Saturday, August 01, 2026
BREAKING
ਸ਼ਹੀਦ ਊਧਮ ਸਿੰਘ ਦੇ ਬਲਿਦਾਨ ਨੂੰ ਕੀਤਾ ਨਮਨ, ਸੂਰਜਕੁੰਡ ਵਿਦਿਆ ਮੰਦਰ ਵਿੱਚ ਵਿਸ਼ੇਸ਼ ਸਮਾਗਮ ਆਪ ਸਰਕਾਰ ਦੇਸ਼ ਲਈ ਮਹਾਨ ਕੁਰਬਾਨੀਆਂ ਦੇਣ ਵਾਲੇ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿਹਤ ਵਿਭਾਗ ਦਾ ਮੁੱਖ ਉਦੇਸ਼ ਹਰ ਮਰੀਜ਼ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ  ਲਗਾਤਾਰ ਤੀਜੇ ਦਿਨ ਸ਼ੇਅਰ ਬਾਜ਼ਾਰ 'ਚ ਵਾਧਾ : ਸੈਂਸੈਕਸ 166 ਅੰਕ ਚੜ੍ਹਿਆ ਤੇ ਨਿਫਟੀ 24,380 ਦੇ ਪਾਰ ਬੰਦ ਅਮਰੀਕਾ 'ਚ 30 ਭਾਰਤੀ ਟਰੱਕ ਡਰਾਈਵਰ ਗ੍ਰਿਫ਼ਤਾਰ ! MEA ਦਾ ਅਹਿਮ ਬਿਆਨ ਆਇਆ ਸਾਹਮਣੇ ਸੋਨੇ ਦੀ ਖ਼ਰੀਦਦਾਰੀ ਦੀ ਰਫਤਾਰ ਪਈ ਮੱਠੀ, 6 ਫੀਸਦੀ ਘਟੀ ਗੋਲਡ ਡਿਮਾਂਡ, ਇਸ ਕਾਰਨ ਵਿਗਾੜੀ ਖੇਡ ਪ੍ਰਧਾਨਗੀ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ, ਕਿਹਾ-ਪ੍ਰਧਾਨਗੀ ਮੇਰੇ ਲਈ ਕੋਈ ਵੱਡੀ ਚੀਜ਼ ਨਹੀਂ 5,000 ਭਾਰਤੀ ਪ੍ਰਵਾਸੀਆਂ ਨੂੰ ਡਿਪੋਰਟ ਕਰੇਗਾ ਬ੍ਰਿਟੇਨ ! ਬ੍ਰਿਟਿਸ਼ PM ਦਾ ਸਖ਼ਤ ਕਦਮ ਕੈਮਿਸਟਾਂ ਦੀ ਚਿਤਾਵਨੀ: ਪੁਰਾਣੀ ਡਰੱਗ ਪਾਲਿਸੀ ’ਤੇ ਬਗਾਵਤ, ਦੁਕਾਨਾਂ ਬੰਦ ਕਰਨ ਦੀ ਤਿਆਰੀ! ਹਾਈ ਅਲਰਟ 'ਤੇ ਪੰਜਾਬ! ਲੱਗਣਗੇ ਵਾਧੂ ਨਾਕੇ; ਸਾਰੇ ਜ਼ਿਲ੍ਹਿਆਂ ਲਈ ਸਖ਼ਤ ਨਿਰਦੇਸ਼ ਜਾਰੀ

ਪੰਜਾਬ

ਵਿਭਾਗੀ ਗਿਆਨ ਵਿਗਿਆਨ ਮੇਲੇ ਵਿੱਚ ਸ੍ਰੀ ਸੂਰਜਕੁੰਡ ਸਰਵਹਿੱਤਕਾਰੀ ਵਿੱਦਿਆ ਮੰਦਰ ਸੁਨਾਮ ਸਕੂਲ ਨੇ ਮਾਰੀ ਬਾਜ਼ੀ

01 ਅਕਤੂਬਰ, 2025 05:09 PM

ਸੁਨਾਮ (ਰਮੇਸ਼ ਗਰਗ) : ਅੱਜ ਮਿਤੀ 1 ਅਕਤੂਬਰ 2025 ਦਿਨ ਬੁੱਧਵਾਰ ਨੂੰ ਸ੍ਰੀ ਸੂਰਜਕੁੰਡ ਸਰਵਹਿੱਤਕਾਰੀ ਵਿੱਦਿਆ ਮੰਦਰ ਸੁਨਾਮ ਵਿੱਚ ਗਿਆਨ ਵਿਗਿਆਨ ਮੇਲਾ 2025 ਦਾ ਆਯੋਜਨ ਕੀਤਾ ਗਿਆ। ਜਿਸਦਾ ਆਰੰਭ ਸਰਸਵਤੀ ਵੰਦਨਾਂ ਅਤੇ ਸ਼ਬਦ ਨਾਲ ਕੀਤਾ ਗਿਆ। ਇਸ ਵਿੱਚ, ਗਣਿਤ, ਸਾਇੰਸ ਦੇ ਪ੍ਰਸ਼ਨ ਮੰਚ ਅਤੇ ਪੱਤਰ ਪੜ੍ਹਨ ਦੇ ਮੁਕਾਬਲੇ ਕਰਵਾਏ ਗਏ। ਸਕੂਲ ਦੇ ਪ੍ਰਿੰਸੀਪਲ ਸ੍ਰੀ ਅਮਿਤ ਡੋਗਰਾ ਜੀ ਵੱਲੋ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਸ੍ਰੀ ਅਮਿਤ ਡੋਗਰਾ ਜੀ ਨੇ ਦੱਸਿਆ ਕਿ ਇਸ ਗਿਆਨ ਵਿਗਿਆਨ ਮੇਲੇ ਵਿੱਚ ਸੰਗਰੂਰ ਵਿਭਾਗ ਦੇ 6 ਸਕੂਲਾਂ ਦੇ ਲਗਭਗ 103 ਵਿਦਿਆਰਥੀਆਂ ਨੇ ਹਿੱਸਾ ਲਿਆ। ਪ੍ਰਸ਼ਨ ਮੰਚ ਤਿੰਨ ਵਰਗਾਂ ਵਿੱਚ (ਸ਼ਿਸ਼ੂ ਵਰਗ, ਬਾਲ ਵਰਗ, ਕਿਸ਼ੋਰ ਵਰਗ) ਕਰਵਾਇਆ ਗਿਆ। ਅਤੇ ਪੱਤਰ ਪੜ੍ਹਨ ਵੀ ਤਿੰਨ ਵਰਗਾਂ ਵਿੱਚ ਕਰਵਾਇਆ ਗਿਆ।

ਉਹਨਾਂ ਕਿਹਾ ਕਿ ਇਸ ਮੇਲੇ ਦਾ ਮਕਸਦ ਵਿਦਿਆਰਥੀਆਂ ਵਿੱਚ ਗਣਿ, ਵੈਦਿਕ ਗਣਿਤ, ਸਾਇੰਸ, ਵਿਸ਼ੇ ਸਬੰਧੀ ਰੁਚੀ ਪੈਦਾ ਕਰਨਾ ਅਤੇ ਵਿਦਿਆਰਥੀਆਂ ਦੀ ਵਿਗਿਆਨਿਕ ਸੋਚ ਨੂੰ ਵਧਾਉਣਾ ਹੈ ਉਹਨਾਂ ਇਹ ਵੀ ਦੱਸਿਆ ਕਿ ਗਣਿਤ ਮੁਕਾਬਲਾ ਤੇਜ਼ ਗਿਣਤੀ ਤੇ ਅਧਾਰਿਤ ਹੁੰਦਾ ਹੈ । ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸ੍ਰੀ ਕੁਲਦੀਪ ਜੀ ਨੇ ਕੀਤੀ । ਜਿਸ ਵਿੱਚ ਮੁੱਖ ਮਹਿਮਾਨ ਵਜੋ ਸ੍ਰੀ ਆਰ. ਕੇ. ਗੋਇਲ ਜੀ ( ਚੇਅਰਮੈਨ ਆਸਰਾ ਗਰੁੱਪ ਆਫ਼ ਇੰਸਟੀਚਿਊਟ ਅਤੇ ਸ੍ਰੀਮਤੀ ਪ੍ਰਿਯੰਕਾ ਗੋਇਲ ਜੀ ( ਪੂਰਵ ਵਿਦਿਆਰਥੀ) ਸ਼ਾਮਲ ਹੋਏ। ਸ੍ਰੀ ਅਸ਼ਵਿੰਦਰ ਗੋਇਲ ਜੀ ( ਵਿਭਾਗ ਸੈਕਟਰੀ ) ਇਸ ਪ੍ਰੋਗਰਾਮ ਦੇ ਵਿਸ਼ੇਸ਼ ਮਹਿਮਾਨ ਰਹੇ । ਸਕੂਲ ਦੇ ਪ੍ਰਿੰਸੀਪਲ ਸ੍ਰੀ ਅਮਿਤ ਡੋਗਰਾ ਜੀ ਵੱਲੋ ਆਏ ਹੋਏ ਮਹਿਮਾਨਾਂ ਦਾ ਸ੍ਰੀ ਫਲ ਦੇ ਕੇ ਸਵਾਗਤ ਕੀਤਾ ਗਿਆ। ਸਕੂਲ ਵੱਲੋਂ ਪ੍ਰੋਗਰਾਮ ਦੇ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਪ੍ਰੋਗਰਾਮਦੇ ਮੁੱਖ ਮਹਿਮਾਨ ਸ੍ਰੀ ਆਰ . ਕੇ. ਗੋਇਲ ਜੀ ਨੇ ਪ੍ਰੋਗਰਾਮ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਇਹ ਵਿਦਿਆਰਥੀਆਂ ਲਈ ਬਹੁਤ ਵਧੀਆ ਪਲੇਟਫ਼ਾਰਮ ਹੈ। ਇਸ ਮੌਕੇ ਤੇ ਸ੍ਰੀ ਕੁਲਦੀਪ ਜੀ ਵੱਲੋਂ ਵਿੱਦਿਆ ਭਾਰਤੀ ਦੇ ਕੰਮਾਂ ਤੇ ਚਾਨਣਾ ਪਾਇਆ ਤੇ ਕਿਹਾ ਕਿ ਸਿਰਫ ਵਿੱਦਿਆ ਭਾਰਤੀ ਦੇ ਸਕੂਲਾਂ ਵਿੱਚ ਹੀ ਵਿਦਿਆਰਥੀਆਂ ਲਈ ਅਜਿਹੇ ਮੌਕੇ ਪੈਦਾ ਕੀਤੇ ਜਾਂਦੇ ਹਨ । ੳੇਹਨਾਂ ਕਿਹਾ ਕਿ ਵਿਦਿਆਰਥੀਆਂ ਲਈ ਇਹ ਸਟੇਜ ਅੱਗੇ ਵਧਣ ਦਾ ਪਲੇਟਫ਼ਾਰਮ ਹੈ। ਪ੍ਰੋਗਰਾਮ ਦੇ ਵਿਸ਼ੇਸ਼ ਮਹਿਮਾਨ ਸ੍ਰੀ ਅਸ਼ਵਿੰਦਰ ਗੋਇਲ ਜੀ ਨੇ ਅਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕਰਦਿਆਂ ਕਿਹਾ ਕਿ ਇਹ ਇੱਕ ਅਜਿਹਾ ਮੰਚ ਹੈ ਜਿਸ ਨਾਲ ਵਿਦਿਆਰਥੀਆਂ ਅੰਦਰ ਗਣਿਤ , ਵਿਗਿਆਨ ਵਿਸ਼ੇ ਵਿੱਚ ਰੁਚੀ ਪੈਦਾ ਹੁੰਦੀ ਹੈ। ਵਿਦਿਆਰਥੀਆਂ ਅੰਦਰ ਅੱਗੇ ਵਧਣ ਦੀ ਭਾਵਨਾ ਪੈਦਾ ਹੁੰਦੀ ਹੈ । ਉਹਨਾਂ ਕਿਹਾ ਕਿ ਵਿੱਦਿਆ ਭਾਰਤੀ ਪਹਿਲੀ ਵੱਡੀ ਗੈਰ ਸਰਕਾਰੀ ਸੰਸਥਾਂ ਹੈ ਜੋ ਵੱਡੇ ਪੱਧਰ ਤੇ ਕੰਮ ਕਰ ਰਹੀ ਹੈ।


ਸਾਇੰਸ ਪ੍ਰਸ਼ਨ ਮੰਚ ( ਸ਼ਿਸ਼ੂ ਵਰਗ ) ਪਹਿਲਾ ਸਥਾਨ ਐੱਸ . ਵੀ . ਐੱਮ . ਸੁਨਾਮ , ਦੂਜਾ ਸਥਾਨ ਐੱਸ . ਵੀ. ਐੱਮ . ਧੂਰਾ - ਧੂਰੀ ਅਤੇ ਤੀਜਾ ਸਥਾਨ ਐੱਸ. ਵੀ. ਐੱਮ. ਸੰਗਰੂਰ, ਨੇ ਹਾਸਲ ਕੀਤਾ। ਸਾਇੰਸ ਪ੍ਰਸ਼ਨ ਮੰਚ ( ਬਾਲ ਵਰਗ ) ਵਰਗ ) ਪਹਿਲਾ ਸਥਾਨ ਐੱਸ . ਵੀ. ਐੱਮ. ਸੁਨਾਮ, ਦੂਜਾ ਸਥਾਨ ਐੱਸ. ਵੀ. ਐੱਮ. ਖਨੌਰੀ, ਅਤੇ ਤੀਜਾ ਸਥਾਨ ਐੱਸ. ਵੀ. ਐੱਮ. ਦਿੜ੍ਹਬਾ ਨੇ ਹਾਸਲ ਕੀਤਾ। ਸਾਇੰਸ ਪ੍ਰਸ਼ਨ ਮੰਚ (ਕਿਸ਼ੋਰ ਵਰਗ) ਪਹਿਲਾ ਸਥਾਨ ਐੱਸ. ਵੀ. ਐੱਮ. ਧੂਰਾ ਧੂਰੀ, ਦੂਜਾ ਸਥਾਨ ਐੱਸ. ਵੀ. ਐੱਮ. ਸੁਨਾਮ, ਅਤੇ ਤੀਜਾ ਸਥਾਨ ਐੱਸ. ਵੀ. ਐੱਮ. ਦਿੜ੍ਹਬਾ ਨੇ ਹਾਸਲ ਕੀਤਾ।


ਸਾਇੰਸ ਪੱਤਰ ਪੜ੍ਹਨ ਵਿੱਚ (ਸ਼ਿਸੂ ਵਰਗ) ਵਿੱਚ ਪਹਿਲਾ ਸਥਾਨ ਐੱਸ. ਵੀ. ਐੱਮ. ਸੰਗਰੂਰ, ਦੂਜਾ ਸਥਾਨ ਐੱਸ. ਵੀ. ਐੱਮ. ਸੁਨਾਮ, ਅਤੇ ਤੀਜਾ ਸਥਾਨ ਐੱਸ. ਵੀ. ਐੱਮ. ਧੂਰਾ ਧੂਰੀ ਨੇ ਹਾਸਲ ਕੀਤਾ । ਸਾਇੰਸ ਪੱਤਰ ਪੜ੍ਹਨ ਵਿੱਚ (ਬਾਲ ਵਰਗ) ਵਿੱਚ ਪਹਿਲਾ ਸਥਾਨ ਐੱਸ. ਵੀ. ਐੱਮ. ਸੁਨਾਮ, ਦੂਜਾ ਸਥਾਨ ਐੱਸ. ਵੀ. ਐੱਮ. ਸੰਗਰੂਰ, ਅਤੇ ਤੀਜਾ ਸਥਾਨ ਐੱਸ. ਵੀ. ਐੱਮ. ਧੂਰਾ ਧੂਰੀ ਨੇ ਹਾਸਲ ਕੀਤਾ । ਸਾਇੰਸ ਪੱਤਰ ਪੜ੍ਹਨ ਵਿੱਚ (ਕਿਸ਼ੋਰ ਵਰਗ) ਵਿੱਚ ਪਹਿਲਾ ਸਥਾਨ ਐੱਸ. ਵੀ. ਐੱਮ. ਸੰਗਰੂਰ, ਦੂਜਾ ਸਥਾਨ ਐੱਸ. ਵੀ. ਐੱਮ. ਧੁਰਾ ਧੂਰੀ, ਅਤੇ ਤੀਜਾ ਸਥਾਨ ਐੱਸ. ਵੀ. ਐੱਮ. ਸੁਨਾਮ ਨੇ ਹਾਸਲ ਕੀਤਾ ।


ਗਣਿਤ ਪ੍ਰਸ਼ਨ ਮੰਚ (ਸ਼ਿਸ਼ੂ ਵਰਗ) ਵਿੱਚ ਪਹਿਲਾ ਸਥਾਨ ਐੱਸ. ਵੀ. ਐੱਮ. ਸੰਗਰੂਰ, ਦੂਜਾ ਸਥਾਨ ਐੱਸ. ਵੀ. ਐੱਮ. ਦਿੜ੍ਹਬਾ, ਅਤੇ ਤੀਜਾ ਸਥਾਨ ਐੱਸ. ਵੀ. ਐੱਮ. ਧੂਰਾ ਧੂਰੀ ਨੇ ਹਾਸਲ ਕੀਤਾ। ਗਣਿਤ ਪ੍ਰਸ਼ਨ ਮੰਚ (ਬਾਲ ਵਰਗ) ਵਿੱਚ ਪਹਿਲਾ ਸਥਾਨ ਐੱਸ. ਵੀ. ਐੱਮ. ਸੁਨਾਮ, ਦੂਜਾ ਸਥਾਨ ਐੱਸ. ਵੀ. ਐੱਮ. ਦਿੜ੍ਹਬਾ, ਅਤੇ ਤੀਜਾ ਸਥਾਨ ਐੱਸ. ਵੀ. ਐੱਮ. ਸੰਗਰੂਰ ਨੇ ਹਾਸਲ ਕੀਤਾ। ਗਣਿਤ ਪ੍ਰਸ਼ਨ ਮੰਚ (ਕਿਸ਼ੋਰ ਵਰਗ) ਵਿੱਚ ਪਹਿਲਾ ਸਥਾਨ ਐੱਸ. ਵੀ. ਐੱਮ. ਸੁਨਾਮ, ਦੂਜਾ ਸਥਾਨ ਐੱਸ. ਵੀ. ਐੱਮ. ਧੂਰਾ ਧੂਰੀ, ਅਤੇ ਤੀਜਾ ਸਥਾਨ ਐੱਸ. ਵੀ. ਐੱਮ. ਸੰਗਰੂਰ ਨੇ ਹਾਸਲ ਕੀਤਾ। ਗਣਿਤ ਪੱਤਰ ਪੜ੍ਹਨ (ਬਾਲ ਵਰਗ) ਵਿੱਚ ਪਹਿਲਾ ਸਥਾਨ ਐੱਸ. ਵੀ. ਐੱਮ. ਸੰਗਰੂਰ, ਦੂਜਾ ਸਥਾਨ ਐੱਸ. ਵੀ. ਐੱਮ. ਸੁਨਾਮ, ਅਤੇ ਤੀਜਾ ਸਥਾਨ ਐੱਸ. ਵੀ. ਐੱਮ. ਦਿੜ੍ਹਬਾ ਨੇ ਹਾਸਲ ਕੀਤਾ । ਗਣਿਤ ਪੱਤਰ ਪੜ੍ਹਨ (ਕਿਸ਼ੋਰ ਵਰਗ) ਵਿੱਚ ਪਹਿਲਾ ਸਥਾਨ ਐੱਸ. ਵੀ. ਐੱਮ. ਸੁਨਾਮ, ਦੂਜਾ ਸਥਾਨ ਐੱਸ. ਵੀ. ਐੱਮ. ਧੂਰਾ ਧੂਰੀ, ਅਤੇ ਤੀਜਾ ਸਥਾਨ ਐੱਸ. ਵੀ. ਐੱਮ .ਸੰਗਰੂਰ ਨੇ ਹਾਸਲ ਕੀਤਾ । ਅਧਿਆਪਕ ਸਾਇੰਸ ਪੱਤਰ ਪੜ੍ਹਨ ਵਿੱਚ ਐੱਸ. ਵੀ. ਐੱਮ. ਸੰਗਰੂਰ ਦੀ ਅਧਿਆਪਕਾ ਦਪਿੰਦਰ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ । ਅਧਿਆਪਕ ਗਣਿਤ ਪੱਤਰ ਪੜ੍ਹਨ ਵਿੱਚ ਐੱਸ. ਵੀ. ਐੱਮ. ਸੰਗਰੂਰ ਦੇ ਅਧਿਆਪਕ ਕਰਨ ਸਰ ਨੇ ਪਹਿਲਾ ਸਥਾਨ ਹਾਸਲ ਕੀਤਾ।


ਡਾ. ਰਾਜੀਵ ਜਿੰਦਲ ਜੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਹਰ ਸਕੂਲ ਵਿੱਚ ਅਜਿਹੇ ਪ੍ਰੋਗਰਾਮ ਕਰਵਾਏ ਜਾਣੇ ਚਾਹੀਦੇ ਹਨ । ਜਿਸ ਨਾਲ ਵਿਦਿਆਰਥੀਆਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ। ਇਸ ਮੌਕੇ ਤੇ ਸ੍ਰੀ ਅਸ਼ਵਿੰਦਰ ਗੋਇਲ ਜੀ, ਡਾ. ਧੀਰਜ ਜੀ, ਸ੍ਰੀ ਅਰੁਣ ਸ਼ਰਮਾਂ ਜੀ, ਸ੍ਰੀ ਰਾਕੇਸ਼ ਜੀ, ਸ੍ਰੀ ਗੋਪਾਲ ਸ਼ਰਮਾਂ ਜੀ, ਸ਼੍ਰੀ ਰਜਿੰਦਰ ਜੀ, ਸ੍ਰੀ ਬਲਵਿੰਦਰ ਭਾਰਦਵਾਜ ਜੀ, ਸ੍ਰੀ ਮੁਕੇਸ਼ ਜੀ, ਡਾ. ਰਾਜੀਵ ਜਿੰਦਲ ਜੀ ਸ੍ਰੀ ਦਿਨੇਸ਼ ਜੀ , ਸ਼੍ਰੀ ਮਨਜੀਤ ਜੀ ( ਪ੍ਰਿਸੀਪਲ ਐੱਸ . ਵੀ. ਐੱਮ ਦਿੜ੍ਹਬਾ ), ਸ਼੍ਰੀ ਹਰਨਰਾਇਣ ਪਟੇਲ ਜੀ (ਪ੍ਰਿੰਸੀਪਲ ਐੱਸ . ਵੀ. ਐੱਮ . ਖਨੌਰੀ), ਸ੍ਰੀਮਤੀ ਆਂਚਲ ਜੀ, ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ।

Have something to say? Post your comment

ਅਤੇ ਪੰਜਾਬ ਖਬਰਾਂ

ਸ਼ਹੀਦ ਊਧਮ ਸਿੰਘ ਦੇ ਬਲਿਦਾਨ ਨੂੰ ਕੀਤਾ ਨਮਨ, ਸੂਰਜਕੁੰਡ ਵਿਦਿਆ ਮੰਦਰ ਵਿੱਚ ਵਿਸ਼ੇਸ਼ ਸਮਾਗਮ

ਸ਼ਹੀਦ ਊਧਮ ਸਿੰਘ ਦੇ ਬਲਿਦਾਨ ਨੂੰ ਕੀਤਾ ਨਮਨ, ਸੂਰਜਕੁੰਡ ਵਿਦਿਆ ਮੰਦਰ ਵਿੱਚ ਵਿਸ਼ੇਸ਼ ਸਮਾਗਮ

ਆਪ ਸਰਕਾਰ ਦੇਸ਼ ਲਈ ਮਹਾਨ ਕੁਰਬਾਨੀਆਂ ਦੇਣ ਵਾਲੇ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਆਪ ਸਰਕਾਰ ਦੇਸ਼ ਲਈ ਮਹਾਨ ਕੁਰਬਾਨੀਆਂ ਦੇਣ ਵਾਲੇ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸਿਹਤ ਵਿਭਾਗ ਦਾ ਮੁੱਖ ਉਦੇਸ਼ ਹਰ ਮਰੀਜ਼ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ 

ਸਿਹਤ ਵਿਭਾਗ ਦਾ ਮੁੱਖ ਉਦੇਸ਼ ਹਰ ਮਰੀਜ਼ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ 

ਪ੍ਰਧਾਨਗੀ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ, ਕਿਹਾ-ਪ੍ਰਧਾਨਗੀ ਮੇਰੇ ਲਈ ਕੋਈ ਵੱਡੀ ਚੀਜ਼ ਨਹੀਂ

ਪ੍ਰਧਾਨਗੀ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ, ਕਿਹਾ-ਪ੍ਰਧਾਨਗੀ ਮੇਰੇ ਲਈ ਕੋਈ ਵੱਡੀ ਚੀਜ਼ ਨਹੀਂ

ਕੈਮਿਸਟਾਂ ਦੀ ਚਿਤਾਵਨੀ: ਪੁਰਾਣੀ ਡਰੱਗ ਪਾਲਿਸੀ ’ਤੇ ਬਗਾਵਤ, ਦੁਕਾਨਾਂ ਬੰਦ ਕਰਨ ਦੀ ਤਿਆਰੀ!

ਕੈਮਿਸਟਾਂ ਦੀ ਚਿਤਾਵਨੀ: ਪੁਰਾਣੀ ਡਰੱਗ ਪਾਲਿਸੀ ’ਤੇ ਬਗਾਵਤ, ਦੁਕਾਨਾਂ ਬੰਦ ਕਰਨ ਦੀ ਤਿਆਰੀ!

ਹਾਈ ਅਲਰਟ 'ਤੇ ਪੰਜਾਬ! ਲੱਗਣਗੇ ਵਾਧੂ ਨਾਕੇ; ਸਾਰੇ ਜ਼ਿਲ੍ਹਿਆਂ ਲਈ ਸਖ਼ਤ ਨਿਰਦੇਸ਼ ਜਾਰੀ

ਹਾਈ ਅਲਰਟ 'ਤੇ ਪੰਜਾਬ! ਲੱਗਣਗੇ ਵਾਧੂ ਨਾਕੇ; ਸਾਰੇ ਜ਼ਿਲ੍ਹਿਆਂ ਲਈ ਸਖ਼ਤ ਨਿਰਦੇਸ਼ ਜਾਰੀ

ਪੰਜਾਬ ਦੇ ਸਕੂਲਾਂ ਲਈ ਵੱਡੀ ਖ਼ਬਰ, 31 ਜੁਲਾਈ ਤੱਕ ਆਖਰੀ ਮੌਕਾ

ਪੰਜਾਬ ਦੇ ਸਕੂਲਾਂ ਲਈ ਵੱਡੀ ਖ਼ਬਰ, 31 ਜੁਲਾਈ ਤੱਕ ਆਖਰੀ ਮੌਕਾ

ਅੰਬ ਸਾਹਿਬ ਕਲੋਨੀ ਦੇ ਹੰਝੂ: ਨਸ਼ਿਆਂ ਨੇ ਉਜਾੜੇ ਘਰ, ਪਰਿਵਾਰਾਂ ਨੇ ਇਨਸਾਫ਼ ਲਈ ਲਾਈ ਪੁਕਾਰ

ਅੰਬ ਸਾਹਿਬ ਕਲੋਨੀ ਦੇ ਹੰਝੂ: ਨਸ਼ਿਆਂ ਨੇ ਉਜਾੜੇ ਘਰ, ਪਰਿਵਾਰਾਂ ਨੇ ਇਨਸਾਫ਼ ਲਈ ਲਾਈ ਪੁਕਾਰ

ਕਾਮਨਵੈਲਥ ਗੇਮਜ਼ 2026 'ਚ ਲਵਪ੍ਰੀਤ ਸਿੰਘ ਨੇ ਜਿੱਤਿਆ ਚਾਂਦੀ ਦਾ ਤਗਮਾ, ਪਿੰਡ 'ਚ ਜਸ਼ਨ ਦਾ ਮਾਹੌਲ

ਕਾਮਨਵੈਲਥ ਗੇਮਜ਼ 2026 'ਚ ਲਵਪ੍ਰੀਤ ਸਿੰਘ ਨੇ ਜਿੱਤਿਆ ਚਾਂਦੀ ਦਾ ਤਗਮਾ, ਪਿੰਡ 'ਚ ਜਸ਼ਨ ਦਾ ਮਾਹੌਲ

ਸੜਕ ਹਾਦਸਾ ਪੀੜਤਾਂ ਲਈ ਪੀਐਮ-ਰਾਹਤ ਯੋਜਨਾ ਦਾ ਲਾਭ ਲਿਆ ਜਾਵੇ : ਆਰ.ਟੀ.ਓ.

ਸੜਕ ਹਾਦਸਾ ਪੀੜਤਾਂ ਲਈ ਪੀਐਮ-ਰਾਹਤ ਯੋਜਨਾ ਦਾ ਲਾਭ ਲਿਆ ਜਾਵੇ : ਆਰ.ਟੀ.ਓ.