Wednesday, August 05, 2026
BREAKING
ਮੁਅੱਤਲ DIG ਭੁੱਲਰ ਦੀ ਜ਼ਮਾਨਤ 'ਤੇ ਨਵੀਂ ਅਪਡੇਟ! ਹਾਈਕੋਰਟ ਨੇ ਫ਼ੈਸਲਾ ਰੱਖਿਆ ਸੁਰੱਖਿਅਤ ਜ਼ਕਰਬਰਗ ਨੇ ਮੰਗ ਲਈ ਮੁਆਫ਼ੀ ! CSAM ਮਾਮਲੇ 'ਚ META ਨੇ ਮੰਨੀ ਗ਼ਲਤੀ ਲੋਕ ਸਭਾ 'ਚ 135 ਸਾਲ ਪੁਰਾਣਾ ਕਾਨੂੰਨ ਰੱਦ ਕਰਕੇ ਪਾਸ ਹੋਇਆ 'The Bankers’ Books Evidence Bill, 2026' ਬਿੱਲ ਅੰਮ੍ਰਿਤਸਰ 'ਚ 10 ਕਿੱਲੋ ਹੈਰੋਇਨ ਬਰਾਮਦ, 2 ਨਸ਼ਾ ਤਸਕਰਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ Gold-Silver ਦੀਆਂ ਕੀਮਤਾਂ 'ਚ ਭਾਰੀ ਵਾਧਾ, ਖ਼ਰੀਦਦਾਰੀ ਕਰਨ ਤੋਂ ਪਹਿਲਾਂ ਚੈੱਕ ਕਰੋ ਤਾਜ਼ਾ ਰੇਟ ਔਰਤਾਂ ਨੂੰ ਹੁਣ ਸੋਨੇ ਦਾ ਸਿੱਕਾ ਤੇ ਸਾੜ੍ਹੀ ਦੇਵੇਗੀ ਵਿਜੇ ਸਰਕਾਰ, ਬਜਟ 'ਚ ਕਰ 'ਤੇ ਵੱਡੇ ਐਲਾਨ ਪੰਜਾਬ : ਇਨ੍ਹਾਂ ਸਕੂਲਾਂ ਵਿਚ ਕੀਤੀ ਗਈ ਛੁੱਟੀ, ਧਮਕੀ ਮਿਲਣ ਤੋਂ ਬਾਅਦ ਲਿਆ ਫੈਸਲਾ Repo Rate 'ਤੇ MPC Meeting ਦਾ ਫ਼ੈਸਲਾ ਆਇਆ ਸਾਹਮਣੇ, ਜਾਣੋ ਕਰਜ਼ਦਾਰਾਂ ਨੂੰ ਰਾਹਤ ਮਿਲੀ ਜਾਂ ਨਹੀਂ Article 370 ਖ਼ਤਮ ਹੋਇਆਂ 7 ਸਾਲ ਹੋਏ ਪੂਰੇ: J&K ਅਤੇ PoJK 'ਚ ਵਿਕਾਸ ਦੀਆਂ ਵੱਖ-ਵੱਖ ਤਸਵੀਰਾਂ DC ਦਫ਼ਤਰ ਮੋਹਾਲੀ ਦੀ ਸੀਨੀਅਰ ਸਹਾਇਕ 1,00,000 ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ

ਪੰਜਾਬ

ਪੰਜਾਬ : ਪਰਿਵਾਰ 'ਤੇ ਕਹਿਰ ਬਣ ਕੇ ਵਰਿਆ ਮੀਂਹ, ਸੁੱਤੀ ਪਈ ਮਾਂ-ਧੀ 'ਤੇ ਆ ਡਿੱਗੀ ਛੱਤ

05 ਅਗਸਤ, 2026 05:46 PM

ਪਟਿਆਲਾ/ਸਨੌਰ : ਬਰਸਾਤਾਂ ਦੇ ਸੀਜ਼ਨ ’ਚ ਪਹਿਲੀ ਵਾਰ ਪਟਿਆਲਾ ਵਿਚ 3 ਤੋਂ 4 ਘੰਟੇ ਹੋਈ ਭਰਵੀਂ ਬਰਸਾਤ ਨੇ ਨਗਰ ਨਿਗਮ ਅਤੇ ਪੁੱਡਾ ਦੀ ਪੋਲ ਖੋਲ੍ਹ ਦਿੱਤੀ ਹੈ। ਸ਼ਹਿਰ ਦੇ ਵੱਖ-ਵੱਖ ਏਰੀਏ ਅਰਬਨ ਅਸਟੇਟ ਟੋਬੇ ’ਚ ਤਬਦੀਲ ਹੋ ਗਏ, ਉੱਥੇ ਸਨੌਰ ਦੇ ਕਈ ਘਰਾਂ ਵਿਚ 2-2 ਫੁੱਟ ਪਾਣੀ ਵੜ ਗਿਆ। ਇਕ ਘਰ ਦੀ ਛੱਤ ਡਿੱਗਣ ਕਾਰਨ ਬੱਚੀ ਦੀ ਮੌਤ ਹੋ ਗਈ, ਜਦੋਂ ਕਿ ਉਸ ਦੀ ਮਾਂ ਗੰਭੀਰ ਰੂਪ ’ਚ ਜ਼ਖਮੀ ਹੈ। ਜਾਣਕਾਰੀ ਅਨੁਸਾਰ ਭਾਂਖਰ ਚੌਕ ’ਚ ਬਰਸਾਤ ਦੌਰਾਨ ਇਕ ਕੱਚੇ ਮਕਾਨ ਦੀ ਛੱਤ ਅਚਾਨਕ ਢਹਿ ਜਾਣ ਨਾਲ ਪ੍ਰਵਾਸੀ ਮਜ਼ਦੂਰ ਦੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਹਾਦਸੇ ’ਚ ਛੋਟੀ ਬੱਚੀ ਦੀ ਮੌਤ, ਜਦਕਿ ਉਸ ਦੀ ਮਾਂ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਵੇਰੇ ਕਰੀਬ 4 ਵਜੇ ਭਾਰੀ ਬਰਸਾਤ ਕਾਰਨ ਘਰ ਦੀ ਛੱਤ ਅਚਾਨਕ ਡਿੱਗ ਪਈ। ਉਸ ਸਮੇਂ ਛੱਤ ਹੇਠਾਂ ਬੱਚੀ ਆਪਣੀ ਮਾਂ ਨਾਲ ਸੁੱਤੀ ਹੋਈ ਸੀ। ਛੱਤ ਡਿੱਗਣ ਨਾਲ ਦੋਵੇਂ ਮਲਬੇ ਹੇਠਾਂ ਦੱਬ ਗਏ। ਪਰਿਵਾਰਕ ਮੈਂਬਰਾਂ ਅਤੇ ਆਸਪਾਸ ਦੇ ਲੋਕਾਂ ਨੇ ਤੁਰੰਤ ਮਲਬਾ ਹਟਾ ਕੇ ਦੋਵਾਂ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਬੱਚੀ ਦੀ ਮੌਤ ਹੋ ਚੁੱਕੀ ਸੀ। ਜਦਕਿ ਉਸ ਦੀ ਮਾਂ ਨੂੰ ਗੰਭੀਰ ਹਾਲਤ ’ਚ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।


ਲੋਕਾਂ ਲਈ ਆਫਤ ਬਣੀ ਬਰਸਾਤ
ਇਸ ਸੀਜ਼ਨ ’ਚ ਪਟਿਆਲਾ ’ਚ ਬਹੁਤ ਘੱਟ ਬਰਸਾਤ ਹੋਈ ਜਾਂ ਇੰਝ ਕਹਿ ਲਵੋ ਕਿ ਨਾ-ਮਾਤਰ ਹੀ ਹੋਈ ਹੈ। ਗਰਮੀ ਕਾਰਨ ਜੂਝ ਰਹੇ ਪਟਿਆਲਵੀਆਂ ਨੂੰ ਭਾਵੇਂ ਬਰਸਾਤ ਨੇ ਰਾਹਤ ਤਾਂ ਦਿੱਤੀ ਪਰ ਨਾਲ ਇਹ ਬਰਸਾਤ ਲੋਕਾਂ ਲਈ ਆਫਤ ਬਣ ਕੇ ਆਈ। ਅਰਬਨ ਅਸਟੇਟ ਦੇ ਘਰਾਂ ’ਚ ਪਾਣੀ ਵੜ ਗਿਆ। ਸਨੌਰ ਭਾਂਖਰ ਰੋਡ ਖੇੜੇ ਵਾਲਾ ਇਲਾਕਾ ਬੁਰੀ ਤਰ੍ਹਾਂ ਪਾਣੀ ਨਾਲ ਡੁੱਬ ਗਿਆ। ਲੋਕਾਂ ਦਾ ਦੋਸ਼ ਹੈ ਕਿ ਨਵਾਂ ਪਾਇਆ ਨਾਲੇ ਦਾ ਪਾਈਪ ਬਹੁਤ ਛੋਟਾ ਹੈ, ਜਿਸ ਕਾਰਨ ਪਾਣੀ ਨੇ ਬੈਕ ਮਾਰ ਦਿੱਤਾ। ਸ਼ਹਿਰ ਦੇ ਤ੍ਰਿਪੜੀ, ਅਰਬਨ ਅਸਟੇਟ, ਪੰਜਾਬੀ ਯੂਨੀਵਰਸਿਟੀ, ਸਟੇਟ ਕਾਲਜ, ਆਰਿਆ ਸਮਾਜ ਅਤੇ ਹੋਰ ਇਲਾਕੇ ਬੁਰੀ ਤਰ੍ਹਾਂ ਪ੍ਰਭਾਵਿਤ ਰਹੇ। ਕਈ ਸਕੂਲਾਂ ਨੂੰ ਛੁੱਟੀ ਕਰਨੀ ਪਈ।


ਸਨੌਰ ’ਚ 8 ਘੰਟੇ ਬਿਜਲੀ ਸਪਲਾਈ ਵੀ ਰਹੀ ਠੱਪ
ਬਿਜਲੀ ਵਿਭਾਗ ਦਾ ਸਭ ਤੋਂ ਮਾੜਾ ਹਾਲ ਇਸ ਸਮੇਂ ਸਨੌਰ ਸ਼ਹਿਰ ਅਤੇ ਇਲਾਕੇ ਅੰਦਰ ਹੈ। ਲੰਘੇ ਕੱਲ ਵੀ ਕਈ ਇਲਾਕਿਆਂ ਦੀ ਬਿਜਲੀ 6 ਘੰਟੇ ਬੰਦ ਰਹੀ। ਅੱਜ ਇਹ ਬਿਜਲੀ ਸਪਲਾਈ ਸਵੇਰੇ 5 ਵਜੇ ਬੰਦ ਹੋ ਗਈ ਅਤੇ ਦੁਪਹਿਰ ਤੱਕ ਨਹੀਂ ਆਈ। ਅਸਲ ਵਿਚ ਸਨੌਰ ਬਿਜਲੀ ਉੱਪ ਮੰਡਲ ਅਫਸਰ ਅਤੇ ਈਸਟ ਡਵੀਜ਼ਨ ਦੇ ਐਕਸੀਅਨ ਨੇ ਗਰਮੀ ਦੇ ਸੀਜ਼ਨ ਤੋਂ ਪਹਿਲਾਂ ਸਨੌਰ ਇਲਾਕੇ ਅੰਦਰ ਕੋਈ ਵੀ ਕੰਮ ਨਹੀਂ ਕਰਵਾਇਆ, ਜਿਸ ਕਾਰਨ ਥੋੜੀ ਜਿਹੀ ਹਨੇਰੀ ਅਤੇ ਲੋਡ ਵਧਣ ਕਾਰਨ ਜਾਂ ਥੋੜੀ ਜਿਹੀ ਬਰਸਾਤ ਕਾਰਨ ਬਿਜਲੀ ਬੰਦ ਹੋ ਜਾਂਦੀ ਹੈ। ਸਨੌਰ ਦੇ ਲੋਕਾਂ ਨੇ ਪਾਵਰਕਾਮ ਦੇ ਚੇਅਰਮੈਨ ਤੋਂ ਮੰਗ ਕੀਤੀ ਕਿ ਤੁਰੰਤ ਈਸਟ ਡਵੀਜ਼ਨ ਦੇ ਐਕਸੀਅਨ ਤੇ ਸਨੌਰ ਉੱਪ ਮੰਡਲ ਅਫਸਰ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਲੋਕ ਇਨ੍ਹਾਂ ਤੋਂ ਬੇਹੱਦ ਦੁੱਖੀ ਹਨ।


ਪਾਣੀ ਦੀ ਨਿਕਾਸੀ ਲਈ ਨਗਰ ਨਿਗਮ ਦੀਆਂ ਟੀਮਾਂ ਤਾਇਨਾਤ
ਪਟਿਆਲਾ, (ਜੋਸਨ)- ਪਟਿਆਲਾ ’ਚ ਅੱਜ ਸਵੇਰੇ ਪਈ ਭਾਰੀ ਬਾਰਿਸ਼ ਤੋਂ ਬਾਅਦ ਸੜਕਾਂ ਅਤੇ ਨੀਵੇਂ ਇਲਾਕਿਆਂ ਵਿਖੇ ਇਕੱਠੇ ਹੋਏ ਪਾਣੀ ਦੀ ਨਿਕਾਸੀ ਨੂੰ ਯਕੀਨੀ ਬਣਾਉਣ ਲਈ ਨਗਰ ਨਿਗਮ ਦੀਆਂ 6 ਟੀਮਾਂ ਸਵੇਰ ਤੋਂ ਹੀ ਸ਼ਹਿਰ ’ਚ ਕਾਰਜਸ਼ੀਲ ਹਨ। ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਦੇ ਨਿਰਦੇਸ਼ਾਂ ’ਤੇ ਕਾਰਵਾਈ ਕਰਦਿਆਂ ਇਹ ਟੀਮਾਂ ਸ਼ਹਿਰ ’ਚ ਲੋਕਾਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਅਤੇ ਸਥਾਨਕ ਨਿਵਾਸੀਆਂ ਦੀ ਅਸੁਵਿਧਾ ਨੂੰ ਘੱਟ ਕਰਨ ਲਈ ਨੀਵੇਂ ਥਾਵਾਂ ਤੋਂ ਪਾਣੀ ਦੀ ਨਿਕਾਸੀ ਦਾ ਕੰਮ ਸਰਗਰਮੀ ਨਾਲ ਕਰ ਰਹੀਆਂ ਹਨ। ਨਿਗਮ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੇ ਅੱਜ ਸਵੇਰੇ ਫੁਲਕੀਆਂ ਐਨਕਲੇਵ, ਤ੍ਰਿਪੜੀ, ਭਾਸ਼ਾ ਵਿਭਾਗ ਖੇਤਰ, ਚਾਂਦਨੀ ਚੌਕ, ਜੈਕਬ ਡਰੇਨ ਅਤੇ ਹੋਰ ਨੀਵੇਂ ਇਲਾਕਿਆਂ ਸਮੇਤ ਕਈ ਪਾਣੀ ਭਰਨ ਵਾਲੇ ਖੇਤਰਾਂ ਦਾ ਨਿੱਜੀ ਤੌਰ ’ਤੇ ਦੌਰਾ ਵੀ ਕੀਤਾ। ਉਨ੍ਹਾਂ ਫੀਲਡ ਸਟਾਫ ਨੂੰ ਸੰਵੇਦਨਸ਼ੀਲ ਥਾਵਾਂ ’ਤੇ ਤਾਇਨਾਤ ਰਹਿਣ ਅਤੇ ਮੀਂਹ ਜਾਰੀ ਰਹਿਣ ਕਾਰਨ ਪਾਣੀ ਭਰਨ ਦੀ ਕਿਸੇ ਵੀ ਸੂਚਨਾ ’ਤੇ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ।

Have something to say? Post your comment

ਅਤੇ ਪੰਜਾਬ ਖਬਰਾਂ

ਮੁਅੱਤਲ DIG ਭੁੱਲਰ ਦੀ ਜ਼ਮਾਨਤ 'ਤੇ ਨਵੀਂ ਅਪਡੇਟ! ਹਾਈਕੋਰਟ ਨੇ ਫ਼ੈਸਲਾ ਰੱਖਿਆ ਸੁਰੱਖਿਅਤ

ਮੁਅੱਤਲ DIG ਭੁੱਲਰ ਦੀ ਜ਼ਮਾਨਤ 'ਤੇ ਨਵੀਂ ਅਪਡੇਟ! ਹਾਈਕੋਰਟ ਨੇ ਫ਼ੈਸਲਾ ਰੱਖਿਆ ਸੁਰੱਖਿਅਤ

ਅੰਮ੍ਰਿਤਸਰ 'ਚ 10 ਕਿੱਲੋ ਹੈਰੋਇਨ ਬਰਾਮਦ, 2 ਨਸ਼ਾ ਤਸਕਰਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ

ਅੰਮ੍ਰਿਤਸਰ 'ਚ 10 ਕਿੱਲੋ ਹੈਰੋਇਨ ਬਰਾਮਦ, 2 ਨਸ਼ਾ ਤਸਕਰਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ

ਪੰਜਾਬ : ਇਨ੍ਹਾਂ ਸਕੂਲਾਂ ਵਿਚ ਕੀਤੀ ਗਈ ਛੁੱਟੀ, ਧਮਕੀ ਮਿਲਣ ਤੋਂ ਬਾਅਦ ਲਿਆ ਫੈਸਲਾ

ਪੰਜਾਬ : ਇਨ੍ਹਾਂ ਸਕੂਲਾਂ ਵਿਚ ਕੀਤੀ ਗਈ ਛੁੱਟੀ, ਧਮਕੀ ਮਿਲਣ ਤੋਂ ਬਾਅਦ ਲਿਆ ਫੈਸਲਾ

DC ਦਫ਼ਤਰ ਮੋਹਾਲੀ ਦੀ ਸੀਨੀਅਰ ਸਹਾਇਕ 1,00,000 ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ

DC ਦਫ਼ਤਰ ਮੋਹਾਲੀ ਦੀ ਸੀਨੀਅਰ ਸਹਾਇਕ 1,00,000 ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ

ਪੰਜਾਬ ਵਿਧਾਨ ਸਭਾ 'ਚ ਸਿੱਖਿਆ ਦੇ ਮੁੱਦੇ 'ਤੇ ਗਰਮਾਇਆ ਮਾਹੌਲ

ਪੰਜਾਬ ਵਿਧਾਨ ਸਭਾ 'ਚ ਸਿੱਖਿਆ ਦੇ ਮੁੱਦੇ 'ਤੇ ਗਰਮਾਇਆ ਮਾਹੌਲ

ਵਾਹਨ ਚਾਲਕ ਹੋ ਜਾਣ ਸਾਵਧਾਨ! ਮੋਹਾਲੀ ਪੁਲਸ ਨੇ ਲਿਆ ਵੱਡਾ ਐਕਸ਼ਨ, ਸੜਕ 'ਤੇ ਨਿਕਲਣ ਤੋਂ ਪਹਿਲਾਂ...

ਵਾਹਨ ਚਾਲਕ ਹੋ ਜਾਣ ਸਾਵਧਾਨ! ਮੋਹਾਲੀ ਪੁਲਸ ਨੇ ਲਿਆ ਵੱਡਾ ਐਕਸ਼ਨ, ਸੜਕ 'ਤੇ ਨਿਕਲਣ ਤੋਂ ਪਹਿਲਾਂ...

ਪੰਜਾਬ ਵਿਧਾਨ ਸਭਾ 'ਚ ਕਾਂਗਰਸ ਦੇ ਕੰਮ ਰੋਕੂ ਮਤੇ ਰੱਦ! ਸਦਨ 'ਚੋਂ ਕੀਤਾ ਵਾਕਆਊਟ

ਪੰਜਾਬ ਵਿਧਾਨ ਸਭਾ 'ਚ ਕਾਂਗਰਸ ਦੇ ਕੰਮ ਰੋਕੂ ਮਤੇ ਰੱਦ! ਸਦਨ 'ਚੋਂ ਕੀਤਾ ਵਾਕਆਊਟ

ਪੰਜਾਬ ਦੇ ਨਿੱਜੀ ਸਕੂਲਾਂ ’ਚ ਫੀਸ ਵਾਧੇ ਸਬੰਧੀ ਆਰਡੀਨੈਂਸ ਮਾਮਲੇ ’ਚ ਹਾਈ ਕੋਰਟ ਵੱਲੋਂ ਨੋਟਿਸ ਜਾਰੀ

ਪੰਜਾਬ ਦੇ ਨਿੱਜੀ ਸਕੂਲਾਂ ’ਚ ਫੀਸ ਵਾਧੇ ਸਬੰਧੀ ਆਰਡੀਨੈਂਸ ਮਾਮਲੇ ’ਚ ਹਾਈ ਕੋਰਟ ਵੱਲੋਂ ਨੋਟਿਸ ਜਾਰੀ

ਪੰਜਾਬ ਵਿਧਾਨ ਸਭਾ ਵੱਲੋਂ ਉਪਭੋਗਤਾਵਾਂ ਦੀਆਂ ਚਿੰਤਾਵਾਂ ਹੱਲ ਹੋਣ ਤੱਕ ਲਾਜ਼ਮੀ ਈ-20 ਲਾਗੂਕਰਨ ਦੇ ਫੈਸਲੇ ਨੂੰ ਮੁਅੱਤਲ ਕਰਨ ਲਈ ਕੇਂਦਰ ਨੂੰ ਅਪੀਲ ਕਰਦਾ ਮਤਾ ਪਾਸ

ਪੰਜਾਬ ਵਿਧਾਨ ਸਭਾ ਵੱਲੋਂ ਉਪਭੋਗਤਾਵਾਂ ਦੀਆਂ ਚਿੰਤਾਵਾਂ ਹੱਲ ਹੋਣ ਤੱਕ ਲਾਜ਼ਮੀ ਈ-20 ਲਾਗੂਕਰਨ ਦੇ ਫੈਸਲੇ ਨੂੰ ਮੁਅੱਤਲ ਕਰਨ ਲਈ ਕੇਂਦਰ ਨੂੰ ਅਪੀਲ ਕਰਦਾ ਮਤਾ ਪਾਸ

ਕੈਬਿਨੇਟ ਮੰਤਰੀ ਡਾ. ਰਵਜੋਤ ਸਿੰਘ ਨੇ ਪੰਜਾਬ ਵਿਧਾਨ ਸਭਾ ਵਿੱਚ ਈ-20 ਬਲੈਂਡਿਡ ਪੈਟਰੋਲ ਸਬੰਧੀ ਮਤੇ ਦਾ ਕੀਤਾ ਸਮਰਥਨ

ਕੈਬਿਨੇਟ ਮੰਤਰੀ ਡਾ. ਰਵਜੋਤ ਸਿੰਘ ਨੇ ਪੰਜਾਬ ਵਿਧਾਨ ਸਭਾ ਵਿੱਚ ਈ-20 ਬਲੈਂਡਿਡ ਪੈਟਰੋਲ ਸਬੰਧੀ ਮਤੇ ਦਾ ਕੀਤਾ ਸਮਰਥਨ