12 ਮਈ ਯਾਨੀ ਸੋਮਵਾਰ ਨੂੰ ਸਾਰੇ ਸਕੂਲਾਂ, ਕਾਲਜਾਂ ਤੇ ਬੈਂਕਾਂ 'ਚ ਸਰਕਾਰੀ ਛੁੱਟੀ ਰਹੇਗੀ। ਇਸ ਸੰਬੰਧ 'ਚ ਉੱਤਰ ਪ੍ਰਦੇਸ਼ ਬੇਸਿਕ ਸਿੱਖਿਆ ਪ੍ਰੀਸ਼ਦ ਪ੍ਰਯਾਗਰਾਜ, ਬੈਂਕ ਯੂਨੀਅਨ ਦੀ ਸਾਲਾਨਾ ਛੁੱਟੀਆਂ ਦੀ ਲਿਸਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਛੁੱਟੀਆਂ ਦੀ ਲਿਸਟ ਅਨੁਸਾਰ ਪ੍ਰੀਸ਼ਦ ਦੇ ਕੰਟਰੋਲ 'ਚ ਆਉਣ ਵਾਲੇ ਸਾਰੇ ਸਕੂਲ ਅਤੇ ਮਾਨਤਾ ਪ੍ਰਾਪਤ ਕਾਲਜਾਂ 'ਚ ਇਹ ਆਦੇਸ਼ ਲਾਗੂ ਹੋਵੇਗਾ।
12 ਮਈ ਨੂੰ ਬੁੱਧ ਪੂਰਨਿਮਾ ਮਨਾਈ ਜਾਵੇਗੀ, ਇਸ ਦਿਨ ਪ੍ਰਦੇਸ਼ ਸਰਕਾਰ ਦੇ ਸਾਰੇ ਦਫ਼ਤਰ ਬੰਦ ਰਹਿਣਗੇ। ਬੈਂਕ ਯੂਨੀਅਨ ਅਤੇ ਐੱਲਆਈਸੀ ਯੂਨੀਅਨ ਵਲੋਂ ਜਾਰੀ ਕੀਤੀ ਗਈ ਛੁੱਟੀਆਂ ਦੀ ਲਿਸਟ 'ਚ 12 ਮਈ ਛੁੱਟੀ ਹੈ। ਭਾਰਤੀ ਜੀਵਨ ਬੀਮਾ ਨਿਗਮ ਦੀਆਂ ਬ੍ਰਾਂਚਾਂ 'ਚ ਵੀ 12 ਮਈ ਯਾਨੀ ਸੋਮਵਾਰ ਨੂੰ ਛੁੱਟੀ ਰਹੇਗੀ। ਹਾਲਾਂਕਿ ਪੰਜਾਬ ਸਰਕਾਰ ਦੇ ਕਲੰਡਰ ਵਿਚ ਇਹ ਸਿਰਫ਼ ਰਾਖਵੀਂ ਛੁੱਟੀ ਵਜੋਂ ਦਰਜ ਹੈ।