Sunday, July 26, 2026
BREAKING
ਸ਼ੇਅਰ ਬਾਜ਼ਾਰ ਦੀ ਲਾਲ ਨਿਸ਼ਾਨ 'ਚ ਕਲੋਜ਼ਿੰਗ, ਸੈਂਸੈਕਸ 331 ਅੰਕ ਟੁੱਟਿਆ ਤੇ ਨਿਫਟੀ 23,700 ਦੇ ਪਾਰ CJP ਨਾਲ ਮੀਟਿੰਗ ਤੋਂ ਬਾਅਦ JP ਨੱਢਾ ਦਾ ਵੱਡਾ ਬਿਆਨ ਪੰਜਾਬ 'ਚ 3, 4 ਅਤੇ 5 ਅਗਸਤ ਲਈ ਵੱਡਾ ਐਲਾਨ! ਸੂਬਾ ਵਾਸੀ ਪਹਿਲਾਂ ਹੀ ਹੋ ਜਾਣ ALERT ਫ਼ਿਲਮਾਂ ਕਰਨ ਦੇ ਬਹਾਨੇ ਕੁੜੀਆਂ ਦੀ ਖ਼ਰੀਦੋ-ਫ਼ਰੋਖਤ! ਮੋਹਾਲੀ ਦੇ ਇਸ ਕੇਸ 'ਚ ਹੋਇਆ ਵੱਡਾ ਖ਼ੁਲਾਸਾ ਯੂਰਪੀ ਦੇਸ਼ ਦਾ ਵੱਡਾ ਕਦਮ, 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਕਰ'ਤਾ ਬੈਨ ਪੰਜਾਬ ਕਾਂਗਰਸ ਦੀ ਨਵੀਂ ਟੀਮ 'ਚ ਥਾਂ ਨਾ ਮਿਲਣ 'ਤੇ ਮਨੀਸ਼ ਤਿਵਾੜੀ ਦਾ ਵੱਡਾ ਬਿਆਨ ਜੰਤਰ-ਮੰਤਰ ਦੇ ਪ੍ਰਦਰਸ਼ਨ 'ਤੇ ਅਕਾਲੀ ਆਗੂ ਦਾ ਬਿਆਨ, ਸਿਰਫ ਗੁਰਦੁਆਰੇ ਹੀ ਨਹੀਂ, ਸਿੱਖਾਂ ਦੇ ਘਰ ਵੀ ਤੁਹਾਡੇ ਲਈ ਖੁੱਲ੍ਹ ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ‘ਮੀਰੀ-ਪੀਰੀ ਖ਼ਾਲਸਾ ਮਾਰਚ’ ਦੀ ਹੋਈ ਆਰੰਭਤਾ ਭਾਜਪਾ ਦਫ਼ਤਰਾਂ ਬਾਹਰ ਭਾਰੀ ਪੁਲਸ ਫੋਰਸ ਤਾਇਨਾਤ, ਚੰਡੀਗੜ੍ਹ 'ਚ ਹਾਈ ਅਲਰਟ! ਪੜ੍ਹੋ ਕੀ ਹੈ ਕਾਰਨ ਵਿਦਿਆਰਥੀਆਂ ਨੂੰ ਵੱਡੀ ਰਾਹਤ, ਪੰਜਾਬ ਯੂਨੀਵਰਸਿਟੀ ਨੇ ਜਾਰੀ ਕੀਤਾ ਨਵਾਂ ਸਰਕੂਲਰ, ਫ਼ੀਸਾਂ ਨੂੰ ਲੈ ਕੇ...

ਪੰਜਾਬ

ਬੀ.ਡੀ.ਸੀ. ਲਾਈਫ ਮੈਂਬਰ ਮੀਟਿੰਗ ਵਲੋਂ ਖੂਨਦਾਨ ਤੇ ਲੈਬ ਟੈਸਟ ਸੇਵਾਵਾਂ ਵਿੱਚ ਲੋੜਵੰਦਾਂ ਦੀ ਮੱਦਦ ਜਾਰੀ ਰੱਖਣ ਦਾ ਅਹਿਦ

13 ਅਪ੍ਰੈਲ, 2026 08:18 PM
ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਸਥਾਨਕ ਬਲੱਡ ਡੋਨਰਜ਼ ਕੌਂਸਲ ਦੇ ਲਾਈਫ ਮੈਂਬਰਜ਼ ਦੀ ਸਲਾਨਾ ਮੀਟਿੰਗ ਦੀ ਪ੍ਰਧਾਨਗੀ ਸੁਲਕਸ਼ਨ ਸਰੀਨ, ਡਾ.ਵਿਸ਼ਵ ਮੋਹਿਨੀ, ਜੇ ਐਸ ਗਿੱਦਾ ਤੇ ਪ੍ਰਵੇਸ਼ ਕੁਮਾਰ ਤੇ ਅਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ। ਇਸ ਮੌਕੇ ਡਾ.ਅਜੇ ਬੱਗਾ, ਅੰਜੂ ਸਰੀਨ, ਰਾਜਿੰਦਰ ਕੌਰ ਗਿੱਦਾ, ਨੋਬਲ ਸਰੀਨ, ਯੁਵਰਾਜ ਕਾਲ੍ਹੀਆ, ਰੇਖਾ ਜੈਨ, ਨਰਿੰਦਰ ਸਿੰਘ ਭਾਰਟਾ, ਭੁਪਿੰਦਰ ਸਿੰਘ ਰਾਣਾ ਦੀ ਮੌਜੂਦਗੀ ਵਿੱਚ ਸਵਾਗਤੀ ਸ਼ਬਦ ਪ੍ਰਵੇਸ਼ ਕੁਮਾਰ ਵਲੋਂ ਉਚਾਰੇ ਗਏ ਤੇ ਸਲਾਨਾ ਰਿਪੋਰਟ ਸਕੱਤਰ ਜੇ ਐਸ ਗਿੱਦਾ ਵਲੋਂ ਪੇਸ਼ ਕੀਤੀ ਗਈ। ਸਲਾਨਾ ਰਿਪੋਰਟ ਵਿੱਚ ਜਿਕਰ ਕੀਤਾ ਗਿਆ ਕਿ ਬੀਤੇ ਵਿਤੀ ਸਾਲ ਦੌਰਾਨ 69 ਖੂਨਦਾਨ ਕੈਂਪ ਅਤੇ 07 ਬਲੱਡ ਗਰੁਪਿੰਗ ਕੈਂਪ ਆਯੋਜਿਤ ਕੀਤੇ ਗਏ। ਸਲਾਨਾ ਵਿਤੀ ਰਿਪੋਰਟ ਰਾਹੀਂ ਹਾਊਸ ਨੂੰ ਜਾਣੂ ਕਰਵਾਇਆ ਗਿਆ ਕਿ ਪਿਛਲੇ ਬੀਤੇ ਵਿਤੀ ਸਾਲ ਦੌਰਾਨ ਲੋੜਵੰਦਾਂ ਨੂੰ ਬਲੱਡ ਸੈਂਟਰ ਫੀਸਾਂ ਵਿੱਚ ਦੋ ਲੱਖ ਛੱਬੀ ਹਜਾਰ ਤੋਂ ਵੱਧ ਅਤੇ ਲੈਬ ਟੈਸਟਾਂ ਵਿੱਚ ਛਪੰਜਾ ਹਜਾਰ ਤੋਂ ਵੱਧ ਰੁਪਏ ਦੀ ਮਦੱਦ ਕੀਤੀ ਗਈ ਜਿਸ ਦੀ ਤਾੜੀਆਂ ਰਾਹੀਂ ਪ੍ਰਸੰਸਾ ਕੀਤੀ ਗਈ। ਖੂਨਦਾਨ ਭਵਨ ਤੋਂ ਦਿਨ ਰਾਤ ਦੀਆਂ ਸੇਵਾਵਾਂ ਕਾਰਨ ਸਟਾਫ ਦੀ ਕੁੱਲ ਗਿਣਤੀ 28 ਹੈ ਜਿਹਨਾਂ ਵਿੱਚ ਦੋ ਬੀ.ਟੀ.ਓਜ਼, ਇੱਕ ਮੈਨੇਜਰ ਅਤੇ ਪੰਝੀ ਹੋਰ ਵੱਖ ਵੱਖ ਅਸਾਮੀਆਂ ਹਨ। ਦੱਸਿਆ ਗਿਆ ਕਿ ਇਸ ਸੰਸਥਾ ਵਲੋਂ, ਖੂਨਦਾਨ ਸੇਵਾਵਾਂ ਵਾਸਤੇ ਸਿਹਤ ਵਿਭਾਗ ਦੁਆਰਾ ਨਿਰਧਾਰਤ ਫੀਸਾਂ ਤੋਂ ਵੀ ਘੱਟ ਫੀਸਾਂ ਚਾਰਜ ਕੀਤੀਆਂ ਜਾਂਦੀਆਂ  ਹਨ। ਇਸ ਤੋਂ ਇਲਾਵਾ ਥੈਲੇਸੀਮੀਆ ਤੇ ਕਿਡਨੀ ਵਰਗੀਆਂ ਕਰੌਨਿਕ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਵਿਸ਼ੇਸ਼ ਮਦੱਦ ਕੀਤੀ ਜਾਂਦੀ ਹੈ। ਰਿਪੋਰਟ ਵਿੱਚ ਦੱਸਿਆ ਗਿਆ ਕਿ ਫੀਲਡ ਵਿੱਚ ਲੱਗਣ ਵਾਲ੍ਹੇ ਖੂਨਦਾਨ ਕੈਂਪਾਂ ਲਈ ਇੱਕ ਵੱਡੀ ਬੱਸ, ਇੱਕ ਵੈਨ ਤੇ ਵੱਡੇ ਬਿਜਲੀ ਬਿੱਲਾਂ ਤੋਂ ਬਚਣ ਲਈ 25 ਕਿਲੋਵਾਟ ਦਾ ਸੋਲਰ-ਪਾਵਰ ਪਲਾਂਟ ਸਥਾਪਿਤ ਕੀਤਾ ਗਿਆ ਹੈ ਜਿਸ ਕਰਕੇ ਵੱਡੇ ਖਰਚਿਆਂ ਨੂੰ ਸਹਿਣ ਲਈ ਫੰਡ-ਰੇਜ਼ਿੰਗ ਤੇ ਕਰਜ਼ਾ-ਯੋਜਨਾ ਦਾ ਸਹਾਰਾ ਲੈਣਾ ਪਿਆ। ਇਸ ਮੌਕੇ ਫੰਡ ਰੇਜ਼ਿੰਗ ਅਧੀਨ ਇੱਕ ਪ੍ਰੀਵਾਰ ਵਲੋਂ ਦੂਜੀ ਮੰਜ਼ਿਲ ਤੇ ਬਣੇ ਬਹੁ-ਮੰਤਵੀ ਹਾਲ ਦਾ ਨਾਮ ਦਾਨੀ ਪ੍ਰੀਵਾਰ ਦੀ ਇੱਛਾ ਅਨੁਸਾਰ “ਜੀ.ਏ.ਵੀ.ਸਰੀਨ ਹਾਲ” ਰੱਖਣ ਦੀ ਪੇਸ਼ਕਸ਼ ਨੂੰ ਸਰਵਸੰਮਤੀ ਨਾਲ੍ਹ ਪ੍ਰਵਾਨ ਕੀਤਾ ਗਿਆ। ਇਸ ਮੌਕੇ ਡਾ. ਦਿਆਲ ਸਰੂਪ, ਡਾ.ਨਿੱਕੀਤਾ ਪੁਰੀ ਚਰਨਪ੍ਰੀਤ ਸਿੰਘ ਲਾਡੀ, ਪੁਨੀਤ ਸਰੀਨ, ਗੌਰਵ ਸਰੀਨ, ਡਾ.ਨਿੱਤੀਕਾ ਸਰੀਨ, ਵਿਭੂਤੀ ਸਰੀਨ, ਡਾ. ਸੁੱਖਇੰਦਰ ਕੌਰ ਨਾਗਰਾ, ਰਜਨੀਸ਼ ਜੈਨ, ਸਾਕਸ਼ੀ ਜੈਨ,ਪਲਵਿੰਦਰ ਕੌਰ ਬਡਵਾਲ੍ਹ, ਪ੍ਰਿੰਸੀਪਲ ਬਿਕਰਮਜੀਤ ਸਿੰਘ, ਕਮਲਜੀਤ ਕੌਰ, ਡਾ.ਸੁਸ਼ਮਾ ਆਰੀਆ, ਹੁਸ਼ਿਆਰਪੁਰ ਤੋਂ ਭੈਣ ਭਰਾ ਡਾ.ਅਸੀਮ ਬੱਗਾ,ਆਸਥਾ ਬੱਗਾ, ਭੁਪਿੰਦਰਪਾਲ ਸਿੰਘ ਸੈਣੀ, ਵਿਨੋਦ ਕੁਮਾਰ, ਵਿਨੇ ਕੁਮਾਰ ਸਿੱਕਾ, ਹਿਤੇਂਦਰ ਖੰਨਾ, ਦੇਸ ਰਾਜ ਬਾਲੀ, ਰਾਜੀਵ ਭਾਰਦਵਾਜ, ਮੁਕੇਸ਼ ਕਾਹਮਾ,ਅਨੀਤਾ ਕੁਮਾਰੀ, ਦ੍ਰਿਸ਼ਟੀ ਤੇ ਨਿਸ਼ਤ ਹਾਜਰ ਸਨ। ਵਿਦੇਸ਼ ਤੋਂ ਜੀ ਐਸ ਤੂਰ, ਜੋਗਾ ਸਿੰਘ ਸਾਧੜਾ ਵਲੋਂ ਵਿਸ਼ੇਸ਼ ਸੰਦੇਸ਼ ਭੇਜ ਕੇ ਖੂਨਦਾਨ ਲਹਿਰ ਲਈ ਸ਼ੁੱਭ ਕਾਮਨਾਵਾਂ ਪੜ੍ਹੀਆਂ ਗਈਆਂ । ਮਨਮੀਤ ਸਿੰਘ ਮੈਨੇਜਰ ਵਲੋਂ ਵਿਛੜੇ ਸੰਸਥਾਪਿਕ ਮੈਂਬਰਾਂ ਸਵ:ਕੈਪਟਨ ਆਈ.ਜੇ.ਸਰੀਨ ਤੇ ਸਵ:ਪੀ.ਆਰ.ਕਾਲ੍ਹੀਆ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਗਈ। ਪ੍ਰਧਾਨ ਐਸ.ਕੇ.ਸਰੀਨ ਵਲੋਂ ਬੀ.ਡੀ.ਸੀ. ਲਾਈਫ ਮੈਂਬਰਜ਼ ਦਾ ਧੰਨਵਾਦ ਕੀਤਾ ਗਿਆ ਤੇ ਮੀਟਿੰਗ ਦੀ ਸੰਪੂਰਨਤਾ ਕੀਤੀ।

Have something to say? Post your comment

ਅਤੇ ਪੰਜਾਬ ਖਬਰਾਂ

ਪੰਜਾਬ 'ਚ 3, 4 ਅਤੇ 5 ਅਗਸਤ ਲਈ ਵੱਡਾ ਐਲਾਨ! ਸੂਬਾ ਵਾਸੀ ਪਹਿਲਾਂ ਹੀ ਹੋ ਜਾਣ ALERT

ਪੰਜਾਬ 'ਚ 3, 4 ਅਤੇ 5 ਅਗਸਤ ਲਈ ਵੱਡਾ ਐਲਾਨ! ਸੂਬਾ ਵਾਸੀ ਪਹਿਲਾਂ ਹੀ ਹੋ ਜਾਣ ALERT

ਫ਼ਿਲਮਾਂ ਕਰਨ ਦੇ ਬਹਾਨੇ ਕੁੜੀਆਂ ਦੀ ਖ਼ਰੀਦੋ-ਫ਼ਰੋਖਤ! ਮੋਹਾਲੀ ਦੇ ਇਸ ਕੇਸ 'ਚ ਹੋਇਆ ਵੱਡਾ ਖ਼ੁਲਾਸਾ

ਫ਼ਿਲਮਾਂ ਕਰਨ ਦੇ ਬਹਾਨੇ ਕੁੜੀਆਂ ਦੀ ਖ਼ਰੀਦੋ-ਫ਼ਰੋਖਤ! ਮੋਹਾਲੀ ਦੇ ਇਸ ਕੇਸ 'ਚ ਹੋਇਆ ਵੱਡਾ ਖ਼ੁਲਾਸਾ

ਪੰਜਾਬ ਕਾਂਗਰਸ ਦੀ ਨਵੀਂ ਟੀਮ 'ਚ ਥਾਂ ਨਾ ਮਿਲਣ 'ਤੇ ਮਨੀਸ਼ ਤਿਵਾੜੀ ਦਾ ਵੱਡਾ ਬਿਆਨ

ਪੰਜਾਬ ਕਾਂਗਰਸ ਦੀ ਨਵੀਂ ਟੀਮ 'ਚ ਥਾਂ ਨਾ ਮਿਲਣ 'ਤੇ ਮਨੀਸ਼ ਤਿਵਾੜੀ ਦਾ ਵੱਡਾ ਬਿਆਨ

ਜੰਤਰ-ਮੰਤਰ ਦੇ ਪ੍ਰਦਰਸ਼ਨ 'ਤੇ ਅਕਾਲੀ ਆਗੂ ਦਾ ਬਿਆਨ, ਸਿਰਫ ਗੁਰਦੁਆਰੇ ਹੀ ਨਹੀਂ, ਸਿੱਖਾਂ ਦੇ ਘਰ ਵੀ ਤੁਹਾਡੇ ਲਈ ਖੁੱਲ੍ਹ

ਜੰਤਰ-ਮੰਤਰ ਦੇ ਪ੍ਰਦਰਸ਼ਨ 'ਤੇ ਅਕਾਲੀ ਆਗੂ ਦਾ ਬਿਆਨ, ਸਿਰਫ ਗੁਰਦੁਆਰੇ ਹੀ ਨਹੀਂ, ਸਿੱਖਾਂ ਦੇ ਘਰ ਵੀ ਤੁਹਾਡੇ ਲਈ ਖੁੱਲ੍ਹ

ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ‘ਮੀਰੀ-ਪੀਰੀ ਖ਼ਾਲਸਾ ਮਾਰਚ’ ਦੀ ਹੋਈ ਆਰੰਭਤਾ

ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ‘ਮੀਰੀ-ਪੀਰੀ ਖ਼ਾਲਸਾ ਮਾਰਚ’ ਦੀ ਹੋਈ ਆਰੰਭਤਾ

ਵਿਆਹ ਨੂੰ ਨਹੀਂ ਮੰਨੀ ਪੰਜਾਬੀ ਸੰਗੀਤਕਾਰ, ਥਾਰ 'ਤੇ ਸੁੱਟ'ਤਾ ਤੇਜ਼ਾਬ

ਵਿਆਹ ਨੂੰ ਨਹੀਂ ਮੰਨੀ ਪੰਜਾਬੀ ਸੰਗੀਤਕਾਰ, ਥਾਰ 'ਤੇ ਸੁੱਟ'ਤਾ ਤੇਜ਼ਾਬ

ਪੰਜਾਬ ਸਰਕਾਰ ਵਲੋਂ ਬੰਗਾ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਕੀਰਤਨ ਦਰਬਾਰ ਕਰਵਾਇਆ

ਪੰਜਾਬ ਸਰਕਾਰ ਵਲੋਂ ਬੰਗਾ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਕੀਰਤਨ ਦਰਬਾਰ ਕਰਵਾਇਆ

ਸੂਰਜਕੁੰਡ ਸਰਵਹਿੱਤਕਾਰੀ ਵਿਦਿਆ ਮੰਦਰ ਵਿੱਚ ਸੋਸ਼ਲ ਮੀਡੀਆ ਪੰਦਰਵਾੜਾ ਮਨਾਇਆ

ਸੂਰਜਕੁੰਡ ਸਰਵਹਿੱਤਕਾਰੀ ਵਿਦਿਆ ਮੰਦਰ ਵਿੱਚ ਸੋਸ਼ਲ ਮੀਡੀਆ ਪੰਦਰਵਾੜਾ ਮਨਾਇਆ

ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ

ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ

ਮਾਨ ਸਰਕਾਰ ਵਲੋਂ ਸਮਾਜਿਕ ਸੁਰੱਖਿਆ ਸਕੀਮਾਂ ਤਹਿਤ ₹2,150.73 ਕਰੋੜ ਜਾਰੀ; ਸੂਬੇ ਦੇ ਲੋੜਵੰਦਾਂ ਦੀ ਭਲਾਈ ਲਈ ਸਰਕਾਰ ਵਚਨਬੱਧ: ਡਾ. ਬਲਜੀਤ ਕੌਰ

ਮਾਨ ਸਰਕਾਰ ਵਲੋਂ ਸਮਾਜਿਕ ਸੁਰੱਖਿਆ ਸਕੀਮਾਂ ਤਹਿਤ ₹2,150.73 ਕਰੋੜ ਜਾਰੀ; ਸੂਬੇ ਦੇ ਲੋੜਵੰਦਾਂ ਦੀ ਭਲਾਈ ਲਈ ਸਰਕਾਰ ਵਚਨਬੱਧ: ਡਾ. ਬਲਜੀਤ ਕੌਰ