Wednesday, November 18, 2026
BREAKING
• 'ਐਟੀਟਿਊਡ ਛੱਡੋ, ਕੰਮ 'ਚ ਕਮੀ ਕੱਢ ਕੇ ਦਿਖਾਓ..!' ਦੀਆ ਮਿਰਜ਼ਾ ਦੀ ਪੋਸਟ 'ਤੇ ਨਵਾਜ਼ੁੱਦੀਨ ਦਾ ਵੀ ਆ ਗਿਆ ਜਵਾਬ • ਸੰਗਤ ਦੀਆਂ ਭਾਵਨਾਵਾਂ ਧਿਆਨ 'ਚ ਰੱਖ ਕੇ ਹੋਵੇਗਾ ਫੈਸਲਾ : ਗਿਆਨੀ ਰਘਬੀਰ ਸਿੰਘ • ਅਕਾਲੀ-ਭਾਜਪਾ ਦੇ ਗਠਜੋੜ ਦੀਆਂ ਚਰਚਾਵਾਂ 'ਤੇ ਸੁਨੀਲ ਜਾਖੜ ਦਾ ਵੱਡਾ ਬਿਆਨ • ਜਾਪਾਨ ਦੇ ਯੋਕੋਸੁਕਾ ਨੇਵਲ ਬੇਸ ਪਹੁੰਚੇ ਰੱਖਿਆ ਮੰਤਰੀ ਰਾਜਨਾਥ ਸਿੰਘ ! 'ਮੋਗਾਮੀ ਕਲਾਸ' ਫਲੀਟ ਦਾ ਕੀਤਾ ਨਿਰੀਖਣ • ‘ਅਕਵਾਨ’ ਦੇ ਭਿਆਨਕ ਚੱਕਰਵਾਤੀ ਤੂਫ਼ਾਨ ’ਚ ਬਦਲਣ ਦਾ ਖ਼ਦਸ਼ਾ; ਆਂਧਰਾ ਪ੍ਰਦੇਸ਼ ’ਚ ਪੈ ਸਕਦੈ ਭਾਰੀ ਮੀਂਹ • UP 'ਚ ਭਾਜਪਾ ਤੀਜੀ ਵਾਰ ਪੂਰਨ ਬਹੁਮਤ ਨਾਲ ਬਣਾਏਗੀ ਸਰਕਾਰ : CM ਯੋਗੀ • ਹਰਿਆਣਾ ਪੁਲਸ 'ਚ ਵੱਡਾ ਫੇਰਬਦਲ; 11 ਇੰਸਪੈਕਟਰਾਂ ਸਣੇ 18 ਪੁਲਸ ਮੁਲਾਜ਼ਮਾਂ ਦੇ ਤਬਾਦਲੇ • ਹਿਮਾਚਲ: ਸਕੂਲ ਸਿੱਖਿਆ ਬੋਰਡ ਵਲੋਂ 3ਵੀਂ, 5ਵੀਂ ਤੇ 8ਵੀਂ ਜਮਾਤ ਦੀ ਡੇਟਸ਼ੀਟ ਜਾਰੀ, ਜਾਣੋ ਕਦੋਂ ਹੋਣਗੀਆਂ ਪ੍ਰੀਖਿਆਵਾਂ • ਰਾਹੁਲ-ਅਖ਼ਿਲੇਸ਼ ਦੀ ਮੁਲਾਕਾਤ ਤੋਂ ਬਾਅਦ ਟਲੀ ਕਾਂਗਰਸ-ਸਪਾ ਦੀ ਮੀਟਿੰਗ • ਗੈਂਗਰੇਪ ਦੇ 2 ਦੋਸ਼ੀਆਂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਬਿਲਕੀਸ ਬਾਨੋ ਨੇ ਛੱਡਿਆ ਗੁਜਰਾਤ

ਰਾਸ਼ਟਰੀ

ਮਨੀਲਾ ਦੌਰਾ : PM ਮੋਦੀ ਨੇ ਵਿਸ਼ਵ ਨੇਤਾਵਾਂ ਨੂੰ ਭੇਟ ਕੀਤੇ ਭਾਰਤੀ ਹਸਤਕਲਾ ਦੇ ਨਾਯਾਬ ਤੋਹਫ਼ੇ

18 ਨਵੰਬਰ, 2026 06:12 PM

ਨਵੀਂ ਦਿੱਲੀ / ਮਨੀਲਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਦਾ ਆਪਣਾ ਦੋ ਦਿਨਾਂ ਦੌਰਾ ਸਫ਼ਲਤਾਪੂਰਵਕ ਪੂਰਾ ਕਰਨ ਤੋਂ ਬਾਅਦ ਨਵੀਂ ਦਿੱਲੀ ਵਾਪਸ ਪਰਤ ਆਏ ਹਨ। ਆਪਣੇ ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਨੇ 23ਵੇਂ ਏਸ਼ੀਆਨ-ਭਾਰਤ ਸ਼ਿਖਰ ਸੰਮੇਲਨ , 21ਵੇਂ ਈਸਟ ਏਸ਼ੀਆ ਸ਼ਿਖਰ ਸੰਮੇਲਨ ਅਤੇ ਕਵਾਡ ਨੇਤਾਵਾਂ ਦੀ ਮਹੱਤਵਪੂਰਨ ਬੈਠਕ ਵਿੱਚ ਹਿੱਸਾ ਲਿਆ। ਮਨੀਲਾ ਠਹਿਰਾਅ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਇਤਿਹਾਸਕ ਗੁਰਦੁਆਰਾ ਖ਼ਾਲਸਾ ਦੀਵਾਨ ਦੇ ਦਰਸ਼ਨ ਕੀਤੇ ਅਤੇ ਇਸ ਦੇ ਪੁਨਰ-ਵਿਕਾਸ ਕਾਰਜਾਂ ਦੀ ਸ਼ੁਰੂਆਤ ਸਬੰਧੀ ਆਯੋਜਿਤ ਸਮਾਰੋਹ ਵਿੱਚ ਵੀ ਸ਼ਿਰਕਤ ਕੀਤੀ।


ਵਿਸ਼ਵ ਮੰਚ 'ਤੇ ਭਾਰਤੀ ਵਿਰਾਸਤ ਅਤੇ ਹਸਤਕਲਾ ਦਾ ਪ੍ਰਦਰਸ਼ਨ
ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਨੇ ਭਾਰਤ ਦੀ ਅਮੀਰ ਸੱਭਿਆਚਾਰਕ ਅਤੇ ਕਲਾਤਮਕ ਵਿਰਾਸਤ ਨੂੰ ਵਿਸ਼ਵ ਪੱਧਰ 'ਤੇ ਪ੍ਰਦਰਸ਼ਿਤ ਕਰਦਿਆਂ ਵੱਖ-ਵੱਖ ਦੇਸ਼ਾਂ ਦੇ ਨੇਤਾਵਾਂ ਨੂੰ ਭਾਰਤ ਦੇ ਵੱਖ-ਵੱਖ ਰਾਜਾਂ ਦੇ ਪ੍ਰਸਿੱਧ ਹਸਤਸ਼ਿਲਪ ਅਤੇ ਨਾਯਾਬ ਕਲਾਕ੍ਰਿਤੀਆਂ ਤੋਹਫ਼ੇ ਵਜੋਂ ਭੇਟ ਕੀਤੀਆਂ-


ਫਿਲੀਪੀਨਜ਼ ਦੇ ਰਾਸ਼ਟਰਪਤੀ ਤੇ ਪਹਿਲੀ ਮਹਿਲਾ: ਪ੍ਰਧਾਨ ਮੰਤਰੀ ਨੇ ਮੇਜ਼ਬਾਨ ਦੇਸ਼ ਫਿਲੀਪੀਨਜ਼ ਦੇ ਰਾਸ਼ਟਰਪਤੀ ਫਰਡੀਨੈਂਡ ਆਰ ਮਾਰਕੋਸ ਜੂਨੀਅਰ ਨੂੰ ਕਸ਼ਮੀਰ ਦਾ ਪ੍ਰਸਿੱਧ 'ਕਸ਼ਮੀਰੀ ਸਿਲਕ ਕਾਲੀਨ' ਦਿੱਤਾ, ਜੋ ਕਿ ਹੱਥ ਨਾਲ ਤਿਆਰ ਕੀਤੀ ਗਈ ਇੱਕ ਨਾਯਾਬ ਕਲਾਕ੍ਰਿਤੀ ਹੈ।

ਇਸ ਤੋਂ ਇਲਾਵਾ ਫਿਲੀਪੀਨਜ਼ ਦੀ ਪਹਿਲੀ ਮਹਿਲਾ ਲੀਜ਼ਾ ਅਰਾਨੇਟਾ-ਮਾਰਕੋਸ ਨੂੰ 'ਪੇਪੀਅਰ ਮੈਸ਼ੇ ਬਾਕਸ' ਵਿੱਚ ਕਸ਼ਮੀਰੀ ਪਸ਼ਮੀਨਾ ਸ਼ਾਲ ਭੇਟ ਕੀਤੀ ਗਈ।

ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਰਾਜਸਥਾਨ ਦੇ ਨਾਥਦੁਆਰਾ ਦੀ ਵਿਸ਼ਵ ਪ੍ਰਸਿੱਧ 'ਗੋਲਡਨ ਪਿਛਵਾਈ ਪੇਂਟਿੰਗ' ਦਿੱਤੀ ਗਈ, ਜੋ ਕਿ ਖ਼ਾਸ ਕੱਪੜੇ 'ਤੇ ਸੋਨੇ ਦੀ ਕਾਰੀਗਰੀ ਅਤੇ ਕੁਦਰਤੀ ਰੰਗਾਂ ਨਾਲ ਤਿਆਰ ਕੀਤੀ ਜਾਂਦੀ ਹੈ।

ਜਾਪਾਨ ਦੀ ਪ੍ਰਧਾਨ ਮੰਤਰੀ ਸਨਾਏ ਤਾਕਾਚੀ ਨੂੰ 'ਸਧੇਲੀ ਬਾਕਸ' ਵਿੱਚ ਰਾਇਲ ਬਲੂ ਬਨਾਰਸੀ ਕਾਤਾਨ ਸਿਲਕ ਸਟੋਲ ਭੇਟ ਕੀਤਾ ਗਿਆ।

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੂੰ ਜੈਪੁਰ ਦੀ ਮਸ਼ਹੂਰ 'ਬਲੂ ਪੌਟਰੀ' ਦਿੱਤੀ ਗਈ।

ਏਸ਼ੀਆਈ ਨੇਤਾਵਾਂ ਨੂੰ ਦਿੱਤੀਆਂ ਵਿਲੱਖਣ ਕਲਾਕ੍ਰਿਤੀਆਂ
ਥਾਈਲੈਂਡ ਦੇ ਪ੍ਰਧਾਨ ਮੰਤਰੀ ਅਨੁਤਿਨ ਚਾਰਨਵੀਰਾਕੁਲ ਨੂੰ ਗੁਜਰਾਤ ਦੇ ਕੱਛ ਇਲਾਕੇ ਦੀ ਸਦੀਆਂ ਪੁਰਾਣੀ 'ਰੋਗਨ ਆਰਟ ਪੇਂਟਿੰਗ' ਭੇਟ ਕੀਤੀ ਗਈ।

ਵੀਅਤਨਾਮ ਦੇ ਪ੍ਰਧਾਨ ਮੰਤਰੀ ਲੇ ਮਿਨ੍ਹ ਹੰਗ ਨੂੰ ਹੱਥ ਨਾਲ ਤਿਆਰ ਕੀਤਾ ਗਿਆ ਚਮੜੇ ਦਾ ਵਾਲ ਹੈਂਗਿੰਗ ਦਿੱਤਾ ਗਿਆ।

ਕੰਬੋਡੀਆ ਦੇ ਪ੍ਰਧਾਨ ਮੰਤਰੀ ਹੁਨ ਮਾਨੇਤ ਨੂੰ 4000 ਸਾਲ ਪੁਰਾਣੀ ਢਲਾਈ ਤਕਨੀਕ ਨਾਲ ਬਣੀ 'ਡੋਕਰਾ ਆਰਟਵਰਕ ਬੋਟ' ਭੇਟ ਕੀਤੀ ਗਈ।

ਤਿਮੋਰ-ਲੇਸਤੇ ਦੇ ਪ੍ਰਧਾਨ ਮੰਤਰੀ ਸ਼ਾਨਾਨਾ ਗੁਸਮਾਓ ਨੂੰ ਗੁਜਰਾਤ ਦੇ ਖੰਭਾਤ ਦਾ ਜੀ.ਆਈ. ਟੈਗ ਪ੍ਰਾਪਤ 'ਅਕੀਕ ਬਾਊਲ' ਦਿੱਤਾ ਗਿਆ।

ਮਿਆਂਮਾਰ ਦੇ ਨੇਤਾ ਅਤੇ ਬਰੂਨੇਈ ਦੇ ਸੁਲਤਾਨ ਹਾਜੀ ਹਸਨਲ ਬੋਲਕੀਆ ਨੂੰ ਕਰਨਾਟਕ ਦੇ ਬਿਦਰ ਦੀ ਪ੍ਰਸਿੱਧ 'ਬਿਦਰੀਵੇਅਰ ਸਿਲਵਰ ਇਨਲੇਅ ਵੇਸ' ਦਿੱਤੀ ਗਈ।

 

Have something to say? Post your comment

ਅਤੇ ਰਾਸ਼ਟਰੀ ਖਬਰਾਂ

ਜਾਪਾਨ ਦੇ ਯੋਕੋਸੁਕਾ ਨੇਵਲ ਬੇਸ ਪਹੁੰਚੇ ਰੱਖਿਆ ਮੰਤਰੀ ਰਾਜਨਾਥ ਸਿੰਘ ! 'ਮੋਗਾਮੀ ਕਲਾਸ' ਫਲੀਟ ਦਾ ਕੀਤਾ ਨਿਰੀਖਣ

ਜਾਪਾਨ ਦੇ ਯੋਕੋਸੁਕਾ ਨੇਵਲ ਬੇਸ ਪਹੁੰਚੇ ਰੱਖਿਆ ਮੰਤਰੀ ਰਾਜਨਾਥ ਸਿੰਘ ! 'ਮੋਗਾਮੀ ਕਲਾਸ' ਫਲੀਟ ਦਾ ਕੀਤਾ ਨਿਰੀਖਣ

‘ਅਕਵਾਨ’ ਦੇ ਭਿਆਨਕ ਚੱਕਰਵਾਤੀ ਤੂਫ਼ਾਨ ’ਚ ਬਦਲਣ ਦਾ ਖ਼ਦਸ਼ਾ; ਆਂਧਰਾ ਪ੍ਰਦੇਸ਼ ’ਚ ਪੈ ਸਕਦੈ ਭਾਰੀ ਮੀਂਹ

‘ਅਕਵਾਨ’ ਦੇ ਭਿਆਨਕ ਚੱਕਰਵਾਤੀ ਤੂਫ਼ਾਨ ’ਚ ਬਦਲਣ ਦਾ ਖ਼ਦਸ਼ਾ; ਆਂਧਰਾ ਪ੍ਰਦੇਸ਼ ’ਚ ਪੈ ਸਕਦੈ ਭਾਰੀ ਮੀਂਹ

UP 'ਚ ਭਾਜਪਾ ਤੀਜੀ ਵਾਰ ਪੂਰਨ ਬਹੁਮਤ ਨਾਲ ਬਣਾਏਗੀ ਸਰਕਾਰ : CM ਯੋਗੀ

UP 'ਚ ਭਾਜਪਾ ਤੀਜੀ ਵਾਰ ਪੂਰਨ ਬਹੁਮਤ ਨਾਲ ਬਣਾਏਗੀ ਸਰਕਾਰ : CM ਯੋਗੀ

ਰਾਹੁਲ-ਅਖ਼ਿਲੇਸ਼ ਦੀ ਮੁਲਾਕਾਤ ਤੋਂ ਬਾਅਦ ਟਲੀ ਕਾਂਗਰਸ-ਸਪਾ ਦੀ ਮੀਟਿੰਗ

ਰਾਹੁਲ-ਅਖ਼ਿਲੇਸ਼ ਦੀ ਮੁਲਾਕਾਤ ਤੋਂ ਬਾਅਦ ਟਲੀ ਕਾਂਗਰਸ-ਸਪਾ ਦੀ ਮੀਟਿੰਗ

ਗੈਂਗਰੇਪ ਦੇ 2 ਦੋਸ਼ੀਆਂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਬਿਲਕੀਸ ਬਾਨੋ ਨੇ ਛੱਡਿਆ ਗੁਜਰਾਤ

ਗੈਂਗਰੇਪ ਦੇ 2 ਦੋਸ਼ੀਆਂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਬਿਲਕੀਸ ਬਾਨੋ ਨੇ ਛੱਡਿਆ ਗੁਜਰਾਤ

Toll ਪਾਰ ਕਰਦੇ ਹੀ ਆਵੇਗਾ SMS, ਕੀਤੀ ਇਹ ਗਲਤੀ ਤਾਂ ਲੱਗੇਗਾ ਦਾ 10 ਹਜ਼ਾਰ ਦਾ ਜੁਰਮਾਨਾ

Toll ਪਾਰ ਕਰਦੇ ਹੀ ਆਵੇਗਾ SMS, ਕੀਤੀ ਇਹ ਗਲਤੀ ਤਾਂ ਲੱਗੇਗਾ ਦਾ 10 ਹਜ਼ਾਰ ਦਾ ਜੁਰਮਾਨਾ

PM ਮੋਦੀ ਨੇ ਆਸੀਆਨ ਦੇਸ਼ਾਂ ਦੇ ਸੈਲਾਨੀਆਂ ਲਈ ਮੁਫ਼ਤ ਈ-ਵੀਜ਼ਾ ਸਮੇਤ ਰੱਖੇ ਕਈ ਅਹਿਮ ਪ੍ਰਸਤਾਵ

PM ਮੋਦੀ ਨੇ ਆਸੀਆਨ ਦੇਸ਼ਾਂ ਦੇ ਸੈਲਾਨੀਆਂ ਲਈ ਮੁਫ਼ਤ ਈ-ਵੀਜ਼ਾ ਸਮੇਤ ਰੱਖੇ ਕਈ ਅਹਿਮ ਪ੍ਰਸਤਾਵ

ਸਾਡਾ ਭਵਿੱਖ 'ਮੁਕਾਬਲੇ' ਨਾਲ ਨਹੀਂ ਸਗੋਂ 'ਸਹਿਯੋਗ' ਨਾਲ ਤੈਅ ਹੋਣਾ ਚਾਹੀਦੈ : ਪ੍ਰਧਾਨ ਮੰਤਰੀ ਮੋਦੀ

ਸਾਡਾ ਭਵਿੱਖ 'ਮੁਕਾਬਲੇ' ਨਾਲ ਨਹੀਂ ਸਗੋਂ 'ਸਹਿਯੋਗ' ਨਾਲ ਤੈਅ ਹੋਣਾ ਚਾਹੀਦੈ : ਪ੍ਰਧਾਨ ਮੰਤਰੀ ਮੋਦੀ

ਉਤਰਾਖੰਡ ਹਾਦਸੇ 'ਚ 8 ਲੋਕਾਂ ਦੀ ਮੌਤ, ਰਾਸ਼ਟਰਪਤੀ ਮੁਰਮੂ ਨੇ ਪ੍ਰਗਟਾਇਆ ਦੁੱਖ

ਉਤਰਾਖੰਡ ਹਾਦਸੇ 'ਚ 8 ਲੋਕਾਂ ਦੀ ਮੌਤ, ਰਾਸ਼ਟਰਪਤੀ ਮੁਰਮੂ ਨੇ ਪ੍ਰਗਟਾਇਆ ਦੁੱਖ

ਪੱਛਮੀ ਬੰਗਾਲ ਛੱਡ ਕੇ ਚਲੇ ਜਾਣ ਅਪਰਾਧੀ ਤੇ ਜਬਰ-ਜ਼ਨਾਹ ਕਰਨ ਵਾਲੇ, ਨਹੀਂ ਤਾਂ...; CM ਸ਼ੁਭੇਂਦੂ ਅਧਿਕਾਰੀ

ਪੱਛਮੀ ਬੰਗਾਲ ਛੱਡ ਕੇ ਚਲੇ ਜਾਣ ਅਪਰਾਧੀ ਤੇ ਜਬਰ-ਜ਼ਨਾਹ ਕਰਨ ਵਾਲੇ, ਨਹੀਂ ਤਾਂ...; CM ਸ਼ੁਭੇਂਦੂ ਅਧਿਕਾਰੀ