Tuesday, September 01, 2026
BREAKING
ਕੈਬਨਿਟ ਮੰਤਰੀ ਅਮਨ ਅਰੋੜਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸੁਨਾਮ ਵਿੱਚ ਕਲੀਨ ਪੰਜਾਬ ਪਰੌਡ ਪੰਜਾਬ ਸੰਕਲਪ ਤਹਿਤ ਸ਼ੁਰੂ ਕੀਤਾ ਸਫਾਈ ਅਭਿਆਨ ਦਿਵਯ ਜਯੋਤੀ ਜਾਗਰਤੀ ਸੰਸਥਾਨ ਸੁਨਾਮ ਆਸ਼ਰਮ ਵੱਲੋਂ 'ਸੰਤੁਲਨ ਪ੍ਰੋਜੈਕਟ' ਤਹਿਤ ਹਰਿਆਵਲ ਤੀਜ ਤਿਉਹਾਰ ਮਨਾਇਆ ਰਾਮਲੀਲਾ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਸਬੰਧੀ ਡੀ.ਸੀ ਗੁਲਪ੍ਰੀਤ ਸਿੰਘ ਔਲਖ ਵੱਲੋਂ ਰਜਿਸਟ੍ਰੇਸ਼ਨ ਲਈ QR ਕੋਡ ਸਕੈਨਰ ਜਾਰੀ ਮੌਤ ਤੋਂ ਬਾਅਦ ਅੱਖਾਂ ਦਾਨ ਕਰਕੇ ਕਿਸੇ ਦੀ ਦੁਨੀਆ ਰੌਸ਼ਨ ਕਰੋ” : ਡਾ. ਰੇਣੂ ਮਿੱਤਲ ਵੱਡੀ ਖ਼ਬਰ: ਮੋਹਾਲੀ ਦੇ PCA ਸਟੇਡੀਅਮ ਨੂੰ ਬੰਬ ਨਾਲ ਉਡਾਉਣ ਦੀ ਧਮਕੀ! ਵਧਾਈ ਸੁਰੱਖਿਆ ਪੰਜਾਬ 'ਚ 2, 3 ਤੇ 4 ਸਤੰਬਰ ਨੂੰ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਵੱਲੋਂ ਵੱਡੀ ਅਪਡੇਟ ਜਾਰੀ ਰਾਜਾ ਵੜਿੰਗ ਨੂੰ ਪੰਜ ਦਿਨਾਂ ਅੰਦਰ ਗ੍ਰਿਫ਼ਤਾਰ ਕਰਨ ਦੇ ਹੁਕਮ ਹੜ੍ਹਾਂ 'ਚ ਰੁੜ੍ਹ ਕੇ ਆ ਗਿਆ ਕਰੋੜਾਂ ਦਾ ਖ਼ਜ਼ਾਨਾ ! ਰੈਸਕਿਊ ਟੀਮਾਂ ਨੂੰ ਮਿਲਿਆ ਸੋਨਾ ਹੀ ਸੋਨਾ PM ਮੋਦੀ ਨੇ ਇਰਾਨੀ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ ! ਜੰਗ ਸਣੇ ਕਈ ਅਹਿਮ ਮੁੱਦਿਆਂ 'ਤੇ ਹੋਈ ਚਰਚਾ

ਖੇਡ

ਵਿਵਾਦਾਂ ਤੋਂ ਬਾਅਦ ਮੈਰੀ ਕਾਮ ਨੇ ਮੰਗੀ ਜਨਤਕ ਮੁਆਫ਼ੀ; ਸਾਬਕਾ ਪਤੀ 'ਤੇ ਕੀਤੀ ਟਿੱਪਣੀ ਨੂੰ ਦੱਸਿਆ 'ਭਾਵੁਕ ਪਲ'

02 ਫ਼ਰਵਰੀ, 2026 04:48 PM

ਨਵੀਂ ਦਿੱਲੀ : ਓਲੰਪਿਕ ਤਮਗਾ ਜੇਤੂ ਅਤੇ ਦਿੱਗਜ ਭਾਰਤੀ ਮੁੱਕੇਬਾਜ਼ ਮੈਰੀ ਕਾਮ ਨੇ ਹਾਲ ਹੀ ਵਿੱਚ ਇੱਕ ਟਾਕ ਸ਼ੋਅ ਦੌਰਾਨ ਆਪਣੇ ਸਾਬਕਾ ਪਤੀ ਬਾਰੇ ਕੀਤੀਆਂ ਵਿਵਾਦਤ ਟਿੱਪਣੀਆਂ ਲਈ ਜਨਤਕ ਤੌਰ 'ਤੇ ਮੁਆਫ਼ੀ ਮੰਗ ਲਈ ਹੈ। ਐਤਵਾਰ ਨੂੰ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਇੱਕ ਵੀਡੀਓ ਵਿੱਚ ਮੈਰੀ ਕਾਮ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਬਿਆਨਾਂ ਨੂੰ ਗਲਤ ਸਮਝਿਆ ਗਿਆ ਅਤੇ ਉਹ ਗੱਲਾਂ ਬਹੁਤ ਜ਼ਿਆਦਾ ਭਾਵੁਕ ਪਲਾਂ ਵਿੱਚ ਕਹੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬਿਆਨਾਂ ਕਾਰਨ ਸੋਸ਼ਲ ਮੀਡੀਆ 'ਤੇ ਕਈ ਲੋਕ ਭਰਮ ਦਾ ਸ਼ਿਕਾਰ ਹੋਏ, ਜਿਸ ਲਈ ਉਹ ਖਾਸ ਕਰਕੇ ਪੁਰਸ਼ ਭਾਈਚਾਰੇ ਤੋਂ ਮੁਆਫ਼ੀ ਮੰਗਦੀ ਹੈ। ਮੈਰੀ ਅਨੁਸਾਰ ਉਨ੍ਹਾਂ ਦਾ ਮਕਸਦ ਕਿਸੇ ਵੀ ਵਿਅਕਤੀ ਨੂੰ ਨੀਵਾਂ ਦਿਖਾਉਣਾ ਜਾਂ ਅਪਮਾਨਿਤ ਕਰਨਾ ਨਹੀਂ ਸੀ।

ਧੋਖੇ ਅਤੇ ਮਾਨਸਿਕ ਪਰੇਸ਼ਾਨੀ ਦਾ ਦਰਦ 
ਛੇ ਵਾਰ ਦੀ ਵਿਸ਼ਵ ਚੈਂਪੀਅਨ ਨੇ ਦੱਸਿਆ ਕਿ ਉਨ੍ਹਾਂ ਦੀਆਂ ਟਿੱਪਣੀਆਂ ਨਿੱਜੀ ਮੁੱਦਿਆਂ ਅਤੇ ਸਾਲਾਂ ਤੋਂ ਮਨ ਵਿੱਚ ਦਬੀ ਹੋਈ ਭਾਵੁਕ ਪਰੇਸ਼ਾਨੀ ਦਾ ਨਤੀਜਾ ਸਨ। ਉਨ੍ਹਾਂ ਨੇ ਸਾਂਝਾ ਕੀਤਾ ਕਿ ਉਸ ਸਮੇਂ ਦਰਦ, ਅਵਸਾਦ (depression) ਅਤੇ ਇਸਤੇਮਾਲ ਕੀਤੇ ਜਾਣ ਤੇ ਧੋਖਾ ਮਿਲਣ ਦਾ ਅਹਿਸਾਸ ਇੱਕੋ ਵੇਲੇ ਸਾਹਮਣੇ ਆ ਗਿਆ ਸੀ। ਜ਼ਿਕਰਯੋਗ ਹੈ ਕਿ ਇੱਕ ਟਾਕ ਸ਼ੋਅ ਦੌਰਾਨ ਮੈਰੀ ਕਾਮ ਨੇ ਆਪਣੇ ਸਾਬਕਾ ਪਤੀ ਬਾਰੇ ਕਿਹਾ ਸੀ ਕਿ ਉਸ ਨੇ "ਇੱਕ ਰੁਪਿਆ ਵੀ ਨਹੀਂ ਕਮਾਇਆ", ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਕਾਫ਼ੀ ਟ੍ਰੋਲ ਕੀਤਾ ਗਿਆ ਅਤੇ ਪਤੀ ਨੂੰ ਘੱਟ ਮਹੱਤਵ ਦੇਣ ਦੇ ਦੋਸ਼ ਲੱਗੇ।

ਫੁੱਟਬਾਲ ਅਤੇ ਕਰੀਅਰ ਸਬੰਧੀ ਦਾਅਵਿਆਂ ਦਾ ਖੰਡਨ
ਮੈਰੀ ਕਾਮ ਨੇ ਇਨ੍ਹਾਂ ਦਾਅਵਿਆਂ ਨੂੰ ਵੀ ਗਲਤ ਦੱਸਿਆ ਕਿ ਉਨ੍ਹਾਂ ਦੀਆਂ ਗੱਲਾਂ ਫੁੱਟਬਾਲ ਜਾਂ ਖੇਡ ਜਗਤ ਦੇ ਖਿਲਾਫ਼ ਸਨ। ਉਨ੍ਹਾਂ ਕਿਹਾ ਕਿ ਉਹ ਸੁਨੀਲ ਛੇਤਰੀ ਅਤੇ ਬਾਈਚੁੰਗ ਭੂਟੀਆ ਵਰਗੇ ਖਿਡਾਰੀਆਂ ਦਾ ਬਹੁਤ ਸਨਮਾਨ ਕਰਦੀ ਹੈ। ਸਾਬਕਾ ਪਤੀ ਦੇ ਇਸ ਦਾਅਵੇ 'ਤੇ ਕਿ ਉਸ ਨੇ ਵਿਆਹ ਲਈ ਆਪਣਾ ਫੁੱਟਬਾਲ ਕਰੀਅਰ ਕੁਰਬਾਨ ਕੀਤਾ, ਮੈਰੀ ਨੇ ਸਪੱਸ਼ਟ ਕੀਤਾ ਕਿ ਜਦੋਂ ਉਹ ਦਿੱਲੀ ਵਿੱਚ ਮਿਲੇ ਸਨ, ਉਦੋਂ ਤੱਕ ਉਹ ਫੁੱਟਬਾਲ ਛੱਡ ਚੁੱਕਾ ਸੀ। ਮੈਰੀ ਅਨੁਸਾਰ ਉਨ੍ਹਾਂ ਦਾ ਵਿਆਹ ਸ਼ੁਰੂਆਤੀ ਸਾਲਾਂ ਵਿੱਚ ਠੀਕ ਸੀ, ਪਰ ਭਰੋਸਾ ਟੁੱਟਣ ਤੋਂ ਬਾਅਦ ਚੀਜ਼ਾਂ ਬਦਲ ਗਈਆਂ ਅਤੇ ਅਪ੍ਰੈਲ 2025 ਵਿੱਚ ਉਨ੍ਹਾਂ ਦਾ ਤਲਾਕ ਹੋ ਗਿਆ।

Have something to say? Post your comment

ਅਤੇ ਖੇਡ ਖਬਰਾਂ

ਇੰਗਲੈਂਡ ਨੇ ਪਾਕਿਸਤਾਨ ਨੂੰ 194 ਦੌੜਾਂ ਨਾਲ ਜਿੱਤਿਆ ਦੂਜਾ ਟੈਸਟ, ਲੜੀ 'ਤੇ ਕੀਤਾ ਕਬਜ਼ਾ

ਇੰਗਲੈਂਡ ਨੇ ਪਾਕਿਸਤਾਨ ਨੂੰ 194 ਦੌੜਾਂ ਨਾਲ ਜਿੱਤਿਆ ਦੂਜਾ ਟੈਸਟ, ਲੜੀ 'ਤੇ ਕੀਤਾ ਕਬਜ਼ਾ

Hall Of Fame 'ਚ ਸ਼ਾਮਲ ਹੋਏ ਮਹਾਨ ਟੈਨਿਸ ਖਿਡਾਰੀ ਰੋਜਰ ਫੈਡਰਰ ! ਭਾਸ਼ਣ ਦੌਰਾਨ ਕਈ ਵਾਰ ਭਿੱਜੀਆਂ ਅੱਖਾਂ

Hall Of Fame 'ਚ ਸ਼ਾਮਲ ਹੋਏ ਮਹਾਨ ਟੈਨਿਸ ਖਿਡਾਰੀ ਰੋਜਰ ਫੈਡਰਰ ! ਭਾਸ਼ਣ ਦੌਰਾਨ ਕਈ ਵਾਰ ਭਿੱਜੀਆਂ ਅੱਖਾਂ

ਆਸਟ੍ਰੇਲੀਆਈ ਟੈਸਟ ਟੀਮ 'ਚ ਲਾਬੂਸ਼ਾਨੇ ਦੀ ਜਗ੍ਹਾ ਬਰਕਰਾਰ ਰੱਖਣਾ ਲਗਭਗ ਅਸੰਭਵ : ਰਿੱਕੀ ਪੋਂਟਿੰਗ

ਆਸਟ੍ਰੇਲੀਆਈ ਟੈਸਟ ਟੀਮ 'ਚ ਲਾਬੂਸ਼ਾਨੇ ਦੀ ਜਗ੍ਹਾ ਬਰਕਰਾਰ ਰੱਖਣਾ ਲਗਭਗ ਅਸੰਭਵ : ਰਿੱਕੀ ਪੋਂਟਿੰਗ

ਸਿਨਸਿਨਾਟੀ ਵਿਚ ਛੇਤੀ ਹਾਰ ਨਾਲ ਯੂਐਸ ਓਪਨ ਦੀ ਤਿਆਰੀ ਬਿਹਤਰ ਹੋਣ ਦੀ ਉਮੀਦ : ਜੋਕੋਵਿਚ

ਸਿਨਸਿਨਾਟੀ ਵਿਚ ਛੇਤੀ ਹਾਰ ਨਾਲ ਯੂਐਸ ਓਪਨ ਦੀ ਤਿਆਰੀ ਬਿਹਤਰ ਹੋਣ ਦੀ ਉਮੀਦ : ਜੋਕੋਵਿਚ

ਆਕਿਬ ਨਬੀ ਇੰਗਲਿਸ਼ ਕਾਊਂਟੀ 'ਚ ਸਰੇ ਨਾਲ ਜੁੜੇ

ਆਕਿਬ ਨਬੀ ਇੰਗਲਿਸ਼ ਕਾਊਂਟੀ 'ਚ ਸਰੇ ਨਾਲ ਜੁੜੇ

ਕਪਤਾਨੀ ਤੋਂ ਹਟਾਏ ਜਾਣ ਤੋਂ ਬਾਅਦ ਸੂਰਿਆਕੁਮਾਰ ਯਾਦਵ ਦਾ ਛਲਕਿਆ ਦਰਦ, ਬੋਲੇ...

ਕਪਤਾਨੀ ਤੋਂ ਹਟਾਏ ਜਾਣ ਤੋਂ ਬਾਅਦ ਸੂਰਿਆਕੁਮਾਰ ਯਾਦਵ ਦਾ ਛਲਕਿਆ ਦਰਦ, ਬੋਲੇ...

ਭਾਰਤ ਤੇ ਸ਼੍ਰੀਲੰਕਾ ਵਿਚਾਲੇ ਕੋਲੰਬੋ ਟੈਸਟ ਡਰਾਅ, ਗਿੱਲ ਦੀ ਟੀਮ ਨੇ 1-0 ਨਾਲ ਜਿੱਤੀ ਸੀਰੀਜ਼

ਭਾਰਤ ਤੇ ਸ਼੍ਰੀਲੰਕਾ ਵਿਚਾਲੇ ਕੋਲੰਬੋ ਟੈਸਟ ਡਰਾਅ, ਗਿੱਲ ਦੀ ਟੀਮ ਨੇ 1-0 ਨਾਲ ਜਿੱਤੀ ਸੀਰੀਜ਼

WCL ਦੇ ਤੀਜੇ ਸੈਸ਼ਨ ਦਾ ਆਯੋਜਨ 3 ਤੋਂ 18 ਅਕਤੂਬਰ ਤੱਕ UAE ’ਚ ਹੋਵੇਗਾ

WCL ਦੇ ਤੀਜੇ ਸੈਸ਼ਨ ਦਾ ਆਯੋਜਨ 3 ਤੋਂ 18 ਅਕਤੂਬਰ ਤੱਕ UAE ’ਚ ਹੋਵੇਗਾ

ਅਸੀਂ ਓਲੰਪਿਕ ਦੀਆਂ ਕਈ ਖੇਡਾਂ 'ਚ ਭਾਗ ਨਹੀਂ ਲੈਂਦੇ, ਇਸ 'ਚ ਸੁਧਾਰ ਦੀ ਲੋੜ: ਪ੍ਰਧਾਨ ਮੰਤਰੀ ਮੋਦੀ

ਅਸੀਂ ਓਲੰਪਿਕ ਦੀਆਂ ਕਈ ਖੇਡਾਂ 'ਚ ਭਾਗ ਨਹੀਂ ਲੈਂਦੇ, ਇਸ 'ਚ ਸੁਧਾਰ ਦੀ ਲੋੜ: ਪ੍ਰਧਾਨ ਮੰਤਰੀ ਮੋਦੀ

ਮਯੰਕ ਅਤੇ ਪ੍ਰਤਿਤੀ ਨੇ ਏਸ਼ੀਅਨ ਜੂਨੀਅਰ ਕਲਾਸੀਕਲ ਸ਼ਤਰੰਜ ਚੈਂਪੀਅਨਸ਼ਿਪ ਜਿੱਤੀ

ਮਯੰਕ ਅਤੇ ਪ੍ਰਤਿਤੀ ਨੇ ਏਸ਼ੀਅਨ ਜੂਨੀਅਰ ਕਲਾਸੀਕਲ ਸ਼ਤਰੰਜ ਚੈਂਪੀਅਨਸ਼ਿਪ ਜਿੱਤੀ