ਨਵਾਸ਼ਹਿਰ (ਮਨੋਰੰਜਨ ਕਾਲੀਆ) : ਅੱਜ ਬੀ. ਐਲ.ਐਮ ਗਰਲਜ਼ ਕਾਲਜ ਵਿਖੇ ਸਵੱਛਤਾ ਹੀ ਸੇਵਾ ਮਿਸ਼ਨ ਦੇ ਸੰਬੰਧ ਵਿੱਚ ਐਨ.ਐਸ.ਐਸ ਯੂਨਿਟ ਦੇ ਇੰਚਾਰਜ ਪ੍ਰੋ. ਹਰਦੀਪ ਕੌਰ ਅਤੇ ਮਿਊਨਸੀਪਲ ਕੌਂਸਲ, ਸ਼ਹੀਦ ਭਗਤ ਸਿੰਘ ਨਗਰ ਤੋਂ ਜਸਵਿੰਦਰ ਸਿੰਘ (ਸੀ.ਐਫ), ਕੁਲਵੰਤ ਸਿੰਘ (ਸੁਪਰਵਾਈਜ਼ਰ), ਲਵਪ੍ਰੀਤ (ਵਲੰਟੀਅਰ), ਇੰਦਰਪਾਲ ਸਿੰਘ (ਮੋਟੀਵੇਟਰ) ਅਤੇ ਨਹਿਰੂ ਯੁਵਾ ਕੇਂਦਰ ਦੇ ਡਾਇਰੈਕਟਰ ਵੰਦਨਾ ਲਾਓ ਦੇ ਸਹਿਯੋਗ ਨਾਲ ਸਵੱਛ ਅਭਿਆਨ ਚਲਾਇਆ ਗਿਆ। ਕਾਲਜ ਪ੍ਰਿੰਸੀਪਲ ਸ੍ਰੀਮਤੀ ਤਰਨਪ੍ਰੀਤ ਕੌਰ ਵਾਲੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਲਜ ਦੇ 50 ਐਨ.ਐਸ.ਐਸ ਵਲੰਟੀਅਰਾਂ ਨੇ ਹਿੱਸਾ ਲਿਆ। ਇਸ ਦੌਰਾਨ ਕਾਲਜ ਦੇ ਆਲੇ ਦੁਆਲੇ ਅਤੇ ਕਾਲਜ ਵਿੱਚ ਸਫਾਈ ਕੀਤੀ ਗਈ। ਮਿਊਨਸੀਪਲ ਕੌਂਸਲ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਆਏ ਜਸਵਿੰਦਰ ਸਿੰਘ (ਸੀ.ਐਫ) ਨੇ ਵਿਦਿਆਰਥਣਾਂ ਨੂੰ ਸਫਾਈ ਲਈ ਜਾਗਰੂਕ ਕੀਤਾ ਅਤੇ ਸਵੱਛਤਾ ਸਬੰਧੀ ਸਹੁੰ ਵੀ ਚੁਕਾਈ। ਉਹਨਾਂ ਕਿਹਾ ਕਿ ਸਾਨੂੰ ਹਰ ਰੋਜ਼ ਆਪਣੇ ਆਲੇ ਦੁਆਲੇ ਨੂੰ ਸਾਫ ਰੱਖਣ ਲਈ ਘੱਟੋ ਘੱਟ ਇੱਕ ਮਿਨਟ ਦਾ ਸਮਾਂ ਜਰੂਰ ਦੇਣਾ ਚਾਹੀਦਾ ਹੈ। ਅੰਤ ਵਿੱਚ ਕਾਲਜ ਪ੍ਰਿੰਸੀਪਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੇਕਰ ਹਰ ਦੇਸ਼ ਵਾਸੀ ਇਕ ਮਿਨਟ ਦਾ ਸਮਾਂ ਸਵਛਤਾ ਲਈ ਕੱਢਦਾ ਹੈ ਤੇ ਪੂਰੇ ਦੇਸ਼ ਦੀ ਗੰਦਗੀ ਕੁਝ ਪਲਾਂ 'ਚ ਹੀ ਸਾਫ ਹੋ ਜਾਏਗੀ। ਇਸ ਮੌਕੇ ਤੇ ਸਮੂਹ ਕਾਲਜ ਸਟਾਫ ਮੈਂਬਰ ਸ਼ਾਮਿਲ ਸਨ।