Friday, July 31, 2026
BREAKING
ਸ਼ਹੀਦ ਊਧਮ ਸਿੰਘ ਦੇ ਬਲਿਦਾਨ ਨੂੰ ਕੀਤਾ ਨਮਨ, ਸੂਰਜਕੁੰਡ ਵਿਦਿਆ ਮੰਦਰ ਵਿੱਚ ਵਿਸ਼ੇਸ਼ ਸਮਾਗਮ ਆਪ ਸਰਕਾਰ ਦੇਸ਼ ਲਈ ਮਹਾਨ ਕੁਰਬਾਨੀਆਂ ਦੇਣ ਵਾਲੇ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿਹਤ ਵਿਭਾਗ ਦਾ ਮੁੱਖ ਉਦੇਸ਼ ਹਰ ਮਰੀਜ਼ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ  ਲਗਾਤਾਰ ਤੀਜੇ ਦਿਨ ਸ਼ੇਅਰ ਬਾਜ਼ਾਰ 'ਚ ਵਾਧਾ : ਸੈਂਸੈਕਸ 166 ਅੰਕ ਚੜ੍ਹਿਆ ਤੇ ਨਿਫਟੀ 24,380 ਦੇ ਪਾਰ ਬੰਦ ਅਮਰੀਕਾ 'ਚ 30 ਭਾਰਤੀ ਟਰੱਕ ਡਰਾਈਵਰ ਗ੍ਰਿਫ਼ਤਾਰ ! MEA ਦਾ ਅਹਿਮ ਬਿਆਨ ਆਇਆ ਸਾਹਮਣੇ ਸੋਨੇ ਦੀ ਖ਼ਰੀਦਦਾਰੀ ਦੀ ਰਫਤਾਰ ਪਈ ਮੱਠੀ, 6 ਫੀਸਦੀ ਘਟੀ ਗੋਲਡ ਡਿਮਾਂਡ, ਇਸ ਕਾਰਨ ਵਿਗਾੜੀ ਖੇਡ ਪ੍ਰਧਾਨਗੀ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ, ਕਿਹਾ-ਪ੍ਰਧਾਨਗੀ ਮੇਰੇ ਲਈ ਕੋਈ ਵੱਡੀ ਚੀਜ਼ ਨਹੀਂ 5,000 ਭਾਰਤੀ ਪ੍ਰਵਾਸੀਆਂ ਨੂੰ ਡਿਪੋਰਟ ਕਰੇਗਾ ਬ੍ਰਿਟੇਨ ! ਬ੍ਰਿਟਿਸ਼ PM ਦਾ ਸਖ਼ਤ ਕਦਮ ਕੈਮਿਸਟਾਂ ਦੀ ਚਿਤਾਵਨੀ: ਪੁਰਾਣੀ ਡਰੱਗ ਪਾਲਿਸੀ ’ਤੇ ਬਗਾਵਤ, ਦੁਕਾਨਾਂ ਬੰਦ ਕਰਨ ਦੀ ਤਿਆਰੀ! ਹਾਈ ਅਲਰਟ 'ਤੇ ਪੰਜਾਬ! ਲੱਗਣਗੇ ਵਾਧੂ ਨਾਕੇ; ਸਾਰੇ ਜ਼ਿਲ੍ਹਿਆਂ ਲਈ ਸਖ਼ਤ ਨਿਰਦੇਸ਼ ਜਾਰੀ

ਪੰਜਾਬ

ਬੱਚਿਆਂ ਅੰਦਰ ਤੰਬਾਕੂਨੋਸ਼ੀ ਕਾਰਨ ਮਾਪਿਆਂ ਦਾ ਚੌਕਸ ਰਹਿਣਾ ਜ਼ਰੂਰੀ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ

01 ਨਵੰਬਰ, 2025 07:40 PM
ਨਵਾਂਸ਼ਹਿਰ (ਮਨੋਰੰਜਨ ਕਾਲੀਆ ) : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੀ ਯੋਗ ਰਹਿਨੁਮਾਈ ਹੇਠ ਨੌਜਵਾਨਾਂ ਨੂੰ ਤੰਬਾਕੂ ਦੇ ਸੇਵਨ ਤੋਂ ਦੂਰ ਰੱਖਣ ਲਈ ਚੱਲ ਰਹੀ ਮੁਹਿੰਮ “ਤੰਬਾਕੂ ਮੁਕਤ ਯੁਵਾ ਮੁਹਿੰਮ 3.0” ਤਹਿਤ ਜ਼ਿਲ੍ਹੇ ਵਿਚ ਜਾਗਰੂਕਤਾ ਅਤੇ ਤੰਬਾਕੂ-ਰੋਕਥਾਮ ਕਾਨੂੰਨ ਦੀ ਸਖ਼ਤੀ ਨਾਲ ਪਾਲਣਾ ਹਿੱਤ ਸਰਗਰਮੀਆਂ ਜਾਰੀ ਹਨ। ਇਸੇ ਸੰਦਰਭ ਵਿਚ ਸ਼ੁੱਕਰਵਾਰ ਨੂੰ ਸਿਵਲ ਸਰਜਨ ਦਫ਼ਤਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਸਮੇਤ ਸਮੂਹ ਪ੍ਰੋਗਰਾਮ ਅਫਸਰਾਂ ਤੇ ਸਮੁੱਚੇ ਸਟਾਫ ਨੇ ਤੰਬਾਕੂ ਦੀ ਰੋਕਥਾਮ ਵਿਚ ਆਪਣਾ ਬਣਦਾ ਯੋਗਦਾਨ ਪਾਉਣ ਦਾ ਪ੍ਰਣ ਲਿਆ ਅਤੇ ਤੰਬਾਕੂ ਦੀ ਵਰਤੋਂ ਦੇ ਮਾੜੇ ਪ੍ਰਭਾਵਾਂ ਸਬੰਧੀ ਸਮਾਜ ਵਿਚ ਜਾਗਰੂਕਤਾ ਫੈਲਾਉਣ ਅਤੇ ਇਸ ਮਾੜੀ ਆਦਤ ਨੂੰ ਛੁਡਵਾਉਣ ਲਈ ਲੋਕਾਂ ਦੀ ਮਦਦ ਕਰਨ ਦੀ ਸਹੁੰ ਵੀ ਚੁੱਕੀ।   ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਅਤੇ ਤੰਬਾਕੂ ਰੋਕਥਾਮ ਨੋਡਲ ਅਫ਼ਸਰ ਡਾ. ਰੇਣੂ ਮਿੱਤਲ ਨੇ ਦੱਸਿਆ ਕਿ ਸਿਹਤ ਵਿਭਾਗ ਨੇ 60 ਦਿਨਾਂ ਤੰਬਾਕੂ ਮੁਕਤ ਯੁਵਾ ਮੁਹਿੰਮ 3.0” ਸ਼ੁਰੂ ਕੀਤੀ ਹੋਈ ਹੈ, ਜਿਸ ਤਹਿਤ ਸਰਕਾਰੀ ਸਿਹਤ ਸੰਸਥਾਵਾਂ, ਵਿਦਿਅਕ ਅਦਾਰਿਆਂ ਤੇ ਕਮਿਊਨਿਟੀ ਵਿੱਚ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੁਹਿੰਮ ਦਾ ਉਦੇਸ਼ ਤੰਬਾਕੂ ਦੇ ਖ਼ਤਰਿਆਂ ਬਾਰੇ ਜਨਤਕ ਜਾਗਰੂਕਤਾ ਮੁਹਿੰਮਾਂ ਨੂੰ ਤੇਜ਼ ਕਰਨਾ, ਸਕੂਲਾਂ ਅਤੇ ਕਾਲਜਾਂ ਨੂੰ ਤੰਬਾਕੂ ਮੁਕਤ ਜ਼ੋਨ ਵਜੋਂ ਬਣਾਈ ਰੱਖਣ ਲਈ ਤੰਬਾਕੂ ਮੁਕਤ ਵਿਦਿਅਕ ਸੰਸਥਾਵਾਂ ਲਈ ਸੋਧੇ ਹੋਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨੂੰ ਮਜ਼ਬੂਤ ਕਰਨਾ; ਤੰਬਾਕੂ ਨਿਯੰਤਰਣ ਕਾਨੂੰਨਾਂ ਦੇ ਲਾਗੂਕਰਨ ਨੂੰ ਮਜ਼ਬੂਤ ਕਰਨਾ ਆਦਿ ਹੈ। ਉਨ੍ਹਾਂ ਕਿਹਾ ਕਿ ਜਿੱਥੇ ਸਿਹਤ ਵਿਭਾਗ ਦੁਆਰਾ ਆਪਣੇ ਤੌਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ, ਉੱਥੇ ਮਾਪਿਆਂ ਨੂੰ ਵੀ ਇਸ ਗੱਲੋਂ ਚੌਕਸ ਰਹਿਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਬੱਚੇ ਸਿਗਰਟ ਅਤੇ ਤੰਬਾਕੂ ਦੇ ਸੇਵਨ ਵੱਲ ਖਿੱਚੇ ਨਾ ਜਾਣ। ਉਨ੍ਹਾਂ ਕਿਹਾ ਕਿ ਜਦੋਂ ਬੱਚੇ ਕਿਸ਼ੋਰ ਅਵਸਥਾ ਵਿੱਚ ਦਾਖਲ ਹੁੰਦੇ ਹਨ ਤਾਂ ਮਾਪਿਆਂ ਨੂੰ ਆਪਣੇ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਮਾੜੀ ਸੰਗਤ ਜਾਂ ਸਿਗਰਟਨੋਸ਼ੀ ਅਤੇ ਤੰਬਾਕੂ ਵਰਗੀਆਂ ਬੁਰੀਆਂ ਆਦਤਾਂ ਨਾ ਸਿਰਫ਼ ਬੱਚੇ ਦੀ ਸਿਹਤ ‘ਤੇ, ਸਗੋਂ ਉਨ੍ਹਾਂ ਦੇ ਪੂਰੇ ਜੀਵਨ ‘ਤੇ ਵੀ ਮਾੜਾ ਪ੍ਰਭਾਵ ਪਾ ਸਕਦੀਆਂ ਹਨ। ਬਹੁਤ ਸਾਰੇ ਕਿਸ਼ੋਰ ਬੱਚੇ ਕਈ ਵਾਰ ਸਿਗਰਟਨੋਸ਼ੀ ਵਰਗੀਆਂ ਬੁਰੀਆਂ ਆਦਤਾਂ ਅਪਣਾਉਣ ਲੱਗ ਪੈਂਦੇ ਹਨ। ਜੇਕਰ ਬੱਚੇ ਦੇ ਸਾਹ, ਕੱਪੜਿਆਂ ਜਾਂ ਵਾਲਾਂ ਵਿੱਚੋਂ ਅਕਸਰ ਧੂੰਏਂ ਦੀ ਬਦਬੂ ਆਉਂਦੀ ਹੈ ਤਾਂ ਮਾਪਿਆਂ ਨੂੰ ਬਿਨਾਂ ਦੇਰੀ ਕੀਤੇ ਬੱਚਿਆਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਸਾਹ ਲੈਣ ਵਿੱਚ ਮੁਸ਼ਕਲ ਇਹ ਵੀ ਦਰਸਾ ਸਕਦੀ ਹੈ ਕਿ ਬੱਚੇ ਨੇ ਸਿਗਰਟਨੋਸ਼ੀ ਸ਼ੁਰੂ ਕਰ ਦਿੱਤੀ ਹੈ। ਜੇਕਰ ਬੱਚੇ ਨੇ ਸਿਗਰਟਨੋਸ਼ੀ ਸ਼ੁਰੂ ਕਰ ਦਿੱਤੀ ਹੈ ਤਾਂ ਉਨ੍ਹਾਂ ਦੇ ਦੰਦ ਪੀਲੇ ਹੋ ਸਕਦੇ ਹਨ। ਇਸ ਤੋਂ ਇਲਾਵਾ, ਮਾਪਿਆਂ ਨੂੰ ਆਪਣੇ ਬੱਚੇ ਦੇ ਵਿਵਹਾਰ ਵਿੱਚ ਤਬਦੀਲੀਆਂ ‘ਤੇ ਨਜ਼ਰ ਰੱਖਣੀ ਚਾਹੀਦੀ ਹੈ। ਉਨ੍ਹਾਂ ਦੇ ਸਕੂਲ ਬੈਗ ਜਾਂ ਕੱਪੜਿਆਂ ਵਿੱਚ ਸਿਗਰਟ ਦੇ ਬੱਟ, ਪੈਕੇਟ ਜਾਂ ਹੋਰ ਤੰਬਾਕੂ ਉਤਪਾਦ ਲੱਭਣਾ ਵੀ ਚਿੰਤਾ ਦਾ ਕਾਰਨ ਹੈ। ਮਾਪਿਆਂ ਨੂੰ ਆਪਣੇ ਬੱਚੇ ਨੂੰ ਇਸ ਬੁਰੀ ਆਦਤ ਬਾਰੇ ਪਤਾ ਲੱਗਦੇ ਹੀ ਇਸ ਨੂੰ ਛੱਡਣ ਵਿੱਚ ਮਦਦ ਕਰਨ ਲਈ ਤੁਰੰਤ ਕੰਮ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਵਿਚ ਪਹੁੰਚ ਕੇ ਡਾਕਟਰ ਨੂੰ ਮਿਲਣਾ ਚਾਹੀਦਾ ਹੈ। ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰ. 104 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
 
Have something to say? Post your comment

ਅਤੇ ਪੰਜਾਬ ਖਬਰਾਂ

ਸ਼ਹੀਦ ਊਧਮ ਸਿੰਘ ਦੇ ਬਲਿਦਾਨ ਨੂੰ ਕੀਤਾ ਨਮਨ, ਸੂਰਜਕੁੰਡ ਵਿਦਿਆ ਮੰਦਰ ਵਿੱਚ ਵਿਸ਼ੇਸ਼ ਸਮਾਗਮ

ਸ਼ਹੀਦ ਊਧਮ ਸਿੰਘ ਦੇ ਬਲਿਦਾਨ ਨੂੰ ਕੀਤਾ ਨਮਨ, ਸੂਰਜਕੁੰਡ ਵਿਦਿਆ ਮੰਦਰ ਵਿੱਚ ਵਿਸ਼ੇਸ਼ ਸਮਾਗਮ

ਆਪ ਸਰਕਾਰ ਦੇਸ਼ ਲਈ ਮਹਾਨ ਕੁਰਬਾਨੀਆਂ ਦੇਣ ਵਾਲੇ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਆਪ ਸਰਕਾਰ ਦੇਸ਼ ਲਈ ਮਹਾਨ ਕੁਰਬਾਨੀਆਂ ਦੇਣ ਵਾਲੇ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸਿਹਤ ਵਿਭਾਗ ਦਾ ਮੁੱਖ ਉਦੇਸ਼ ਹਰ ਮਰੀਜ਼ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ 

ਸਿਹਤ ਵਿਭਾਗ ਦਾ ਮੁੱਖ ਉਦੇਸ਼ ਹਰ ਮਰੀਜ਼ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ 

ਪ੍ਰਧਾਨਗੀ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ, ਕਿਹਾ-ਪ੍ਰਧਾਨਗੀ ਮੇਰੇ ਲਈ ਕੋਈ ਵੱਡੀ ਚੀਜ਼ ਨਹੀਂ

ਪ੍ਰਧਾਨਗੀ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ, ਕਿਹਾ-ਪ੍ਰਧਾਨਗੀ ਮੇਰੇ ਲਈ ਕੋਈ ਵੱਡੀ ਚੀਜ਼ ਨਹੀਂ

ਕੈਮਿਸਟਾਂ ਦੀ ਚਿਤਾਵਨੀ: ਪੁਰਾਣੀ ਡਰੱਗ ਪਾਲਿਸੀ ’ਤੇ ਬਗਾਵਤ, ਦੁਕਾਨਾਂ ਬੰਦ ਕਰਨ ਦੀ ਤਿਆਰੀ!

ਕੈਮਿਸਟਾਂ ਦੀ ਚਿਤਾਵਨੀ: ਪੁਰਾਣੀ ਡਰੱਗ ਪਾਲਿਸੀ ’ਤੇ ਬਗਾਵਤ, ਦੁਕਾਨਾਂ ਬੰਦ ਕਰਨ ਦੀ ਤਿਆਰੀ!

ਹਾਈ ਅਲਰਟ 'ਤੇ ਪੰਜਾਬ! ਲੱਗਣਗੇ ਵਾਧੂ ਨਾਕੇ; ਸਾਰੇ ਜ਼ਿਲ੍ਹਿਆਂ ਲਈ ਸਖ਼ਤ ਨਿਰਦੇਸ਼ ਜਾਰੀ

ਹਾਈ ਅਲਰਟ 'ਤੇ ਪੰਜਾਬ! ਲੱਗਣਗੇ ਵਾਧੂ ਨਾਕੇ; ਸਾਰੇ ਜ਼ਿਲ੍ਹਿਆਂ ਲਈ ਸਖ਼ਤ ਨਿਰਦੇਸ਼ ਜਾਰੀ

ਪੰਜਾਬ ਦੇ ਸਕੂਲਾਂ ਲਈ ਵੱਡੀ ਖ਼ਬਰ, 31 ਜੁਲਾਈ ਤੱਕ ਆਖਰੀ ਮੌਕਾ

ਪੰਜਾਬ ਦੇ ਸਕੂਲਾਂ ਲਈ ਵੱਡੀ ਖ਼ਬਰ, 31 ਜੁਲਾਈ ਤੱਕ ਆਖਰੀ ਮੌਕਾ

ਅੰਬ ਸਾਹਿਬ ਕਲੋਨੀ ਦੇ ਹੰਝੂ: ਨਸ਼ਿਆਂ ਨੇ ਉਜਾੜੇ ਘਰ, ਪਰਿਵਾਰਾਂ ਨੇ ਇਨਸਾਫ਼ ਲਈ ਲਾਈ ਪੁਕਾਰ

ਅੰਬ ਸਾਹਿਬ ਕਲੋਨੀ ਦੇ ਹੰਝੂ: ਨਸ਼ਿਆਂ ਨੇ ਉਜਾੜੇ ਘਰ, ਪਰਿਵਾਰਾਂ ਨੇ ਇਨਸਾਫ਼ ਲਈ ਲਾਈ ਪੁਕਾਰ

ਕਾਮਨਵੈਲਥ ਗੇਮਜ਼ 2026 'ਚ ਲਵਪ੍ਰੀਤ ਸਿੰਘ ਨੇ ਜਿੱਤਿਆ ਚਾਂਦੀ ਦਾ ਤਗਮਾ, ਪਿੰਡ 'ਚ ਜਸ਼ਨ ਦਾ ਮਾਹੌਲ

ਕਾਮਨਵੈਲਥ ਗੇਮਜ਼ 2026 'ਚ ਲਵਪ੍ਰੀਤ ਸਿੰਘ ਨੇ ਜਿੱਤਿਆ ਚਾਂਦੀ ਦਾ ਤਗਮਾ, ਪਿੰਡ 'ਚ ਜਸ਼ਨ ਦਾ ਮਾਹੌਲ

ਸੜਕ ਹਾਦਸਾ ਪੀੜਤਾਂ ਲਈ ਪੀਐਮ-ਰਾਹਤ ਯੋਜਨਾ ਦਾ ਲਾਭ ਲਿਆ ਜਾਵੇ : ਆਰ.ਟੀ.ਓ.

ਸੜਕ ਹਾਦਸਾ ਪੀੜਤਾਂ ਲਈ ਪੀਐਮ-ਰਾਹਤ ਯੋਜਨਾ ਦਾ ਲਾਭ ਲਿਆ ਜਾਵੇ : ਆਰ.ਟੀ.ਓ.