Sunday, April 12, 2026
BREAKING
ਦਿਲਪ੍ਰੀਤ ਢਿੱਲੋਂ ਨੇ ਮਹਿੰਦਰਾ BE 6 ਲਈ ਲਾਂਚ ਕੀਤਾ ਧਮਾਕੇਦਾਰ ਐਂਥਮ, ਪ੍ਰੈੱਸ ਕਾਨਫਰੰਸ ‘ਚ ਛਾਇਆ ਜਲਵਾ ਪੰਜਾਬ ਦੇ ਹਰ ਨਾਗਰਿਕ ਲਈ ਸਿਹਤ ਸੇਵਾਵਾਂ; ‘ਸਿਹਤ ਕਾਰਡ’ ਲਈ ਉਮਰ, ਲਿੰਗ ਜਾਂ ਆਮਦਨ ਦੀ ਕੋਈ ਪਾਬੰਦੀ ਨਹੀਂ : ਡਾ. ਬਲਬੀਰ ਸਿੰਘ ਮਾਨ ਸਰਕਾਰ ਦਾ ਵੱਡਾ ਫ਼ੈਸਲਾ; ਵਿਸ਼ੇਸ਼ ਜ਼ਰੂਰਤ ਵਾਲੇ ਬੱਚਿਆਂ ਲਈ ਸੰਚਾਰ ਦੀਆਂ ਰੁਕਾਵਟਾਂ ਹੋਣਗੀਆਂ ਦੂਰ ਗੈਂਗਸਟਰਾਂ 'ਤੇ ਵਾਰ ਦਾ 80ਵਾਂ ਦਿਨ: ਪੰਜਾਬ ਪੁਲਿਸ ਵੱਲੋਂ 449 ਥਾਵਾਂ 'ਤੇ ਛਾਪੇਮਾਰੀ; 262 ਗ੍ਰਿਫ਼ਤਾਰ ਨਵੀਂ ਉਦਯੋਗਿਕ ਨੀਤੀ 2026 ਨਾਲ ਉਦਯੋਗਾਂ ਨੂੰ ਵੱਡੀ ਰਾਹਤ ਮਿਲੇਗੀ – ਮੰਤਰੀ ਸੰਜੀਵ ਅਰੋੜਾ ਕਿਸਾਨਾਂ ਲਈ ਵੱਡੀ ਰਾਹਤ; ਪੰਜਾਬ ਵਿੱਚ ਭਾਰਤੀ ਖੁਰਾਕ ਨਿਗਮ ਦੇ ਗੋਦਾਮਾਂ ਵਿੱਚ ਪਏ 155 ਲੱਖ ਮੀਟ੍ਰਿਕ ਟਨ ਚੌਲ ਅਤੇ ਕਣਕ ਦੇ ਸਟਾਕ ਦੀ ਲਿਫਟਿੰਗ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕਾਂ ਦੀ ਕਚਹਿਰੀ ਵਿੱਚ ਹਾਰ ਚੁੱਕਿਆ ਅਕਾਲੀ ਦਲ ਹੁਣ ਪਰਮਾਤਮਾ ਦੀ ਕਚਹਿਰੀ ਵਿੱਚ ਵੀ ਹਾਰੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਸਰਕਾਰ ਦੇ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਯਤਨਾਂ ਨੂੰ ਪਿਆ ਬੂਰ: ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਆਈ 94 ਫੀਸਦੀ ਕਮੀ ਸਦਕਾ ਮਿਲਿਆ ਕੌਮੀ ਪੱਧਰ ਦਾ ਪੁਰਸਕਾਰ ਸੁਨਾਮ ਵਿੱਚ 19 ਅਪ੍ਰੈਲ ਨੂੰ ਭਗਵਾਨ ਪਰਸ਼ੂਰਾਮ ਦਾ ਜਨਮ ਦਿਹਾੜਾ, ਤਿਆਰੀਆਂ ਜਾਰੀ ਸੁਨਾਮ ਵਿੱਚ 19 ਅਪ੍ਰੈਲ ਨੂੰ ਭਗਵਾਨ ਪਰਸ਼ੂਰਾਮ ਦਾ ਜਨਮ ਦਿਹਾੜਾ, ਤਿਆਰੀਆਂ ਜਾਰੀ

ਬਾਜ਼ਾਰ

ਵਿਕਸਤ ਭਾਰਤ ਦਾ ਸੁਪਨਾ ਪੂਰਾ ਕਰਨ ਲਈ ਹਰ ਸਾਲ 10 ਫੀਸਦੀ GDP ਗ੍ਰੋਥ ਜ਼ਰੂਰੀ : CII

07 ਜੁਲਾਈ, 2025 04:23 PM

ਨਵੀਂ ਦਿੱਲੀ : ਸੀ. ਆਈ. ਆਈ. ਪ੍ਰਧਾਨ ਰਾਜੀਵ ਮੇਮਾਨੀ ਨੇ ਕਿਹਾ ਕਿ ਭਾਰਤ ਨੂੰ 2047 ਤੱਕ ਵਿਕਸਤ ਦੇਸ਼ ਦਾ ਸੁਪਨਾ ਪੂਰਾ ਕਰਨ ਲਈ ਹਰ ਸਾਲ 10 ਫੀਸਦੀ ਜੀ. ਡੀ. ਪੀ. ਗ੍ਰੋਥ ਜ਼ਰੂਰੀ ਹੈ। ਉਨ੍ਹਾਂ ਨੇ ਭਾਰਤ-ਅਮਰੀਕਾ ਵਪਾਰ ਸਮਝੌਤੇ ਤੋਂ ਵੱਡੇ ਬਾਜ਼ਾਰ ਅਤੇ ਤਕਨੀਕੀ ਸਹਿਯੋਗ ਮਿਲਣ ਦੀ ਉਮੀਦ ਜਤਾਈ। ਸਰਕਾਰ ਅਤੇ ਆਰ. ਬੀ. ਆਈ. ਅਨੁਸਾਰ ਦੇਸ਼ ਦੀ ਅਰਥਵਿਵਸਥਾ ਸਥਿਰ ਹੈ ਅਤੇ ਇਸ ਸਾਲ 6.5 ਫੀਸਦੀ ਜੀ. ਡੀ. ਪੀ. ਗ੍ਰੋਥ ਦਾ ਅੰਦਾਜ਼ਾ ਹੈ। ਇਹ ਗੱਲ ਦੇਸ਼ ਦੇ ਉਦਯੋਗ ਸੰਗਠਨ ਸੀ. ਆਈ. ਆਈ. (ਕਨਫੈੱਡਰੇਸ਼ਨ ਆਫ ਇੰਡੀਅਨ ਇੰਡਸਟਰੀ) ਦੇ ਨਵ-ਨਿਯੁਕਤ ਪ੍ਰਧਾਨ ਰਾਜੀਵ ਮੇਮਾਨੀ ਨੇ ਕਹੀ ਹੈ।

ਨਾਮਾਤਰ ਜੀ. ਡੀ. ਪੀ. ਯਾਨੀ ਦੇਸ਼ ’ਚ ਬਣਨ ਵਾਲੇ ਸਾਰੇ ਸਾਮਾਨ ਅਤੇ ਸੇਵਾਵਾਂ ਦੀ ਕੀਮਤ ਨੂੰ ਮੌਜੂਦਾ ਬਾਜ਼ਾਰ ਦਰਾਂ ’ਤੇ ਮਿਣਿਆ ਜਾਂਦਾ ਹੈ। ਇਸ ’ਚ ਮਹਿੰਗਾਈ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ, ਜਦੋਂਕਿ ਅਸਲ ਜੀ. ਡੀ. ਪੀ. ’ਚ ਮਹਿੰਗਾਈ ਦਾ ਅਸਰ ਘੱਟ ਕਰ ਕੇ ਵੇਖਿਆ ਜਾਂਦਾ ਹੈ।

ਭਾਰਤ ਦੀ ਮੌਜੂਦਾ ਸਥਿਤੀ ਚੰਗੀ, ਪਰ ਹੋਰ ਮਜ਼ਬੂਤ ਕਰਨਾ ਜ਼ਰੂਰੀ
ਰਾਜੀਵ ਮੇਮਾਨੀ ਨੇ ਕਿਹਾ ਕਿ ਜੇਕਰ ਭਾਰਤ ਨੂੰ 2047 ਤੱਕ ਵਿਕਸਤ ਦੇਸ਼ਾਂ ਦੀ ਲਾਈਨ ’ਚ ਸ਼ਾਮਲ ਹੋਣਾ ਹੈ ਤਾਂ ਅਗਲੇ 20 ਸਾਲਾਂ ਤੱਕ 10 ਫੀਸਦੀ ਦੇ ਕਰੀਬ ਨਾਮਾਤਰ ਜੀ. ਡੀ. ਪੀ. ਗ੍ਰੋਥ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਮੌਜੂਦਾ ਸਥਿਤੀ ਚੰਗੀ ਹੈ ਪਰ ਉਸ ਨੂੰ ਹੋਰ ਮਜ਼ਬੂਤ ਕਰਨਾ ਹੋਵੇਗਾ। ਸੀ. ਆਈ. ਆਈ. ਪ੍ਰਧਾਨ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਜਲਦ ਹੀ ਅੰਤ੍ਰਿਮ ਵਪਾਰ ਸਮਝੌਤਾ ਹੋ ਸਕਦਾ ਹੈ। ਇਸ ਨਾਲ ਭਾਰਤ ਨੂੰ ਵੱਡਾ ਬਾਜ਼ਾਰ ਮਿਲੇਗਾ, ਖਾਸ ਕਰ ਕੇ ਉਨ੍ਹਾਂ ਖੇਤਰਾਂ ’ਚ ਜੋ ਕਿਰਤ ਆਧਾਰਿਤ ਹਨ। ਨਾਲ ਹੀ ਤਕਨੀਕ ਦੇ ਟਰਾਂਸਫਰ, ਸਾਂਝੇ ਅਦਾਰਿਆਂ ਤੇ ਨਵੀਆਂ ਸਾਂਝੇਦਾਰੀਆਂ ਦਾ ਰਸਤਾ ਖੁੱਲ੍ਹੇਗਾ।

ਵਪਾਰ ਸਮਝੌਤੇ ਨਾਲ ਵਧੇਗਾ ਨਿਵੇਸ਼
ਰਾਜੀਵ ਮੇਮਾਨੀ ਨੇ ਕਿਹਾ ਕਿ ਇਸ ਸਮਝੌਤੇ ਨਾਲ ਬਾਜ਼ਾਰ ’ਚ ਬਣੀ ਬੇਯਕੀਨੀ ਖਤਮ ਹੋਵੇਗੀ। ਇਸ ਨਾਲ ਵਪਾਰੀਆਂ ਅਤੇ ਕੰਪਨੀਆਂ ਨੂੰ ਭਵਿੱਖ ਨੂੰ ਲੈ ਕੇ ਸਪੱਸ਼ਟ ਦਿਸ਼ਾ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਭਾਰਤ ’ਚ ਨਿਵੇਸ਼ ਵਧੇਗਾ ਅਤੇ ਨਵੀਆਂ ਨੌਕਰੀਆਂ ਦੇ ਮੌਕੇ ਬਣਨਗੇ। ਸੀ. ਆਈ. ਆਈ. ਮੁਤਾਬਕ ਭਾਰਤ ਦੀ ਅਰਥਵਿਵਸਥਾ ਇਸ ਵਿੱਤੀ ਸਾਲ ’ਚ 6.4 ਤੋਂ 6.7 ਫੀਸਦੀ ਦੀ ਦਰ ਨਾਲ ਵੱਧ ਸਕਦੀ ਹੈ। ਇਸ ਦੀ ਵਜ੍ਹਾ ਘਰੇਲੂ ਮੰਗ ’ਚ ਮਜ਼ਬੂਤੀ ਹੈ। ਹਾਲਾਂਕਿ, ਕੌਮਾਂਤਰੀ ਪੱਧਰ ’ਤੇ ਭੂ-ਸਿਆਸੀ ਤਣਾਅ ਭਾਰਤ ਦੀ ਗ੍ਰੋਥ ’ਚ ਜੋਖਿਮ ਵੀ ਪੈਦਾ ਕਰ ਸਕਦਾ ਹੈ।

ਸਰਕਾਰ ਨੇ ਕਿਹਾ ਹੈ ਕਿ ਦੇਸ਼ ਦੀ ਆਰਥਿਕ ਸਥਿਤੀ ਫਿਲਹਾਲ ਸਥਿਰ ਅਤੇ ਮਜ਼ਬੂਤ ਹੈ। ਭਾਰਤੀ ਰਿਜ਼ਰਵ ਬੈਂਕ ਨੇ ਮੌਜੂਦਾ ਵਿੱਤੀ ਸਾਲ ਲਈ 6.5 ਫੀਸਦੀ ਜੀ. ਡੀ. ਪੀ. ਗ੍ਰੋਥ ਦਾ ਅੰਦਾਜ਼ਾ ਜਤਾਇਆ ਹੈ। ਸਰਕਾਰ ਮੁਤਾਬਕ ਪੂੰਜੀ ਬਾਜ਼ਾਰ, ਬੈਂਕਿੰਗ ਸੈਕਟਰ ਅਤੇ ਕਾਰਪੋਰੇਟ ਸੈਕਟਰ ਦੀ ਸਥਿਤੀ ਚੰਗੀ ਬਣੀ ਹੋਈ ਹੈ, ਜਿਸ ਨਾਲ ਦੇਸ਼ ਅੱਗੇ ਵੱਧ ਰਿਹਾ ਹੈ।

Have something to say? Post your comment

ਅਤੇ ਬਾਜ਼ਾਰ ਖਬਰਾਂ

ਸ਼ੇਅਰ ਬਾਜ਼ਾਰ ਦਾ Good Friday : ਈਰਾਨ 'ਚ ਸ਼ਾਂਤੀ ਦੀ ਉਮੀਦ ਕਾਰਨ ਵਧੀ ਖ਼ਰੀਦਦਾਰੀ , ਸੈਂਸੈਕਸ-ਨਿਫਟੀ ਦੋਵੇਂ ਚੜ੍ਹੇ

ਸ਼ੇਅਰ ਬਾਜ਼ਾਰ ਦਾ Good Friday : ਈਰਾਨ 'ਚ ਸ਼ਾਂਤੀ ਦੀ ਉਮੀਦ ਕਾਰਨ ਵਧੀ ਖ਼ਰੀਦਦਾਰੀ , ਸੈਂਸੈਕਸ-ਨਿਫਟੀ ਦੋਵੇਂ ਚੜ੍ਹੇ

TCS ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ!  ਕੰਪਨੀ ਨੇ 1 ਅਪ੍ਰੈਲ ਤੋਂ ਤਨਖਾਹ ਵਾਧੇ ਦਾ ਕੀਤਾ ਐਲਾਨ

TCS ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ! ਕੰਪਨੀ ਨੇ 1 ਅਪ੍ਰੈਲ ਤੋਂ ਤਨਖਾਹ ਵਾਧੇ ਦਾ ਕੀਤਾ ਐਲਾਨ

UPI ਦੇ 10 ਸਾਲ: 45 ਕਰੋੜ ਤੋਂ ਵੱਧ ਭਾਰਤੀਆਂ ਦੀ ਪਸੰਦ ਬਣਿਆ ਡਿਜੀਟਲ ਭੁਗਤਾਨ, ਬਣਿਆ ਨਵਾਂ ਰਿਕਾਰਡ

UPI ਦੇ 10 ਸਾਲ: 45 ਕਰੋੜ ਤੋਂ ਵੱਧ ਭਾਰਤੀਆਂ ਦੀ ਪਸੰਦ ਬਣਿਆ ਡਿਜੀਟਲ ਭੁਗਤਾਨ, ਬਣਿਆ ਨਵਾਂ ਰਿਕਾਰਡ

ਭਾਰਤ ’ਚ ਹੈ ਦਮ ADB ਨੇ ਵਿਕਾਸ ਦਰ ਦਾ ਅੰਦਾਜ਼ਾ ਵਧਾ ਕੇ ਕੀਤਾ 6.9 ਫੀਸਦੀ

ਭਾਰਤ ’ਚ ਹੈ ਦਮ ADB ਨੇ ਵਿਕਾਸ ਦਰ ਦਾ ਅੰਦਾਜ਼ਾ ਵਧਾ ਕੇ ਕੀਤਾ 6.9 ਫੀਸਦੀ

ਅਮਰੀਕੀ ਡਾਲਰ ਮੁਕਾਬਲੇ 17 ਪੈਸੇ ਡਿੱਗਾ ਭਾਰਤੀ ਰੁਪਿਆ

ਅਮਰੀਕੀ ਡਾਲਰ ਮੁਕਾਬਲੇ 17 ਪੈਸੇ ਡਿੱਗਾ ਭਾਰਤੀ ਰੁਪਿਆ

ਸੀਜ਼ਫ਼ਾਇਰ 'ਤੇ ਤਣਾਅ ਕਾਰਨ ਸ਼ੇਅਰ ਬਾਜ਼ਾਰ ਦੀ ਲਾਲ ਨਿਸ਼ਾਨ 'ਚ ਕਲੋਜ਼ਿੰਗ, ਸੈਂਸੈਕਸ-ਨਿਫਟੀ ਦੋਵੇਂ ਡਿੱਗੇ

ਸੀਜ਼ਫ਼ਾਇਰ 'ਤੇ ਤਣਾਅ ਕਾਰਨ ਸ਼ੇਅਰ ਬਾਜ਼ਾਰ ਦੀ ਲਾਲ ਨਿਸ਼ਾਨ 'ਚ ਕਲੋਜ਼ਿੰਗ, ਸੈਂਸੈਕਸ-ਨਿਫਟੀ ਦੋਵੇਂ ਡਿੱਗੇ

ਇਤਿਹਾਸਕ ਤੇਜ਼ੀ ਤੋਂ ਬਾਅਦ ਪਾਕਿਸਤਾਨੀ ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ, ਜਾਣੋ ਕਿਉਂ ਸਹਿਮੇ ਨਿਵੇਸ਼ਕ

ਇਤਿਹਾਸਕ ਤੇਜ਼ੀ ਤੋਂ ਬਾਅਦ ਪਾਕਿਸਤਾਨੀ ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ, ਜਾਣੋ ਕਿਉਂ ਸਹਿਮੇ ਨਿਵੇਸ਼ਕ

ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਨੌਂ ਪੈਸੇ ਕਮਜ਼ੋਰ ਹੋ ਕੇ 92.63 'ਤੇ ਆ ਗਿਆ

ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਨੌਂ ਪੈਸੇ ਕਮਜ਼ੋਰ ਹੋ ਕੇ 92.63 'ਤੇ ਆ ਗਿਆ

ਕੱਚੇ ਤੇਲ ਅਤੇ ਡਾਲਰ-ਰੁਪਏ ਦੀ ਚਾਲ ’ਤੇ RBI ਨੇ ਬਦਲਿਆ ਰੁਖ

ਕੱਚੇ ਤੇਲ ਅਤੇ ਡਾਲਰ-ਰੁਪਏ ਦੀ ਚਾਲ ’ਤੇ RBI ਨੇ ਬਦਲਿਆ ਰੁਖ

ਬਿਨਾਂ ਡਾਟਾ ਵਾਲੇ ਸਸਤੇ ਪਲਾਨ ਹੋਣਗੇ ਲਾਜ਼ਮੀ, ਹੁਣ ਮਿਲ ਸਕੇਗੀ ਸਿਰਫ ਕਾਲ-SMS ਦੀ ਵੀ ਸੁਵਿਧਾ!

ਬਿਨਾਂ ਡਾਟਾ ਵਾਲੇ ਸਸਤੇ ਪਲਾਨ ਹੋਣਗੇ ਲਾਜ਼ਮੀ, ਹੁਣ ਮਿਲ ਸਕੇਗੀ ਸਿਰਫ ਕਾਲ-SMS ਦੀ ਵੀ ਸੁਵਿਧਾ!