ਦੋ ਦਿਨਾਂ ਦੇ ਵਾਧੇ ਤੋਂ ਬਾਅਦ ਅੱਜ ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਵਿਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ ਅਤੇ ਨਿਫਟੀ ਵਿੱਚ ਗਿਰਾਵਟ ਆਈ। ਦਿਨ ਭਰ ਦੇ ਕਾਰੋਬਾਰ ਤੋਂ ਬਾਅਦ ਬੀਐਸਈ ਸੈਂਸੈਕਸ 400.76 ਅੰਕ ਭਾਵ 0.47% ਡਿੱਗ ਕੇ 85,231.92 'ਤੇ ਬੰਦ ਹੋਇਆ ਹੈ। ਸੈਂਸੈਕਸ ਦੇ 12 ਸਟਾਕ ਵਾਧੇ ਨਾਲ ਅਤੇ 18 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ। ਮੈਟਲ ਅਤੇ ਪੀਐਸਯੂ ਬੈਂਕ ਸੂਚਕਾਂਕ ਵਿੱਚ ਭਾਰੀ ਵਿਕਰੀ ਕਾਰਨ ਬਾਜ਼ਾਰ ਵਿੱਚ ਭਾਰੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ।
ਟਾਪ ਗੇਨਰਸ
ਮਾਰੂਤੀ, ਮਹਿੰਦਰਾ ਐਂਡ ਮਹਿੰਦਰਾ, TMPV,ITC,ਏਸ਼ੀਅਨ ਪੇਂਟਸ,INFY,ਟੈੱਕ ਮਹਿੰਦਰਾ, ਹਿੰਦੁਸਤਾਨ ਯੂਨੀਲੀਵਰ
ਟਾਪ ਲੂਜ਼ਰਸ
ਟਾਟਾ ਸਟੀਲ, HCLTech, ਬਜਾਜ ਫਾਇਨਾਂਸ, ਬਜਾਜ ਫਿਨਸਰਵ,Bel,ਈਟਰਨਲ,ਆਈਸੀਆਈਸੀਆਈ ਬੈਂਕ
ਦੂਜੇ ਪਾਸੇ ਐਨਐਸਈ ਨਿਫਟੀ 124.00 ਅੰਕ ਭਾਵ 0.47% ਡਿੱਗ ਕੇ 26,068.15 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਬੈਂਕ ਨਿਫਟੀ ਵੀ 480 ਅੰਕ ਭਾਵ 0.81 ਫ਼ੀਸਦੀ ਡਿੱਗ ਕੇ 58,867.70 ਅੰਕਾਂ 'ਤੇ ਬੰਦ ਹੋਇਆ ਹੈ।
ਗਲੋਬਲ ਬਾਜ਼ਾਰਾਂ ਦਾ ਹਾਲ
ਏਸ਼ੀਆਈ ਬਾਜ਼ਾਰਾਂ ਵਿੱਚ, ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ 225, ਚੀਨ ਦਾ ਐਸਐਸਈ ਕੰਪੋਜ਼ਿਟ ਅਤੇ ਹਾਂਗ ਕਾਂਗ ਦਾ ਹੈਂਗ ਸੇਂਗ ਡਿੱਗ ਗਿਆ। ਵੀਰਵਾਰ ਨੂੰ ਅਮਰੀਕੀ ਬਾਜ਼ਾਰ ਨਕਾਰਾਤਮਕ ਖੇਤਰ ਵਿੱਚ ਬੰਦ ਹੋਏ। ਅੰਤਰਰਾਸ਼ਟਰੀ ਬੈਂਚਮਾਰਕ ਬ੍ਰੈਂਟ ਕਰੂਡ 1.29 ਪ੍ਰਤੀਸ਼ਤ ਡਿੱਗ ਕੇ $62.56 ਪ੍ਰਤੀ ਬੈਰਲ 'ਤੇ ਆ ਗਿਆ। ਸਟਾਕ ਮਾਰਕੀਟ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕ (FII) ਵੀਰਵਾਰ ਨੂੰ ਸ਼ੁੱਧ ਖਰੀਦਦਾਰ ਰਹੇ, ਜਿਨ੍ਹਾਂ ਨੇ ₹283.65 ਕਰੋੜ ਦੇ ਸ਼ੇਅਰ ਖਰੀਦੇ। ਦੂਜੇ ਪਾਸੇ, ਘਰੇਲੂ ਸੰਸਥਾਗਤ ਨਿਵੇਸ਼ਕਾਂ (DII) ਨੇ ₹824.46 ਕਰੋੜ ਦੇ ਸ਼ੇਅਰ ਖਰੀਦੇ।
ਬੀਤੇ ਦਿਨ ਸ਼ੇਅਰ ਬਾਜ਼ਾਰ ਦਾ ਹਾਲ
ਅੱਜ ਸਵੇਰ ਕਮਜ਼ੋਰ ਸ਼ੁਰੂਆਤ ਹੋਈ। ਸੈਂਸੈਕਸ 200 ਅੰਕ ਹੇਠਾਂ ਖੁੱਲ੍ਹਿਆ, ਅਤੇ ਨਿਫਟੀ 100 ਅੰਕ ਹੇਠਾਂ। ਬੈਂਕ ਨਿਫਟੀ ਲਗਭਗ 170 ਅੰਕ ਡਿੱਗ ਗਿਆ। ਹਾਲਾਂਕਿ, ਬਾਜ਼ਾਰ ਦਿਨ ਦੇ ਹੇਠਲੇ ਪੱਧਰ ਤੋਂ ਥੋੜ੍ਹਾ ਉੱਪਰ ਚਲੇ ਗਏ ਸਨ।