Thursday, July 23, 2026
BREAKING
ਦੀਦ’ ਨਾਰੀ ਪੀੜਾ ਤੇ ਰੁਮਾਂਸ ਦਾ ਕਾਵਿ ਚਿੱਤਰਨ ਹੈ ਵਿਦਿਆਰਥੀ ਗੁੱਸੇ 'ਚ ਹਨ, ਇਸ ਲਈ ਕਰ ਰਹੇ ਹਨ ਪ੍ਰਦਰਸ਼ਨ : ਰਾਹੁਲ ਗਾਂਧੀ ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਪੈ ਗਿਆ ਭੜਥੂ, ਲੋਕਾਂ ਨੇ ਬੱਸ ਨੂੰ ਲਗਾ 'ਤੀ ਅੱਗ ਗਲੋਬਲ ਤਣਾਅ ਕਾਰਨ ਸ਼ੇਅਰ ਬਾਜ਼ਾਰ 'ਚ ਭੂਚਾਲ : 700 ਤੋਂ ਵਧ ਅੰਕ ਡਿੱਗਿਆ ਸੈਂਸੈਕਸ, ਜਾਣੋ ਕਾਰਨ ਈਰਾਨ ਨਾਲ ਜੰਗ 'ਚ ਅਮਰੀਕਾ ਦਾ ਨਿਕਲਿਆ ਦੀਵਾਲਾ ! 3.62 ਲੱਖ ਕਰੋੜ ਹੋਏ ਸੁਆਹ ਪੰਜਾਬ 'ਚ ਡਬਲ ਮਰਡਰ : ਦਿਓਰ-ਭਰਜਾਈ 'ਤੇ ਚੜ੍ਹਾਇਆ ਟਰੈਕਟਰ, ਜ਼ਮੀਨ ਦੇ ਰੌਲੇ ਨੇ ਪੁਆਏ ਕੀਰਨੇ ਚਿੱਕੜ 'ਚ ਨੰਗੇ ਪੈਰ ਚੱਲੇ ਵਿਰਾਟ-ਅਨੁਸ਼ਕਾ, ਆਸ਼ਰਮ ਪੁੱਜ ਕੇ ਲਿਆ ਪ੍ਰੇਮਾਨੰਦ ਮਹਾਰਾਜ ਦਾ ਆਸ਼ੀਰਵਾਦ J&K 'ਚ ਹੋ ਗਿਆ ਅੱਤਵਾਦੀ ਹਮਲਾ ! ਪੁਲਸ ਮੁਲਾਜ਼ਮ ਦੀ ਗਈ ਜਾਨ, ਸੁਰੱਖਿਆ ਫੋਰਸ ਨੇ ਘੇਰ ਲਿਆ ਪੂਰਾ ਇਲਾਕਾ ਆਰਥਿਕ ਸੰਕਟ ਵਧਿਆ; 4.8 ਕਰੋੜ ਜਨਤਾ ਚੀਨ 'ਚ ਹੋ ਗਈ ਬੇਰੁਜ਼ਗਾਰ, ਅਸਲ ਅੰਕੜੇ ਦਾਅਵਿਆਂ ਤੋਂ ਦੁੱਗਣੇ PGI ਦੀ ਡੈਕਸਾ ਸਕੈਨ ਮਸ਼ੀਨ ਇਕ ਮਹੀਨੇ ਤੋਂ ਬੰਦ, ਮਰੀਜ਼ ਖੱਜਲ-ਖੁਆਰ

ਖੇਡ

ਮਯੰਕ ਦਾ ਆਈ. ਪੀ. ਐੱਲ. ’ਚ ‘ਕਰੋੜਪਤੀ’ ਬਣਨਾ ਲੱਗਭਗ ਤੈਅ

08 ਅਕਤੂਬਰ, 2024 11:59 AM

ਨਵੀਂ ਦਿੱਲੀ : ਭਾਰਤ ਦੀ ਨੌਜਵਾਨ ਤੇਜ਼ ਗੇਂਦਬਾਜ਼ੀ ਸਨਸਨੀ ਮਯੰਕ ਯਾਦਵ ਐਤਵਾਰ ਨੂੰ ਬੰਗਲਾਦੇਸ਼ ਵਿਰੁੱਧ ਆਪਣਾ ਟੀ-20 ਕੌਮਾਂਤਰੀ ਡੈਬਿਊ ਕਰਨ ਤੋਂ ਬਾਅਦ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ‘ਮਿਲੀਅਨ ਡਾਲਰ ਕਲੱਬ’ ਵਿਚ ਸ਼ਾਮਲ ਹੋਣ ਲਈ ਤਿਆਰ ਹੈ ਕਿਉਂਕਿ ਉਸ ਨੂੰ ਰਿਟੇਨ (ਆਪਣੇ ਨਾਲ ਬਰਕਰਾਰ ਰੱਖਣਾ) ਕਰਨ ਲਈ ਲਖਨਊ ਸੁਪਰ ਜਾਇੰਟਸ ਨੂੰ ਘੱਟ ਤੋਂ ਘੱਟ 11 ਕਰੋੜ ਰੁਪਏ (1.31 ਮਿਲੀਅਨ ਡਾਲਰ) ਦੀ ਲੋੜ ਪਵੇਗੀ। ਇਸ ਤਰ੍ਹਾਂ ਸਨਰਾਈਜ਼ਰਜ਼ ਹੈਦਰਾਬਾਦ ਨੂੰ ਵੀ ਉਸੇ ਮੈਚ ਵਿਚ ਕੌਮਾਂਤਰੀ ਡੈਬਿਊ ਕਰਨ ਵਾਲੇ ਆਲਰਾਊਂਡਰ ਨਿਤਿਸ਼ ਕੁਮਾਰ ਰੈੱਡੀ ਦੀਆਂ ਸੇਵਾਵਾਂ ਨੂੰ ਰਿਟੇਨ ਕਰਨ ਲਈ ਘੱਟ ਤੋਂ ਘੱਟ 11 ਕਰੋੜ ਰੁਪਏ ਦਾ ਭੁਗਤਾਨ ਕਰਨਾ ਪਵੇਗਾ।

ਆਈ. ਪੀ. ਐੱਲ. ਰਿਟੈਂਸ਼ਨ ਨਿਯਮਾਂ ਦੇ ਅਨੁਸਾਰ, ਨਿਲਾਮੀ ਦੇ ਆਯੋਜਨ ਤੋਂ ਪਹਿਲਾਂ ਕੋਈ ਵੀ ‘ਅਨਕੈਪਡ ਖਿਡਾਰੀ’ (ਜਿਸ ਨੇ ਕੌਮਾਂਤਰੀ ਮੈਚ ਨਾ ਖੇਡਿਆ ਹੋਵੇ) ਤਿੰਨੇ ਰੂਪਾਂ ਵਿਚੋਂ ਕਿਸੇ ਇਕ ਵਿਚ ਕੌਮਾਂਤਰੀ ਕ੍ਰਿਕਟ ਵਿਚ ਡੈਬਿਊ ਕਰਦਾ ਹੈ, ਉਸ ਨੂੰ ‘ਕੈਪਡ ਪਲੇਅਰ’ ਸ਼੍ਰੇਣੀ ਵਿਚ ਤਰੱਕੀ ਦਿੱਤੀ ਜਾਵੇਗੀ। ਆਈ. ਪੀ. ਐੱਲ. ਵਿਚ ਪਹਿਲਾਂ ਰਿਟੈਂਸ਼ਨ ਦਾ ਖਰਚਾ 18 ਕਰੋੜ ਰੁਪਏ ਹੋਵੇਗਾ, ਉਸ ਤੋਂ ਬਾਅਦ 14 ਕਰੋੜ ਰੁਪਏ ਦੀ ਦੂਜੀ ਤੇ 11 ਕਰੋੜ ਰੁਪਏ ਦੀ ਤੀਜੀ ਰਿਟੈਂਸ਼ਨ ਰਾਸ਼ੀ ਹੋਵੇਗੀ। ਜੇਕਰ ਕੋਈ ਫ੍ਰੈਂਚਾਈਜ਼ੀ ਚੌਥੀ ਤੇ ਪੰਜਵੀਂ ਰਿਟੈਂਸ਼ਨ ਦਾ ਬਦਲ ਚੁਣਦੀ ਹੈ ਤਾਂ ਉਸ ਨੂੰ ਫਿਰ ਤੋਂ ਕ੍ਰਮਵਾਰ 18 ਕਰੋੜ ਰੁਪਏ ਤੇ 14 ਕਰੋੜ ਰੁਪਏ ਦੇਣੇ ਪੈਣਗੇ। ਟੀਮਾਂ ਲਈ ਰਿਟੈਂਸ਼ਨ ਦੀ ਸੂਚੀ ਦਾ ਐਲਾਨ ਕਰਨ ਦੀ ਸਮਾਂ ਹੱਦ 31 ਅਕਤੂਬਰ ਹੈ ਪਰ ਇਹ ਲੱਗਭਗ ਤੈਅ ਹੈ ਕਿ ਲਖਨਊ ਦੀ ਫ੍ਰੈਂਚਾਈਜ਼ੀ ਲਈ ਮਯੰਕ ਸ਼ੁਰੂਆਤੀ ਤਿੰਨ ਪਹਿਲੇ ਖਿਡਾਰੀਆਂ ਦੀ ਸੂਚੀ ਵਿਚ ਹੋਵੇਗਾ।

ਤਜਰਬੇਕਾਰ ਲੋਕੇਸ਼ ਰਾਹੁਲ, ਦੱਖਣੀ ਅਫਰੀਕਾ ਦੇ ਕਵਿੰਟਨ ਡੀ ਕੌਕ, ਵੈਸਟਇੰਡੀਜ਼ ਦੇ ਹਮਲਾਵਰ ਵਿਕਟਕੀਪਰ ਬੱਲੇਬਾਜ਼ ਨਿਕੋਲਸ ਪੂਰਨ ਤੇ ਆਸਟ੍ਰੇਲੀਆ ਦੇ ਮਾਰਕਸ ਸਟੋਇੰਸ ਅਜਿਹੇ ਨਾਂ ਹਨ, ਜਿਨ੍ਹਾਂ ’ਤੇ ਟੀਮ ਗੰਭੀਰਤਾ ਨਾਲ ਵਿਚਾਰ ਕਰੇਗੀ। ਮੁੱਖ ਕੋਚ ਜਸਟਿਨ ਲੈਂਗਰ ਤੇ ਨਵੇਂ ਸਲਾਹਕਾਰ ਜ਼ਹੀਰ ਖਾਨ ਨਿਸ਼ਚਿਤ ਤੌਰ ’ਤੇ ਇਸ ਤੇਜ਼ ਗੇਂਦਬਾਜ਼ੀ ਸਨਸਨੀ ਨੂੰ ਟੀਮ ਵਿਚ ਬਰਕਰਾਰ ਰੱਖਣਾ ਚਾਹੁਣਗੇ। ਰਿਟੇਨ ਕੀਤੇ ਗਏ ਖਿਡਾਰੀਆਂ ਦੀ ਭਵਿੱਖਬਾਣੀ ਕਰਨਾ ਅਜੇ ਜਲਦਬਾਜ਼ੀ ਹੋਵੇਗੀ ਪਰ 22 ਸਾਲਾ ਮਯੰਕ ਦੇ ਬੈਂਕ ਖਾਤੇ ਵਿਚ ‘ਪੈਸਿਆਂ ਦੀ ਮੀਂਹ’ ਪੈਣਾ ਲੱਗਭਗ ਤੈਅ ਹੈ।

ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਆਈ. ਪੀ. ਐੱਲ. ਦੇ ਅੰਦਰੂਨੀ ਸੂਤਰ ਨੇ ਦੱਸਿਆ, ‘‘ਅਜਿਹਾ ਕੋਈ ਕਾਰਨ ਨਹੀਂ ਹੈ ਕਿ ਐੱਲ. ਐੱਸ. ਜੀ. ਮਯੰਕ ਵਰਗੇ ਪ੍ਰਤਿਭਾਸ਼ਾਲੀ ਗੇਂਦਬਾਜ਼ ਨੂੰ ਨਿਲਾਮੀ ਪੂਲ ਵਿਚ ਵਾਪਸ ਰੱਖੇ। ਉਸ ਨੇ ਪਿਛਲੇ ਦੋ ਸੈਸ਼ਨਾਂ ਤੋਂ ਇਸ ਨੌਜਵਾਨ ਖਿਡਾਰੀ ’ਤੇ ਨਿਵੇਸ਼ ਕੀਤਾ ਹੈ ਤੇ ਉਹ ਨਿਸ਼ਚਿਤ ਰੂਪ ਨਾਲ ਰਿਟੇਨ ਕੀਤੇ ਗਏ ਚੋਟੀ ਦੇ ਤਿੰਨ ਖਿਡਾਰੀਆਂ ਵਿਚੋਂ ਇਕ ਹੋਵੇਗਾ।’’

ਰੈੱਡੀ ਲਈ ਹਾਲਾਂਕਿ ਮਾਮਲਾ ਥੋੜ੍ਹਾ ਵੱਖਰਾ ਹੋ ਸਕਦਾ ਹੈ ਕਿਉਂਕਿ ਪੂਰੀ ਸੰਭਾਵਨਾ ਹੈ ਕਿ ਸਨਰਾਈਜ਼ਰਜ਼ ਹੈਦਰਾਬਾਦ ਪੈਟ ਕਮਿੰਸ, ਟ੍ਰੈਵਿਸ ਹੈੱਡ ਤੇ ਅਭਿਸ਼ੇਕ ਸ਼ਰਮਾ ਨੂੰ ਸ਼ੁਰੂਆਤੀ ਤਿੰਨ ਰਿਟੇਨ ਖਿਡਾਰੀਆਂ ਦੇ ਤੌਰ ’ਤੇ ਰੱਖੇ। ਟੀਮ ਆਲਰਾਊਂਡਰ ਰੈੱਡੀ ਲਈ ‘ਰਾਈਟ ਟੂ ਮੈਚ’ ਕਾਰਡ ਦਾ ਇਸਤੇਮਾਲ ਕਰ ਸਕਦੀ ਹੈ।

Have something to say? Post your comment

ਅਤੇ ਖੇਡ ਖਬਰਾਂ

ਵੈਭਵ ਸੂਰਿਆਵੰਸ਼ੀ ਅੱਜ ਜੋ ਕਰ ਰਿਹਾ ਹੈ ਉਹ ਪਹਿਲਾਂ ਕਦੇ ਨਹੀਂ ਹੋਇਆ : ਹਰਭਜਨ

ਵੈਭਵ ਸੂਰਿਆਵੰਸ਼ੀ ਅੱਜ ਜੋ ਕਰ ਰਿਹਾ ਹੈ ਉਹ ਪਹਿਲਾਂ ਕਦੇ ਨਹੀਂ ਹੋਇਆ : ਹਰਭਜਨ

ਕੁਲਦੀਪ ਯਾਦਵ ਕਾਉਂਟੀ ਚੈਂਪੀਅਨਸ਼ਿਪ ਅਤੇ ਵਨ-ਡੇ ਕੱਪ ਲਈ ਯੌਰਕਸ਼ਾਇਰ ਨਾਲ ਜੁੜਿਆ

ਕੁਲਦੀਪ ਯਾਦਵ ਕਾਉਂਟੀ ਚੈਂਪੀਅਨਸ਼ਿਪ ਅਤੇ ਵਨ-ਡੇ ਕੱਪ ਲਈ ਯੌਰਕਸ਼ਾਇਰ ਨਾਲ ਜੁੜਿਆ

ਵਿਸ਼ਵ ਕੱਪ ਫਾਈਨਲ ’ਚ ਹਾਰ ਦੇ ‘ਦਰਦ’ ਤੋਂ ਉੱਭਰਨ ’ਚ ਸਮਾਂ ਲੱਗੇਗਾ : ਮੈਸੀ

ਵਿਸ਼ਵ ਕੱਪ ਫਾਈਨਲ ’ਚ ਹਾਰ ਦੇ ‘ਦਰਦ’ ਤੋਂ ਉੱਭਰਨ ’ਚ ਸਮਾਂ ਲੱਗੇਗਾ : ਮੈਸੀ

ਭਾਰਤ ਅਤੇ ਜ਼ਿੰਬਾਬਵੇ ਕੋਲ ਟੀ-20 ਸੀਰੀਜ਼ ਵਿੱਚ ਬਰਾਬਰ ਮੌਕੇ ਹਨ: ਰਜ਼ਾ

ਭਾਰਤ ਅਤੇ ਜ਼ਿੰਬਾਬਵੇ ਕੋਲ ਟੀ-20 ਸੀਰੀਜ਼ ਵਿੱਚ ਬਰਾਬਰ ਮੌਕੇ ਹਨ: ਰਜ਼ਾ

ਹਾਕੀ ਵਿਸ਼ਵ ਕੱਪ 'ਚ ਹਰਮਨਪ੍ਰੀਤ ਸਿੰਘ ਕਰਨਗੇ ਭਾਰਤੀ ਟੀਮ ਦੀ ਕਪਤਾਨੀ

ਹਾਕੀ ਵਿਸ਼ਵ ਕੱਪ 'ਚ ਹਰਮਨਪ੍ਰੀਤ ਸਿੰਘ ਕਰਨਗੇ ਭਾਰਤੀ ਟੀਮ ਦੀ ਕਪਤਾਨੀ

ਚੀਨ ਓਪਨ ’ਚ ਭਾਰਤੀ ਮੁਹਿੰਮ ਦੀ ਅਗਵਾਈ ਕਰੇਗੀ ਸਿੰਧੂ

ਚੀਨ ਓਪਨ ’ਚ ਭਾਰਤੀ ਮੁਹਿੰਮ ਦੀ ਅਗਵਾਈ ਕਰੇਗੀ ਸਿੰਧੂ

ਹੁਣ ਤੱਕ ਦਾ ਸਭ ਤੋਂ ਮਹਿੰਗਾ World Cup ਬਣਿਆ FIFA ਸੀਜ਼ਨ 2026, ਕਈ ਉਤਪਾਦਾਂ ਦੀ ਵਿਕਰੀ ਨੇ ਤੋੜੇ ਰਿਕਾਰਡ

ਹੁਣ ਤੱਕ ਦਾ ਸਭ ਤੋਂ ਮਹਿੰਗਾ World Cup ਬਣਿਆ FIFA ਸੀਜ਼ਨ 2026, ਕਈ ਉਤਪਾਦਾਂ ਦੀ ਵਿਕਰੀ ਨੇ ਤੋੜੇ ਰਿਕਾਰਡ

IND vs ENG:

IND vs ENG: "ਵਿਰਾਟ ਨਾਲ ਬੱਲੇਬਾਜ਼ੀ ਕਰਨਾ ਹਮੇਸ਼ਾ ਮਜ਼ੇਦਾਰ ਹੁੰਦਾ ਹੈ": ਰੋਹਿਤ ਸ਼ਰਮਾ

ਲਾਰਡਸ ਵਿਖੇ ਸੈਂਕੜਾ ਲਾ ਕੇ ਰੋਹਿਤ ਸ਼ਰਮਾ ਨੇ 'ਸਾਰਿਆਂ ਦਾ ਮੂੰਹ ਬੰਦ ਕਰ ਦਿੱਤਾ' : ਰਵੀ ਸ਼ਾਸਤਰੀ

ਲਾਰਡਸ ਵਿਖੇ ਸੈਂਕੜਾ ਲਾ ਕੇ ਰੋਹਿਤ ਸ਼ਰਮਾ ਨੇ 'ਸਾਰਿਆਂ ਦਾ ਮੂੰਹ ਬੰਦ ਕਰ ਦਿੱਤਾ' : ਰਵੀ ਸ਼ਾਸਤਰੀ

"ਵਿਰਾਟ ਪਹਿਲਾਂ ਵੀ ਮਾਸਟਰ ਸੀ ਤੇ ਹਮੇਸ਼ਾ ਰਹੇਗਾ," ਇਰਫਾਨ ਪਠਾਨ ਨੇ ਆਲੋਚਕਾਂ 'ਤੇ ਵਿੰਨ੍ਹਿਆ ਨਿਸ਼ਾਨਾ