Tuesday, July 07, 2026
BREAKING
ਦਿੜਬਾ ਵਿੱਚ ਮਜ਼ਦੂਰ-ਕਿਸਾਨਾਂ ਦੀ ਰੈਲੀ, ਮੁੱਖ ਮੰਤਰੀ ਦੇ ਨਾਂ ਐਸਡੀਐਮ ਰਾਹੀਂ ਮੰਗ ਪੱਤਰ ਸੌਂਪਿਆ ਸ਼੍ਰੋਮਣੀ ਅਕਾਲੀ ਦਲ ਖਰੜ ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਵੱਲੋਂ 12 ਜੁਲਾਈ ਤੋਂ 'ਬੋਲੇਗਾ ਖਰੜ, ਬਦਲੇਗਾ ਖਰੜ' ਪੈਦਲ ਮਾਰਚ ਦਾ ਐਲਾਨ, ਖਰੜ ਦੇ ਵਿਕਾਸ ਦੀ ਅਸਲੀਅਤ ਕਰਨਗੇ ਬੇਨਕਾਬ ਸੁਣਨ ਦੀ ਸਮਰੱਥਾ ਮੁੜ ਬਹਾਲ ਕਰਨ ਤੋਂ ਲੈ ਕੇ ਜ਼ਿੰਦਗੀਆਂ ਬਚਾਉਣ ਤੱਕ: ਸਮੇਂ ਸਿਰ ਈਐਨਟੀ ਇਲਾਜ ਹੁਣ ਪਹਿਲਾਂ ਨਾਲੋਂ ਵੀ ਵੱਧ ਮਹੱਤਵਪੂਰਨ ਤੇ ਕਾਰਗਰ ਦੋ ਨਸ਼ਾ ਤਸਕਰੀ ਨੈੱਟਵਰਕਾਂ ਨਾਲ ਸਬੰਧਤ ਤਿੰਨ ਵਿਅਕਤੀ 13 ਕਿੱਲੋ ਹੈਰੋਇਨ ਸਮੇਤ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ 8 ਜੁਲਾਈ ਨੂੰ ‘ਆਨਲਾਈਨ ਐਨ.ਆਰ.ਆਈ. ਮਿਲਣੀ’ ਕਰਵਾਏਗੀ ਪੰਜਾਬ ਸਰਕਾਰ ; ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਵਿਦੇਸ਼ਾਂ ’ਚ ਵਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਸੁਣਨਗੇ ਹਰ ਬੱਚੇ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਨੇ 'ਸੇਫ ਸਕੂਲ ਵਾਹਨ' ਮੁਹਿੰਮ ਕੀਤੀ ਤੇਜ਼: ਡਾ. ਬਲਜੀਤ ਕੌਰ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਗਵਾਈ ਹੇਠ ਸੁਨਾਮ ਵਾਸਿਆਂ ਨੂੰ ਵੱਡੀ ਰਾਹਤ; ਪੁਰਾਣੀ ਮੰਡੀ ਦਾ 40 ਸਾਲ ਪੁਰਾਣਾ ਮਸਲਾ ਹੱਲ ਸ੍ਰੀ ਨੈਣਾ ਦੇਵੀ ਮੰਦਰ ਸੁਨਾਮ ਮੰਦਰ ਕਮੇਟੀ ਵੱਲੋਂ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਐੱਸ.ਸੀ. ਸਾਹਿਬਾਨ ਦਾ ਸਨਮਾਨ ਕੇਨ ਕਮਿਸ਼ਨਰ ਪੰਜਾਬ ਵੱਲੋ ਖ਼ਾਦ ਵਿਕਰੇਤਾਵਾਂ ਅਤੇ ਪਲਾਈਵੁੱਡ ਇੰਡਸਟਰੀ ਦੀ ਚੈਕਿੰਗ  ਬਘੇਲ ਦੀ ਮੀਟਿੰਗ ਲਈ ਚੰਨੀ ਧੜੇ ਨੂੰ ਨਹੀਂ ਮਿਲਿਆ ਸੱਦਾ! ਭਾਰਤ ਭੂਸ਼ਣ ਆਸ਼ੂ ਦਾ ਵੱਡਾ ਬਿਆਨ

ਮਨੋਰੰਜਨ

ਸਤਵਿੰਦਰ ਸਿੰਘ ਧੜਾਕ ਦਾ ਪਲੇਠਾ ਗੀਤ 'ਸਪੈਸ਼ਲ – ਕੁਝ ਖ਼ਾਸ' ਰਿਲੀਜ਼

03 ਮਾਰਚ, 2025 08:09 PM

ਐਸਏਐਸ ਨਗਰ (ਮੋਹਾਲੀ), : ਪੰਜਾਬ ਦੇ ਪ੍ਰਸਿੱਧ ਲੇਖਕ ਤੇ ਪੱਤਰਕਾਰ ਸਤਵਿੰਦਰ ਸਿੰਘ ਧੜਾਕ ਦਾ ਗਾਇਆ ਗੀਤ 'ਸਪੈਸ਼ਲ' (ਕੁਝ ਖ਼ਾਸ) ਸਨਿੱਚਰਵਾਰ ਨੂੰ ਮੋਹਾਲੀ ਦੇ ਪੀਵੀਆਰ–ਮੋਹਾਲੀ ਵਾਕ 'ਚ ਰਿਲੀਜ਼ ਹੋ ਗਿਆ। ਇਸ ਮੌਕੇ ਸੀ.ਜੀ.ਸੀ. ਗਰੁੱਪ ਆਫ਼ ਕਾਲੇਜਜ਼ – ਝੰਜੇੜੀ ਦੇ ਚੇਅਰਮੈਨ ਸ੍ਰੀ ਰਸ਼ਪਾਲ ਸਿੰਘ ਧਾਲੀਵਾਲ, ਮੈਨੇਜਿੰਗ ਡਾਇਰੈਕਟਰ (ਐਮਡੀ) ਸ੍ਰੀ ਅਰਸ਼ ਧਾਲੀਵਾਲ, 'ਰੋਜ਼ਾਨਾ ਸਪੋਕਸਮੈਨ' ਦੇ ਐਮ.ਡੀ. ਸਰਦਾਰਨੀ ਜਗਜੀਤ ਕੌਰ, ਪ੍ਰਚਾਰ ਐਡਵਰਟਾਈਜ਼ਰਜ਼ ਪ੍ਰਾਈਵੇਟ ਲਿਮਿਟੇਡ ਦੇ ਐਮ.ਡੀ. ਸ੍ਰੀ ਮਹਿੰਦਰਪਾਲ ਸਿੰਘ, ਅਦਾਕਾਰ ਨਗਿੰਦਰ ਗਾਖੜ, ਅਦਾਕਾਰਾ ਸਤਿੰਦਰ ਕੌਰ, ਨਤਾਲਿਆ ਸਮੇਤ ਸਮੁੱਚੀ ਟੀਮ ਮੌਜੂਦ ਰਹੀ। ਸ੍ਰੀ ਰਸ਼ਪਾਲ ਸਿੰਘ ਧਾਲੀਵਾਲ ਤੇ ਮੈਡਮ ਜਗਜੀਤ ਕੌਰ ਨੇ ਇਸ ਗੀਤ ਦੇ ਪ੍ਰਤਿਭਾਸ਼ਾਲੀ ਸਿਰਜਕ ਸਤਵਿੰਦਰ ਸਿੰਘ ਧੜਾਕ ਦੀ ਸ਼ਲਾਘਾ ਕਰਦਿਆਂ ਨਿੱਤ ਤਰੱਕੀ ਦੇ ਨਵੇਂ ਸਿਖ਼ਰ ਛੋਹਣ ਦਾ ਆਸ਼ੀਰਵਾਦ ਦਿੱਤਾ।

ਜਦ ਤੋਂ ਇਸ ਗੀਤ ਦਾ ਟੀਜ਼ਰ ਰਿਲੀਜ਼ ਹੋਇਆ ਸੀ, ਤਦ ਤੋਂ ਹੀ ਇਸ ਧਾਰਮਿਕ ਤੇ ਪ੍ਰੇਰਨਾਦਾਇਕ ਗੀਤ ਦੀ ਆਮਦ ਦੀ ਉਡੀਕਵਾਨ ਚਰਚਾ ਜਾਰੀ ਸੀ। ਇਸ ਖ਼ੂਬਸੂਰਤ ਮਿਊਜ਼ਿਕ ਵੀਡੀਓ ਦਾ ਨਿਰਮਾਣ ਸਾਜ਼ ਸਿਨੇ ਪ੍ਰੋਡਕਸ਼ਨਜ਼ ਅਤੇ ਅੰਗਦ ਸਚਦੇਵਾ ਨੇ ਕੀਤਾ ਹੈ। ਸ੍ਰੀ ਸਚਦੇਵਾ ਨੇ ਮੀਡੀਆ ਨੂੰ ਮੁਖ਼ਾਤਬ ਹੁੰਦਿਆਂ ਦੱਸਿਆ ਕਿ ਇਹ ਗੀਤ ਸਤਵਿੰਦਰ ਸਿੰਘ ਨੇ ਖ਼ੁਦ ਲਿਖਿਆ ਹੈ ਤੇ ਸੰਗੀਤਕ ਕੰਪੋਜ਼ੀਸ਼ਨ ਵੀ ਉਸ ਨੇ ਆਪ ਹੀ ਸਜਾਈ ਹੈ। ਪ੍ਰਭਜੋਤ ਸਿੰਘ ਚੀਮਾ ਦੇ ਨਿਰਦੇਸ਼ਨ ਹੇਠ ਤਿਆਰ ਹੋਈ ਇਸ ਵੀਡੀਓ 'ਚ ਸੰਗੀਤ ਮਿਸਟਰ ਡੋਪ ਨੇ ਦਿੱਤਾ ਹੈ ਅਤੇ ਸੰਪਾਦਨ ਵੀਐਫ਼ਐਕਸ ਹੰਟਰਜ਼ ਨੇ ਕੀਤਾ ਹੈ। ਸਿਨੇਮਾਟੋਗ੍ਰਾਫ਼ੀ ਸਤਕਰਨ ਐੱਸਜੇਐੱਸ ਦੀ ਹੈ।

ਸ੍ਰੀ ਅੰਗਦ ਸਚਦੇਵਾ ਤੇ ਸ੍ਰੀ ਮਹਿੰਦਰਪਾਲ ਸਿੰਘ ਨੇ ਇਸ ਮੌਕੇ ਇਹ ਵੀ ਦੱਸਿਆ ਕਿ ਸਤਵਿੰਦਰ ਸਿੰਘ ਧੜਾਕ ਦਾ ਇਹ ਗੀਤ ਸੱਚਮੁਚ ਦੁੱਖਾਂ ਦੇ ਝੰਬੇ ਦਿਲਾਂ ਨੂੰ ਠਾਰਨ ਵਾਲਾ ਹੈ। ਇਸ ਗੀਤ ਵਿੱਚ ਅੰਤਾਂ ਦੇ ਦੁੱਖੀ ਮਨੁੱਖ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਤੂੰ ਫ਼ਿਕਰ ਨਾ ਕਰ, ਤੇਰੇ ਲਈ ਬਾਬੇ ਨਾਨਕ ਨੇ ਕੁਝ ਖ਼ਾਸ ਸੋਚਿਆ ਹੋਣਾ ਹੈ। ਇਸ ਵੀਡੀਓ 'ਚ ਮੁੱਖ ਭੂਮਿਕਾ ਉੱਘੀ ਅਦਾਕਾਰਾ ਨਤਾਲਿਆ ਨੇ ਨਿਭਾਈ ਹੈ। ਇਸ 'ਚ ਗੀਤ ਨੂੰ ਇੱਕ ਨਿੱਕੀ ਜਿਹੀ ਸੰਘਰਸ਼ਾਂ ਦੀ ਦਾਸਤਾਨ ਨਾਲ ਜੋੜਿਆ ਗਿਆ ਹੈ; ਜਿਸ ਦੀ ਕਹਾਣੀ .......... ਨੇ ਤਿਆਰ ਕੀਤੀ ਹੈ ਤੇ ਇਸ ਵਿੱਚ ਨਗਿੰਦਰ ਗਾਖੜ, ਸਤਵੰਤ ਕੌਰ, ਨਤਾਲਿਆ ਤੇ ਹੋਰਨਾਂ ਨੇ ਸਹਾਇਕ ਭੂਮਿਕਾਵਾਂ ਨਿਭਾਈਆਂ ਹਨ। ਇਸ ਤੋਂ ਇਲਾਵਾ ਲੱਕੀ ਦੋਸਾਂਝ, ਲੱਕੀ ਮਹਿਰਾ ਨੇ ਵੀ ਆਪੋ–ਆਪਣਾ ਬਣਦਾ ਯੋਗਦਾਨ ਪਾਇਆ ਹੈ।

Have something to say? Post your comment

ਅਤੇ ਮਨੋਰੰਜਨ ਖਬਰਾਂ

ਜੇ 'ਕੇਰਲਾ ਸਟੋਰੀਜ਼' ਵਰਗੀਆਂ ਫਿਲਮਾਂ ਰਿਲੀਜ਼ ਹੋ ਸਕਦੀਆਂ ਤਾਂ 'ਸਤਲੁਜ' 'ਤੇ ਰੋਕ ਕਿਉਂ ? ; ਮਨਜੀਤ ਸਿੰਘ ਜੀ.ਕੇ.

ਜੇ 'ਕੇਰਲਾ ਸਟੋਰੀਜ਼' ਵਰਗੀਆਂ ਫਿਲਮਾਂ ਰਿਲੀਜ਼ ਹੋ ਸਕਦੀਆਂ ਤਾਂ 'ਸਤਲੁਜ' 'ਤੇ ਰੋਕ ਕਿਉਂ ? ; ਮਨਜੀਤ ਸਿੰਘ ਜੀ.ਕੇ.

ਦਿਲਜੀਤ ਦੋਸਾਂਝ ਦੀ ਫਿਲਮ 'ਸਤਲੁਜ' OTT ਪਲੇਟਫਾਰਮ ਤੋਂ ਅਚਾਨਕ ਹਟਾਈ

ਦਿਲਜੀਤ ਦੋਸਾਂਝ ਦੀ ਫਿਲਮ 'ਸਤਲੁਜ' OTT ਪਲੇਟਫਾਰਮ ਤੋਂ ਅਚਾਨਕ ਹਟਾਈ

ਭੈਣਾਂ ਜਾਨ੍ਹਵੀ ਤੇ ਖੁਸ਼ੀ ਕਪੂਰ ਨੇ ਅੰਸ਼ੁਲਾ ਕਪੂਰ ਨੂੰ ਦਿੱਤਾ ਮਹਿੰਦੀ ਦਾ ਸਰਪ੍ਰਾਈਜ਼

ਭੈਣਾਂ ਜਾਨ੍ਹਵੀ ਤੇ ਖੁਸ਼ੀ ਕਪੂਰ ਨੇ ਅੰਸ਼ੁਲਾ ਕਪੂਰ ਨੂੰ ਦਿੱਤਾ ਮਹਿੰਦੀ ਦਾ ਸਰਪ੍ਰਾਈਜ਼

ਤੀਜੀ ਵਾਰ ਲਾੜਾ ਬਣਿਆ ਬਾਲੀਵੁੱਡ ਦਾ ਦਿੱਗਜ ਅਦਾਕਾਰ ! ਪਹਿਲੀ ਤਸਵੀਰ ਆਈ ਸਾਹਮਣੇ

ਤੀਜੀ ਵਾਰ ਲਾੜਾ ਬਣਿਆ ਬਾਲੀਵੁੱਡ ਦਾ ਦਿੱਗਜ ਅਦਾਕਾਰ ! ਪਹਿਲੀ ਤਸਵੀਰ ਆਈ ਸਾਹਮਣੇ

ਇਬਰਾਹਿਮ ਅਲੀ ਖਾਨ ਨਾਲ ਬਾਲੀਵੁੱਡ 'ਚ ਡੈਬਿਊ ਕਰੇਗੀ  ਸ਼੍ਰੀਲੀਲਾ !

ਇਬਰਾਹਿਮ ਅਲੀ ਖਾਨ ਨਾਲ ਬਾਲੀਵੁੱਡ 'ਚ ਡੈਬਿਊ ਕਰੇਗੀ ਸ਼੍ਰੀਲੀਲਾ !

ਮਿਡ-ਡੇਅ ਸ਼ੋਅਬਿਜ਼ ਐਵਾਰਡਸ 'ਚ ਅਦਾਕਾਰ ਸ਼ੈਲੇਸ਼ ਨੂੰ ਮਿਲਿਆ 'ਐਂਟਰਟੇਨਮੈਂਟ ਮਿਲੇਨੀਅਲ' ਪੁਰਸਕਾਰ

ਮਿਡ-ਡੇਅ ਸ਼ੋਅਬਿਜ਼ ਐਵਾਰਡਸ 'ਚ ਅਦਾਕਾਰ ਸ਼ੈਲੇਸ਼ ਨੂੰ ਮਿਲਿਆ 'ਐਂਟਰਟੇਨਮੈਂਟ ਮਿਲੇਨੀਅਲ' ਪੁਰਸਕਾਰ

ਬਲੂ ਸਲਿਟ ਗਾਊਨ 'ਚ ਬਾਲੀਵੁੱਡ ਹੰਗਾਮਾ ਸਟਾਈਲ ਆਈਕਨ ਈਵੈਂਟ ਦੀ ਸ਼ਾਨ ਬਣੀ ਮਧੁਰਿਮਾ ਤੁਲੀ

ਬਲੂ ਸਲਿਟ ਗਾਊਨ 'ਚ ਬਾਲੀਵੁੱਡ ਹੰਗਾਮਾ ਸਟਾਈਲ ਆਈਕਨ ਈਵੈਂਟ ਦੀ ਸ਼ਾਨ ਬਣੀ ਮਧੁਰਿਮਾ ਤੁਲੀ

ਬੌਬੀ ਦਿਓਲ ਨੇ ਕੀਤੀ 'ਬਟਵਾਰਾ 1947' ਦੇ ਟੀਜ਼ਰ ਦੀ ਪ੍ਰਸ਼ੰਸਾ

ਬੌਬੀ ਦਿਓਲ ਨੇ ਕੀਤੀ 'ਬਟਵਾਰਾ 1947' ਦੇ ਟੀਜ਼ਰ ਦੀ ਪ੍ਰਸ਼ੰਸਾ

'ਮੈਨੂੰ ਇਸ ਸਭ ਤੋਂ ਦੂਰ ਰਹਿਣ ਦਿਓ..!', CJP ਦੇ ਵਿਰੋਧ ਪ੍ਰਦਰਸ਼ਨ 'ਤੇ ਜਾਣੋ ਕੀ ਬੋਲਿਆ ਦੋਸਾਂਝਾਵਾਲਾ

'ਮੈਨੂੰ ਇਸ ਸਭ ਤੋਂ ਦੂਰ ਰਹਿਣ ਦਿਓ..!', CJP ਦੇ ਵਿਰੋਧ ਪ੍ਰਦਰਸ਼ਨ 'ਤੇ ਜਾਣੋ ਕੀ ਬੋਲਿਆ ਦੋਸਾਂਝਾਵਾਲਾ

ਫਿਲਮ 'ਦਿੱਲੀ ਬੈਲੀ' ਦੇ 15 ਸਾਲ ਕੀਤੇ, ਆਮਿਰ ਖਾਨ ਪ੍ਰੋਡਕਸ਼ਨ ਮਨਾਇਆ ਜਸ਼ਨ

ਫਿਲਮ 'ਦਿੱਲੀ ਬੈਲੀ' ਦੇ 15 ਸਾਲ ਕੀਤੇ, ਆਮਿਰ ਖਾਨ ਪ੍ਰੋਡਕਸ਼ਨ ਮਨਾਇਆ ਜਸ਼ਨ