Monday, February 23, 2026
BREAKING
ਮਨਰੇਗਾ ਬਚਾਓ ਸੰਗਰਾਮ ਨੂੰ ਮਹਾਂ ਰੈਲੀ ਦੀਆਂ ਤਿਆਰੀਆਂ ਸ਼ੁਰੂ "ਲਗਜ਼ਰੀ ਨਹੀਂ, ਜ਼ਰੂਰਤ ਹੈ ਹਵਾਈ ਯਾਤਰਾ", ਵਧੇ ਹਵਾਈ ਕਿਰਾਇਆਂ 'ਤੇ ਸੁਪਰੀਮ ਕੋਰਟ ਦੀ ਟਿੱਪਣੀ ਚੰਡੀਗੜ੍ਹ 'ਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, ਕੌਂਸਲਰ ਪ੍ਰੇਮਲਤਾ ਨੇ ਫੜ੍ਹਿਆ ਕਾਂਗਰਸ ਦਾ ਹੱਥ ਸੁਖਬੀਰ ਬਾਦਲ ਦਾ ਅਕਾਲੀ ਦਲ ਪੁਨਰ ਸੁਰਜੀਤ ਨੂੰ ਵੱਡਾ ਝਟਕਾ ਸ਼ੇਅਰ ਬਾਜ਼ਾਰ 'ਚ ਭਰਿਆ ਜੋਸ਼ : ਸੈਂਸੈਕਸ 479 ਤੇ ਨਿਫਟੀ 141 ਅੰਕਾਂ ਦੀ ਮਜ਼ਬੂਤੀ ਨਾਲ ਹੋਏ ਬੰਦ 27 ਫ਼ਰਵਰੀ ਤਕ ਹੜਤਾਲ 'ਤੇ ਗਏ ਵਕੀਲ, ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ ਸ਼ਿਵਾਲਿਕ ਦੀਆਂ ਪਹਾੜੀਆਂ 'ਚ ਗੈਰ-ਕਾਨੂੰਨੀ ਮਾਇਨਿੰਗ 'ਤੇ NGT ਸਖ਼ਤ, ਸਟੋਨ ਕਰੱਸ਼ਰਾਂ 'ਤੇ ਵੱਡੀ ਕਾਰਵਾਈ ਮੁਅੱਤਲ DIG ਭੁੱਲਰ ਰਿਸ਼ਵਤ ਮਾਮਲੇ 'ਚ ਡਾਇਰੀ ਦਾ ਖੁੱਲ੍ਹਿਆ ਭੇਤ, ਅੱਗੇ ਦੀ ਜਾਂਚ ਜਾਰੀ ਮਿਲਾਵਟੀ ਦੁੱਧ ਦਾ ਮਾਮਲਾ : AP ਮੁੱਖ ਮੰਤਰੀ ਵਲੋਂ 10-10 ਲੱਖ ਰੁਪਏ ਮੁਆਵਜ਼ੇ ਦਾ ਐਲਾਨ ਤਾਮਿਲਨਾਡੂ 'ਚ SIR ਮਗਰੋਂ ਚੋਣ ਕਮਿਸ਼ਨ ਦਾ ਵੱਡਾ ਐਕਸ਼ਨ: ਵੋਟਰ ਸੂਚੀ 'ਚੋਂ 97 ਲੱਖ ਤੋਂ ਵੱਧ ਨਾਂ ਕੱਟੇ

ਸਿਹਤ

ਸਰੀਰ ’ਚ ਹੋ ਰਹੀ ਹੈ ਇਸ ਚੀਜ਼ ਦੀ ਕਮੀ ਤਾਂ ਖਾਓ ਇਹ ਚੀਜ਼, ਮਿਲਣਗੇ ਹਜ਼ਾਰਾਂ ਫਾਇਦੇ

10 ਮਾਰਚ, 2025 06:17 PM

ਆਂਵਲਾ ਸਿਹਤ ਲਈ ਬਹੁਤ ਫਾਇਦੇਮੰਦ ਹੈ। ਆਂਵਲੇ ਦੀ ਵਰਤੋਂ ਪ੍ਰਾਚੀਨ ਕਾਲ ਤੋਂ ਬੀਮਾਰੀਆਂ ਦੇ ਇਲਾਜ ਤੇ ਬਿਊਟੀ ਲਈ ਕੀਤਾ ਜਾਂਦਾ ਹੈ। ਆਂਵਲੇ 'ਚ ਵਿਟਾਮਿਨ-ਸੀ, ਕੈਲਸ਼ੀਅਮ, ਫਾਸਫੋਰਸ, ਆਇਰਨ, ਕੈਰੋਟੀਨ, ਵਿਟਾਮਿਨ-ਬੀ ਅਤੇ ਕਾਰਬੋਹਾਈਡ੍ਰੇਟਸ ਵਰਗੇ ਤੱਤ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਇਹ ਖਾਣ 'ਚ ਜਿੰਨੇ ਕੋੜ੍ਹੇ ਅਤੇ ਖੱਟੇ-ਮਿੱਠੇ ਹੁੰਦੇ, ਓਨੇ ਹੀ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਸ ਦਾ ਆਚਾਰ ਅਤੇ ਮਿੱਠਾ ਮੁਰੱਬਾ ਵੀ ਬਣਾਇਆ ਜਾਂਦਾ ਹੈ। ਇਹ ਸਿਹਤ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਆਓ ਜਾਣਦੇ ਹਾਂ ਆਂਵਲੇ ਖਾਣ ਨਾਲ ਕੀ-ਕੀ ਹੁੰਦੇ ਹਨ ਫਾਇਦੇ :-

 

ਵਾਲਾਂ ਲਈ ਫਾਇਦੇਮੰਦ
- ਵਾਲਾਂ ਦੀ ਕੁਦਰਤੀ ਚਮਕ ਲਈ ਆਂਵਲੇ ਬੇਹੱਦ ਫਾਇਦੇਮੰਦ ਹੁੰਦਾ ਹੈ, ਇਸ ਦੇ ਇਲਾਵਾ ਵਾਲਾਂ ਦੇ ਚਿੱਟੇ ਹੋਣ ਦੀ ਸਮੱਸਿਆ ਘੱਟ ਕਰਨ ਲਈ ਅਤੇ ਝੜਦੇ ਵਾਲਾਂ ਲਈ ਆਂਵਲੇ ਅਸਰਦਾਰ ਸਾਬਤ ਹੁੰਦੇ ਹਨ। ਜੇਕਰ ਤੁਹਾਡੇ ਵਾਲ ਸੁੱਕੇ ਅਤੇ ਪਤਲੇ ਹਨ ਤਾਂ ਰੋਜ਼ਾਨਾ ਵਾਲ ਧੋਣ ਤੋਂ ਪਹਿਲਾਂ ਆਂਵਲਿਆਂ ਦੇ ਤੇਲ ਨਾਲ ਚੰਗੀ ਤਰ੍ਹਾਂ ਮਾਲਿਸ਼ ਕਰਨੀ ਚਾਹੀਦੀ ਹੈ। ਆਂਵਲੇ ਦਾ ਤੇਲ ਵਾਲਾਂ ਲਈ ਇਕ ਵਧੀਆ ਕੰਡੀਸ਼ਨਰ ਦਾ ਕੰਮ ਕਰਦਾ ਹੈ। ਇਸ ਨਾਲ ਵਾਲ ਕਾਲੇ, ਸੰਘਣੇ ਅਤੇ ਚਮਕਦਾਰ ਹੁੰਦੇ ਹਨ।

ਅੱਖਾਂ ਦੀ ਰੌਸ਼ਨੀ ਵਧਾਉਣ 'ਚ ਸਹਾਇਕ
- ਆਂਵਲੇ ਅੱਖਾਂ ਲਈ ਵਰਦਾਨ ਹਨ। ਇਸ 'ਚ ਮੌਜੂਦ ਤੱਤ ਅੱਖਾਂ ਦੀ ਰੌਸ਼ਨੀ ਨੂੰ ਵਧਾਉਣ 'ਚ ਸਹਾਇਕ ਹੁੰਦੇ ਹਨ। ਖਾਲੀ ਪੇਟ ਆਂਵਲਿਆਂ ਦਾ ਜੂਸ ਪੀਣ ਨਾਲ ਅੱਖਾਂ ਦੀ ਰੌਸ਼ਨੀ ਜਲਦੀ ਘੱਟ ਨਹੀਂ ਹੁੰਦੀ। ਰੋਜ਼ਾਨਾ ਇਕ ਚਮਚਾ ਆਂਵਲਿਆਂ ਦੇ ਪਾਊਡਰ ਨੂੰ ਸ਼ਹਿਦ ਦੇ ਨਾਲ ਲੈਣ ਨਾਲ ਲਾਭ ਮਿਲਦਾ ਹੈ ਅਤੇ ਮੋਤੀਆਬੰਦ ਦੀ ਸਮੱਸਿਆ ਵੀ ਖਤਮ ਹੋ ਜਾਂਦੀ ਹੈ।

ਐਸੀਡਿਟੀ ਹੋਵੇਗੀ ਦੂਰ
- ਆਂਵਲਿਆਂ ਦਾ ਰਸ ਤੁਸੀਂ ਬਾਹਰ ਤੋਂ ਖਰੀਦ ਸਕਦੇ ਹੋ ਜਾਂ ਆਂਵਲਿਆਂ ਨੂੰ ਪੀਸ ਕੇ ਆਂਵਲਿਆਂ ਦਾ ਤਾਜ਼ਾ ਰਸ ਵੀ ਕੱਢ ਸਕਦੇ ਹੋ। ਐਸੀਡਿਟੀ ਤੋਂ ਰਾਹਤ ਪਾਉਣ ਲਈ ਖਾਲੀ ਪੇਟ ਆਂਵਲਿਆਂ ਦਾ ਰਾਸ ਪੀਓ। ਇਸ ਦਾ ਲਗਾਤਾਰ ਸੇਵਨ ਕਰਨ ਨਾਲ ਤੁਸੀਂ ਐਸੀਡਿਟੀ ਦੀ ਮਮੱਸਿਆ ਤੋਂ ਮੁਕਤ ਹੋ ਸਕਦੇ ਹੋ। ਦੋ ਤਿੰਨ ਟੁਕੜੇ ਤਾਜ਼ਾ ਆਂਵਲੇ ਖਾਣ ਨਾਲ ਤੁਸੀਂ ਆਸਾਨੀ ਨਾਲ ਪੇਟ ਦੀਆਂ ਸਾਰੀਆਂ ਸਮੱਸਿਆਵਾਂ ਤੋਂ ਰਾਹਤ ਪਾ ਸਕਦੇ ਹੋ।

ਪੱਥਰੀ ਖ਼ਤਮ ਕਰਨ 'ਚ ਮਦਦਗਾਰ
- ਪੱਥਰੀ ਹੋਣ 'ਤੇ ਆਂਵਲਿਆਂ ਦਾ ਸੇਵਨ ਕਰਨਾ ਚਾਹੀਦਾ ਹੈ। ਆਂਵਲਿਆਂ ਦਾ ਚੂਰਨ ਮੂਲੀ ਦੇ ਨਾਲ ਖਾਣ ਨਾਲ ਗੁਰਦੇ ਦੀ ਪੱਥਰੀ ਨਿਕਲ ਜਾਂਦੀ ਹੈ। ਇਸ 'ਚ ਅਲਬੂਮੀਨ ਅਤੇ ਸੋਡੀਅਮ ਕਲੋਰਾਈਡ ਬਹੁਤ ਹੀ ਮਾਤਰਾ 'ਚ ਪਾਇਆ ਜਾਂਦਾ ਹੈ, ਜਿਸ ਦੇ ਕਾਰਨ ਇਨ੍ਹਾਂ ਨੂੰ ਗੁਰਦਿਆਂ ਦੀ ਪੱਥਰੀ ਦੇ ਇਲਾਜ ਲਈ ਬਹੁਤ ਹੀ ਵਧੀਆ ਮੰਨਿਆ ਜਾਂਦਾ ਹੈ। ਇਸ ਲਈ ਗੁਰਦੇ ਦੀ ਪੱਥਰੀ ਹੋਣ 'ਤੇ ਆਂਵਲਿਆਂ ਦਾ ਸੇਵਨ ਕਰੋ।

ਬਲੱਡ ਦੀ ਕਮੀ ਕਰੇ ਪੂਰੀ
- ਖੂਨ 'ਚ ਹੀਮੋਗਲੋਬਿਨ ਦੀ ਕਮੀ ਹੋਣ 'ਤੇ, ਰੋਜ਼ਾਨਾ ਆਂਵਲਿਆਂ ਦੇ ਰਸ ਦਾ ਸੇਵਨ ਕਰਨਾ ਬੇਹੱਦ ਫਾਇਦੇਮੰਦ ਹੁੰਦਾ ਹੈ। ਇਹ ਸਰੀਰ 'ਚ ਖੂਨ ਦੀ ਕਮੀ ਵੀ ਨਹੀਂ ਹੋਣ ਦਿੰਦਾ।

ਬੁਖਾਰ ਤੋਂ ਛੁਟਕਾਰਾ
- ਬੁਖਾਰ ਤੋਂ ਛੁਟਕਾਰਾ ਪਾਉਣ ਲਈ ਆਂਵਲਿਆਂ ਦਾ ਰਸ ਬੇਹੱਦ ਫਾਇਦੇਮੰਦ ਹੁੰਦਾ ਹੈ। ਇਸ ਦੇ ਇਲਾਵਾ ਦੰਦਾਂ 'ਚ ਦਰਦ ਅਤੇ ਕੈਵਿਟੀ ਹੋਣ 'ਤੇ ਆਂਵਲਿਆਂ ਦੇ ਰਸ 'ਚ ਥੋੜ੍ਹਾ ਜਿਹਾ ਕਪੂਰ ਮਿਲਾ ਕੇ ਮਸੂੜਿਆਂ 'ਤੇ ਲਗਾਉਣ ਨਾਲ ਆਰਾਮ ਮਿਲਦਾ ਹੈ।

ਸਰੀਰ ਦੀ ਗਰਮੀ ਕਰੇ ਘੱਟ
- ਆਂਵਲਿਆਂ ਦਾ ਜੂਸ ਸਰੀਰ 'ਚ ਗਰਮੀ ਘਟਾਉਣ ਲਈ ਵੀ ਮਦਦਗਾਰ ਹੁੰਦਾ ਹੈ। ਹਿਚਕੀ ਅਤੇ ਉਲਟੀ ਆਉਣ 'ਤੇ ਆਂਵਲਿਆਂ ਦੇ ਜੂਸ ਨੂੰ ਮਿਸ਼ਰੀ ਦੇ ਨਾਲ ਦਿਨ 'ਚ ਦੋ-ਤਿੰਨ ਵਾਰ ਸੇਵਨ ਕਰਨ ਨਾਲ ਕਾਫੀ ਰਾਹਤ ਮਿਲਦੀ ਹੈ।

ਯਾਦਾਸ਼ਤ ਵਧਾਉਣ 'ਚ ਸਹਾਇਕ
- ਜੇਕਰ ਤੁਸੀਂ ਕੋਈ ਚੀਜ਼ ਖਾ ਕੇ ਅਕਸਰ ਭੁੱਲ ਜਾਂਦੇ ਹਨ ਤਾਂ ਆਂਵਲੇ ਤੁਹਾਡੇ ਲਈ ਫਾਇਦੇਮੰਦ ਹੋ ਸਕਦੇ ਹਨ। ਆਂਵਲੇ ਯਾਦਾਸ਼ਤ ਵਧਾਉਣ 'ਚ ਮਦਦਗਾਰ ਹੁੰਦੇ ਹਨ। ਇਸ ਦੇ ਲਈ ਸਵੇਰੇ ਆਂਵਲਿਆਂ ਦਾ ਮੁਰੰਬਾ ਗਾਂ ਦੇ ਦੁੱਧ ਨਾਲ ਲੈਣ ਨਾਲ ਬੇਹੱਦ ਲਾਭ ਮਿਲਦਾ ਹੈ। ਇਸ ਦੇ ਇਲਾਵਾ ਆਂਵਲਿਆਂ ਦੇ ਜੂਸ ਦੀ ਵਰਤੋਂ ਵੀ ਕਰ ਸਕਦੇ ਹੋ।

ਸਕਿਨ ਦੀ ਖੂਬਸੂਰਤੀ ਵਧਾਉਣ 'ਚ ਸਹਾਇਕ
- ਜੇਕਰ ਤੁਸੀਂ ਕੁਦਰਤੀ ਤਰੀਕੇ ਨਾਲ ਚਿਹਰੇ ਦੇ ਦਾਗ-ਧੱਬੇ ਨੂੰ ਹਟਾਉਣਾ ਚਾਹੁੰਦੇ ਹਨ ਤਾਂ ਆਂਵਲਿਆਂ ਦਾ ਸੇਵਨ ਕਰਨਾ ਸ਼ੁਰੂ ਕਰ ਦਿਓ। ਆਂਵਲਿਆਂ ਦਾ ਪੇਸਟ ਬਣਾ ਕੇ ਚਿਹਰੇ 'ਤੇ ਲਗਾਉਣ ਨਾਲ ਸਕਿਨ ਸਾਫ, ਚਮਕਦਾਰ ਹੁੰਦੀ ਹੈ ਅਤੇ ਝੂਰੀਆਂ ਵੀ ਘੱਟ ਹੁੰਦੀਆਂ ਹਨ।

 

Have something to say? Post your comment

ਅਤੇ ਸਿਹਤ ਖਬਰਾਂ

Cancer Protect Food: ਕੈਂਸਰ ਦਾ ਖ਼ਤਰਾ ਘੱਟ ਕਰ ਸਕਦੀ ਹੈ ਇਹ ਡਾਇਟ! ਖਾਣੇ 'ਚ ਸ਼ਾਮਲ ਕਰੋ ਇਹ ਚੀਜ਼ਾਂ

Cancer Protect Food: ਕੈਂਸਰ ਦਾ ਖ਼ਤਰਾ ਘੱਟ ਕਰ ਸਕਦੀ ਹੈ ਇਹ ਡਾਇਟ! ਖਾਣੇ 'ਚ ਸ਼ਾਮਲ ਕਰੋ ਇਹ ਚੀਜ਼ਾਂ

Kidney ਫੇਲ੍ਹ ਹੋਣ 'ਤੇ ਕਿੰਨਾ ਚਿਰ ਜ਼ਿੰਦਾ ਰਹਿ ਸਕਦਾ ਬੰਦਾ? ਜਾਣੋਂ ਕਿਵੇਂ ਕਰੀਏ ਦੇਖਭਾਲ

Kidney ਫੇਲ੍ਹ ਹੋਣ 'ਤੇ ਕਿੰਨਾ ਚਿਰ ਜ਼ਿੰਦਾ ਰਹਿ ਸਕਦਾ ਬੰਦਾ? ਜਾਣੋਂ ਕਿਵੇਂ ਕਰੀਏ ਦੇਖਭਾਲ

ਥਾਇਰਾਇਡ ਦੇ ਮਰੀਜ਼ ਤੁਰੰਤ ਬੰਦ ਕਰ ਦੇਣ ਇਨ੍ਹਾਂ ਚੀਜ਼ਾਂ ਦਾ ਸੇਵਨ, ਨਹੀਂ ਤਾਂ ਵਧ ਸਕਦੀ ਹੈ ਪਰੇਸ਼ਾਨੀ

ਥਾਇਰਾਇਡ ਦੇ ਮਰੀਜ਼ ਤੁਰੰਤ ਬੰਦ ਕਰ ਦੇਣ ਇਨ੍ਹਾਂ ਚੀਜ਼ਾਂ ਦਾ ਸੇਵਨ, ਨਹੀਂ ਤਾਂ ਵਧ ਸਕਦੀ ਹੈ ਪਰੇਸ਼ਾਨੀ

ਸਾਵਧਾਨ! ਦਿਨ ਭਰ ਨੀਂਦ ਤੇ ਸੁਸਤੀ ਨਾ ਕਰੋ ਨਜ਼ਰਅੰਦਾਜ਼, ਹੋ ਸਕਦੀ ਹੈ ਇਸ ਵਿਟਾਮਿਨ ਦੀ ਕਮੀ

ਸਾਵਧਾਨ! ਦਿਨ ਭਰ ਨੀਂਦ ਤੇ ਸੁਸਤੀ ਨਾ ਕਰੋ ਨਜ਼ਰਅੰਦਾਜ਼, ਹੋ ਸਕਦੀ ਹੈ ਇਸ ਵਿਟਾਮਿਨ ਦੀ ਕਮੀ

ਕੀ ਤੁਹਾਨੂੰ ਵੀ ਨਹੀਂ ਪਚਦੇ ਦੁੱਧ ਅਤੇ ਦਹੀਂ? ਜਾਣੋ ਵਜ੍ਹਾ ਤੇ ਅਪਣਾਓ ਇਹ ਸਾਵਧਾਨੀਆਂ

ਕੀ ਤੁਹਾਨੂੰ ਵੀ ਨਹੀਂ ਪਚਦੇ ਦੁੱਧ ਅਤੇ ਦਹੀਂ? ਜਾਣੋ ਵਜ੍ਹਾ ਤੇ ਅਪਣਾਓ ਇਹ ਸਾਵਧਾਨੀਆਂ

8 ਘੰਟੇ ਸੌਣ ਤੋਂ ਬਾਅਦ ਵੀ ਨਹੀਂ ਰਹਿੰਦੇ ਫ੍ਰੈਸ਼? ਤਾਂ ਕਿਤੇ ਆਹ ਕਾਰਨ ਤੁਹਾਡੀ ਨੀਂਦ ਦਾ ਦੁਸ਼ਮਨ ਤਾਂ ਨਹੀ

8 ਘੰਟੇ ਸੌਣ ਤੋਂ ਬਾਅਦ ਵੀ ਨਹੀਂ ਰਹਿੰਦੇ ਫ੍ਰੈਸ਼? ਤਾਂ ਕਿਤੇ ਆਹ ਕਾਰਨ ਤੁਹਾਡੀ ਨੀਂਦ ਦਾ ਦੁਸ਼ਮਨ ਤਾਂ ਨਹੀ

ਰੋਜ਼ਾਨਾ ਬਿਸਕੁਟ ਤੇ ਚਿਪਸ ਖਿਲਾਉਣਾ ਪੈ ਸਕਦਾ ਭਾਰੀ;  ਬੱਚੇ ਦੇ ਸਰੀਰ ਦਾ ਇਹ ਹਿੱਸੇ ਨੂੰ ਹੋ ਸਕਦਾ ਵੱਡਾ ਨੁਕਸਾਨ, ਮਾਪੇ ਦੇਣ ਧਿਆਨ!

ਰੋਜ਼ਾਨਾ ਬਿਸਕੁਟ ਤੇ ਚਿਪਸ ਖਿਲਾਉਣਾ ਪੈ ਸਕਦਾ ਭਾਰੀ; ਬੱਚੇ ਦੇ ਸਰੀਰ ਦਾ ਇਹ ਹਿੱਸੇ ਨੂੰ ਹੋ ਸਕਦਾ ਵੱਡਾ ਨੁਕਸਾਨ, ਮਾਪੇ ਦੇਣ ਧਿਆਨ!

ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹਨ ਇਸ ਸਬਜ਼ੀ ਦੇ ਬੀਜ, ਫਾਇਦੇ ਕਰਨਗੇ ਹੈਰਾਨ

ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹਨ ਇਸ ਸਬਜ਼ੀ ਦੇ ਬੀਜ, ਫਾਇਦੇ ਕਰਨਗੇ ਹੈਰਾਨ

ਕਿਸੇ ਸੁਪਰਫੂਡ ਤੋਂ ਘੱਟ ਨਹੀਂ ਹੈ ਇਹ ਸਬਜ਼ੀ, ਕਿਡਨੀ ਲਿਵਰ ਨੂੰ ਕਰੇ ਡਿਟਾਕਸ, ਮਿਲਣਗੇ ਹੋਰ ਵੀ ਕਈ ਫ਼ਾਇਦੇ

ਕਿਸੇ ਸੁਪਰਫੂਡ ਤੋਂ ਘੱਟ ਨਹੀਂ ਹੈ ਇਹ ਸਬਜ਼ੀ, ਕਿਡਨੀ ਲਿਵਰ ਨੂੰ ਕਰੇ ਡਿਟਾਕਸ, ਮਿਲਣਗੇ ਹੋਰ ਵੀ ਕਈ ਫ਼ਾਇਦੇ

ਸਟੀਲ ਦੇ ਭਾਂਡਿਆਂ 'ਚ ਭੁੱਲ ਕੇ ਵੀ ਨਾ ਰੱਖੋ ਇਹ ਚੀਜ਼ਾਂ, ਸਿਹਤ 'ਤੇ ਪੈ ਸਕਦਾ ਹੈ ਬੁਰਾ ਅਸਰ

ਸਟੀਲ ਦੇ ਭਾਂਡਿਆਂ 'ਚ ਭੁੱਲ ਕੇ ਵੀ ਨਾ ਰੱਖੋ ਇਹ ਚੀਜ਼ਾਂ, ਸਿਹਤ 'ਤੇ ਪੈ ਸਕਦਾ ਹੈ ਬੁਰਾ ਅਸਰ