Friday, July 24, 2026
BREAKING
ਸ਼ੇਅਰ ਬਾਜ਼ਾਰ ਦੀ ਲਾਲ ਨਿਸ਼ਾਨ 'ਚ ਕਲੋਜ਼ਿੰਗ, ਸੈਂਸੈਕਸ 331 ਅੰਕ ਟੁੱਟਿਆ ਤੇ ਨਿਫਟੀ 23,700 ਦੇ ਪਾਰ CJP ਨਾਲ ਮੀਟਿੰਗ ਤੋਂ ਬਾਅਦ JP ਨੱਢਾ ਦਾ ਵੱਡਾ ਬਿਆਨ ਪੰਜਾਬ 'ਚ 3, 4 ਅਤੇ 5 ਅਗਸਤ ਲਈ ਵੱਡਾ ਐਲਾਨ! ਸੂਬਾ ਵਾਸੀ ਪਹਿਲਾਂ ਹੀ ਹੋ ਜਾਣ ALERT ਫ਼ਿਲਮਾਂ ਕਰਨ ਦੇ ਬਹਾਨੇ ਕੁੜੀਆਂ ਦੀ ਖ਼ਰੀਦੋ-ਫ਼ਰੋਖਤ! ਮੋਹਾਲੀ ਦੇ ਇਸ ਕੇਸ 'ਚ ਹੋਇਆ ਵੱਡਾ ਖ਼ੁਲਾਸਾ ਯੂਰਪੀ ਦੇਸ਼ ਦਾ ਵੱਡਾ ਕਦਮ, 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਕਰ'ਤਾ ਬੈਨ ਪੰਜਾਬ ਕਾਂਗਰਸ ਦੀ ਨਵੀਂ ਟੀਮ 'ਚ ਥਾਂ ਨਾ ਮਿਲਣ 'ਤੇ ਮਨੀਸ਼ ਤਿਵਾੜੀ ਦਾ ਵੱਡਾ ਬਿਆਨ ਜੰਤਰ-ਮੰਤਰ ਦੇ ਪ੍ਰਦਰਸ਼ਨ 'ਤੇ ਅਕਾਲੀ ਆਗੂ ਦਾ ਬਿਆਨ, ਸਿਰਫ ਗੁਰਦੁਆਰੇ ਹੀ ਨਹੀਂ, ਸਿੱਖਾਂ ਦੇ ਘਰ ਵੀ ਤੁਹਾਡੇ ਲਈ ਖੁੱਲ੍ਹ ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ‘ਮੀਰੀ-ਪੀਰੀ ਖ਼ਾਲਸਾ ਮਾਰਚ’ ਦੀ ਹੋਈ ਆਰੰਭਤਾ ਭਾਜਪਾ ਦਫ਼ਤਰਾਂ ਬਾਹਰ ਭਾਰੀ ਪੁਲਸ ਫੋਰਸ ਤਾਇਨਾਤ, ਚੰਡੀਗੜ੍ਹ 'ਚ ਹਾਈ ਅਲਰਟ! ਪੜ੍ਹੋ ਕੀ ਹੈ ਕਾਰਨ ਵਿਦਿਆਰਥੀਆਂ ਨੂੰ ਵੱਡੀ ਰਾਹਤ, ਪੰਜਾਬ ਯੂਨੀਵਰਸਿਟੀ ਨੇ ਜਾਰੀ ਕੀਤਾ ਨਵਾਂ ਸਰਕੂਲਰ, ਫ਼ੀਸਾਂ ਨੂੰ ਲੈ ਕੇ...

ਚੰਡੀਗੜ੍ਹ

ਵਿਦਿਆਰਥੀਆਂ ਨੂੰ ਵੱਡੀ ਰਾਹਤ, ਪੰਜਾਬ ਯੂਨੀਵਰਸਿਟੀ ਨੇ ਜਾਰੀ ਕੀਤਾ ਨਵਾਂ ਸਰਕੂਲਰ, ਫ਼ੀਸਾਂ ਨੂੰ ਲੈ ਕੇ...

24 ਜੁਲਾਈ, 2026 05:28 PM

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ’ਚ ਅਨੁਸੂਚਿਤ ਜਾਤੀ (ਐੈੱਸ. ਸੀ.) ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ (ਪੀ. ਐੱਮ. ਐੱਸ.) ਨੂੰ ਲੈ ਕੇ ਪੈਦਾ ਹੋਈ ਭੰਬਲਭੂਸੇ ਵਾਲੀ ਸਥਿਤੀ ਅੰਬੇਡਕਰ ਸਟੂਡੈਂਟਸ ਫੋਰਮ (ਏ. ਐੱਸ. ਐੱਫ.) ਦੇ ਵਿਰੋਧ ਪ੍ਰਦਰਸ਼ਨ ਮਗਰੋਂ ਸਪੱਸ਼ਟ ਹੋ ਗਈ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਮਗਰੋਂ ਨਵਾਂ ਸਰਕੂਲਰ ਜਾਰੀ ਕੀਤਾ ਹੈ। ਇਸ ਤਹਿਤ ਪੰਜਾਬ ਦੇ ਯੋਗ ਐੱਸ. ਸੀ. ਵਿਦਿਆਰਥੀਆਂ ਲਈ ਸਕਾਲਰਸ਼ਿਪ ਪਹਿਲਾਂ ਵਾਂਗ ਹੀ ਜਾਰੀ ਰਹੇਗੀ। ਪੋਸਟ ਮੈਟ੍ਰਿਕ ਸਕਾਲਰਸ਼ਿਪ 2.5 ਲੱਖ ਰੁਪਏ ਤੋਂ ਘੱਟ ਸਲਾਨਾ ਪਰਿਵਾਰਕ ਆਮਦਨ ਵਾਲੇ ਐੱਸ. ਸੀ. ਵਿਦਿਆਰਥੀਆਂ ਲਈ ਭਲਾਈ ਸਕੀਮ ਹੈ। ਇਸ ਵਾਰ ਸਕਾਲਰਸ਼ਿਪ ਅਪਲਾਈ ਕਰਨ ਵਾਲਾ ਪੋਰਟਲ ਪੰਜਾਬ ਸਰਕਾਰ ਤੋਂ ਬਦਲ ਕੇ ਨੈਸ਼ਨਲ ਸਕਾਲਰਸ਼ਿਪ ਪੋਰਟਲ (ਐੱਨ. ਐੱਸ. ਪੀ.) ’ਤੇ ਤਬਦੀਲ ਹੋਇਆ ਸੀ ਪਰ ਯੋਗਤਾ ਜਾਂ ਨਿਯਮਾਂ ’ਚ ਕੋਈ ਬਦਲਾਅ ਨਹੀਂ ਸੀ।

ਇਸ ਦੇ ਬਾਵਜੂਦ ਯੂਨੀਵਰਸਿਟੀ ਪ੍ਰਸ਼ਾਸਨ ਨੇ ਜ਼ੁਬਾਨੀ ਤੌਰ ’ਤੇ ਐੱਸ. ਸੀ. ਵਿਦਿਆਰਥੀਆਂ ਨੂੰ ਦਾਖ਼ਲੇ ਸਮੇਂ ਪੂਰੀ ਫ਼ੀਸ ਜਮ੍ਹਾਂ ਕਰਵਾਉਣ ਦੀਆਂ ਹਦਾਇਤਾਂ ਦਿੱਤੀਆਂ ਸਨ। ਇਸ ਨਾਲ ਵਿਦਿਆਰਥੀਆਂ ’ਚ ਡਰ ਤੇ ਬੇਯਕੀਨੀ ਦਾ ਮਾਹੌਲ ਬਣ ਗਿਆ ਸੀ। ਇਸ ਦੇ ਵਿਰੋਧ ’ਚ ਏ. ਐੱਸ. ਐੱਫ. ਵੱਲੋਂ ਵੀ.ਸੀ. ਦਫ਼ਤਰ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਤੋਂ ਬਾਅਦ ਯੂਨੀਵਰਸਿਟੀ ਅਧਿਕਾਰੀਆਂ ਨੇ ਪ੍ਰਦਰਸ਼ਨ ਕਰ ਰਹੇ ਜੱਥੇਬੰਦੀ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਤੇ ਮੰਨਿਆ ਕਿ ਇਹ ਭੰਬਲਭੂਸਾ ਦਫ਼ਤਰੀ ਗਲਤੀ ਅਤੇ ਉਨ੍ਹਾਂ ਦੀ ਗਲਤ ਫਹਿਮੀ ਕਾਰਨ ਪੈਦਾ ਹੋਇਆ ਸੀ। ਯੂਨੀਵਰਸਿਟੀ ਵੱਲੋਂ ਜਾਰੀ ਨਵੇਂ ਸਰਕੂਲਰ ਅਨੁਸਾਰ ਪੀ. ਐੱਮ. ਐੱਸ. ਸਕੀਮ ਤਹਿਤ ਰੈਗੂਲਰ ਕੋਰਸਾਂ ’ਚ ਦਾਖ਼ਲਾ ਲੈਣ ਵਾਲੇ ਪੰਜਾਬ ਦੇ ਐੱਸ. ਸੀ. ਵਿਦਿਆਰਥੀਆਂ ਨੂੰ ਪਹਿਲਾਂ ਵਾਂਗ ਦਾਖ਼ਲਾ ਫ਼ੀਸ ਤੋਂ ਮੁਕੰਮਲ ਛੋਟ ਮਿਲਦੀ ਰਹੇਗੀ।

ਇਸ ਦੇ ਨਾਲ ਹੀ ਸੈਲਫ-ਫਾਇਨਾਂਸਿੰਗ ਕੋਰਸਾਂ ’ਚ ਦਾਖ਼ਲਾ ਲੈਣ ਵਾਲੇ ਐੱਸ.ਸੀ. ਵਿਦਿਆਰਥੀਆਂ ਨੂੰ ਕੁੱਲ ਫ਼ੀਸ ਦਾ ਸਿਰਫ਼ 25 ਫ਼ੀਸਦੀ ਹਿੱਸਾ ਹੀ ਦੇਣਾ ਪਵੇਗਾ, ਜਦੋਂ ਕਿ ਬਾਕੀ ਰਕਮ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਕਵਰ ਕੀਤੀ ਜਾਵੇਗੀ। ਏ. ਐੱਸ. ਐੱਫ. ਨੇ ਯੂਨੀਵਰਸਿਟੀ ਵੱਲੋਂ ਕੀਤੀ ਇਸ ਸੋਧ ਦਾ ਸਵਾਗਤ ਕੀਤਾ ਹੈ ਅਤੇ ਦਾਖ਼ਲਾ ਸੀਜ਼ਨ ਦੌਰਾਨ ਐੱਸ. ਸੀ. ਵਿਦਿਆਰਥੀਆਂ ਲਈ ਮੁਸ਼ਕਲਾਂ ਪੈਦਾ ਕਰਨ ਵਾਲੀ ਵਾਰ-ਵਾਰ ਹੁੰਦੀ ਅਣਗਹਿਲੀ ਦੀ ਸਖ਼ਤ ਨਿੰਦਾ ਕੀਤੀ। ਇਸ ਮੌਕੇ ਏ. ਐੱਸ. ਐੱਫ. ਪ੍ਰਧਾਨ ਨਵਨੀਤ ਕੌਰ ਦੀ ਅਗਵਾਈ ਹੇਠ ਕੀਤੇ ਇਸ ਪ੍ਰਦਰਸ਼ਨ ’ਚ ਪੰਜਾਬ ਦੇ ਉੱਘੇ ਸਿੱਖਿਆ ਸ਼ਾਸਤਰੀ ਤੇ ਸਮਾਜਿਕ ਕਾਰਕੁਨ ਡਾ. ਪਿਆਰੇ ਲਾਲ ਗਰਗ ਤੇ ਐਡਵੋਕੇਟ ਗੁਰਦੀਪ ਸਿੰਘ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।

Have something to say? Post your comment

ਅਤੇ ਚੰਡੀਗੜ੍ਹ ਖਬਰਾਂ

ਭਾਜਪਾ ਦਫ਼ਤਰਾਂ ਬਾਹਰ ਭਾਰੀ ਪੁਲਸ ਫੋਰਸ ਤਾਇਨਾਤ, ਚੰਡੀਗੜ੍ਹ 'ਚ ਹਾਈ ਅਲਰਟ! ਪੜ੍ਹੋ ਕੀ ਹੈ ਕਾਰਨ

ਭਾਜਪਾ ਦਫ਼ਤਰਾਂ ਬਾਹਰ ਭਾਰੀ ਪੁਲਸ ਫੋਰਸ ਤਾਇਨਾਤ, ਚੰਡੀਗੜ੍ਹ 'ਚ ਹਾਈ ਅਲਰਟ! ਪੜ੍ਹੋ ਕੀ ਹੈ ਕਾਰਨ

PGI ਦੀ ਡੈਕਸਾ ਸਕੈਨ ਮਸ਼ੀਨ ਇਕ ਮਹੀਨੇ ਤੋਂ ਬੰਦ, ਮਰੀਜ਼ ਖੱਜਲ-ਖੁਆਰ

PGI ਦੀ ਡੈਕਸਾ ਸਕੈਨ ਮਸ਼ੀਨ ਇਕ ਮਹੀਨੇ ਤੋਂ ਬੰਦ, ਮਰੀਜ਼ ਖੱਜਲ-ਖੁਆਰ

ਚੰਡੀਗੜ੍ਹ ਦੇ ਵੱਡੇ ਹਸਪਤਾਲ 'ਚ ਡਾਕਟਰ ਨੇ ਕੀਤੀ ਖ਼ੁਦਕੁਸ਼ੀ, 6ਵੀਂ ਮੰਜ਼ਿਲ ਤੋਂ ਮਾਰੀ ਛਾਲ

ਚੰਡੀਗੜ੍ਹ ਦੇ ਵੱਡੇ ਹਸਪਤਾਲ 'ਚ ਡਾਕਟਰ ਨੇ ਕੀਤੀ ਖ਼ੁਦਕੁਸ਼ੀ, 6ਵੀਂ ਮੰਜ਼ਿਲ ਤੋਂ ਮਾਰੀ ਛਾਲ

ਸਟ੍ਰਾਬੇਰੀ ਫੀਲਡਜ਼ ਹਾਈ ਸਕੂਲ ਦੇ ਸੰਗਤਪ੍ਰੀਤ ਸਿੰਘ ਪੰਜਾਬ ਸਟੇਟ ਸ਼ਾਟਗਨ ਚੈਂਪੀਅਨਸ਼ਿਪ ਵਿੱਚ ਜਿੱਤੇ 3 ਤਗ਼ਮੇ

ਸਟ੍ਰਾਬੇਰੀ ਫੀਲਡਜ਼ ਹਾਈ ਸਕੂਲ ਦੇ ਸੰਗਤਪ੍ਰੀਤ ਸਿੰਘ ਪੰਜਾਬ ਸਟੇਟ ਸ਼ਾਟਗਨ ਚੈਂਪੀਅਨਸ਼ਿਪ ਵਿੱਚ ਜਿੱਤੇ 3 ਤਗ਼ਮੇ

ਪੰਜਾਬ ਯੂਨੀਵਰਸਿਟੀ 'ਚ ਹੰਗਾਮਾ! ਵਿਦਿਆਰਥੀਆਂ ਨੂੰ ਪੁਲਸ ਨੇ ਹਿਰਾਸਤ 'ਚ ਲਿਆ

ਪੰਜਾਬ ਯੂਨੀਵਰਸਿਟੀ 'ਚ ਹੰਗਾਮਾ! ਵਿਦਿਆਰਥੀਆਂ ਨੂੰ ਪੁਲਸ ਨੇ ਹਿਰਾਸਤ 'ਚ ਲਿਆ

ਦੇਸ਼ ’ਚ ਸਭ ਤੋਂ ਵੱਧ ਕਿਡਨੀ ਟਰਾਂਸਪਲਾਂਟ ਕਰਨ ਵਾਲਾ ਹਸਪਤਾਲ ਬਣਿਆ ਪੀ. ਜੀ. ਆਈ.

ਦੇਸ਼ ’ਚ ਸਭ ਤੋਂ ਵੱਧ ਕਿਡਨੀ ਟਰਾਂਸਪਲਾਂਟ ਕਰਨ ਵਾਲਾ ਹਸਪਤਾਲ ਬਣਿਆ ਪੀ. ਜੀ. ਆਈ.

ਪੋਤੀ ਦੀ ਉਮਰ ਦੀ ਬੱਚੀ ਨਾਲ ਛੇੜਛਾੜ ਕਰਨ ਵਾਲਾ 84 ਸਾਲਾ ਬਜ਼ੁਰਗ ਦੋਸ਼ੀ ਕਰਾਰ, ਅੱਜ ਹੋਵੇਗੀ ਸਜ਼ਾ

ਪੋਤੀ ਦੀ ਉਮਰ ਦੀ ਬੱਚੀ ਨਾਲ ਛੇੜਛਾੜ ਕਰਨ ਵਾਲਾ 84 ਸਾਲਾ ਬਜ਼ੁਰਗ ਦੋਸ਼ੀ ਕਰਾਰ, ਅੱਜ ਹੋਵੇਗੀ ਸਜ਼ਾ

SIR 'ਚ 66 ਹਜ਼ਾਰ ਨਾਂ ਕੱਟਣ ਦੀ ਤਿਆਰੀ! ਚੰਡੀਗੜ੍ਹ 'ਚ ਵੋਟਰਾਂ ਬਾਰੇ ਹੈਰਾਨ ਕਰਦੇ ਅੰਕੜੇ ਆਏ ਸਾਹਮਣੇ

SIR 'ਚ 66 ਹਜ਼ਾਰ ਨਾਂ ਕੱਟਣ ਦੀ ਤਿਆਰੀ! ਚੰਡੀਗੜ੍ਹ 'ਚ ਵੋਟਰਾਂ ਬਾਰੇ ਹੈਰਾਨ ਕਰਦੇ ਅੰਕੜੇ ਆਏ ਸਾਹਮਣੇ

ਹਾਈ ਅਲਰਟ 'ਤੇ ਪੂਰਾ ਚੰਡੀਗੜ੍ਹ! 16-17 ਜੁਲਾਈ ਨੂੰ ਲੱਗੀ ਵੱਡੀ ਪਾਬੰਦੀ, PM ਮੋਦੀ ਦੇ ਦੌਰੇ ਨੂੰ ਲੈ ਕੇ...

ਹਾਈ ਅਲਰਟ 'ਤੇ ਪੂਰਾ ਚੰਡੀਗੜ੍ਹ! 16-17 ਜੁਲਾਈ ਨੂੰ ਲੱਗੀ ਵੱਡੀ ਪਾਬੰਦੀ, PM ਮੋਦੀ ਦੇ ਦੌਰੇ ਨੂੰ ਲੈ ਕੇ...

PGI ਕੰਪਲੈਕਸ ’ਚ ਬੀੜੀ-ਸਿਗਰੇਟ ਪੀਣ ਵਾਲੇ ਸਾਵਧਾਨ, ਹੁਣ ਲੱਗੇਗਾ ਵੱਡਾ ਜੁਰਮਾਨਾ

PGI ਕੰਪਲੈਕਸ ’ਚ ਬੀੜੀ-ਸਿਗਰੇਟ ਪੀਣ ਵਾਲੇ ਸਾਵਧਾਨ, ਹੁਣ ਲੱਗੇਗਾ ਵੱਡਾ ਜੁਰਮਾਨਾ