Friday, July 31, 2026
BREAKING
ਲਗਾਤਾਰ ਤੀਜੇ ਦਿਨ ਸ਼ੇਅਰ ਬਾਜ਼ਾਰ 'ਚ ਵਾਧਾ : ਸੈਂਸੈਕਸ 166 ਅੰਕ ਚੜ੍ਹਿਆ ਤੇ ਨਿਫਟੀ 24,380 ਦੇ ਪਾਰ ਬੰਦ ਅਮਰੀਕਾ 'ਚ 30 ਭਾਰਤੀ ਟਰੱਕ ਡਰਾਈਵਰ ਗ੍ਰਿਫ਼ਤਾਰ ! MEA ਦਾ ਅਹਿਮ ਬਿਆਨ ਆਇਆ ਸਾਹਮਣੇ ਸੋਨੇ ਦੀ ਖ਼ਰੀਦਦਾਰੀ ਦੀ ਰਫਤਾਰ ਪਈ ਮੱਠੀ, 6 ਫੀਸਦੀ ਘਟੀ ਗੋਲਡ ਡਿਮਾਂਡ, ਇਸ ਕਾਰਨ ਵਿਗਾੜੀ ਖੇਡ ਪ੍ਰਧਾਨਗੀ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ, ਕਿਹਾ-ਪ੍ਰਧਾਨਗੀ ਮੇਰੇ ਲਈ ਕੋਈ ਵੱਡੀ ਚੀਜ਼ ਨਹੀਂ 5,000 ਭਾਰਤੀ ਪ੍ਰਵਾਸੀਆਂ ਨੂੰ ਡਿਪੋਰਟ ਕਰੇਗਾ ਬ੍ਰਿਟੇਨ ! ਬ੍ਰਿਟਿਸ਼ PM ਦਾ ਸਖ਼ਤ ਕਦਮ ਕੈਮਿਸਟਾਂ ਦੀ ਚਿਤਾਵਨੀ: ਪੁਰਾਣੀ ਡਰੱਗ ਪਾਲਿਸੀ ’ਤੇ ਬਗਾਵਤ, ਦੁਕਾਨਾਂ ਬੰਦ ਕਰਨ ਦੀ ਤਿਆਰੀ! ਹਾਈ ਅਲਰਟ 'ਤੇ ਪੰਜਾਬ! ਲੱਗਣਗੇ ਵਾਧੂ ਨਾਕੇ; ਸਾਰੇ ਜ਼ਿਲ੍ਹਿਆਂ ਲਈ ਸਖ਼ਤ ਨਿਰਦੇਸ਼ ਜਾਰੀ ਪੰਜਾਬ ਦੇ ਸਕੂਲਾਂ ਲਈ ਵੱਡੀ ਖ਼ਬਰ, 31 ਜੁਲਾਈ ਤੱਕ ਆਖਰੀ ਮੌਕਾ ਸ਼ਾਂਤੀ ਦੀ ਪਹਿਲ ! ਟਰੰਪ ਨੇ ਹਮਾਸ ਅਤੇ ਇਜ਼ਰਾਇਲੀ ਫੌਜਾਂ ਨੂੰ ਲੈ ਕੇ ਕਰ'ਤਾ ਵੱਡਾ ਦਾਅਵਾ ਅੰਬ ਸਾਹਿਬ ਕਲੋਨੀ ਦੇ ਹੰਝੂ: ਨਸ਼ਿਆਂ ਨੇ ਉਜਾੜੇ ਘਰ, ਪਰਿਵਾਰਾਂ ਨੇ ਇਨਸਾਫ਼ ਲਈ ਲਾਈ ਪੁਕਾਰ

ਪੰਜਾਬ

ਸੁਣਾਮ ਵਿੱਚ ਭਗਤੀ ਰਸ ਦੀ ਗੂੰਜ: “ਤੇਰੀ ਮਰਜ਼ੀ ਦਾ ਮੈਂ ਹਾਂ ਗੁਲਾਮ ਓ ਮੇਰੇ ਅਲਬੇਲੇ ਰਾਮ” ਭਜਨ ਨਾਲ ਸ਼ਰਧਾਲੂ ਹੋਏ ਭਾਵ-ਭੀਨੇ

02 ਨਵੰਬਰ, 2025 06:06 PM
 
ਸੁਣਾਮ (ਰਮੇਸ਼ ਗਰਗ) : ਸੁਣਾਮ ਦੇ ਮਾਇਆ ਗਾਰਡਨ ਵਿੱਚ ਚੱਲ ਰਹੇ ਸ਼੍ਰੀਮਦ ਭਾਗਵਤ ਸਪਤਾਹ ਗਿਆਨ ਯਗ ਵਿੱਚ ਸ਼ਨੀਵਾਰ ਨੂੰ ਭਗਤੀ, ਸ਼ਰਧਾ ਤੇ ਆਧਿਆਤਮਿਕਤਾ ਦਾ ਅਦਭੁਤ ਮੇਲ ਦੇਖਣ ਨੂੰ ਮਿਲਿਆ। ਇਸ ਸਮਾਗਮ ਦੀ ਪ੍ਰਧਾਨਗੀ ਹਰਿਦੁਆਰ ਤੋਂ ਪਧਾਰੇ ਸਵਾਮੀ ਦਾਮੋਦਰ ਸ਼ਰਨ ਜੀ ਮਹਾਰਾਜ ਨੇ ਕੀਤੀ, ਜਦਕਿ ਕਥਾ ਵਿਆਸ ਵਜੋਂ ਵ੍ਰਿੰਦਾਵਨ ਤੋਂ ਪਧਾਰੇ ਆਚਾਰਿਆ ਸਵਾਮੀ ਰਮੇਸ਼ਾਨੰਦ ਜੀ ਮਹਾਰਾਜ ਨੇ ਆਪਣੇ ਮਧੁਰ ਵਚਨਾਂ ਨਾਲ ਸ਼ਰਧਾਲੂਆਂ ਨੂੰ ਆਧਿਆਤਮਿਕ ਰਸ ਵਿੱਚ ਲੀਨ ਕਰ ਦਿੱਤਾ।
 
ਸਵਾਮੀ ਰਮੇਸ਼ਾਨੰਦ ਜੀ ਮਹਾਰਾਜ ਨੇ ਆਪਣੇ ਪ੍ਰਵਚਨ ਵਿੱਚ ਸੁਨਾਮ ਦੇ ਪਾਵਨ ਸੀਤਾਸਰ ਧਾਮ ਦੀ ਮਹਿਮਾ ਦਾ  ਵਰਣਨ ਕਰਦੇ ਹੋਏ ਕਿਹਾ ਕਿ ਇਹ ਧਾਮ ਧਾਰਮਿਕ ਦ੍ਰਿਸ਼ਟੀ ਤੋਂ ਬਹੁਤ ਮਹੱਤਵਪੂਰਣ ਹੈ। ਉਨ੍ਹਾਂ ਨੇ ਹਾਜ਼ਰ ਧਰਮਪ੍ਰੇਮੀਆਂ ਨੂੰ ਜੀਵਨ ਵਿੱਚ ਸੇਵਾ ਤੇ ਦਾਨ ਨੂੰ ਸਭ ਤੋਂ ਉੱਚਾ ਧਰਮ ਮੰਨਣ ਲਈ ਪ੍ਰੇਰਿਤ ਕੀਤਾ।
 
ਉਨ੍ਹਾਂ ਨੇ ਕਿਹਾ —
 
 “ਪਹਿਲੀ ਰੋਟੀ ਗੌ ਮਾਤਾ ਲਈ, ਪੰਜ ਕੌਰ ਅਗਨਿਦੇਵ ਲਈ, ਚੀਟੀਆਂ ਲਈ ਮਿੱਠੀ ਪੰਜੀਰੀ, ਮੱਛੀਆਂ ਲਈ ਆਟੇ ਦੀ ਗੋਲੀ, ਅਤੇ ਦਰਵਾਜ਼ੇ ‘ਤੇ ਆਏ ਸੰਤ ਨੂੰ ਕਦੇ ਖਾਲੀ ਹੱਥ ਨਾ ਜਾਣ ਦਿਓ।”
 
ਸਵਾਮੀ ਜੀ ਨੇ ਇਹ ਵੀ ਉਚਾਰਨ ਕੀਤਾ ਕਿ ਜੋ ਭਗਤ ਵ੍ਰਿੰਦਾਵਨ ਵਿੱਚ ਸ਼੍ਰੀ ਗਿਰਿਰਾਜ ਪਰਿਕ੍ਰਮਾ ਦੌਰਾਨ ਬੈਠੇ ਸੰਤਾਂ ਤੇ ਭਗਤਾਂ ਦੀ ਸੇਵਾ ਕਰਦੇ ਹਨ, ਉਹ ਸੱਚੇ ਪੁੰਨ ਦੇ ਭਾਗੀ ਬਣਦੇ ਹਨ।
 
ਜਦੋਂ ਸਵਾਮੀ ਜੀ ਨੇ ਭਗਤੀ ਭਰੇ ਸੁਰਾਂ ਵਿੱਚ ਭਜਨ
 
 “ਤੇਰੀ ਮਰਜ਼ੀ ਦਾ ਮੈਂ ਹਾਂ ਗੁਲਾਮ ਓ ਮੇਰੇ ਅਲਬੇਲੇ ਰਾਮ, ਅਲਬੇਲੇ ਰਾਮ ਮੇਰੇ ਮਤਵਾਲੇ ਸ਼ਿਆਮ...”
ਪੇਸ਼ ਕੀਤਾ, ਤਾਂ ਸਾਰਾ ਪੰਡਾਲ ਭਗਤੀ ਰਸ ਨਾਲ ਝੂਮ ਉੱਠਾ। ਸ਼ਰਧਾਲੂਆਂ ਨੇ ਹੱਥ ਜੋੜ ਕੇ, ਅੱਖਾਂ ਵਿੱਚ ਭਾਵਾਂ ਦੇ  ਨਾਲ, ਪ੍ਰਭੂ ਦੇ ਨਾਮ ਵਿੱਚ ਲੀਨ ਹੋਕੇ ਭਗਤੀ ਦਾ ਆਨੰਦ ਮਾਣਿਆ।
 
ਸਵਾਮੀ ਦਾਮੋਦਰ ਸ਼ਰਨ ਜੀ ਮਹਾਰਾਜ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜੀਵਨ ਵਿੱਚ ਸੰਤ ਸੇਵਾ ਅਤੇ ਪਰਮਾਤਮਾ ਦਾ ਸਿਮਰਨ ਹੀ ਅਸਲ ਸੁਖ ਹੈ। ਉਨ੍ਹਾਂ ਨੇ ਕਿਹਾ,
 
 “ਹਾਨੀ-ਲਾਭ, ਜੀਵਨ-ਮਰਨ ਸਭ ਵਿਧੀ ਦੇ ਹੱਥ ਵਿੱਚ ਹਨ; ਭਗਵਾਨ ਸਰਵਵਿਆਪਕ ਹਨ ਤੇ ਇਹ ਸੰਸਾਰ ਸਿਰਫ ਮਾਇਆ ਹੈ।”
 
ਇਸ ਮੌਕੇ ‘ਤੇ ਪ੍ਰਧਾਨ ਕਰਮਕਾਂਡੀ ਬ੍ਰਾਹਮਣ ਸਭਾ  ਪੰਡਿਤ ਰਾਮ ਜੁਹਾਰੀ ਦੀ ਅਗਵਾਈ ਵਿੱਚ ਮੂਲ ਪਾਠ ਦਾ ਆਯੋਜਨ ਹੋਇਆ। ਯਜਮਾਨ ਵਜੋਂ ਮਦਨ ਕਾਂਸਲ, ਅੰਜੂ ਕਾਂਸਲ, ਮਹੇਸ਼ ਸਿੰਗਲਾ, ਮਾਧਵੀ ਸਿੰਗਲਾ, ਰਾਜੇਸ਼ ਸਿੰਗਲਾ, ਸਵੀਟੀ ਸਿੰਗਲਾ, ਹਰੀਸ਼ ਗੋਇਲ, ਆਸ਼ਿਮਾ ਗੋਇਲ, ਜਗਦੀਪ ਸ਼ਰਮਾ, ਖੁਸ਼ਬੂ ਸ਼ਰਮਾ, ਸੌਰਭ ਗੋਇਲ ਅਤੇ ਦਿਵਿਆ ਗੋਇਲ ਨੇ ਰਾਮ ਭਵਨ ਵਿੱਚ ਸਵੇਰੇ ਦੀ ਪੁਜਾ ਵਿੱਚ ਭਾਗ ਲਿਆ।
 
ਕਾਰਜਕ੍ਰਮ ਦੌਰਾਨ ਸ਼੍ਰੀ ਸ਼ਿਵ ਮੰਦਰ ਧਰਮਸ਼ਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਦਨ ਕਾਂਸਲ, ਜਰਨਲ ਸਕੱਤਰ ਗੋਪਾਲ ਸ਼ਰਮਾ ਅਤੇ ਖਜਾਨਚੀ ਐਡਵੋਕੇਟ ਰਾਕੇਸ਼ ਜਿੰਦਲ ਨੇ ਸਾਰੇ ਨਗਰਵਾਸੀਆਂ ਨੂੰ ਸ਼੍ਰੀਕ੍ਰਿਸ਼ਨ ਜਨਮੋਤਸਵ ‘ਤੇ ਪਹੁੰਚ ਕੇ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ।
 
Have something to say? Post your comment

ਅਤੇ ਪੰਜਾਬ ਖਬਰਾਂ

ਪ੍ਰਧਾਨਗੀ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ, ਕਿਹਾ-ਪ੍ਰਧਾਨਗੀ ਮੇਰੇ ਲਈ ਕੋਈ ਵੱਡੀ ਚੀਜ਼ ਨਹੀਂ

ਪ੍ਰਧਾਨਗੀ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ, ਕਿਹਾ-ਪ੍ਰਧਾਨਗੀ ਮੇਰੇ ਲਈ ਕੋਈ ਵੱਡੀ ਚੀਜ਼ ਨਹੀਂ

ਕੈਮਿਸਟਾਂ ਦੀ ਚਿਤਾਵਨੀ: ਪੁਰਾਣੀ ਡਰੱਗ ਪਾਲਿਸੀ ’ਤੇ ਬਗਾਵਤ, ਦੁਕਾਨਾਂ ਬੰਦ ਕਰਨ ਦੀ ਤਿਆਰੀ!

ਕੈਮਿਸਟਾਂ ਦੀ ਚਿਤਾਵਨੀ: ਪੁਰਾਣੀ ਡਰੱਗ ਪਾਲਿਸੀ ’ਤੇ ਬਗਾਵਤ, ਦੁਕਾਨਾਂ ਬੰਦ ਕਰਨ ਦੀ ਤਿਆਰੀ!

ਹਾਈ ਅਲਰਟ 'ਤੇ ਪੰਜਾਬ! ਲੱਗਣਗੇ ਵਾਧੂ ਨਾਕੇ; ਸਾਰੇ ਜ਼ਿਲ੍ਹਿਆਂ ਲਈ ਸਖ਼ਤ ਨਿਰਦੇਸ਼ ਜਾਰੀ

ਹਾਈ ਅਲਰਟ 'ਤੇ ਪੰਜਾਬ! ਲੱਗਣਗੇ ਵਾਧੂ ਨਾਕੇ; ਸਾਰੇ ਜ਼ਿਲ੍ਹਿਆਂ ਲਈ ਸਖ਼ਤ ਨਿਰਦੇਸ਼ ਜਾਰੀ

ਪੰਜਾਬ ਦੇ ਸਕੂਲਾਂ ਲਈ ਵੱਡੀ ਖ਼ਬਰ, 31 ਜੁਲਾਈ ਤੱਕ ਆਖਰੀ ਮੌਕਾ

ਪੰਜਾਬ ਦੇ ਸਕੂਲਾਂ ਲਈ ਵੱਡੀ ਖ਼ਬਰ, 31 ਜੁਲਾਈ ਤੱਕ ਆਖਰੀ ਮੌਕਾ

ਅੰਬ ਸਾਹਿਬ ਕਲੋਨੀ ਦੇ ਹੰਝੂ: ਨਸ਼ਿਆਂ ਨੇ ਉਜਾੜੇ ਘਰ, ਪਰਿਵਾਰਾਂ ਨੇ ਇਨਸਾਫ਼ ਲਈ ਲਾਈ ਪੁਕਾਰ

ਅੰਬ ਸਾਹਿਬ ਕਲੋਨੀ ਦੇ ਹੰਝੂ: ਨਸ਼ਿਆਂ ਨੇ ਉਜਾੜੇ ਘਰ, ਪਰਿਵਾਰਾਂ ਨੇ ਇਨਸਾਫ਼ ਲਈ ਲਾਈ ਪੁਕਾਰ

ਕਾਮਨਵੈਲਥ ਗੇਮਜ਼ 2026 'ਚ ਲਵਪ੍ਰੀਤ ਸਿੰਘ ਨੇ ਜਿੱਤਿਆ ਚਾਂਦੀ ਦਾ ਤਗਮਾ, ਪਿੰਡ 'ਚ ਜਸ਼ਨ ਦਾ ਮਾਹੌਲ

ਕਾਮਨਵੈਲਥ ਗੇਮਜ਼ 2026 'ਚ ਲਵਪ੍ਰੀਤ ਸਿੰਘ ਨੇ ਜਿੱਤਿਆ ਚਾਂਦੀ ਦਾ ਤਗਮਾ, ਪਿੰਡ 'ਚ ਜਸ਼ਨ ਦਾ ਮਾਹੌਲ

ਸੜਕ ਹਾਦਸਾ ਪੀੜਤਾਂ ਲਈ ਪੀਐਮ-ਰਾਹਤ ਯੋਜਨਾ ਦਾ ਲਾਭ ਲਿਆ ਜਾਵੇ : ਆਰ.ਟੀ.ਓ.

ਸੜਕ ਹਾਦਸਾ ਪੀੜਤਾਂ ਲਈ ਪੀਐਮ-ਰਾਹਤ ਯੋਜਨਾ ਦਾ ਲਾਭ ਲਿਆ ਜਾਵੇ : ਆਰ.ਟੀ.ਓ.

ਪੰਜਾਬ ਸਰਕਾਰ ਨੇ ਮਨਰੇਗਾ/ਵੀਬੀ ਜੀ ਰਾਮ ਜੀ ਕਰਮਚਾਰੀਆਂ ਦੇ ਲੰਬੇ ਸਮੇਂ ਤੋਂ ਲਟਕ ਰਹੇ ਮੁੱਦਿਆਂ ਦਾ ਕੀਤਾ ਹੱਲ; ਲਗਭਗ 2,000 ਕਰਮਚਾਰੀਆਂ ਨੂੰ ਹੋਵੇਗਾ ਲਾਭ

ਪੰਜਾਬ ਸਰਕਾਰ ਨੇ ਮਨਰੇਗਾ/ਵੀਬੀ ਜੀ ਰਾਮ ਜੀ ਕਰਮਚਾਰੀਆਂ ਦੇ ਲੰਬੇ ਸਮੇਂ ਤੋਂ ਲਟਕ ਰਹੇ ਮੁੱਦਿਆਂ ਦਾ ਕੀਤਾ ਹੱਲ; ਲਗਭਗ 2,000 ਕਰਮਚਾਰੀਆਂ ਨੂੰ ਹੋਵੇਗਾ ਲਾਭ

ਸਿਹਤ ਮੰਤਰੀ ਵੱਲੋਂ ਫੂਡ ਸੇਫਟੀ ਸੈਮੀਨਾਰ ' ਚ ਸਿਹਤਮੰਦ ਭੋਜਨ ' ਤੇ ਜ਼ੋਰ

ਸਿਹਤ ਮੰਤਰੀ ਵੱਲੋਂ ਫੂਡ ਸੇਫਟੀ ਸੈਮੀਨਾਰ ' ਚ ਸਿਹਤਮੰਦ ਭੋਜਨ ' ਤੇ ਜ਼ੋਰ

ਸ਼ੁਤਰਾਣਾ ਹਲਕੇ ਦੇ 56 ਪਿੰਡਾਂ ਦੀ 68,500 ਏਕੜ ਜ਼ਮੀਨ ਨੂੰ ਮਿਲਿਆ ਸਿੰਚਾਈ ਲਈ ਨਹਿਰੀ ਪਾਣੀ: ਬਰਿੰਦਰ ਕੁਮਾਰ ਗੋਇਲ

ਸ਼ੁਤਰਾਣਾ ਹਲਕੇ ਦੇ 56 ਪਿੰਡਾਂ ਦੀ 68,500 ਏਕੜ ਜ਼ਮੀਨ ਨੂੰ ਮਿਲਿਆ ਸਿੰਚਾਈ ਲਈ ਨਹਿਰੀ ਪਾਣੀ: ਬਰਿੰਦਰ ਕੁਮਾਰ ਗੋਇਲ