ਨਵੀਂ ਦਿੱਲੀ : ਸਰਕਾਰ ਵਲੋਂ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ, ਪਿਛਲੇ 5 ਸਾਲਾਂ 'ਚ ਭਾਰਤ 'ਚ ਵਿਦੇਸ਼ਈ ਸੈਲਾਨੀਆਂ ਦੇ ਆਗਮਨ (ਐੱਫਟੀਏ) ਲਈ ਅਮਰੀਕਾ, ਬੰਗਲਾਦੇਸ਼, ਬ੍ਰਿਟੇਨ, ਆਸਟ੍ਰੇਲੀਆ ਅਤੇ ਕੈਨੇਡਾ ਚੋਟੀ ਦੇ 5 ਸਰੋਤ ਦੇਸ਼ ਰਹੇ। ਕੇਂਦਰੀ ਸੰਸਕ੍ਰਿਤ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਲੋਕ ਸਭਾ 'ਚ ਐੱਫਟੀਏ ਨਾਲ ਸੰਬੰਧਤ ਪ੍ਰਸ਼ਨਾਂ ਦੇ ਲਿਖਤੀ ਉੱਤਰ 'ਚ ਇਹ ਅੰਕੜੇ ਸਾਂਝੇ ਕੀਤੇ। ਸਰਕਾਰੀ ਅੰਕੜਿਆਂ ਅਨੁਸਾਰ 2024 ਲਈ ਐੱਫਟੀਏ ਦੇ ਅੰਕੜੇ 99.52 ਲੱਖ ਸਨ।
ਮੰਤਰੀ ਤੋਂ ਪਿਛਲੇ 5 ਸਾਲਾਂ ਦੌਰਾਨ ਦੇਸ਼ 'ਚ ਦਰਜ ਐੱਫਟੀਏ ਨਾਲ ਸੰਬੰਧਤ ਵੇਰਵਾ ਪੁੱਛਿਆ ਗਿਆ ਅਤੇ ਇਹ ਵੀ ਪੁੱਛਿਆ ਗਿਆ ਕਿ ਕੀ ਕੋਰੋਨਾ ਤੋਂ ਬਾਅਦ ਭਾਰਤ ਦੇ ਸੈਰ-ਸਪਾਟਾ ਖੇਤਰ 'ਚ ਜ਼ਿਕਰਯੋਗ ਸੁਧਾਰ ਹੋਇਆ ਹੈ ਅਤੇ ਅੰਤਰਰਾਸ਼ਟਰੀ ਸੈਲਾਨੀਆਂ ਦਾ ਆਗਮਨ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਤੋਂ ਵੱਧ ਹੋ ਗਿਆ ਹੈ।
ਸੰਯੁਕਤ ਰਾਸ਼ਟਰ ਵਿਸ਼ਵ ਸੈਰ-ਸਪਾਟਾ ਸੰਗਠਨ ਅਨੁਸਾਰ, ਅੰਤਰਰਾਸ਼ਟਰੀ ਸੈਰ-ਸਪਾਟਾ ਆਗਮਨ (ਆਈਟੀਏ) ਦੇ 2 ਘਟਕ ਹਨ ਯਾਨੀ ਵਿਦੇਸ਼ੀ ਸੈਰ-ਸਪਾਟਾ ਆਗਮਨ (ਐੱਫਟੀਏ) ਅਤੇ ਗੈਰ-ਨਿਵਾਸੀ ਨਾਗਰਿਕਾਂ ਦਾ ਆਗਮਨ। ਮੰਤਰੀ ਤੋਂ ਪਿਛਲੇ 5 ਸਾਲਾਂ ਦੌਰਾਨ ਭਾਰਤ 'ਚ ਐੱਫਟੀਏ ਲਈ ਚੋਟੀ ਦੇ 10 ਸਰੋਤ ਬਾਜ਼ਾਰਾਂ ਬਾਰੇ ਵੀ ਜਾਣਕਾਰੀ ਮੰਗੀ ਗਈ। ਸ਼ੇਖਾਵਤ ਨੇ ਆਪਣੇ ਉੱਤਰ 'ਚ ਪਿਛਲੇ 5 ਸਾਲਾਂ (2020-2024) ਦੌਰਾਨ ਐੱਫਟੀਏ ਲਈ ਚੋਟੀ ਦੇ 10 ਸਰੋਤ ਦੇਸ਼ਾਂ ਦੇ ਸਾਰਣੀਬੱਧ ਅੰਕੜੇ ਸਾਂਝੇ ਕੀਤੇ।
ਅੰਕੜਿਆਂ ਅਨੁਸਾਰ ਇਸ ਮਿਆਦ ਦੌਰਾਨ ਭਾਰਤ 'ਚ ਐੱਫਟੀਏ ਦੇ ਚੋਟੀ ਦੇ 10 ਦੇਸ਼ ਅਮਰੀਕਾ, ਬੰਗਲਾਦੇਸ਼, ਯੂਕੇ, ਆਸਟ੍ਰੇਲੀਆ, ਕੈਨੇਡਾ, ਮਲੇਸ਼ੀਆ, ਸ਼੍ਰੀਲੰਕਾ, ਜਰਮਨੀ, ਫਰਾਂਸ ਅਤੇ ਸਿੰਗਾਪੁਰ ਹਨ।
ਸਾਲ-ਵਾਰ FTAs- 27.45 ਲੱਖ (2020), 15.27 ਲੱਖ (2021), 64.37 ਲੱਖ (2022), 95.21 ਲੱਖ (2023) ਅਤੇ 99.52 ਲੱਖ (2024) ਸਨ।
ਸਾਲ-ਵਾਰ ITAs - 63.37 ਲੱਖ (2020), 70.10 ਲੱਖ (2021), 143.30 ਲੱਖ (2022), 188.99 ਲੱਖ (2023) ਅਤੇ 205.69 ਲੱਖ (2024) ਸਨ।
2020 ਅਤੇ 2023 'ਚ, ਬੰਗਲਾਦੇਸ਼ ਭਾਰਤ 'ਚ ਐਫਟੀਏ ਲਈ ਚੋਟੀ ਦਾ ਸਰੋਤ ਬਾਜ਼ਾਰ ਸੀ, ਜਦੋਂ ਕਿ 2021, 2022 ਅਤੇ 2024 ਲਈ ਅਮਰੀਕਾ ਨੇ ਸਿਖਰਲੇ ਸਥਾਨ 'ਤੇ ਕਬਜ਼ਾ ਕੀਤਾ। ਭਾਰਤ 'ਚ ਐਫਟੀਏ ਲਈ ਚੋਟੀ ਦੇ ਪੰਜ ਸਰੋਤ ਦੇਸ਼ਾਂ 'ਚ ਸ਼ਾਮਲ ਹੋਰ ਤਿੰਨ ਦੇਸ਼ ਹਨ - ਯੂਕੇ, ਆਸਟ੍ਰੇਲੀਆ ਅਤੇ ਕੈਨੇਡਾ।