ਸੁਨਾਮ ਉਧਮ ਸਿੰਘ ਵਾਲਾ (ਰਮੇਸ਼ ਗਰਗ) : ਸਥਾਨਕ ਸ਼ਹਿਰ ਚ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਅੱਜ ਜਿੱਥੇ ਸੱਤਾਧਾਰੀ ਪਾਰਟੀ ਦੇ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ ਉੱਥੇ ਹੀ ਵਿਪੱਖ ਦੇ ਕਈ ਉਮੀਦਵਾਰਾਂ ਵੱਲੋਂ ਆਪਣੇ ਨਾਮਜਦਗੀ ਪੱਤਰ ਦਾਖਿਲ ਕੀਤੇ ਗਏ ਵਾਰਡਾ ਦੇ ਵਿੱਚ ਉਮੀਦਵਾਰ ਵੱਲੋਂ ਨਾਮਜਦਗੀ ਪੱਤਰ ਦਾਖਲ ਕਰਨ ਲਈ ਇਕੱਠ ਕੀਤਾ ਗਿਆ। ਵਾਰਡ ਨੰਬਰ 22 ਚ ਮਨਪ੍ਰੀਤ ਬਾਂਸਲ ਜੀ ਦੇ ਘਰ ਪਹਿਲਾਂ ਸ੍ਰੀ ਸੁੰਦਰ ਕਾਂਡ ਜੀ ਦੇ ਪਾਠ ਕਰਵਾਇਆ ਗਿਆ ਅਤੇ ਉਸ ਤੋਂ ਬਾਅਦ ਨਾਮਜਦਗੀ ਪੱਤਰ ਦਾਖਿਲ ਕਰਵਾਇਆ ਗਿਆ। ਇਸੇ ਤਰ੍ਹਾਂ ਵਾਰਡ ਨੰਬਰ 16 ਦੇ ਸੱਤਪਾਲ ਸੱਤੀ ਜੀ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ਅਤੇ ਵੱਖ ਵੱਖ ਉਮੀਦਵਾਰਾਂ ਵੱਲੋਂ ਧਾਰਮਿਕ ਸਥਾਨਾਂ ਤੇ ਮੱਥਾ ਟੇਕ ਕੇ ਆਸ਼ੀਰਵਾਦ ਲੈ ਕੇ ਨਾਮਜਦਗੀ ਪੱਤਰ ਦਾਖਲ ਕੀਤੇ ਗਏ
ਮੋਟੀ ਮਦਾਨ ਵਲੋਂ ਆਪਣੇ ਮਾਤਾ ਪਿਤਾ ਸ੍ਰੀ ਮਤੀ ਕਾਂਤਾ ਪੱਪਾ ਸਾਬਕਾ ਨਗਰ ਕੌਂਸਲਰ ਅਤੇ ਆਪਣੇ ਪਿਤਾ ਆਪਣੇ ਪਰਿਵਾਰ ਦੇ ਨਾਲ ਨਾਮਜਦਗੀ ਪੱਤਰ ਦਾਖਲ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਕਿਹਾ ਕਿ ਮੇਰਾ ਵਾਰਡ ਹੀ ਮੇਰਾ ਪਰਿਵਾਰ ਹੈ ਅਤੇ ਸਾਰੇ ਵਾਰਡ ਨੂੰ ਨਾਲ ਲੈ ਕੇ ਪਹਿਲਾਂ ਵੀ ਚੱਲਿਆ ਹਾ ਤੇ ਹੁਣ ਵੀ ਚੱਲਾਂਗਾ।
ਵਾਰਡ ਨੰਬਰ 22 ਚੋਂ ਮਨਪ੍ਰੀਤ ਬਾਂਸਲ ਜੀ ਵੱਲੋਂ ਵੀ ਨਾਮਜਦਗੀ ਪੱਤਰ ਦਾਖਲ ਕੀਤੇ ਗਏ ਤੇ ਉਹਨਾਂ ਨੇ ਕਿਹਾ ਕਿ ਉਹ ਜਿੱਤਣ ਤੋਂ ਬਾਅਦ ਵਾਰਡ ਨੂੰ ਸ਼ਹਿਰ ਦਾ ਸਭ ਤੋਂ ਸੋਹਣਾ ਬਣਾ ਦੇਵਾਗਾ
ਇਸੇ ਤਰ੍ਹਾਂ ਮੈਡਮ ਮੋਨਿਕਾ ਗੋਇਲ ਵੱਲੋਂ ਭਾਜਪਾ ਨੇਤਾ ਮੈਡਮ ਦਾਮਨ ਥਿੰਦ ਬਾਜਵਾ ਦੇ ਹਰਮਨ ਬਾਜਵਾ ਦੀ ਹਾਜ਼ਰੀ ਦੇ ਵਿੱਚ ਨਾਮਜਦਗੀ ਪੱਤਰ ਦਾਖਲ ਕੀਤੇ ਗਏ ਅਤੇ ਕਿਹਾ ਕਿ ਮੈਂ ਸਦਾ ਵਾਰਡ ਚ ਸੇਵਾ ਕਰਦੀ ਰਹੀ ਹਾਂ ਅਤੇ ਕਰਦੀ ਰਹਾਂਗੀ।
ਇਸੇ ਤਰ੍ਹਾਂ ਵਾਰਡ ਨੰਬਰ 7 ਚੋਂ ਸਾਬਕਾ ਨਗਰ ਕੌਂਸਲ ਪ੍ਰਧਾਨ ਜਗਦੀਪ ਸਿੰਘ ਜੋਗੀ ਜੀ ਦੀ ਪਤਨੀ ਪ੍ਰਵੀਨ ਕੌਰ ਵੱਲੋਂ ਨਾਮਜਦਗੀ ਪੱਤਰ ਦਾਖਲ ਕੀਤੇ ਗਏ ਅਤੇ ਉਹਨਾਂ ਨੇ ਕਿਹਾ ਕਿ ਵਾਰਡ ਦੀ ਤਰੱਕੀ ਲਈ ਕੰਮ ਕਰਾਂਗੇ।