Friday, February 27, 2026
BREAKING
ਜਿਲਾ ਕਾਂਗਰਸ ਕਮੇਟੀ ਮੋਹਾਲੀ ਦੇ ਪ੍ਰਧਾਨ ਵੱਲੋਂ ਕੀਤੀ ਗਈ ਪਾਰਟੀ ਦੇ ਅਹੁਦੇਦਾਰਾਂ ਨਾਲ ਅਹਿਮ ਮੀਟਿੰਗ ਮੁੱਖ ਖੇਤੀਬਾੜੀ ਅਫਸਰ ਵੱਲੋਂ ਫਸਲਾਂ ਦਾ ਕੀਤਾ ਗਿਆ ਨਿਰੀਖਣ ਸਾਬਕਾ ਵਿਦਿਆਰਥੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਭਲਾਈ ਸੰਸਥਾ (ਰਜਿ.) ਖਰੜ ਵੱਲੋਂ ਕੀਤੀ ਗਈ ਮਹੀਨਾਵਾਰ ਮੀਟਿੰਗ ਸਵਦੇਸ਼ੀ ਮੇਲੇ ਵਿੱਚ ਹੱਥਾਂ ਵਿੱਚ ਭਾਰਤੀ ਮਿੱਟੀ ਦੇ ਬਰਤਨ ਫੜ ਕੇ ਬਚਪਨ ਦੀਆਂ ਯਾਦਾਂ ਵਿੱਚ ਵਾਪਸ ਆਈਆਂ -ਆਈਜੀ ਨਿਲੰਬਰੀ ਜਗਦਲੇ ਲੇ ਚਲੋ ਖਾਟੂ ਨਗਰੀ ਰੇ ਸ਼ਿਆਮ ਪਿਆਰੇ ਦੀ ਭਜਨਾਂ ਉਤੇ ਨੱਚੇ ਸ਼ਰਧਾਲੂ ਅਰਥਵਿਵਸਥਾ ਦਾ ਇੱਕ ਨਵਾਂ ਨਜ਼ਰੀਆ: ਭਾਰਤ ਦੀ ਜੀਡੀਪੀ ਦੇ ਅਧਾਰ ਵਿੱਚ ਸੁਧਾਰ ਨੂੰ ਸਮਝਣਾ ਗੈਂਗਸਟਰਾਂ ’ਤੇ ਵਾਰ ਦਾ 37ਵਾਂ ਦਿਨ: ਪੰਜਾਬ ਪੁਲੀਸ ਨੇ 601 ਥਾਂਵਾਂ ’ਤੇ ਕੀਤੀ ਛਾਪੇਮਾਰੀ; 203 ਗ੍ਰਿਫ਼ਤਾਰ ਭਗਵੰਤ ਮਾਨ ਸਰਕਾਰ ਵੱਲੋਂ 18 ਮਾਰਚ ਨੂੰ ਸੂਬੇ ਭਰ 'ਚ 14,100 ਮਹਿਲਾ ਉੱਦਮੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ: ਤਰੁਨਪ੍ਰੀਤ ਸਿੰਘ ਸੌਂਦ ਸੱਤਵੀਂ ਪ੍ਰਭਾਤ ਫੇਰੀ ਮੋਖਾ ਕਲੋਨੀ ,ਮਹਾਦੇਵ ਸ੍ਰਿਸ਼ਟੀ ਅਤੇ ਸਨਸਿਟੀ ਕਲੋਨੀ ਦੇ ਵਿੱਚ ਕੱਢੀ ਗਈ IND vs ZIM T20 WC : ਪਹਿਲਾਂ ਬੱਲੇਬਾਜ਼ੀ ਕਰੇਗਾ ਭਾਰਤ, ਟੀਮ 'ਚ ਹੋਏ ਵੱਡੇ ਬਦਲਾਅ

ਰਾਸ਼ਟਰੀ

ਸਰਵਿਸ ਤੇ ਮੈਨੂਫੈਕਚਰਿੰਗ ਸੈਕਟਰ ਨੇ ਫੜੀ ਰਫਤਾਰ, ਅਗਸਤ ’ਚ 65.2 ’ਤੇ PMI ਰਿਕਾਰਡ

22 ਅਗਸਤ, 2025 05:07 PM

ਨਵੀਂ ਦਿੱਲੀ : ਦੇਸ਼ ਦੇ ਪ੍ਰਾਈਵੇਟ ਸੈਕਟਰ ਦੀ ਅਰਥਵਿਵਸਥਾ ਨੇ ਦਸੰਬਰ 2005 ’ਚ ਸਰਵੇਖਣ ਡਾਟੇ ਦੀ ਸ਼ੁਰੂਆਤ ਤੋਂ ਬਾਅਦ ਤੋਂ ਸਭ ਤੋਂ ਤੇਜ਼ ਵਾਧਾ ਦਰਜ ਕੀਤਾ ਹੈ। ਐੱਚ. ਐੱਸ. ਬੀ. ਸੀ. ਫਲੈਸ਼ ਇੰਡੀਆ ਕੰਪੋਜ਼ਿਟ ਪੀ. ਐੱਮ. ਆਈ. ਆਊਟਪੁਟ ਇੰਡੈਕਸ ਜੁਲਾਈ ’ਚ 61.1 ਤੋਂ 4 ਅੰਕ ਵਧ ਕੇ 65.2 ਹੋ ਗਿਆ ਹੈ। ਐੱਚ. ਐੱਸ. ਬੀ. ਸੀ. ਦੇ ਮੁੱਖ ਭਾਰਤ ਅਰਥਸ਼ਾਸਤਰੀ ਪ੍ਰਾਂਜੁਲ ਭੰਡਾਰੀ ਨੇ ਕਿਹਾ,“ਸਰਵਿਸ ਸੈਕਟਰ ਖੇਤਰ ਦਾ ਫਲੈਸ਼ ਪੀ. ਐੱਮ. ਆਈ. 65.6 ਦੇ ਆਲ ਟਾਈਮ ਹਾਈ ਨੂੰ ਛੂਹ ਗਿਆ। ਇਸ ਦੀ ਵਜ੍ਹਾ ਬਰਾਮਦ ਅਤੇ ਘਰੇਲੂ ਦੋਵਾਂ ਤਰ੍ਹਾਂ ਦੇ ਨਵੇਂ ਕਾਰੋਬਾਰੀ ਆਰਡਰਾਂ ’ਚ ਤੇਜ਼ ਵਾਧਾ ਰਿਹਾ। ਨਵੇਂ ਘਰੇਲੂ ਆਰਡਰਾਂ ’ਚ ਚੰਗੇ ਵਾਧੇ ਕਾਰਨ ਨਿਰਮਾਣ ਖੇਤਰ ਦਾ ਫਲੈਸ਼ ਪੀ. ਐੱਮ. ਆਈ. ਹੋਰ ਵਧ ਕੇ 60 ਦੇ ਪੱਧਰ ਦੇ ਕਰੀਬ ਪਹੁੰਚ ਗਿਆ। ਹਾਲਾਂਕਿ ਨਵੇਂ ਬਰਾਮਦ ਆਰਡਰਾਂ ਦਾ ਵਾਧਾ ਜੁਲਾਈ ਦੇ ਪੱਧਰ ’ਤੇ ਸਥਿਰ ਰਿਹਾ। ਉਤਪਾਦਨ ਦੀਆਂ ਕੀਮਤਾਂ ’ਚ ਵਾਧਾ ਇਨਪੁਟ ਲਾਗਤ ਦੀ ਤੁਲਨਾ ’ਚ ਕਿਤੇ ਜ਼ਿਆਦਾ ਤੇਜ਼ ਹੋਣ ਕਾਰਨ ਮਾਰਜਨ ’ਚ ਸੁਧਾਰ ਹੋਇਆ।”

ਅਗਸਤ ’ਚ ਮੈਨੂਫੈਕਚਰਿੰਗ ਅਤੇ ਸਰਵਿਸ ਸੈਕਟਰ ’ਚ ਤੇਜ਼ੀ ਵੇਖੀ ਗਈ। ਦੋਵਾਂ ਖੇਤਰਾਂ ’ਚ ਗ੍ਰੋਥ ਤੇਜ਼ ਹੋਈ ਪਰ ਸਰਵਿਸ ਸੈਕਟਰ ਨੇ ਜ਼ਿਆਦਾ ਬਿਹਤਰ ਪ੍ਰਦਰਸ਼ਨ ਕੀਤਾ। ਐੱਚ. ਐੱਸ. ਬੀ. ਸੀ. ਫਲੈਸ਼ ਇੰਡੀਆ ਸਰਵਿਸਿਜ਼ ਪੀ. ਐੱਮ. ਆਈ. ਬਿਜ਼ਨੈੱਸ ਐਕਟੀਵਿਟੀ ਇੰਡੈਕਸ ਵਧ ਕੇ 65.6 ਪਹੁੰਚ ਗਿਆ, ਜੋ ਇਕ ਨਵਾਂ ਸਰਵੇ ਰਿਕਾਰਡ ਹੈ। ਪਿਛਲੇ ਮਹੀਨੇ ਇਹ 60.5 ਸੀ।

ਉਥੇ ਹੀ ਐੱਚ. ਐੱਸ. ਬੀ. ਸੀ. ਫਲੈਸ਼ ਇੰਡੀਆ ਮੈਨੂਫੈਕਚਰਿੰਗ ਪੀ. ਐੱਮ. ਆਈ. ਅਗਸਤ ’ਚ ਵਧ ਕੇ 59.8 ਹੋ ਗਿਆ, ਜੋ ਜੁਲਾਈ ’ਚ 59.1 ਸੀ। ਇਹ ਜਨਵਰੀ 2008 ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ। ਇਸ ਤੋਂ ਸੰਕੇਤ ਮਿਲਦਾ ਹੈ ਕਿ ਫੈਕਟਰੀ ਆਪ੍ਰੇਸ਼ਨ ਦੀ ਸਥਿਤੀ ’ਚ ਸੁਧਾਰ ਤੇਜ਼ ਹੋ ਰਿਹਾ ਹੈ। ਮੰਗ ਅਤੇ ਬਰਾਮਦ ਦੋਵਾਂ ’ਚ ਮਜ਼ਬੂਤੀ ਆਈ। ਮੈਨੂਫੈਕਚਰਿੰਗ ਅਤੇ ਸਰਵਿਸ ਦੋਵਾਂ ਖੇਤਰਾਂ ’ਚ ਨਵੇਂ ਆਰਡਰ ਤੇਜ਼ੀ ਨਾਲ ਵਧੇ। ਬਰਾਮਦ ਆਰਡਰ ’ਚ 2014 ਤੋਂ ਬਾਅਦ ਤੋਂ ਸਭ ਤੋਂ ਤੇਜ਼ ਵਾਧਾ ਦਰਜ ਹੋਇਆ। ਇਸ ਦਾ ਕਾਰਨ ਏਸ਼ੀਆ, ਮਿਡਲ ਈਸਟ, ਯੂਰਪ ਅਤੇ ਅਮਰੀਕਾ ਵੱਲੋਂ ਵੱਧਦੀ ਮੰਗ ਹੈ।

ਰੋਜ਼ਗਾਰ ਦੇ ਮੋਰਚੇ ’ਤੇ ਵੀ ਚੰਗੀ ਖਬਰ
ਰੋਜ਼ਗਾਰ ਦੇ ਮੋਰਚੇ ’ਤੇ ਵੀ ਚੰਗੀ ਖਬਰ ਰਹੀ। ਅਗਸਤ ’ਚ ਲਗਾਤਾਰ 27ਵੇਂ ਮਹੀਨੇ ਹਾਇਰਿੰਗ ਜਾਰੀ ਰਹੀ। ਕੁਲ ਮਿਲਾ ਕੇ ਨੌਕਰੀਆਂ ਦੀ ਰਫਤਾਰ ਵਧੀ। ਸਰਵਿਸ ਸੈਕਟਰ ’ਚ ਤੇਜ਼ ਭਰਤੀ ਹੋਈ, ਜਿਸ ਨਾਲ ਮੈਨੂਫੈਕਚਰਿੰਗ ’ਚ ਹੱਲਕੀ ਗਿਰਾਵਟ ਦਾ ਅਸਰ ਘੱਟ ਹੋਇਆ। ਕੰਮ ਦਾ ਬੈਕਲਾਗ ਥੋੜ੍ਹਾ ਹੀ ਵਧਿਆ ਅਤੇ ਇਹ ਮਈ ਤੋਂ ਬਾਅਦ ਸਭ ਤੋਂ ਹੌਲੀ ਇਜ਼ਾਫਾ ਰਿਹਾ। ਇਸ ਦੀ ਵਜ੍ਹਾ ਇਹ ਹੈ ਕਿ ਕੰਪਨੀਆਂ ਨੇ ਆਪਣੀ ਵਰਕਫੋਰਸ ਕਪੈਸਿਟੀ ਵਧਾ ਦਿੱਤੀ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

'ਅਗਲਾ ਹਮਲਾ ਹੋਵੇਗਾ 'ਆਪ੍ਰੇਸ਼ਨ ਸਿੰਦੂਰ' ਤੋਂ ਵੀ ਖ਼ਤਰਨਾਕ', ਭਾਰਤੀ ਫੌਜ ਦੀ ਪਾਕਿਸਤਾਨ ਨੂੰ ਵੱਡੀ ਚਿਤਾਵਨੀ

'ਅਗਲਾ ਹਮਲਾ ਹੋਵੇਗਾ 'ਆਪ੍ਰੇਸ਼ਨ ਸਿੰਦੂਰ' ਤੋਂ ਵੀ ਖ਼ਤਰਨਾਕ', ਭਾਰਤੀ ਫੌਜ ਦੀ ਪਾਕਿਸਤਾਨ ਨੂੰ ਵੱਡੀ ਚਿਤਾਵਨੀ

ਰਾਹੁਲ ਗਾਂਧੀ ਦੀ ਬਰਨਾਲਾ ਫੇਰੀ ਨੂੰ ਲੈ ਕੇ ਕਾਂਗਰਸ ਦੀਆਂ ਤਿਆਰੀਆਂ ਤੇਜ਼

ਰਾਹੁਲ ਗਾਂਧੀ ਦੀ ਬਰਨਾਲਾ ਫੇਰੀ ਨੂੰ ਲੈ ਕੇ ਕਾਂਗਰਸ ਦੀਆਂ ਤਿਆਰੀਆਂ ਤੇਜ਼

ਕਸਟਮ ਵਿਭਾਗ ਦੀ ਵੱਡੀ ਕਾਰਵਾਈ, 23.9 ਕਰੋੜ ਦੇ ਗਾਂਜੇ ਨਾਲ ਥਾਈਲੈਂਡ ਤੋਂ ਆਏ 2 ਭਾਰਤੀ ਗ੍ਰਿਫਤਾਰ

ਕਸਟਮ ਵਿਭਾਗ ਦੀ ਵੱਡੀ ਕਾਰਵਾਈ, 23.9 ਕਰੋੜ ਦੇ ਗਾਂਜੇ ਨਾਲ ਥਾਈਲੈਂਡ ਤੋਂ ਆਏ 2 ਭਾਰਤੀ ਗ੍ਰਿਫਤਾਰ

ਉੱਪ ਰਾਸ਼ਟਰਪਤੀ ਸੀਪੀ ਰਾਧਾਕ੍ਰਿਸ਼ਨ ਨੇ ਡਲ ਝੀਲ 'ਚ ਕੀਤੀ ਸ਼ਿਕਾਰਾ ਦੀ ਸਵਾਰੀ

ਉੱਪ ਰਾਸ਼ਟਰਪਤੀ ਸੀਪੀ ਰਾਧਾਕ੍ਰਿਸ਼ਨ ਨੇ ਡਲ ਝੀਲ 'ਚ ਕੀਤੀ ਸ਼ਿਕਾਰਾ ਦੀ ਸਵਾਰੀ

PM ਮੋਦੀ ਨੇ ਇਜ਼ਰਾਈਲ ਦੇ ਹੋਲੋਕਾਸਟ ਮੈਮੋਰੀਅਲ 'ਯਾਦ ਵਾਸ਼ੇਮ' 'ਚ ਸ਼ਰਧਾਂਜਲੀ ਕੀਤੀ ਭੇਟ

PM ਮੋਦੀ ਨੇ ਇਜ਼ਰਾਈਲ ਦੇ ਹੋਲੋਕਾਸਟ ਮੈਮੋਰੀਅਲ 'ਯਾਦ ਵਾਸ਼ੇਮ' 'ਚ ਸ਼ਰਧਾਂਜਲੀ ਕੀਤੀ ਭੇਟ

ਯੋਗੀ ਆਦਿਤਿਆਨਾਥ ਨੇ ਯਾਮਾਨਾਸ਼ੀ ਸੂਬੇ ਦੇ ਗਵਰਨਰ ਕੋਤਾਰੋ ਨਾਗਾਸਾਕੀ ਨਾਲ ਕੀਤੀ ਮੁਲਾਕਾਤ

ਯੋਗੀ ਆਦਿਤਿਆਨਾਥ ਨੇ ਯਾਮਾਨਾਸ਼ੀ ਸੂਬੇ ਦੇ ਗਵਰਨਰ ਕੋਤਾਰੋ ਨਾਗਾਸਾਕੀ ਨਾਲ ਕੀਤੀ ਮੁਲਾਕਾਤ

ਪੱਛਮੀ ਬੰਗਾਲ 'ਚ ਹੋਣ ਵਾਲੀਆਂ ਚੋਣਾਂ 'ਚ ਭਾਜਪਾ ਦੀ ਹੋਵੇਗੀ ਜਿੱਤ! ਅਮਿਤ ਸ਼ਾਹ ਦਾ ਵੱਡਾ ਬਿਆਨ

ਪੱਛਮੀ ਬੰਗਾਲ 'ਚ ਹੋਣ ਵਾਲੀਆਂ ਚੋਣਾਂ 'ਚ ਭਾਜਪਾ ਦੀ ਹੋਵੇਗੀ ਜਿੱਤ! ਅਮਿਤ ਸ਼ਾਹ ਦਾ ਵੱਡਾ ਬਿਆਨ

ਰਾਜਸਥਾਨ: 'ਪ੍ਰਚੰਡ' ਹੈਲੀਕਾਪਟਰ 'ਚ ਉਡਾਣ ਭਰਨਗੇ ਰਾਸ਼ਟਰਪਤੀ ਮੁਰਮੂ

ਰਾਜਸਥਾਨ: 'ਪ੍ਰਚੰਡ' ਹੈਲੀਕਾਪਟਰ 'ਚ ਉਡਾਣ ਭਰਨਗੇ ਰਾਸ਼ਟਰਪਤੀ ਮੁਰਮੂ

PM ਮੋਦੀ ਨੇ ਇਜ਼ਰਾਈਲੀ ਕੰਪਨੀਆਂ ਨੂੰ ਭਾਰਤ 'ਚ ਨਿਵੇਸ਼ ਕਰਨ ਦਾ ਦਿੱਤਾ ਸੱਦਾ

PM ਮੋਦੀ ਨੇ ਇਜ਼ਰਾਈਲੀ ਕੰਪਨੀਆਂ ਨੂੰ ਭਾਰਤ 'ਚ ਨਿਵੇਸ਼ ਕਰਨ ਦਾ ਦਿੱਤਾ ਸੱਦਾ

ਕੀ ਅਕਾਲੀ-ਭਾਜਪਾ ਦਾ ਟੁੱਟਿਆ ਰਿਸ਼ਤਾ ਫਿਰ ਜੁੜੇਗਾ? ਅਮਿਤ ਸ਼ਾਹ ਦੇ ਦੌਰੇ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ

ਕੀ ਅਕਾਲੀ-ਭਾਜਪਾ ਦਾ ਟੁੱਟਿਆ ਰਿਸ਼ਤਾ ਫਿਰ ਜੁੜੇਗਾ? ਅਮਿਤ ਸ਼ਾਹ ਦੇ ਦੌਰੇ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ