Sunday, July 06, 2025
BREAKING
ਪੰਜਾਬ 'ਚ ਬਿਜਲੀ ਚੋਰੀ ਕਰਨ ਵਾਲਿਆਂ ਲਈ Alert! ਪਾਵਰਕਾਮ ਵਿਭਾਗ ਕਰ ਰਿਹੈ ਵੱਡਾ ਐਕਸ਼ਨ ਵੱਡੀ ਖਬਰ : ਅਦਾਕਾਰਾ ਤਾਨੀਆ ਦੇ ਪਿਤਾ 'ਤੇ ਫਾਇਰਿੰਗ ਕਰਨ ਵਾਲੇ ਐਨਕਾਊਂਟਰ ਮਗਰੋਂ ਗ੍ਰਿਫਤਾਰ ਪੰਜਾਬ ਸਰਕਾਰ ਦਾ ਪੰਜਾਬੀਆਂ ਲਈ ਵੱਡਾ ਤੋਹਫ਼ਾ, ਮੁੜ ਸ਼ੁਰੂ ਕੀਤੀ ਇਹ ਬੱਸ CM ਮਾਨ ਵੱਲੋਂ ਅਖਾੜਾ ਪਿੰਡ ਦੇ ਬਾਇਓਗੈਸ ਪਲਾਂਟ ਮਸਲੇ ਦੇ ਹੱਲ ਲਈ ਸਾਂਝੀ ਕਮੇਟੀ ਬਣਾਉਣ ਦਾ ਐਲਾਨ ਸ਼ਵੇਤਾ ਤਿਵਾਰੀ ਨੇ ਸ਼ੇਅਰ ਕੀਤੀਆਂ ਮਾਰੀਸ਼ੀਅਸ ਵੈਕੇਸ਼ਨ ਦੀਆਂ HOT ਤਸਵੀਰਾਂ, ਫੈਨਜ਼ ਬੋਲੇ 'WOW' ਹਿਮਾਚਲ ਪ੍ਰਦੇਸ਼ 'ਚ ਆਫ਼ਤ; ਰਾਹਤ ਕਾਰਜ ਜਾਰੀ, ਰਾਜਪਾਲ ਨੇ ਲੋਕਾਂ ਨੂੰ ਕੀਤੀ ਖ਼ਾਸ ਅਪੀਲ ਪਛਾਣ ਲੁਕਾ ਕੇ ਵਪਾਰ ਕਰਨਾ ਹਰ ਦ੍ਰਿਸ਼ਟੀ ਨਾਲ ਗਲਤ : ਸਵਾਮੀ ਰਾਮਦੇਵ ਮਾਤਾ ਵੈਸ਼ਨੋ ਦੇਵੀ ਜਾਣ ਵਾਲਿਆਂ ਲਈ ਜ਼ਰੂਰੀ ਖ਼ਬਰ, ਤੀਜੇ ਦਿਨ ਵੀ ਬੰਦ ਰਹੀ ਹੈਲੀਕਾਪਟਰ ਸੇਵਾ ਭਲਕੇ ਛੁੱਟੀ ਦਾ ਹੋਇਆ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ MP ਕੰਗਨਾ ਰਣੌਤ ਨੇ ਆਫ਼ਤ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ, ਪੀੜਤਾਂ ਨੂੰ ਹਰ ਸੰਭਵ ਮਦਦ ਦਾ ਦਿੱਤਾ ਭਰੋਸਾ

ਰਾਜਨੀਤੀ

ਸਪਾ ਮੁਖੀ 'ਤੇ ਇਤਰਾਜ਼ਯੋਗ ਟਿੱਪਣੀ ਕਰਨੀ ਪਈ ਭਾਰੀ, 6 ਪੁਲਸ ਮੁਲਾਜ਼ਮ ਹੋ ਗਏ ਸਸਪੈਂਡ

05 ਜੁਲਾਈ, 2025 06:53 PM

ਫਿਰੋਜ਼ਾਬਾਦ- ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਜ਼ਿਲ੍ਹੇ 'ਚ ਤਾਇਨਾਤ ਇਕ ਪੁਲਿਸ ਕਾਂਸਟੇਬਲ ਵੱਲੋਂ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਬਾਰੇ ਸੋਸ਼ਲ ਮੀਡੀਆ 'ਤੇ ਕੀਤੀ ਗਈ "ਇਤਰਾਜ਼ਯੋਗ" ਟਿੱਪਣੀ ਦੇ ਮਾਮਲੇ ਦੀ ਜਾਂਚ ਰਿਪੋਰਟ ਦੇ ਆਧਾਰ 'ਤੇ 6 ਪੁਲਸ ਮੁਲਾਜ਼ਮਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਪੁਲਿਸ ਸੁਪਰਡੈਂਟ ਸੌਰਭ ਦੀਕਸ਼ਿਤ ਨੇ ਇਕ ਬਿਆਨ 'ਚ ਕਿਹਾ ਕਿ 2 ਜੁਲਾਈ ਨੂੰ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਬਾਰੇ ਸੋਸ਼ਲ ਮੀਡੀਆ 'ਤੇ ਇਤਰਾਜ਼ਯੋਗ ਟਿੱਪਣੀ ਕੀਤੀ ਗਈ ਸੀ। 3 ਜੁਲਾਈ ਨੂੰ ਸਮਾਜਵਾਦੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ਿਵਰਾਜ ਸਿੰਘ ਯਾਦਵ ਅਤੇ ਸਾਬਕਾ ਵਿਧਾਇਕ ਅਜ਼ੀਮ ਭਾਈ ਨੇ ਪੁਲਸ ਸੁਪਰਡੈਂਟ ਨਾਲ ਮੁਲਾਕਾਤ ਕੀਤੀ ਅਤੇ ਇਸ ਬਾਰੇ ਸ਼ਿਕਾਇਤ ਕੀਤੀ।

ਇਸ 'ਤੇ ਨੋਟਿਸ ਲੈਂਦੇ ਹੋਏ ਦੀਕਸ਼ਤ ਨੇ ਪੂਰੇ ਮਾਮਲੇ ਦੀ ਜਾਂਚ ਖੇਤਰ ਅਧਿਕਾਰੀ ਸਦਰ ਚੰਚਲ ਤਿਆਗੀ ਨੂੰ ਸੌਂਪੀ ਸੀ, ਜਿਨ੍ਹਾਂ ਦੀ ਰਿਪੋਰਟ ਦੇ ਆਧਾਰ 'ਤੇ ਪੁਲਸ ਸੁਪਰਡੈਂਟ (ਗ੍ਰਾਮੀਣ) ਦਫ਼ਤਰ 'ਚ ਤਾਇਨਾਤ ਪੁਲਸ ਮੁਲਾਜ਼ਮ ਪ੍ਰਦੀਪ ਠਾਕੁਰ ਸਣੇ 6 ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਗਿਆ। ਠਾਕੁਰ ਨੇ ਇਤਰਾਜ਼ਯੋਗ ਪੋਸਟ ਨੂੰ ਸਟੇਟਸ 'ਤੇ ਲਗਾਇਆ, ਜਿਸ ਨੂੰ ਹੋਰ ਪੁਲਸ ਮੁਲਾਜ਼ਮਾਂ ਨੇ ਸਾਂਝਾ ਕੀਤਾ। ਦੀਕਸ਼ਤ ਨੇ ਦੱਸਿਆ ਕਿ ਇਸ ਆਧਾਰ 'ਤੇ ਪ੍ਰਦੀਪ ਠਾਕੁਰ ਤੋਂ ਇਲਾਵਾ ਹੈੱਡ ਕਾਂਸਟੇਬਲ ਕੁਲਦੀਪ, ਰਾਹੁਲ, ਅਮਿਤ, ਅਰੁਣ ਅਤੇ ਸੌਰਭ ਨੂੰ ਵੀ ਮੁਅੱਤਲ ਕੀਤਾ ਗਿਾ। ਸਾਰੇ ਦੋਸ਼ੀ ਪੁਲਸ ਮੁਲਾਜ਼ਮ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ 'ਚ ਤਾਇਨਾਤ ਸਨ। ਇਸ ਬਾਰੇ ਸਪਾ ਦੇ ਸਾਬਕਾ ਵਿਧਾਇਕ ਅਜ਼ੀਮ ਭਾਈ ਨੇ ਦੱਸਿਆ ਕਿ 3 ਜੁਲਾਈ ਨੂੰ ਉਨ੍ਹਾਂ ਨੇ ਸਪਾ ਜ਼ਿਲ੍ਹਾ ਪ੍ਰਧਾਨ ਨਾਲ ਪੁਲਸ ਸੁਪਰਡੈਂਟ ਸੌਰਭ ਦੀਕਸ਼ਤ ਨਾਲ ਮੁਲਾਕਾਤ ਕੀਤੀ ਸੀ ਅਤੇ ਪੋਸਟ ਨੂੰ ਸਾਂਝਾ ਕਰਨ ਵਾਲੇ ਪੁਲਸ ਮੁਲਾਜ਼ਮਾਂ ਖ਼ਿਲਾਫ਼ ਐੱਫਆਈਆਰ ਦਰਜ ਕਰਨ ਅਤੇ ਉਨ੍ਹਾਂ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਸੀ।

Have something to say? Post your comment