦੀ ਸੀਨੀਅਰ ਸਹਾਇਕ 1,00,000 ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ

ਪੰਜਾਬ

ਹਰ ਸ਼ੁੱਕਰਵਾਰ - ਡੇਂਗੂ 'ਤੇ ਵਾਰ" ਮੁਹਿੰਮ ਇਕ ਸਮਾਜਿਕ ਜ਼ਿੰਮੇਵਾਰੀ, ਹਰ ਨਾਗਰਿਕ ਹਿੱਸਾ ਬਣੇ : ਡਾ. ਸਤਵਿੰਦਰਪਾਲ ਸਿੰਘ

13 ਜੁਲਾਈ, 2025 04:49 PM

ਮਨੋਰੰਜਨ ਕਾਲੀਆ
ਨਵਾਂਸ਼ਹਿਰ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਜ਼ਿਲ੍ਹੇ ਵਿੱਚ "ਹਰ ਸ਼ੁੱਕਰਵਾਰ-ਡੇਂਗੂ 'ਤੇ ਵਾਰ" ਮੈਗਾ ਮੁਹਿੰਮ ਤਹਿਤ ਡੇਂਗੂ ਦੇ ਪਸਾਰ ਨੂੰ ਰੋਕਣ ਲਈ ਪੂਰੀ ਤਰ੍ਹਾਂ ਨਾਲ ਚੌਕਸ ਹੈ। ਇਸੇ ਕੜੀ ਤਹਿਤ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਹਰੀਸ਼ ਕਿਰਪਾਲ ਅਤੇ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਸਤਵਿੰਦਰਪਾਲ ਸਿੰਘ ਨੇ ਸਾਂਝੇ ਤੌਰ 'ਤੇ ਸ਼ੁੱਕਰਵਾਰ ਨੂੰ ਨਵਾਂਸ਼ਹਿਰ ਸਥਿਤ ਫਾਇਰ ਬ੍ਰਿਗੇਡ ਤੇ ਸਪੋਰਟਸ ਵਿਭਾਗ ਦੇ ਦਫਤਰਾਂ ਵਿੱਚ ਡੇਂਗੂ ਦੇ ਪ੍ਰਸਾਰ ਨੂੰ ਰੋਕਣ ਲਈ ਚਲਾਈ ਜਾ ਰਹੀ "ਹਰ ਸ਼ੁੱਕਰਵਾਰ-ਡੇਂਗੂ 'ਤੇ ਵਾਰ" ਮੁਹਿੰਮ ਦਾ ਨਿਰੀਖਣ ਕੀਤਾ। ਇਸ ਮੌਕੇ

ਉਨ੍ਹਾਂ ਨੇ ਖੁਦ ਆਪਣੀ ਸਮੁੱਚੀ ਸਿਹਤ ਟੀਮ ਸਮੇਤ ਡੇਂਗੂ ਫੈਲਾਉਣ ਵਾਲੇ ਮੱਛਰ ਦੀ ਬ੍ਰੀਡਿੰਗ ਰੋਕਣ ਲਈ ਲਾਰਵਾ ਚੈੱਕ ਕੀਤਾ। ਉਨ੍ਹਾਂ ਨੇ ਡੇਂਗੂ, ਚਿਕਨਗੁਨੀਆ ਤੇ ਮਲੇਰੀਆ ਵਰਗੀਆਂ ਘਾਤਕ ਬਿਮਾਰੀਆਂ ਤੋਂ ਬਚਾਅ ਲਈ ਲੋਕਾਂ ਨੂੰ "ਹਰ ਸ਼ੁੱਕਰਵਾਰ-ਡੇਂਗੂ 'ਤੇ ਵਾਰ" ਮੁਹਿੰਮ ਨਾਲ ਜੁੜਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ "ਹਰ ਸ਼ੁੱਕਰਵਾਰ - ਡੇਂਗੂ 'ਤੇ ਵਾਰ" ਮੁਹਿੰਮ ਇਕ ਸਮਾਜਿਕ ਜ਼ਿੰਮੇਵਾਰੀ ਹੈ, ਇਸ ਲਈ ਹਰ ਨਾਗਰਿਕ ਨੂੰ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੰਤਵ ਇਸ ਭਿਆਨਕ ਬਿਮਾਰੀ ਦੇ ਫੈਲਾਅ ਨੂੰ ਰੋਕ ਕੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣਾ ਹੈ।

ਡਾ. ਸਤਵਿੰਦਰਪਾਲ ਸਿੰਘ ਨੇ ਮੁਲਾਜ਼ਮਾਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਕਿ ਡੇਂਗੂ ਇਕ ਵਾਇਰਲ ਬਿਮਾਰੀ ਹੈ ਜੋ ਕਿ ਏਡੀਜ਼ ਮੱਛਰ ਦੇ ਕੱਟਣ ਨਾਲ ਫੈਲਦੀ ਹੈ। ਇਹ ਮੱਛਰ ਦਿਨ ਵੇਲੇ ਕਟੱਦਾ ਹੈ ਅਤੇ ਇਹ ਰੁਕੇ ਹੋਏ ਸਾਫ ਪਾਣੀ ਵਿੱਚ ਹੀ ਪੈਦਾ ਹੁੰਦਾ ਹੈ। ਉਨ੍ਹਾਂ ਨੇ ਆਮ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਮੱਛਰਾਂ, ਜੋ ਸਿਰਫ ਇੱਕ ਹਫ਼ਤੇ ਵਿੱਚ ਅੰਡੇ ਤੋਂ ਵਿਕਸਿਤ ਹੋ ਸਕਦੇ ਹਨ, ਦੇ ਪ੍ਰਜਨਨ ਚੱਕਰ ਨੂੰ ਤੋੜਨ ਦੀ ਲੋੜ ਤੇ ਜੋਰ ਦਿੱਤਾ ਜਾਵੇ। ਇਸ ਲਈ ਉਹ ਆਪਣੇ ਘਰਾਂ, ਫਰਿੱਜਾਂ ਦੀਆਂ ਟਰੇਆਂ, ਕੂਲਰਾਂ, ਕੰਟੇਨਰਾਂ, ਗਮਲਿਆਂ, ਛੱਤਾਂ 'ਤੇ ਪਏ ਕਬਾੜ ਆਦਿ ਸਮੇਤ ਪਾਣੀ ਖੜ੍ਹਾ ਹੋਣ ਦੀ ਸੰਭਾਵਨਾ ਵਾਲੀਆਂ ਸਾਰੀਆਂ ਸੰਭਾਵਿਤ ਥਾਵਾਂ ਨੂੰ ਹਰੇਕ ਹਫਤੇ ਸਾਫ਼ ਕਰਕੇ ਸੁਕਾਉਣ। ਘਰਾਂ ਅੰਦਰ ਅਤੇ ਘਰਾਂ ਦੇ ਆਲੇ-ਦੁਆਲੇ ਪਾਣੀ ਖੜ੍ਹਾ ਹੋਣ ਕਾਰਨ ਮੱਛਰ ਦੇ ਪ੍ਰਜਣਨ ਵਿੱਚ ਹੁੰਦੇ ਵਾਧੇ ਨੂੰ ਰੋਕਣ ਦੀ ਸਖ਼ਤ ਲੋੜ ਹੈ। ਇਸ ਮੁਹਿੰਮ ਦਾ ਕੇਂਦਰ ਜ਼ਿਲ੍ਹੇ ਨੂੰ ਮੱਛਰਾਂ ਤੋਂ ਮੁਕਤ ਕਰਨ 'ਤੇ ਕੇਂਦਰਿਤ ਹੈ ਤਾਂ ਜੋ ਡੇਂਗੂ ਆਪਣੇ ਪੈਰ ਨਾ ਪਸਾਰ ਸਕੇ। ਘਰਾਂ ਅੰਦਰ ਅਤੇ ਘਰਾਂ ਦੇ ਆਲੇ-ਦੁਆਲੇ ਪਾਣੀ ਖੜ੍ਹਨ ਕਾਰਨ ਪੈਦਾ ਹੋਈਆਂ ਬਿਮਾਰੀਆਂ 'ਤੇ ਕਾਬੂ ਪਾਉਣਾ ਸਾਡਾ ਸਾਰਿਆਂ ਦਾ ਮੁੱਢਲਾ ਫ਼ਰਜ਼ ਹੈ।

Have something to say? Post your comment

ਅਤੇ ਪੰਜਾਬ ਖਬਰਾਂ

ਮੁਅੱਤਲ DIG ਭੁੱਲਰ ਦੀ ਜ਼ਮਾਨਤ 'ਤੇ ਨਵੀਂ ਅਪਡੇਟ! ਹਾਈਕੋਰਟ ਨੇ ਫ਼ੈਸਲਾ ਰੱਖਿਆ ਸੁਰੱਖਿਅਤ

ਮੁਅੱਤਲ DIG ਭੁੱਲਰ ਦੀ ਜ਼ਮਾਨਤ 'ਤੇ ਨਵੀਂ ਅਪਡੇਟ! ਹਾਈਕੋਰਟ ਨੇ ਫ਼ੈਸਲਾ ਰੱਖਿਆ ਸੁਰੱਖਿਅਤ

ਅੰਮ੍ਰਿਤਸਰ 'ਚ 10 ਕਿੱਲੋ ਹੈਰੋਇਨ ਬਰਾਮਦ, 2 ਨਸ਼ਾ ਤਸਕਰਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ

ਅੰਮ੍ਰਿਤਸਰ 'ਚ 10 ਕਿੱਲੋ ਹੈਰੋਇਨ ਬਰਾਮਦ, 2 ਨਸ਼ਾ ਤਸਕਰਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ

ਪੰਜਾਬ : ਇਨ੍ਹਾਂ ਸਕੂਲਾਂ ਵਿਚ ਕੀਤੀ ਗਈ ਛੁੱਟੀ, ਧਮਕੀ ਮਿਲਣ ਤੋਂ ਬਾਅਦ ਲਿਆ ਫੈਸਲਾ

ਪੰਜਾਬ : ਇਨ੍ਹਾਂ ਸਕੂਲਾਂ ਵਿਚ ਕੀਤੀ ਗਈ ਛੁੱਟੀ, ਧਮਕੀ ਮਿਲਣ ਤੋਂ ਬਾਅਦ ਲਿਆ ਫੈਸਲਾ

DC ਦਫ਼ਤਰ ਮੋਹਾਲੀ ਦੀ ਸੀਨੀਅਰ ਸਹਾਇਕ 1,00,000 ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ

DC ਦਫ਼ਤਰ ਮੋਹਾਲੀ ਦੀ ਸੀਨੀਅਰ ਸਹਾਇਕ 1,00,000 ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ

ਪੰਜਾਬ : ਪਰਿਵਾਰ 'ਤੇ ਕਹਿਰ ਬਣ ਕੇ ਵਰਿਆ ਮੀਂਹ, ਸੁੱਤੀ ਪਈ ਮਾਂ-ਧੀ 'ਤੇ ਆ ਡਿੱਗੀ ਛੱਤ

ਪੰਜਾਬ : ਪਰਿਵਾਰ 'ਤੇ ਕਹਿਰ ਬਣ ਕੇ ਵਰਿਆ ਮੀਂਹ, ਸੁੱਤੀ ਪਈ ਮਾਂ-ਧੀ 'ਤੇ ਆ ਡਿੱਗੀ ਛੱਤ

ਪੰਜਾਬ ਵਿਧਾਨ ਸਭਾ 'ਚ ਸਿੱਖਿਆ ਦੇ ਮੁੱਦੇ 'ਤੇ ਗਰਮਾਇਆ ਮਾਹੌਲ

ਪੰਜਾਬ ਵਿਧਾਨ ਸਭਾ 'ਚ ਸਿੱਖਿਆ ਦੇ ਮੁੱਦੇ 'ਤੇ ਗਰਮਾਇਆ ਮਾਹੌਲ

ਵਾਹਨ ਚਾਲਕ ਹੋ ਜਾਣ ਸਾਵਧਾਨ! ਮੋਹਾਲੀ ਪੁਲਸ ਨੇ ਲਿਆ ਵੱਡਾ ਐਕਸ਼ਨ, ਸੜਕ 'ਤੇ ਨਿਕਲਣ ਤੋਂ ਪਹਿਲਾਂ...

ਵਾਹਨ ਚਾਲਕ ਹੋ ਜਾਣ ਸਾਵਧਾਨ! ਮੋਹਾਲੀ ਪੁਲਸ ਨੇ ਲਿਆ ਵੱਡਾ ਐਕਸ਼ਨ, ਸੜਕ 'ਤੇ ਨਿਕਲਣ ਤੋਂ ਪਹਿਲਾਂ...

ਪੰਜਾਬ ਵਿਧਾਨ ਸਭਾ 'ਚ ਕਾਂਗਰਸ ਦੇ ਕੰਮ ਰੋਕੂ ਮਤੇ ਰੱਦ! ਸਦਨ 'ਚੋਂ ਕੀਤਾ ਵਾਕਆਊਟ

ਪੰਜਾਬ ਵਿਧਾਨ ਸਭਾ 'ਚ ਕਾਂਗਰਸ ਦੇ ਕੰਮ ਰੋਕੂ ਮਤੇ ਰੱਦ! ਸਦਨ 'ਚੋਂ ਕੀਤਾ ਵਾਕਆਊਟ

ਪੰਜਾਬ ਦੇ ਨਿੱਜੀ ਸਕੂਲਾਂ ’ਚ ਫੀਸ ਵਾਧੇ ਸਬੰਧੀ ਆਰਡੀਨੈਂਸ ਮਾਮਲੇ ’ਚ ਹਾਈ ਕੋਰਟ ਵੱਲੋਂ ਨੋਟਿਸ ਜਾਰੀ

ਪੰਜਾਬ ਦੇ ਨਿੱਜੀ ਸਕੂਲਾਂ ’ਚ ਫੀਸ ਵਾਧੇ ਸਬੰਧੀ ਆਰਡੀਨੈਂਸ ਮਾਮਲੇ ’ਚ ਹਾਈ ਕੋਰਟ ਵੱਲੋਂ ਨੋਟਿਸ ਜਾਰੀ

ਪੰਜਾਬ ਵਿਧਾਨ ਸਭਾ ਵੱਲੋਂ ਉਪਭੋਗਤਾਵਾਂ ਦੀਆਂ ਚਿੰਤਾਵਾਂ ਹੱਲ ਹੋਣ ਤੱਕ ਲਾਜ਼ਮੀ ਈ-20 ਲਾਗੂਕਰਨ ਦੇ ਫੈਸਲੇ ਨੂੰ ਮੁਅੱਤਲ ਕਰਨ ਲਈ ਕੇਂਦਰ ਨੂੰ ਅਪੀਲ ਕਰਦਾ ਮਤਾ ਪਾਸ

ਪੰਜਾਬ ਵਿਧਾਨ ਸਭਾ ਵੱਲੋਂ ਉਪਭੋਗਤਾਵਾਂ ਦੀਆਂ ਚਿੰਤਾਵਾਂ ਹੱਲ ਹੋਣ ਤੱਕ ਲਾਜ਼ਮੀ ਈ-20 ਲਾਗੂਕਰਨ ਦੇ ਫੈਸਲੇ ਨੂੰ ਮੁਅੱਤਲ ਕਰਨ ਲਈ ਕੇਂਦਰ ਨੂੰ ਅਪੀਲ ਕਰਦਾ ਮਤਾ ਪਾਸ