ਸੁਨਾਮ (ਰਮੇਸ਼ ਗਰਗ) : ਭਾਰਤ ਵਿਕਾਸ ਪ੍ਰੀਸ਼ਦ ਸੁਨਾਮ ਦੀ ਜਨਰਲ ਬਾਡੀ ਮੀਟਿੰਗ ਮਿਤੀ 25/04/2026 ਨੂੰ ਸ਼ਿਵਨਿਕੇਤਨ ਧਰਮਸ਼ਾਲਾ ਦੇ ਨੇੜੇ ਸਥਿਤ ਮੀਟਿੰਗ ਹਾਲ ਵਿੱਚ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਸੰਸਥਾ ਦੇ ਮੈਂਬਰਾਂ ਵੱਲੋਂ ਸਾਲ 2026-27 ਲਈ ਨਵੇਂ ਪ੍ਰੋਗਰਾਮਾਂ ਅਤੇ ਯੋਜਨਾਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਸੰਸਥਾ ਦੇ ਉਘੇ ਮੈਂਬਰ ਰਾਜਨ ਸਿੰਗਲਾ ਨੂੰ ਰੋਟਰੀ ਕਲੱਬ ਸੁਨਾਮ ਦੇ ਪ੍ਰਧਾਨ ਚੁਣੇ ਜਾਣ ‘ਤੇ ਸਭ ਮੈਂਬਰਾਂ ਵੱਲੋਂ ਵਧਾਈ ਦਿੱਤੀ ਗਈ। ਇਸ ਮੌਕੇ ਉਨ੍ਹਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਅਤੇ ਅੰਗ ਵਸਤ੍ਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਰਵਿੰਦਰ ਭਾਰਦਵਾਜ (ਐਡਵੋਕੇਟ),ਅਮਿਤ ਡੋਗਰਾ, ਬਲਵਿੰਦਰ ਬਾਂਸਲ , ਸਾਹਿਲ (ਐਡਵੋਕੇਟ), ਵੇਦ ਕਪੂਰ, ਭੂਮਨ ਕਾਂਸਲ, ਸੁਰੇਸ਼ ਕੁਮਾਰ, ਵਿਪਨ ਜੈਨ, ਹਰਿਮ ਸ਼ਰਮਾ, ਅਜੀਤ ਗੋਇਲ, ਪ੍ਰਭਾਤ ਜਿੰਦਲ, ਗਿਆਨ ਚੰਦ ਸਿੰਗਲਾ, ਰਿੰਕੂ ਗਰਗ, ਸੰਦੀਪ ਗੋਇਲ, ਰਾਹੁਲ ਜੈਨ , ਅਨਿਲ ਜੈਨ, ਪ੍ਰਿੰਸੀਪਲ ਸੰਜੀਵ ਜਿੰਦਲ ਸਮੇਤ ਹੋਰ ਮੈਂਬਰ ਵੀ ਹਾਜ਼ਰ ਰਹੇ।
ਮੀਟਿੰਗ ਅੰਤ ਵਿੱਚ ਸੰਸਥਾ ਦੀ ਭਵਿੱਖ ਵਿੱਚ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਸਭ ਨੇ ਇਕਜੁੱਟ ਹੋ ਕੇ ਕੰਮ ਕਰਨ ਦਾ ਸੰਕਲਪ ਲਿਆ।