Thursday, July 23, 2026
BREAKING
ਦੀਦ’ ਨਾਰੀ ਪੀੜਾ ਤੇ ਰੁਮਾਂਸ ਦਾ ਕਾਵਿ ਚਿੱਤਰਨ ਹੈ ਵਿਦਿਆਰਥੀ ਗੁੱਸੇ 'ਚ ਹਨ, ਇਸ ਲਈ ਕਰ ਰਹੇ ਹਨ ਪ੍ਰਦਰਸ਼ਨ : ਰਾਹੁਲ ਗਾਂਧੀ ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਪੈ ਗਿਆ ਭੜਥੂ, ਲੋਕਾਂ ਨੇ ਬੱਸ ਨੂੰ ਲਗਾ 'ਤੀ ਅੱਗ ਗਲੋਬਲ ਤਣਾਅ ਕਾਰਨ ਸ਼ੇਅਰ ਬਾਜ਼ਾਰ 'ਚ ਭੂਚਾਲ : 700 ਤੋਂ ਵਧ ਅੰਕ ਡਿੱਗਿਆ ਸੈਂਸੈਕਸ, ਜਾਣੋ ਕਾਰਨ ਈਰਾਨ ਨਾਲ ਜੰਗ 'ਚ ਅਮਰੀਕਾ ਦਾ ਨਿਕਲਿਆ ਦੀਵਾਲਾ ! 3.62 ਲੱਖ ਕਰੋੜ ਹੋਏ ਸੁਆਹ ਪੰਜਾਬ 'ਚ ਡਬਲ ਮਰਡਰ : ਦਿਓਰ-ਭਰਜਾਈ 'ਤੇ ਚੜ੍ਹਾਇਆ ਟਰੈਕਟਰ, ਜ਼ਮੀਨ ਦੇ ਰੌਲੇ ਨੇ ਪੁਆਏ ਕੀਰਨੇ ਚਿੱਕੜ 'ਚ ਨੰਗੇ ਪੈਰ ਚੱਲੇ ਵਿਰਾਟ-ਅਨੁਸ਼ਕਾ, ਆਸ਼ਰਮ ਪੁੱਜ ਕੇ ਲਿਆ ਪ੍ਰੇਮਾਨੰਦ ਮਹਾਰਾਜ ਦਾ ਆਸ਼ੀਰਵਾਦ J&K 'ਚ ਹੋ ਗਿਆ ਅੱਤਵਾਦੀ ਹਮਲਾ ! ਪੁਲਸ ਮੁਲਾਜ਼ਮ ਦੀ ਗਈ ਜਾਨ, ਸੁਰੱਖਿਆ ਫੋਰਸ ਨੇ ਘੇਰ ਲਿਆ ਪੂਰਾ ਇਲਾਕਾ ਆਰਥਿਕ ਸੰਕਟ ਵਧਿਆ; 4.8 ਕਰੋੜ ਜਨਤਾ ਚੀਨ 'ਚ ਹੋ ਗਈ ਬੇਰੁਜ਼ਗਾਰ, ਅਸਲ ਅੰਕੜੇ ਦਾਅਵਿਆਂ ਤੋਂ ਦੁੱਗਣੇ PGI ਦੀ ਡੈਕਸਾ ਸਕੈਨ ਮਸ਼ੀਨ ਇਕ ਮਹੀਨੇ ਤੋਂ ਬੰਦ, ਮਰੀਜ਼ ਖੱਜਲ-ਖੁਆਰ

ਖੇਡ

ਬੈਨ ਹਟਣ ਤੋਂ ਬਾਅਦ ਪਹਿਲੀ ਵਾਰ ਆਸਟ੍ਰੇਲੀਆ ਟੀਮ ਦੀ ਕਪਤਾਨੀ ਕਰਨ ਜਾ ਰਹੇ ਡੇਵਿਡ ਵਾਰਨਰ, 2018 'ਚ ਲੱਗਾ ਸੀ ਬੈਨ

08 ਨਵੰਬਰ, 2024 06:14 PM

2018 ਵਿੱਚ, ਦੱਖਣੀ ਅਫਰੀਕਾ ਦੇ ਖਿਲਾਫ ਕੇਪਟਾਊਨ ਟੈਸਟ ਮੈਚ ਵਿੱਚ ਤਿੰਨ ਆਸਟ੍ਰੇਲੀਆਈ ਖਿਡਾਰੀ ਬਾਲ ਟੈਂਪਰਿੰਗ ਦੇ ਦੋਸ਼ੀ ਪਾਏ ਗਏ ਸਨ। ਇਨ੍ਹਾਂ ਵਿੱਚ ਤਤਕਾਲੀ ਕਪਤਾਨ ਸਟੀਵ ਸਮਿਥ, ਉਪ ਕਪਤਾਨ ਡੇਵਿਡ ਵਾਰਨਰ ਅਤੇ ਸਲਾਮੀ ਬੱਲੇਬਾਜ਼ ਕੈਮਰਨ ਬੈਨਕ੍ਰਾਫਟ ਦੇ ਨਾਂ ਸ਼ਾਮਲ ਸਨ। ਸਮਿਥ ਅਤੇ ਵਾਰਨਰ ‘ਤੇ ਇਕ-ਇਕ ਸਾਲ ਦੀ ਪਾਬੰਦੀ ਲਗਾਈ ਗਈ ਸੀ, ਜਦਕਿ ਬੈਨਕ੍ਰਾਫਟ ‘ਤੇ 9 ਮਹੀਨਿਆਂ ਦੀ ਪਾਬੰਦੀ ਲਗਾਈ ਗਈ ਸੀ। ਸਮਿਥ ‘ਤੇ ਵੀ ਤਿੰਨ ਸਾਲ ਦੀ ਕਪਤਾਨੀ ਤੋਂ ਪਾਬੰਦੀ ਲਗਾਈ ਗਈ ਸੀ, ਜਦਕਿ ਡੇਵਿਡ ਵਾਰਨਰ ‘ਤੇ ਉਮਰ ਭਰ ਲਈ ਕਪਤਾਨੀ ਤੋਂ ਪਾਬੰਦੀ ਲਗਾਈ ਗਈ ਸੀ। ਹਾਲਾਂਕਿ ਕਰੀਬ 6 ਸਾਲ ਬਾਅਦ ਉਨ੍ਹਾਂ ਦਾ ਬੈਨ ਹਟਾ ਲਿਆ ਗਿਆ ਅਤੇ ਹੁਣ ਉਹ ਪਹਿਲੀ ਵਾਰ ਆਸਟ੍ਰੇਲੀਆ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ।

 

ਡੇਵਿਡ ਵਾਰਨਰ ਦੀ ਕਪਤਾਨੀ ਦੀ ਪਾਬੰਦੀ ਹਟਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਬਿਗ ਬੈਸ਼ ਲੀਗ ਦੇ ਆਗਾਮੀ ਐਡੀਸ਼ਨ ਲਈ ਸਿਡਨੀ ਥੰਡਰ ਦਾ ਕਪਤਾਨ ਬਣਾਇਆ ਗਿਆ ਹੈ। ਤਜਰਬੇਕਾਰ ਖੱਬੇ ਹੱਥ ਦੇ ਬੱਲੇਬਾਜ਼ ਕ੍ਰਿਸ ਗ੍ਰੀਨ ਦੀ ਜਗ੍ਹਾ ਉਹ ਕਪਤਾਨ ਹੋਣਗੇ, ਜਦਕਿ ਗ੍ਰੀਨ ਖਿਡਾਰੀ ਦੇ ਤੌਰ ‘ਤੇ ਟੀਮ ਦਾ ਹਿੱਸਾ ਬਣੇ ਰਹਿਣਗੇ। ਵਾਰਨਰ ਨੂੰ ਕਪਤਾਨੀ ਲਈ ਯੋਗ ਬਣੇ ਦੋ ਹਫਤੇ ਤੋਂ ਵੀ ਘੱਟ ਸਮਾਂ ਹੋਇਆ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਸਿੱਧੇ ਤੌਰ ‘ਤੇ ਕਪਤਾਨੀ ਮਿਲੀ। ਉਹ ਇਸ ਤੋਂ ਪਹਿਲਾਂ ਸਿਡਨੀ ਥੰਡਰ ਦੀ ਕਪਤਾਨੀ ਕਰ ਚੁੱਕੇ ਹਨ ਪਰ ਪਾਬੰਦੀ ਕਾਰਨ ਕਪਤਾਨੀ ਤੋਂ ਦੂਰ ਰਹੇ।

 

ਕਪਤਾਨੀ ਮਿਲਣ ਤੋਂ ਬਾਅਦ ਵਾਰਨਰ ਨੇ ਕਿਹਾ, ‘‘ਇਸ ਸੀਜ਼ਨ ‘ਚ ਸਿਡਨੀ ਥੰਡਰ ਦੀ ਕਪਤਾਨੀ ਕਰਨਾ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ। ਮੈਂ ਸ਼ੁਰੂ ਤੋਂ ਹੀ ਟੀਮ ਦਾ ਹਿੱਸਾ ਸੀ ਅਤੇ ਹੁਣ ਆਪਣੇ ਨਾਂ ਦੇ ਸਾਹਮਣੇ ‘C’ ਦੇ ਨਾਲ ਵਾਪਸੀ ਕਰਕੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ।

 

ਮੈਂ ਆਉਣ ਵਾਲੇ ਨੌਜਵਾਨ ਖਿਡਾਰੀਆਂ ਦੀ ਅਗਵਾਈ ਕਰਨ ਅਤੇ ਆਪਣੇ ਤਜ਼ਰਬੇ ਨੂੰ ਸਾਂਝਾ ਕਰਨ ਲਈ ਉਤਸੁਕ ਹਾਂ, ਮੈਦਾਨ ਤੋਂ ਬਾਹਰ ਦੀ ਅਗਵਾਈ ਵੀ ਬਰਾਬਰ ਮਹੱਤਵਪੂਰਨ ਹੈ ਅਤੇ ਮੈਂ ਅਜਿਹਾ ਮਾਹੌਲ ਬਣਾਉਣਾ ਚਾਹੁੰਦਾ ਹਾਂ ਜਿੱਥੇ ਅਸੀਂ ਸਾਰੇ ਖੇਡ ਤੋਂ ਬ੍ਰੇਕ ਲੈ ਸਕੀਏ ਅਤੇ ਇੱਕ ਦੂਜੇ ਨਾਲ ਜੁੜ ਸਕੀਏ ਅਤੇ ਆਨੰਦ ਮਾਣ ਸਕੀਏ।" ਥੰਡਰ ਨੂੰ ਉਮੀਦ ਹੈ ਕਿ ਵਾਰਨਰ (David Warner) ਦੀ ਕਪਤਾਨੀ ਉਨ੍ਹਾਂ ਨੂੰ ਸਫਲਤਾ ਵੱਲ ਲੈ ਜਾਵੇਗੀ, ਕਿਉਂਕਿ ਉਨ੍ਹਾਂ ਨੇ ਪਿਛਲੇ ਸੀਜ਼ਨ ਨੂੰ ਹੇਠਲੇ ਪੱਧਰ ‘ਤੇ ਖਤਮ ਕੀਤਾ ਸੀ। BBL 14 15 ਦਸੰਬਰ ਤੋਂ ਸ਼ੁਰੂ ਹੋਵੇਗਾ। ਥੰਡਰ ਦਾ ਪਹਿਲਾ ਮੈਚ 17 ਦਸੰਬਰ ਨੂੰ ਕੈਨਬਰਾ ਵਿੱਚ ਐਡੀਲੇਡ ਸਟ੍ਰਾਈਕਰਜ਼ ਨਾਲ ਹੋਵੇਗਾ।

Have something to say? Post your comment

ਅਤੇ ਖੇਡ ਖਬਰਾਂ

ਵੈਭਵ ਸੂਰਿਆਵੰਸ਼ੀ ਅੱਜ ਜੋ ਕਰ ਰਿਹਾ ਹੈ ਉਹ ਪਹਿਲਾਂ ਕਦੇ ਨਹੀਂ ਹੋਇਆ : ਹਰਭਜਨ

ਵੈਭਵ ਸੂਰਿਆਵੰਸ਼ੀ ਅੱਜ ਜੋ ਕਰ ਰਿਹਾ ਹੈ ਉਹ ਪਹਿਲਾਂ ਕਦੇ ਨਹੀਂ ਹੋਇਆ : ਹਰਭਜਨ

ਕੁਲਦੀਪ ਯਾਦਵ ਕਾਉਂਟੀ ਚੈਂਪੀਅਨਸ਼ਿਪ ਅਤੇ ਵਨ-ਡੇ ਕੱਪ ਲਈ ਯੌਰਕਸ਼ਾਇਰ ਨਾਲ ਜੁੜਿਆ

ਕੁਲਦੀਪ ਯਾਦਵ ਕਾਉਂਟੀ ਚੈਂਪੀਅਨਸ਼ਿਪ ਅਤੇ ਵਨ-ਡੇ ਕੱਪ ਲਈ ਯੌਰਕਸ਼ਾਇਰ ਨਾਲ ਜੁੜਿਆ

ਵਿਸ਼ਵ ਕੱਪ ਫਾਈਨਲ ’ਚ ਹਾਰ ਦੇ ‘ਦਰਦ’ ਤੋਂ ਉੱਭਰਨ ’ਚ ਸਮਾਂ ਲੱਗੇਗਾ : ਮੈਸੀ

ਵਿਸ਼ਵ ਕੱਪ ਫਾਈਨਲ ’ਚ ਹਾਰ ਦੇ ‘ਦਰਦ’ ਤੋਂ ਉੱਭਰਨ ’ਚ ਸਮਾਂ ਲੱਗੇਗਾ : ਮੈਸੀ

ਭਾਰਤ ਅਤੇ ਜ਼ਿੰਬਾਬਵੇ ਕੋਲ ਟੀ-20 ਸੀਰੀਜ਼ ਵਿੱਚ ਬਰਾਬਰ ਮੌਕੇ ਹਨ: ਰਜ਼ਾ

ਭਾਰਤ ਅਤੇ ਜ਼ਿੰਬਾਬਵੇ ਕੋਲ ਟੀ-20 ਸੀਰੀਜ਼ ਵਿੱਚ ਬਰਾਬਰ ਮੌਕੇ ਹਨ: ਰਜ਼ਾ

ਹਾਕੀ ਵਿਸ਼ਵ ਕੱਪ 'ਚ ਹਰਮਨਪ੍ਰੀਤ ਸਿੰਘ ਕਰਨਗੇ ਭਾਰਤੀ ਟੀਮ ਦੀ ਕਪਤਾਨੀ

ਹਾਕੀ ਵਿਸ਼ਵ ਕੱਪ 'ਚ ਹਰਮਨਪ੍ਰੀਤ ਸਿੰਘ ਕਰਨਗੇ ਭਾਰਤੀ ਟੀਮ ਦੀ ਕਪਤਾਨੀ

ਚੀਨ ਓਪਨ ’ਚ ਭਾਰਤੀ ਮੁਹਿੰਮ ਦੀ ਅਗਵਾਈ ਕਰੇਗੀ ਸਿੰਧੂ

ਚੀਨ ਓਪਨ ’ਚ ਭਾਰਤੀ ਮੁਹਿੰਮ ਦੀ ਅਗਵਾਈ ਕਰੇਗੀ ਸਿੰਧੂ

ਹੁਣ ਤੱਕ ਦਾ ਸਭ ਤੋਂ ਮਹਿੰਗਾ World Cup ਬਣਿਆ FIFA ਸੀਜ਼ਨ 2026, ਕਈ ਉਤਪਾਦਾਂ ਦੀ ਵਿਕਰੀ ਨੇ ਤੋੜੇ ਰਿਕਾਰਡ

ਹੁਣ ਤੱਕ ਦਾ ਸਭ ਤੋਂ ਮਹਿੰਗਾ World Cup ਬਣਿਆ FIFA ਸੀਜ਼ਨ 2026, ਕਈ ਉਤਪਾਦਾਂ ਦੀ ਵਿਕਰੀ ਨੇ ਤੋੜੇ ਰਿਕਾਰਡ

IND vs ENG:

IND vs ENG: "ਵਿਰਾਟ ਨਾਲ ਬੱਲੇਬਾਜ਼ੀ ਕਰਨਾ ਹਮੇਸ਼ਾ ਮਜ਼ੇਦਾਰ ਹੁੰਦਾ ਹੈ": ਰੋਹਿਤ ਸ਼ਰਮਾ

ਲਾਰਡਸ ਵਿਖੇ ਸੈਂਕੜਾ ਲਾ ਕੇ ਰੋਹਿਤ ਸ਼ਰਮਾ ਨੇ 'ਸਾਰਿਆਂ ਦਾ ਮੂੰਹ ਬੰਦ ਕਰ ਦਿੱਤਾ' : ਰਵੀ ਸ਼ਾਸਤਰੀ

ਲਾਰਡਸ ਵਿਖੇ ਸੈਂਕੜਾ ਲਾ ਕੇ ਰੋਹਿਤ ਸ਼ਰਮਾ ਨੇ 'ਸਾਰਿਆਂ ਦਾ ਮੂੰਹ ਬੰਦ ਕਰ ਦਿੱਤਾ' : ਰਵੀ ਸ਼ਾਸਤਰੀ

"ਵਿਰਾਟ ਪਹਿਲਾਂ ਵੀ ਮਾਸਟਰ ਸੀ ਤੇ ਹਮੇਸ਼ਾ ਰਹੇਗਾ," ਇਰਫਾਨ ਪਠਾਨ ਨੇ ਆਲੋਚਕਾਂ 'ਤੇ ਵਿੰਨ੍ਹਿਆ ਨਿਸ਼ਾਨਾ