Saturday, August 01, 2026
BREAKING
ਸ਼ਹੀਦ ਊਧਮ ਸਿੰਘ ਦੇ ਬਲਿਦਾਨ ਨੂੰ ਕੀਤਾ ਨਮਨ, ਸੂਰਜਕੁੰਡ ਵਿਦਿਆ ਮੰਦਰ ਵਿੱਚ ਵਿਸ਼ੇਸ਼ ਸਮਾਗਮ ਆਪ ਸਰਕਾਰ ਦੇਸ਼ ਲਈ ਮਹਾਨ ਕੁਰਬਾਨੀਆਂ ਦੇਣ ਵਾਲੇ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿਹਤ ਵਿਭਾਗ ਦਾ ਮੁੱਖ ਉਦੇਸ਼ ਹਰ ਮਰੀਜ਼ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ  ਲਗਾਤਾਰ ਤੀਜੇ ਦਿਨ ਸ਼ੇਅਰ ਬਾਜ਼ਾਰ 'ਚ ਵਾਧਾ : ਸੈਂਸੈਕਸ 166 ਅੰਕ ਚੜ੍ਹਿਆ ਤੇ ਨਿਫਟੀ 24,380 ਦੇ ਪਾਰ ਬੰਦ ਅਮਰੀਕਾ 'ਚ 30 ਭਾਰਤੀ ਟਰੱਕ ਡਰਾਈਵਰ ਗ੍ਰਿਫ਼ਤਾਰ ! MEA ਦਾ ਅਹਿਮ ਬਿਆਨ ਆਇਆ ਸਾਹਮਣੇ ਸੋਨੇ ਦੀ ਖ਼ਰੀਦਦਾਰੀ ਦੀ ਰਫਤਾਰ ਪਈ ਮੱਠੀ, 6 ਫੀਸਦੀ ਘਟੀ ਗੋਲਡ ਡਿਮਾਂਡ, ਇਸ ਕਾਰਨ ਵਿਗਾੜੀ ਖੇਡ ਪ੍ਰਧਾਨਗੀ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ, ਕਿਹਾ-ਪ੍ਰਧਾਨਗੀ ਮੇਰੇ ਲਈ ਕੋਈ ਵੱਡੀ ਚੀਜ਼ ਨਹੀਂ 5,000 ਭਾਰਤੀ ਪ੍ਰਵਾਸੀਆਂ ਨੂੰ ਡਿਪੋਰਟ ਕਰੇਗਾ ਬ੍ਰਿਟੇਨ ! ਬ੍ਰਿਟਿਸ਼ PM ਦਾ ਸਖ਼ਤ ਕਦਮ ਕੈਮਿਸਟਾਂ ਦੀ ਚਿਤਾਵਨੀ: ਪੁਰਾਣੀ ਡਰੱਗ ਪਾਲਿਸੀ ’ਤੇ ਬਗਾਵਤ, ਦੁਕਾਨਾਂ ਬੰਦ ਕਰਨ ਦੀ ਤਿਆਰੀ! ਹਾਈ ਅਲਰਟ 'ਤੇ ਪੰਜਾਬ! ਲੱਗਣਗੇ ਵਾਧੂ ਨਾਕੇ; ਸਾਰੇ ਜ਼ਿਲ੍ਹਿਆਂ ਲਈ ਸਖ਼ਤ ਨਿਰਦੇਸ਼ ਜਾਰੀ

ਪੰਜਾਬ

ਰਵਨੀਤ ਬਿੱਟੂ ਨੇ ਲੁਧਿਆਣਾ ’ਚ ਨਵੀਂ ਰੇਲਵੇ ਸਿਹਤ ਸਹੂਲਤ ਦਾ ਕੀਤਾ ਉਦਘਾਟਨ

28 ਸਤੰਬਰ, 2025 06:35 PM

ਚੰਡੀਗੜ੍ਹ : ਰੇਲ ਰਾਜ ਮੰਤਰੀ ਤੇ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਰਾਜ ਮੰਤਰੀ ਰਵਨੀਤ ਸਿੰਘ ਨੇ ਸ਼ਨੀਵਾਰ ਨੂੰ ਲੁਧਿਆਣਾ ’ਚ ਨਵ-ਨਿਰਮਿਤ ਰੇਲਵੇ ਸਿਹਤ ਸਹੂਲਤ ਕੇਂਦਰ ਦਾ ਉਦਘਾਟਨ ਕੀਤਾ। ਲਗਭਗ 7.5 ਕਰੋੜ ਦੀ ਲਾਗਤ ਨਾਲ ਬਣੇ ਇਸ ਅਤਿ-ਆਧੁਨਿਕ ਕੇਂਦਰ ਦਾ ਨਿਰਮਾਣ 1,800 ਵਰਗ ਮੀਟਰ ਖੇਤਰਫਲ ’ਚ ਕੀਤਾ ਗਿਆ ਹੈ। ਇਹ ਕੇਂਦਰ ਰੇਲਵੇ ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਚਿਕਿਤਸਾ ਸੇਵਾਵਾਂ ਮੁਹੱਈਆ ਕਰੇਗਾ। ਜੀ 1 ਸੰਰਚਨਾ ’ਚ 06 ਓਪੀਡੀ, 4-ਬੈੱਡ ਵਾਲਾ ਵਾਰਡ, ਐਮਰਜੈਂਸੀ ਸਹੂਲਤਾਂ (ਜਿਸ ’ਚ ਸਟੀਰਲਾਈਜ਼ੇਸ਼ਨ ਤੇ ਡ੍ਰੈਸਿੰਗ ਰੂਮ ਸ਼ਾਮਲ ਹਨ), ਫਾਰਮੇਸੀ ਤੇ ਲੋਕਲ ਪਰਚੇਜ਼, ਯਾਤਰੀ ਤੇ ਸਟ੍ਰੈਚਰ ਲਿਫ਼ਟ, 3 ਥਾਵਾਂ ’ਤੇ ਪ੍ਰਤੀਕਸ਼ਾਲਾ ਸਹੂਲਤਾਂ (ਸਟੇਨਲੈੱਸ ਸਟੀਲ ਬੈਂਚਾਂ ਦੇ ਨਾਲ), ਕਾਨਫਰੰਸ ਰੂਮ, ਪੁਰਸ਼/ਮਹਿਲਾ ਤੇ ਸਟਾਫ਼ ਲਈ ਵੱਖਰੇ ਟਾਇਲਟ, ਵੀ.ਆਰ.ਵੀ. ਏਅਰ ਕੰਡੀਸ਼ਨਿੰਗ ਸਿਸਟਮ, ਸੁਸੱਜਿਤ ਡਬਲ ਹਾਈਟ ਲਾਬੀ, ਦੋ-ਪਹੀਆ/ਚਾਰ-ਪਹੀਆ ਅਤੇ ਐਂਬੂਲੈਂਸ ਪਾਰਕਿੰਗ ਦੀ ਸਹੂਲਤ, ਹਸਪਤਾਲ ਦੇ ਬਾਹਰ ਵਿਕਸਿਤ ਹਰੇ-ਭਰੇ ਖੇਤਰ, ਪੀ.ਐੱਮ.ਈ. ਡਾਰਕ ਰੂਮ ਸਹੂਲਤ, ਐਕਸ-ਰੇ ਕਮਰਾ (ਡਾਰਕ ਰੂਮ ਸਮੇਤ), ਲੈਬੋਰਟਰੀ ਅਤੇ ਮੈਡੀਕਲ ਰਿਕਾਰਡ ਰੂਮ ਸ਼ਾਮਲ ਹਨ।

ਫਿਰੋਜ਼ਪੁਰ ਮੰਡਲ ਦੀਆਂ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਦਿੰਦਿਆਂ ਰਵਨੀਤ ਸਿੰਘ ਨੇ ਕਿਹਾ ਕਿ ਇਸ ਵੇਲੇ ਫਿਰੋਜ਼ਪੁਰ ਮੰਡਲ ’ਚ ਇਕ ਡਿਵਿਜ਼ਨਲ ਹਸਪਤਾਲ (ਫਿਰੋਜ਼ਪੁਰ), ਇਕ ਉਪ-ਮੰਡਲੀ ਹਸਪਤਾਲ (ਅੰਮ੍ਰਿਤਸਰ) ਤੇ 6 ਸਿਹਤ ਯੂਨਿਟਾਂ ਹਨ, ਜਿਨ੍ਹਾਂ ’ਚ ਕੁੱਲ 34 ਡਾਕਟਰ ਤਾਇਨਾਤ ਹਨ। ਫਿਰੋਜ਼ਪੁਰ ਡਿਵਿਜ਼ਨਲ ਹਸਪਤਾਲ ’ਚ ਕੁੱਲ 69 ਬੈੱਡ ਹਨ, ਜਿੱਥੇ ਮੈਡਿਸਨ, ਜਨਰਲ ਸਰਜਰੀ, ਗਾਇਨੇਕੋਲੋਜੀ, ਆਰਥੋਪੀਡਿਕ, ਪੈਥੋਲੋਜੀ, ਐਨੇਸਥੀਸ਼ੀਆ ਅਤੇ ਡੈਂਟਲ ਵਰਗੀਆਂ ਵਿਸ਼ੇਸ਼ਤਾਵਾਂ ’ਚ ਸੇਵਾਵਾਂ ਉਪਲਬਧ ਹਨ। ਹਸਪਤਾਲ ’ਚ ਅਤਿ-ਆਧੁਨਿਕ ਲੈਬੋਰਟਰੀ, ਫਿਜ਼ਿਓਥੈਰਪੀ ਯੂਨਿਟ, ਕੰਪਿਊਟਰਾਈਜ਼ਡ ਰੇਡੀਓਗ੍ਰਾਫਿਕ ਸਿਸਟਮ ਅਤੇ ਮੋਡੀਊਲਰ ਓਪਰੇਸ਼ਨ ਥੀਏਟਰ ਦੀਆਂ ਸਹੂਲਤਾਂ ਮੌਜੂਦ ਹਨ।

ਅੰਮ੍ਰਿਤਸਰ ’ਚ 50-ਬੈੱਡ ਦਾ ਹਸਪਤਾਲ ਚੱਲ ਰਿਹਾ ਹੈ। ਇਸ ਤੋਂ ਇਲਾਵਾ ਲੁਧਿਆਣਾ, ਜਲੰਧਰ ਸਿਟੀ, ਜਲੰਧਰ ਛਾਵਣੀ ਤੇ ਕਪੂਰਥਲਾ ’ਚ ਸਿਹਤ ਯੂਨਿਟਾਂ ਕੰਮ ਕਰ ਰਹੀਆਂ ਹਨ। ਰੇਲਵੇ ਲਾਭਪਾਤਰੀਆਂ ਨੂੰ ਐਮਰਜੈਂਸੀ ਦੇਖਭਾਲ ਦੇਣ ਲਈ 51 ਨਿੱਜੀ ਹਸਪਤਾਲਾਂ ਤੇ 16 ਡਾਇਗਨੋਸਟਿਕ ਸੈਂਟਰਾਂ ਨੂੰ ਪੈਨਲ ਵਿੱਚ ਸ਼ਾਮਲ ਕੀਤਾ ਗਿਆ ਹੈ।

ਇਸ ਮੌਕੇ ਸੰਜੀਵ ਕੁਮਾਰ (ਡੀ.ਆਰ.ਐਮ. ਫਿਰੋਜ਼ਪੁਰ), ਅਜੈ ਵਰਸ਼ਨੇ (ਸੀ.ਪੀ.ਐਮ. ਕਨਸਟ੍ਰਕਸ਼ਨ), ਡਾ. ਚੇਤਨਾ ਕਪੂਰ (ਏ.ਸੀ.ਐਮ.ਐਸ. ਲੁਧਿਆਣਾ), ਰਿਸ਼ੀ ਪਾਂਡੇ (ਸੀਨੀਅਰ ਡੀ.ਐਸ.ਸੀ. ਆਰ.ਪੀ.ਐਫ. ਫਿਰੋਜ਼ਪੁਰ), ਪਰਮਦੀਪ ਸੈਣੀ (ਸੀਨੀਅਰ ਡੀ.ਸੀ.ਐਮ. ਫਿਰੋਜ਼ਪੁਰ), ਸੁਮਿਤ ਖੁਰਾਨਾ (ਸੀਨੀਅਰ ਡੀ.ਈ.ਐਨ. ਕੋਆਰਡੀਨੇਸ਼ਨ ਫਿਰੋਜ਼ਪੁਰ), ਸ਼ੁਭਮ ਖੁਰਾਨਾ (ਡਿਪਟੀ ਚੀਫ਼ ਇੰਜੀਨੀਅਰ ਕਨਸਟ੍ਰਕਸ਼ਨ), ਅਜਯਪਾਲ (ਸੀਨੀਅਰ ਡੀ.ਈ.ਐਨ.-I ਫਿਰੋਜ਼ਪੁਰ) ਤੇ ਆਦਿਤਿਆ ਮਹਰਾ (ਸਟੇਸ਼ਨ ਡਾਇਰੈਕਟਰ ਲੁਧਿਆਣਾ) ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

Have something to say? Post your comment

ਅਤੇ ਪੰਜਾਬ ਖਬਰਾਂ

ਸ਼ਹੀਦ ਊਧਮ ਸਿੰਘ ਦੇ ਬਲਿਦਾਨ ਨੂੰ ਕੀਤਾ ਨਮਨ, ਸੂਰਜਕੁੰਡ ਵਿਦਿਆ ਮੰਦਰ ਵਿੱਚ ਵਿਸ਼ੇਸ਼ ਸਮਾਗਮ

ਸ਼ਹੀਦ ਊਧਮ ਸਿੰਘ ਦੇ ਬਲਿਦਾਨ ਨੂੰ ਕੀਤਾ ਨਮਨ, ਸੂਰਜਕੁੰਡ ਵਿਦਿਆ ਮੰਦਰ ਵਿੱਚ ਵਿਸ਼ੇਸ਼ ਸਮਾਗਮ

ਆਪ ਸਰਕਾਰ ਦੇਸ਼ ਲਈ ਮਹਾਨ ਕੁਰਬਾਨੀਆਂ ਦੇਣ ਵਾਲੇ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਆਪ ਸਰਕਾਰ ਦੇਸ਼ ਲਈ ਮਹਾਨ ਕੁਰਬਾਨੀਆਂ ਦੇਣ ਵਾਲੇ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸਿਹਤ ਵਿਭਾਗ ਦਾ ਮੁੱਖ ਉਦੇਸ਼ ਹਰ ਮਰੀਜ਼ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ 

ਸਿਹਤ ਵਿਭਾਗ ਦਾ ਮੁੱਖ ਉਦੇਸ਼ ਹਰ ਮਰੀਜ਼ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ 

ਪ੍ਰਧਾਨਗੀ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ, ਕਿਹਾ-ਪ੍ਰਧਾਨਗੀ ਮੇਰੇ ਲਈ ਕੋਈ ਵੱਡੀ ਚੀਜ਼ ਨਹੀਂ

ਪ੍ਰਧਾਨਗੀ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ, ਕਿਹਾ-ਪ੍ਰਧਾਨਗੀ ਮੇਰੇ ਲਈ ਕੋਈ ਵੱਡੀ ਚੀਜ਼ ਨਹੀਂ

ਕੈਮਿਸਟਾਂ ਦੀ ਚਿਤਾਵਨੀ: ਪੁਰਾਣੀ ਡਰੱਗ ਪਾਲਿਸੀ ’ਤੇ ਬਗਾਵਤ, ਦੁਕਾਨਾਂ ਬੰਦ ਕਰਨ ਦੀ ਤਿਆਰੀ!

ਕੈਮਿਸਟਾਂ ਦੀ ਚਿਤਾਵਨੀ: ਪੁਰਾਣੀ ਡਰੱਗ ਪਾਲਿਸੀ ’ਤੇ ਬਗਾਵਤ, ਦੁਕਾਨਾਂ ਬੰਦ ਕਰਨ ਦੀ ਤਿਆਰੀ!

ਹਾਈ ਅਲਰਟ 'ਤੇ ਪੰਜਾਬ! ਲੱਗਣਗੇ ਵਾਧੂ ਨਾਕੇ; ਸਾਰੇ ਜ਼ਿਲ੍ਹਿਆਂ ਲਈ ਸਖ਼ਤ ਨਿਰਦੇਸ਼ ਜਾਰੀ

ਹਾਈ ਅਲਰਟ 'ਤੇ ਪੰਜਾਬ! ਲੱਗਣਗੇ ਵਾਧੂ ਨਾਕੇ; ਸਾਰੇ ਜ਼ਿਲ੍ਹਿਆਂ ਲਈ ਸਖ਼ਤ ਨਿਰਦੇਸ਼ ਜਾਰੀ

ਪੰਜਾਬ ਦੇ ਸਕੂਲਾਂ ਲਈ ਵੱਡੀ ਖ਼ਬਰ, 31 ਜੁਲਾਈ ਤੱਕ ਆਖਰੀ ਮੌਕਾ

ਪੰਜਾਬ ਦੇ ਸਕੂਲਾਂ ਲਈ ਵੱਡੀ ਖ਼ਬਰ, 31 ਜੁਲਾਈ ਤੱਕ ਆਖਰੀ ਮੌਕਾ

ਅੰਬ ਸਾਹਿਬ ਕਲੋਨੀ ਦੇ ਹੰਝੂ: ਨਸ਼ਿਆਂ ਨੇ ਉਜਾੜੇ ਘਰ, ਪਰਿਵਾਰਾਂ ਨੇ ਇਨਸਾਫ਼ ਲਈ ਲਾਈ ਪੁਕਾਰ

ਅੰਬ ਸਾਹਿਬ ਕਲੋਨੀ ਦੇ ਹੰਝੂ: ਨਸ਼ਿਆਂ ਨੇ ਉਜਾੜੇ ਘਰ, ਪਰਿਵਾਰਾਂ ਨੇ ਇਨਸਾਫ਼ ਲਈ ਲਾਈ ਪੁਕਾਰ

ਕਾਮਨਵੈਲਥ ਗੇਮਜ਼ 2026 'ਚ ਲਵਪ੍ਰੀਤ ਸਿੰਘ ਨੇ ਜਿੱਤਿਆ ਚਾਂਦੀ ਦਾ ਤਗਮਾ, ਪਿੰਡ 'ਚ ਜਸ਼ਨ ਦਾ ਮਾਹੌਲ

ਕਾਮਨਵੈਲਥ ਗੇਮਜ਼ 2026 'ਚ ਲਵਪ੍ਰੀਤ ਸਿੰਘ ਨੇ ਜਿੱਤਿਆ ਚਾਂਦੀ ਦਾ ਤਗਮਾ, ਪਿੰਡ 'ਚ ਜਸ਼ਨ ਦਾ ਮਾਹੌਲ

ਸੜਕ ਹਾਦਸਾ ਪੀੜਤਾਂ ਲਈ ਪੀਐਮ-ਰਾਹਤ ਯੋਜਨਾ ਦਾ ਲਾਭ ਲਿਆ ਜਾਵੇ : ਆਰ.ਟੀ.ਓ.

ਸੜਕ ਹਾਦਸਾ ਪੀੜਤਾਂ ਲਈ ਪੀਐਮ-ਰਾਹਤ ਯੋਜਨਾ ਦਾ ਲਾਭ ਲਿਆ ਜਾਵੇ : ਆਰ.ਟੀ.ਓ.