Wednesday, November 11, 2026
BREAKING
• ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਖ਼ਤ ਫ਼ੈਸਲਾ, ਇਨ੍ਹਾਂ ਕੀਰਤਨੀ ਜਥਿਆਂ 'ਤੇ ਲਗਾਈ ਰੋਕ • ਵੱਡੀ ਖ਼ਬਰ : ਨਿਊਜ਼ੀਲੈਂਡ 'ਚ 3 ਪੰਜਾਬੀਆਂ ਦੀ ਮੌਤ, ਰੈਸਟੋਰੈਂਟ 'ਚ ਜਾ ਵੱਜੀ ਤੇਜ਼ ਰਫ਼ਤਾਰ ਕਾਰ • ਵੱਡੀ ਖ਼ਬਰ : ਈ. ਡੀ. ਵੱਲੋਂ ਵਿਧਾਇਕਾ ਅਮਨਦੀਪ ਕੌਰ ਨੂੰ ਸੰਮਨ • ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਖਿੱਚੀ ਤਿਆਰੀ, ਅੱਜ ਤੋਂ ਕੀਤਾ ਨਵੀਂ ਮੁਹਿੰਮ ਦਾ ਆਗਾਜ਼ • ਛੱਠ ਪੂਜਾ ਲਈ ਚੰਡੀਗੜ੍ਹ-ਬਰੌਨੀ ਵਿਸ਼ੇਸ਼ ਰੇਲਗੱਡੀ ਚਲਾਈ ਗਈ • ਚੰਡੀਗੜ੍ਹ ’ਚ ਭਲਕੇ ਸ਼ਾਮ ਤੋਂ ਘੱਟ ਪ੍ਰੈਸ਼ਰ ਨਾਲ ਆਵੇਗਾ ਪਾਣੀ • PCS ਪ੍ਰੀਖਿਆ ਦੇ ਨਤੀਜੇ ਨੂੰ ਲੈ ਕੇ ਸੁਨੀਲ ਜਾਖੜ ਨੇ ਪੰਜਾਬ ਸਰਕਾਰ 'ਤੇ ਲਾਏ ਗੰਭੀਰ ਦੋਸ਼, ਮੰਗੀ CBI ਜਾਂਚ • ਢਾਕਾ ਦੇ ਇਲਾਕਿਆਂ ਨੂੰ ਦਿੱਲੀ ਦਾ ਦੱਸ ਕੇ ਭਾਰਤ ਨੂੰ ਬਦਨਾਮ ਕਰ ਰਿਹਾ ਚੀਨੀ ਬਲੌਗਰ ਸਮੂਹ • CM ਯੋਗੀ ਨੇ ਦੀਵਾਲੀ ਦੇ ਪ੍ਰਦੂਸ਼ਣ ਦੀ ਚਿੰਤਾ ਕੀਤੀ ਖਾਰਜ, ਕਿਹਾ-'ਇਹ ਆਪਣੇ ਆਪ ਹੋ ਜਾਵੇਗਾ ਘੱਟ' • ਅਮਰੀਕਾ 'ਚ ਵਿਦਿਆਰਥੀ ਅੰਦੋਲਨਾਂ ਅਤੇ ਭੂ-ਰਾਜਨੀਤੀ 'ਤੇ ਚਰਚਾ ਕਰਨਗੇ ਰਾਹੁਲ ਗਾਂਧੀ

ਰਾਸ਼ਟਰੀ

ਸੋਨੀਆ ਗਾਂਧੀ ਨੇ 1975 ਦੀ ਐਮਰਜੈਂਸੀ ਨੂੰ ਮੰਨਿਆ 'ਗ਼ਲਤੀ' ! ਆਤਮਕਥਾ 'ਚ ਕੀਤੇ ਕਈ ਵੱਡੇ ਖ਼ੁਲਾਸੇ

11 ਨਵੰਬਰ, 2026 06:00 PM

ਨਵੀਂ ਦਿੱਲੀ : ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਆਪਣੀ ਆਤਮਕਥਾ ’ਚ 1975 ਦੀ ‘ਐਮਰਜੈਂਸੀ’ ਨੂੰ ਗਲਤੀ ਮੰਨਿਆ ਹੈ। ਨਾਲ ਹੀ ਉਨ੍ਹਾਂ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਦੇਸ਼ ਦੀ ਸਥਿਤੀ ’ਤੇ ਗੰਭੀਰ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਭਾਰਤ ਪਿਛਲੇ ਇਕ ਦਹਾਕੇ ’ਚ ਉਦਾਰ ਲੋਕਰਾਜੀ ਦੇਸ਼ਾਂ ਦੀ ਸੂਚੀ ’ਚ ਕਾਫ਼ੀ ਹੇਠਾਂ ਆ ਗਿਆ ਹੈ। ਭਾਜਪਾ ਨੇ ਲੋਕਰਾਜੀ ਅਦਾਰਿਆਂ ਨੂੰ ‘ਯੋਜਨਾਬੱਧ ਢੰਗ ਨਾਲ ਕਮਜ਼ੋਰ’ ਕਰ ਦਿੱਤਾ ਹੈ।

ਆਪਣੀ ਆਤਮਕਥਾ ‘ਬਿਲਾਂਗਿੰਗ: ਏ ਜਰਨੀ ਆਫ਼ ਲਵ’ ਵਿਚ ਸੋਨੀਆ ਗਾਂਧੀ ਕਹਿੰਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਿੱਛੇ ਵਿਚਾਰਧਾਰਕ ਤਾਕਤਾਂ ਉਸ ਪ੍ਰਣਾਲੀ ਨੂੰ ਕਮਜ਼ੋਰ ਕਰ ਰਹੀਆਂ ਹਨ ਜਿਸ ਨੇ ਲਗਭਗ 80 ਸਾਲਾਂ ਤੋਂ ਵੱਖ-ਵੱਖ ਭਾਸ਼ਾਵਾਂ, ਭਰੋਸਿਆਂ ਤੇ ਰਵਾਇਤਾਂ ਵਾਲੇ ਇਕ ਵੰਨਸੁਵਨਤਾ ਵਾਲੇ ਦੇਸ਼ ਨੂੰ ਇਕੱਠਾ ਰੱਖਿਆ ਹੈ।

526 ਪੰਨਿਆਂ ਦੀ ਕਿਤਾਬ ’ਚ ਕਾਂਗਰਸ ਸੰਸਦੀ ਪਾਰਟੀ ਦੀ ਮੁਖੀ ਨੇ ਲਿਖਿਆ ਹੈ ਕਿ ਏਕਤਾ ਤੇ ਆਜ਼ਾਦੀ ਲਈ ਇਹ ਬਹੁਤ ਹੀ ਜ਼ਰੂਰੀ ਤਾਣਾ-ਬਾਣਾ ਹੁਣ ਇਕ ਤਾਨਾਸ਼ਾਹੀ ਸ਼ਕਤੀ ਦੇ ਹਮਲੇ ਹੇਠ ਹੈ ਜੋ ਸਾਡੇ ਦੇਸ਼ ਦੀ ਪ੍ਰਕਿਰਤੀ ਨੂੰ ਬਦਲਣ ’ਤੇ ਤੁਲੀ ਹੋਈ ਹੈ।

ਸੋਨੀਆ ਨੇ ਲਿਖਿਆ ਕਿ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠ ਸਾਡਾ ਦੇਸ਼ ਆਰਥਿਕ, ਸਮਾਜਿਕ ਅਤੇ ਸਿਆਸੀ ਸੂਚਕ ਅੰਕ ’ਤੇ ਲਗਾਤਾਰ ਅੱਗੇ ਵਧ ਰਿਹਾ ਸੀ ਪਰ ਇਹ ਰੁਝਾਨ ਹੁਣ ਕਈ ਮੁੱਖ ਪੈਮਾਨਿਆਂ ’ਤੇ ਉਲਟ ਗਿਆ ਹੈ। ਇਹ ਆਜ਼ਾਦੀ, ਲੋਕਰਾਜ ਤੇ ਮੀਡੀਆ ਦੇ ਖੇਤਰਾਂ ’ਚ ਸਭ ਤੋਂ ਵੱਧ ਸਪੱਸ਼ਟ ਹੈ। ਸਿਆਸੀਖ਼ਬਰਾਂ ਪੜ੍ਹੋ

ਸੋਨੀਆ ਗਾਂਧੀ ਨੇ ਸ਼ੁਰੂ ’ਚ ਪ੍ਰਧਾਨ ਮੰਤਰੀ ਬਣਨ ਦੇ ਵਿਚਾਰ ਨੂੰ ਰੱਦ ਕਰ ਦਿੱਤਾ ਸੀ ਜੋ 21ਵੀਂ ਸਦੀ ਦੇ ਭਾਰਤ ਦੇ ਸਭ ਤੋਂ ਅਹਿਮ ਫੈਸਲਿਆਂ ’ਚੋਂ ਇਕ ਹੈ। ਸੋਨੀਆ ਦੇ ਸਪੁੱਤਰ ਰਾਹੁਲ ਗਾਂਧੀ ਤੇ ਬੇਟੀ ਪ੍ਰਿਅੰਕਾ ਗਾਂਧੀ ਦਾ ਮੰਨਣਾ ਸੀ ਕਿ ਸੋਨੀਆ ਨੂੰ ਪ੍ਰਧਾਨ ਮੰਤਰੀ ਨਹੀਂ ਬਣਨਾ ਚਾਹੀਦਾ ਕਿਉਂਕਿ ਉਹ ਪਹਿਲਾਂ ਹੀ ਆਪਣੀ ਦਾਦੀ ਇੰਦਰਾ ਗਾਂਧੀ ਤੇ ਪਿਤਾ ਰਾਜੀਵ ਗਾਂਧੀ ਦੀ ਹੱਤਿਆ ਦੇ ਸਦਮੇ ਨੂੰ ਝੱਲ ਚੁੱਕੇ ਸਨ।

ਇਸ ਕਿਤਾਬ ’ਚ ਸੋਨੀਆ ਗਾਂਧੀ ਨੇ 1975 ਦੀ ਐਮਰਜੈਂਸੀ ਜੋ ਭਾਰਤੀ ਇਤਿਹਾਸ ਦੇ ਸਭ ਤੋਂ ਵਿਵਾਦ ਵਾਲੇ ਅਧਿਆਵਾਂ ’ਚੋਂ ਇਕ ਹੈ, ’ਤੇ ਆਪਣੇ ਵਿਚਾਰ ਖੁੱਲ੍ਹ ਕੇ ਪ੍ਰਗਟ ਕੀਤੇ ਹਨ। ਜਿੱਥੇ ਉਨ੍ਹਾਂ ਐਮਰਜੈਂਸੀ ਨੂੰ ਇਕ ਵੱਡੀ ਗਲਤੀ ਵਜੋਂ ਮੰਨਿਆ, ਉੱਥੇ ਸੰਜੇ ਗਾਂਧੀ ਨੂੰ ਇਸ ਦੌਰਾਨ ਸਖ਼ਤੀ ਕਰਨ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਉਣ ਤੋਂ ਇਨਕਾਰ ਕਰ ਦਿੱਤਾ। ਸੋਨੀਆ ਨੇ ਆਪਣੇ ਪਹਿਲੇ ਬੱਚੇ ਨੂੰ ਗੁਆਉਣ ਦੇ ਡੂੰਘੇ ਦਰਦ ਨੂੰ ਵੀ ਪਹਿਲੀ ਵਾਰ ਜਨਤਕ ਤੌਰ ’ਤੇ ਸਾਂਝਾ ਕੀਤਾ।

ਕਲਿੰਟਨ ਨੂੰ ਸੁੰਦਰ ਔਰਤਾਂ ਵੱਲ ਘੂਰਦੇ ਵੇਖਿਆ ਸੀ
ਆਪਣੀ ਆਤਮਕਥਾ ’ਚ ਸੋਨੀਆ ਗਾਂਧੀ ਨੇ ਖੁਲਾਸਾ ਕੀਤਾ ਕਿ 2000 ’ਚ ਉਸ ਵੇਲੇ ਦੇ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਦੇ ਭਾਰਤ ਦੌਰੇ ਦੌਰਾਨ ਮੋਨਿਕਾ ਲੇਵਿੰਸਕੀ ਘਪਲਾ ਸ਼ਾਇਦ ਘੱਟ ਗਿਆ ਸੀ ਪਰ ਕਲਿੰਟਨ ਦੀਆਂ ਪੁਰਾਣੀਆਂ ਆਦਤਾਂ ਨਹੀਂ ਬਦਲੀਆਂ ਸਨ। ਇਕ ਰਿਸੈਪਸ਼ਨ ’ਚ ਮੈਂ ਕਲਿੰਟਨ ਨੂੰ ਉੱਥੇ ਮੌਜੂਦ ਕਈ ਖੂਬਸੂਰਤ ਔਰਤਾਂ ਵੱਲ ਘੂਰਦੇ ਵੇਖਿਆ ਸੀ।

ਦੋ ਵਾਰ ਕੈਂਸਰ ਨੂੰ ਹਰਾਇਆ
ਆਪਣੀ ਆਤਮਕਥਾ ’ਚ ਸੋਨੀਆ ਗਾਂਧੀ ਨੇ 2 ਵਾਰ ਕੈਂਸਰ ਨਾਲ ਲੜਦੇ ਹੋਏ ਆਪਣੇ ਤਜ਼ਰਬੇ ਸਾਂਝੇ ਕੀਤੇ ਤੇ ਲਿਖਿਆ ਕਿ 2010 ’ਚ ਛਾਤੀ ਦੇ ਸ਼ੱਕੀ ਕੈਂਸਰ ਲਈ ਮੈਂ ਸਰਜਰੀ ਕਰਵਾਈ ਸੀ। ਲੱਗਭਗ ਇਕ ਸਾਲ ਬਾਅਦ ਮੇਰੇ ਪੈਂਕ੍ਰੀਆਸ ’ਚ ਇਕ ਗੰਢ ਲੱਭੀ ਗਈ ਸੀ। ਫਿਰ ਇਕ ਹੋਰ ਸਰਜਰੀ ਹੋਈ। ਦੋਵਾਂ ਮੌਕਿਆਂ ’ਤੇ ਮੈਂ ਬੀਮਾਰੀ ਦੇ ਸੰਭਾਵੀ ਗੰਭੀਰ ਨਤੀਜਿਆਂ ਤੋਂ ਘਬਰਾ ਗਈ ਸੀ ਤੇ ਕਾਫੀ ਡਰੀ ਹੋਈ ਸੀ।

 

Have something to say? Post your comment

ਅਤੇ ਰਾਸ਼ਟਰੀ ਖਬਰਾਂ

ਢਾਕਾ ਦੇ ਇਲਾਕਿਆਂ ਨੂੰ ਦਿੱਲੀ ਦਾ ਦੱਸ ਕੇ ਭਾਰਤ ਨੂੰ ਬਦਨਾਮ ਕਰ ਰਿਹਾ ਚੀਨੀ ਬਲੌਗਰ ਸਮੂਹ

ਢਾਕਾ ਦੇ ਇਲਾਕਿਆਂ ਨੂੰ ਦਿੱਲੀ ਦਾ ਦੱਸ ਕੇ ਭਾਰਤ ਨੂੰ ਬਦਨਾਮ ਕਰ ਰਿਹਾ ਚੀਨੀ ਬਲੌਗਰ ਸਮੂਹ

CM ਯੋਗੀ ਨੇ ਦੀਵਾਲੀ ਦੇ ਪ੍ਰਦੂਸ਼ਣ ਦੀ ਚਿੰਤਾ ਕੀਤੀ ਖਾਰਜ, ਕਿਹਾ-'ਇਹ ਆਪਣੇ ਆਪ ਹੋ ਜਾਵੇਗਾ ਘੱਟ'

CM ਯੋਗੀ ਨੇ ਦੀਵਾਲੀ ਦੇ ਪ੍ਰਦੂਸ਼ਣ ਦੀ ਚਿੰਤਾ ਕੀਤੀ ਖਾਰਜ, ਕਿਹਾ-'ਇਹ ਆਪਣੇ ਆਪ ਹੋ ਜਾਵੇਗਾ ਘੱਟ'

ਅਮਰੀਕਾ 'ਚ ਵਿਦਿਆਰਥੀ ਅੰਦੋਲਨਾਂ ਅਤੇ ਭੂ-ਰਾਜਨੀਤੀ 'ਤੇ ਚਰਚਾ ਕਰਨਗੇ ਰਾਹੁਲ ਗਾਂਧੀ

ਅਮਰੀਕਾ 'ਚ ਵਿਦਿਆਰਥੀ ਅੰਦੋਲਨਾਂ ਅਤੇ ਭੂ-ਰਾਜਨੀਤੀ 'ਤੇ ਚਰਚਾ ਕਰਨਗੇ ਰਾਹੁਲ ਗਾਂਧੀ

NCP ਦੇ ਆਪਸੀ ਰਲੇਵੇਂ ਦਾ ਫੈਸਲਾ ਸ਼ਰਦ ਪਵਾਰ ਤੇ ਸੁਨੇਤਰਾ ’ਤੇ ਨਿਰਭਰ : CM  ਫੜਨਵੀਸ

NCP ਦੇ ਆਪਸੀ ਰਲੇਵੇਂ ਦਾ ਫੈਸਲਾ ਸ਼ਰਦ ਪਵਾਰ ਤੇ ਸੁਨੇਤਰਾ ’ਤੇ ਨਿਰਭਰ : CM ਫੜਨਵੀਸ

ਮਰਹੂਮ ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਬਣਨ 'ਤੇ ਸੋਨੀਆ ਗਾਂਧੀ ਦਾ ਅਹਿਮ ਬਿਆਨ

ਮਰਹੂਮ ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਬਣਨ 'ਤੇ ਸੋਨੀਆ ਗਾਂਧੀ ਦਾ ਅਹਿਮ ਬਿਆਨ

16 ਨਵੰਬਰ ਨੂੰ ਹੋ ਗਿਆ ਛੁੱਟੀ ਦਾ ਐਲਾਨ ! ਛੱਠ ਪੂਜਾ ਲਈ ਰੇਖਾ ਸਰਕਾਰ ਨੇ ਲਿਆ ਵੱਡਾ ਫੈਸਲਾ

16 ਨਵੰਬਰ ਨੂੰ ਹੋ ਗਿਆ ਛੁੱਟੀ ਦਾ ਐਲਾਨ ! ਛੱਠ ਪੂਜਾ ਲਈ ਰੇਖਾ ਸਰਕਾਰ ਨੇ ਲਿਆ ਵੱਡਾ ਫੈਸਲਾ

ਹਵਾ ਪ੍ਰਦੂਸ਼ਣ 'ਚ 'ਵਿਸ਼ਵਗੁਰੂ' ਬਣ ਰਹੇ ਹਾਂ ਅਸੀਂ? ਖੜਗੇ ਨੇ ਮੰਗਿਆ PM ਮੋਦੀ ਤੋਂ ਜਵਾਬ

ਹਵਾ ਪ੍ਰਦੂਸ਼ਣ 'ਚ 'ਵਿਸ਼ਵਗੁਰੂ' ਬਣ ਰਹੇ ਹਾਂ ਅਸੀਂ? ਖੜਗੇ ਨੇ ਮੰਗਿਆ PM ਮੋਦੀ ਤੋਂ ਜਵਾਬ

ਸੰਘ ਦੇ ਪ੍ਰਚਾਰਕਾਂ, ਵਲੰਟੀਅਰਾਂ ਦਾ ਜੀਵਨ ਲੋਕਾਂ ਨੂੰ ਰਾਸ਼ਟਰ ਸੇਵਾ ਲਈ ਪ੍ਰੇਰਿਤ ਕਰਨ ਵਾਲਾ ਹੋਵੇ : ਮੋਹਨ ਭਾਗਵਤ

ਸੰਘ ਦੇ ਪ੍ਰਚਾਰਕਾਂ, ਵਲੰਟੀਅਰਾਂ ਦਾ ਜੀਵਨ ਲੋਕਾਂ ਨੂੰ ਰਾਸ਼ਟਰ ਸੇਵਾ ਲਈ ਪ੍ਰੇਰਿਤ ਕਰਨ ਵਾਲਾ ਹੋਵੇ : ਮੋਹਨ ਭਾਗਵਤ

PM ਮੋਦੀ ਨੇ ਦੇਸ਼ ਵਾਸੀਆਂ ਨੂੰ ਗੋਵਰਧਨ ਪੂਜਾ ਦੀਆਂ ਦਿੱਤੀਆਂ ਵਧਾਈਆਂ, ਸੁੱਖ-ਸ਼ਾਂਤੀ ਦੀ ਕੀਤੀ ਕਾਮਨਾ

PM ਮੋਦੀ ਨੇ ਦੇਸ਼ ਵਾਸੀਆਂ ਨੂੰ ਗੋਵਰਧਨ ਪੂਜਾ ਦੀਆਂ ਦਿੱਤੀਆਂ ਵਧਾਈਆਂ, ਸੁੱਖ-ਸ਼ਾਂਤੀ ਦੀ ਕੀਤੀ ਕਾਮਨਾ

DUSU ਚੋਣਾਂ: ਮੁੱਖ ਮੰਤਰੀ ਰੇਖਾ ਗੁਪਤਾ ਨੇ ਜੇਤੂਆਂ ਨੂੰ ਦਿੱਤੀ ਵਧਾਈ

DUSU ਚੋਣਾਂ: ਮੁੱਖ ਮੰਤਰੀ ਰੇਖਾ ਗੁਪਤਾ ਨੇ ਜੇਤੂਆਂ ਨੂੰ ਦਿੱਤੀ ਵਧਾਈ